ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦੇ ਭਾਰਤ ਵਿਗਿਆਨੀਆਂ (Austrian Indologists) ਨਾਲ ਮੁਲਾਕਾਤ ਕੀਤੀ

Posted On: 10 JUL 2024 9:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸਟ੍ਰੀਆ ਦੇ ਚਾਰ ਪ੍ਰਮੁੱਖ ਭਾਰਤ ਵਿਗਿਆਨੀਆਂ (Austrian Indologists) ਅਤੇ ਭਾਰਤੀ ਇਤਿਹਾਸ ਅਤੇ ਵਿਚਾਰਾਂ ਨਾਲ ਜੁੜੇ ਵਿਦਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਬੋਧ ਦਰਸ਼ਨ ਦੇ ਵਿਦਵਾਨ ਅਤੇ ਭਾਸ਼ਾ ਵਿਗਿਆਨੀ ਡਾ. ਬਿਰਗਿਟ ਕੈਲਨਰਆਧੁਨਿਕ ਦੱਖਣੀ ਏਸ਼ੀਆ ਦੇ ਵਿਦਵਾਨ ਪ੍ਰੋ. ਮਾਰਟਿਨ ਗੈਂਸਜ਼ਲੇਯੂਨੀਵਰਸਿਟੀ ਆਫ ਵਿਯਨਾ ਦੇ ਸਾਊਥ ਏਸ਼ੀਅਨ ਸਟਡੀਜ਼ ਦੇ ਪ੍ਰੋਫੈਸਰ ਡਾ: ਬੋਰਾਇਨ ਲਾਰੀਓਸ ਅਤੇ ਵਿਯਨਾ ਯੂਨੀਵਰਸਿਟੀ ਦੇ ਇੰਡੋਲੌਜੀ ਵਿਭਾਗ ਦੇ ਮੁਖੀ ਡਾ. ਕਰਿਨ ਪ੍ਰੀਸੇਨਡਾਂਜ਼ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਦਵਾਨਾਂ ਨਾਲ ਇੰਡੋਲੌਜੀ ਅਤੇ ਭਾਰਤੀ ਇਤਿਹਾਸਦਰਸ਼ਨਕਲਾ ਅਤੇ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਆਸਟ੍ਰੀਆ ਵਿੱਚ ਇੰਡੋਲੌਜੀ ਦੀ ਮੂਲ ਧਾਰਨਾ ਅਤੇ ਇਸ ਦੇ ਪ੍ਰਤੀ ਸਥਾਨਕ ਪੱਧਰ 'ਤੇ ਬੌਧਿਕ ਉਤਸੁਕਤਾ ਅਤੇ ਵਿਦਵਤਾ 'ਤੇ ਇਸ ਦੇ ਪ੍ਰਭਾਵ ਦੇ ਸੰਦਰਭ ਵਿੱਚ ਜਾਣਕਾਰੀ ਲਈ। ਵਿਚਾਰ-ਵਟਾਂਦਰੇ ਦੌਰਾਨਇਨ੍ਹਾਂ ਵਿਦਵਾਨਾਂ ਨੇ ਭਾਰਤ ਨਾਲ ਆਪਣੇ ਅਕਾਦਮਿਕ ਅਤੇ ਖੋਜ ਸਬੰਧਾਂ ਦੇ ਸੰਦਰਭ 'ਤੇ ਵੀ ਚਰਚਾ ਕੀਤੀ।

***

ਡੀਐੱਸ/ਐੱਸਟੀ/ਏਕੇ



(Release ID: 2032487) Visitor Counter : 11