ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਹੜ੍ਹ ਪ੍ਰਬੰਧਨ ਦੀ ਸਮੀਖਿਆ ਲਈ ਅੱਜ ਨਵੀਂ ਦਿੱਲੀ ਵਿੱਚ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦਾ ਆਪਦਾ ਪ੍ਰਬੰਧਨ “Zero casualty approach” ਦੇ ਨਾਲ ਅੱਗੇ ਵਧ ਰਿਹਾ ਹੈ

ਕੇਂਦਰ ਜਲ ਕਮਿਸ਼ਨ ਦੇ ਹੜ੍ਹ ਨਿਗਰਾਨੀ ਕੇਂਦਰ, ਜ਼ਰੂਰਤ ਦੇ ਅਨੁਸਾਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਹੋਣੇ ਚਾਹੀਦੇ ਹਨ-ਗ੍ਰਹਿ ਮੰਤਰੀ

ਉੱਤਰ-ਪੂਰਬ ਵਿੱਚ ਘੱਟ ਤੋਂ ਘੱਟ 50 ਵੱਡੇ ਤਾਲਾਬ ਬਣਾ ਕੇ ਬ੍ਰਹਮਪੁੱਤਰ ਨਦੀ ਦੇ ਪਾਣੀ ਨੂੰ ਡਾਈਵਰਟ ਕਰਨ ਦੀ ਵਿਵਸਥਾ ਹੋਵੇ, ਜਿਸ ਨਾਲ ਹੜ੍ਹ ਤੋਂ ਛੁਟਕਾਰਾ ਮਿਲੇ ਅਤੇ ਖੇਤੀਬਾੜੀ, ਸਿੰਚਾਈ ਅਤੇ ਟੂਰਿਜ਼ਮ ਵਿਕਸਿਤ ਹੋਵੇ

ਨਦੀਆਂ ਦੇ ਜਲ ਪੱਧਰ ਦੇ ਪੂਰਵ ਅਨੁਮਾਨ ਨੂੰ ਅਪਗ੍ਰੇਡ ਕਰ ਕੇ ਹੜ੍ਹ ਦੀ ਸਮੱਸਿਆ ਨੂੰ ਘੱਟ ਕਰਨ ਦੇ ਪ੍ਰਯਾਸ ਹੋਣ

ਹੜ੍ਹ ਦੀ ਸਥਿਤੀ ਵਿੱਚ ਪਾਣੀ ਭਰਨ ਨਾਲ ਨਜਿੱਠਣ ਲਈ ਸੜਕ ਨਿਰਮਾਣ ਦੇ ਡਿਜ਼ਾਈਨ ਵਿੱਚ ਹੀ ਕੁਦਰਤੀ ਜਲ ਨਿਕਾਸੀ ਦਾ ਪ੍ਰਾਵਧਾਨ ਹੋਵੇ

ਗ੍ਰਹਿ ਮੰਤਰੀ ਨੇ NDMA ਅਤੇ ਜਲ ਸ਼ਕਤੀ ਮੰਤਰਾਲੇ ਨੂੰ ਸਿੱਕਮ ਅਤੇ ਮਣੀਪੁਰ ਵਿੱਚ ਆਏ ਹੜ੍ਹ ਦਾ ਅਧਿਐਨ ਕਰ ਕੇ ਗ੍ਰਹਿ ਮੰਤਰਾਲੇ ਨੂੰ ਵਿਸਤ੍ਰਿਤ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤਾ

ਜੰਗਲ ਦੀ ਅੱਗ ਨੂੰ ਰੋਕਣ ਲਈ ਨਿਯਮਿਤ ਤੌਰ ‘ਤੇ ਫਾਇਰ ਲਾਈਨਾਂ ਬਣਾਉਣ, ਸੁੱਕੇ ਪੱਤਿਆਂ ਨੂੰ ਹਟਾਉਣ ਅਤੇ ਸਥਾਨਕ ਨਿਵਾਸੀਆਂ ਅਤੇ ਜੰਗਲਾਤ ਕਰਮਚਾਰੀਆਂ ਦੇ ਨਾਲ ਸਮੇਂ-ਸਮੇਂ ‘ਤੇ ਮੌਕ ਡਰਿੱਲ ਕਰੋ

ਕੇਂਦਰੀ ਗ੍ਰਹਿ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੁਆਰਾ ਵਿਕਸਿਤ ਕੀਤੀਆਂ ਗਈਆਂ. ਮੌਸਮ, ਵਰਖਾ ਅਤੇ ਹੜ੍ਹ ਚ

Posted On: 23 JUN 2024 4:22PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਹੜ੍ਹ ਪ੍ਰਬੰਧਨ ਦੀਆਂ ਸਮੁਚਿਤ ਤਿਆਰੀਆਂ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ ਵਿੱਚ ਹੜ੍ਹ ਦੀ ਸਮੱਸਿਆ ਘੱਟ ਕਰਨ ਲਈ ਵਿਆਪਕ ਅਤੇ ਦੂਰਗਾਮੀ ਨੀਤੀ ਤਿਆਰ ਕਰਨ ਦੇ ਦੀਰਘਕਾਲੀ ਉਪਾਵਾਂ ਦੀ ਵੀ ਸਮੀਖਿਆ ਕੀਤੀ।

ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਪਿਛਲੇ ਸਾਲ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ‘ਤੇ ਹੋਈ ਕਾਰਵਾਈ ਦੀ ਵੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਸਾਰੀਆਂ ਏਜੰਸੀਆਂ ਦੁਆਰਾ ਅਪਣਾਈਆਂ ਜਾ ਰਹੀਆਂ ਆਧੁਨਿਕ ਤਕਨੀਕਾਂ ਅਤੇ ਉਨ੍ਹਾਂ ਦੇ ਨੈੱਟਵਰਕ ਦੇ ਵਿਸਤਾਰ ‘ਤੇ ਵੀ ਮੀਟਿੰਗ ਦੌਰਾਨ ਚਰਚਾ ਹੋਈ। ਸ਼੍ਰੀ ਅਮਿਤ ਸ਼ਾਹ ਨੇ ਗਲੇਸ਼ੀਅਲ ਲੋਕ ਆਉਟਬਰਸਟ ਫਲੱਡ (GLOF) ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਨਾਲ ਹੀ ਉਨ੍ਹਾਂ ਨੇ ਹੜ੍ਹ ਨਿਯੰਤਰਣ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੁਆਰਾ ਉਪਲਬਧ ਕਰਵਾਈ ਗਈ ਸੈਟੇਲਾਈਟ ਇਮੇਜਿਜ਼ ਦੇ ਵੱਖ-ਵੱਖ ਏਜੰਸੀਆਂ ਦੁਆਰਾ ਵਧੇਰੇ ਇਸਤੇਮਾਲ ‘ਤੇ ਵੀ ਜ਼ੋਰ ਦਿੱਤਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦਾ ਆਪਦਾ ਪ੍ਰਬੰਧਨ  “Zero casualty approach” ਦੇ ਨਾਲ ਅੱਗੇ ਵਧ ਰਿਹਾ ਹੈ। ਗ੍ਰਹਿ ਮੰਤਰੀ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੜ੍ਹ ਪ੍ਰਬੰਧਨ ਦੇ ਲਈ NDMA ਦੁਆਰਾ ਜਾਰੀ ਐਡਵਾਈਜ਼ਰੀ ਨੂੰ ਸਮੇਂ ‘ਤੇ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਮੌਸਮ ਵਿਭਾਗ ਅਤੇ ਕੇਂਦਰੀ ਜਲ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਕਿ ਉਨ੍ਹਾਂ ਨੂੰ ਵਰਖਾ ਅਤੇ ਹੜ੍ਹ ਚੇਤਾਵਨੀ ਵਿੱਚ ਉਪਯੋਗ ਹੋਣ ਵਾਲੇ ਸਾਰੇ ਉਪਕਰਣਾਂ ਨੂੰ ਹਰ ਸਾਲ ‘calibrate’ ਕਰਨਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਸਿੱਕਮ ਅਤੇ ਮਣੀਪੁਰ ਵਿੱਚ ਹਾਲ ਹੀ ਵਿੱਚ ਆਏ ਹੜ੍ਹ ਦਾ ਵਿਸਤ੍ਰਿਤ ਅਧਿਐਨ ਕਰ ਕੇ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਦੇਸ਼ ਦੇ ਸਾਰੇ ਪ੍ਰਮੁੱਖ ਡੈਮਾਂ ਦੇ ਫਲੱਡਗੇਟਸ ਸੁਚਾਰੂ ਤੌਰ ‘ਤੇ ਕੰਮ ਕਰ ਰਹੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਦੇ ਹੜ੍ਹ ਨਿਰੀਖਣ ਕੇਂਦਰ ਜ਼ਰੂਰਤਾਂ ਦੇ ਅਨੁਸਾਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਹੋਣੇ ਚਾਹੀਦੇ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਨਦੀਆਂ ਬਾਰਹਮਾਸੀ ਨਹੀਂ ਹਨ, ਉਨ੍ਹਾਂ ਵਿੱਚ ਮਿੱਟੀ ਦੀ ਕਟੌਤੀ ਅਧਿਕ ਹੁੰਦੀ ਹੈ ਅਤੇ ਗਾਰਾ ਜਮ੍ਹਣਾ ਹੜ੍ਹ ਦਾ ਕਾਰਨ ਬਣ ਜਾਂਦਾ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਨਦੀਆਂ ਦੇ ਜਲ ਪੱਧਰ ਦੇ ਪੂਰਵ ਅਨੁਮਾਨ ਨੂੰ ਅਪਗ੍ਰੇਡ ਕਰਕੇ ਹੜ੍ਹ ਦੀ ਸਮੱਸਿਆ ਨੂੰ ਘੱਟ ਕਰਨ ਦੇ ਪ੍ਰਯਾਸ ਹੋਣ। ਸ਼੍ਰੀ ਸ਼ਾਹ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਵਿੱਚ ਪਾਣੀ ਭਰਨ ਨਾਲ ਨਜਿੱਠਣ ਲਈ ਸੜਕ ਨਿਰਮਾਣ ਦੇ ਡਿਜ਼ਾਈਨ ਵਿੱਚ ਹੀ ਕੁਦਰਤੀ ਜਲ ਨਿਕਾਸੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਘੱਟ ਤੋਂ ਘੱਟ 50 ਵੱਡੇ ਤਾਲਾਬ ਬਣਾ ਕੇ ਬ੍ਰਹਮਪੁੱਤਰ ਨਦੀ ਦੇ ਪਾਣੀ ਨੂੰ ਡਾਈਵਰਟ ਕਰਨ ਦੀ ਵਿਵਸਥਾ ਹੋਵੇ, ਜਿਸ ਨਾਲ ਹੜ੍ਹ ਤੋਂ ਛੁਟਕਾਰਾ ਮਿਲੇ ਅਤੇ ਖੇਤੀਬਾੜੀ, ਸਿੰਚਾਈ ਅਤੇ ਟੂਰਿਜ਼ਮ ਵਿਕਸਿਤ ਹੋਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਥਾਨਕ ਅਰਥਵਿਵਸਥਾ ਨੂੰ ਵੀ ਫਾਇਦਾ ਮਿਲੇਗਾ।

ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (NDMA) ਅਤੇ ਵਾਤਾਵਰਣ ਮੰਤਰਾਲੇ ਨੂੰ ਅੱਗ ਲਗਾਉਣ ਤੋਂ ਪਹਿਲੇ ਹੀ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਢੁੱਕਵੇਂ ਸਾਵਧਾਨੀ ਵਾਲੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਗ੍ਰਹਿ ਮੰਤਰੀ ਨੇ ਇਸ ਦੇ ਲਈ ਨਿਯਮਿਤ ਤੌਰ ‘ਤੇ ਫਾਇਰ ਲਾਈਨ ਬਣਾਉਣ, ਸੁੱਕੇ ਪੱਤਿਆਂ ਨੰ ਹਟਾਉਣ ਅਤੇ ਸਥਾਨਕ ਨਿਵਾਸੀਆਂ ਅਤੇ ਜੰਗਲਾਤ ਕਰਮਚਾਰੀਆਂ ਦੇ ਨਾਲ-ਸਮੇਂ-ਸਮੇਂ ‘ਤੇ ਮੌਕ ਡ੍ਰਿਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੀ ਸਥਾਨ ‘ਤੇ ਵਾਰ-ਵਾਰ ਅੱਗ ਲਗਾਉਣ ਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਨੂੰ ਵੀ ਕਿਹਾ। ਗ੍ਰਹਿ ਮੰਤਰੀ ਨੇ ਐੱਨਜੀਐੱਮਏ ਨੂੰ ਜੰਗਲ ਵਿੱਚ ਲਗਣ ਵਾਲ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਵਿਸਤ੍ਰਿਤ ਮੈਨੂਅਲ ਤਿਆਰ ਕਰਨ ਨੂੰ ਵੀ ਕਿਹਾ।

ਕੇਂਦਰੀ ਗ੍ਰਹਿ ਮੰਤਰੀ ਨੇ ਬਿਜਲੀ ਗਿਰਨ ਨੂੰ ਲੈ ਕੇ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਨੂੰ SMS, TV, FM ਰੇਡੀਓ ਅਤੇ ਹੋਰ ਮਾਧਿਅਮਾਂ ਤੋਂ ਸਮੇਂ ‘ਤੇ ਜਨਤਾ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੁਆਰਾ ਵਿਕਸਿਤ ਮੌਸਮ, ਵਰਖਾ ਅਤੇ ਹੜ੍ਹ ਚੇਤਾਵਨੀ ਨਾਲ ਸਬੰਧਿਤ ਐਪਸ ਨੂੰ ਏਕੀਕ੍ਰਿਤ ਕੀਤੇ ਜਾਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਜਿਸ ਨਲਾ ਇਨ੍ਹਾਂ ਦਾ ਲਾਭ ਲਕਸ਼ਿਤ ਆਬਾਦੀ ਤੱਕ ਪਹੁੰਚ ਸਕੇ। ਸ਼੍ਰੀ ਸ਼ਾਹ ਨੇ ਨਿਰਦੇਸ਼ ਦਿੱਤਾ ਕਿ ਕਿਉਂਕਿ ਹੜ੍ਹ ਸਮੇਤ ਕਿਸੇ ਵੀ ਆਪਦਾ ਦੇ ਸਮੇਂ ਕਮਿਊਨਿਟੀ ਹੀ ਸਭ ਤੋਂ ਪਹਿਲਾਂ Responder ਹੁੰਦਾ ਹੈ ਯਾਨੀ ਆਪਦਾ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਉਠਾਉਂਦਾ ਹੈ, ਇਸ ਲਈ ਵੱਖ-ਵੱਖ ਏਜੰਸੀਆਂ ਦੁਆਰਾ ਚਲਾਏ ਜਾ ਰਹੇ ਭਾਈਚਾਰਕ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਤਾਲਮੇਲ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ, ਤਾਕਿ ਇਨ੍ਹਾਂ ਦਾ ਵੱਧ ਤੋਂ ਵੱਧ ਪ੍ਰਭਾਵ ਹੋ ਸਕੇ।

ਮੀਟਿੰਗ ਦੌਰਾਨ ਭਾਰਤੀ ਮੌਸਮ ਵਿਭਾਗ (IMD), ਕੇਂਦਰੀ ਜਲ ਕਮਿਸ਼ਨ (CWC), NDRF ਅਤੇ NDMA ਨੇ ਵਿਸਤ੍ਰਿਤ ਪੇਸ਼ਕਾਰੀਆਂ ਕੀਤੀਆਂ। ਸਾਰੇ ਸਬੰਧਿਤ ਵਿਭਾਗਾਂ ਨੇ ਪਿਛਲੇ ਸਾਲ ਹੋਈ ਹੜ੍ਹ ਸਮੀਖਿਆ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਦਿੱਤੇ ਗਏ ਨਿਰਦੇਸ਼ਾਂ ‘ਤੇ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੌਜੂਦਾ ਮਾਨਸੂਨ ਲਈ ਕੀਤੀਆਂ ਗਈਆਂ ਆਪਣੀਆਂ ਤਿਆਰੀਆਂ ਅਤੇ ਭਵਿੱਖ ਦੀਆਂ ਕਾਰਜ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਮੀਟਿੰਗ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ ਆਰ ਪਾਟਿਲ, ਗ੍ਰਹਿ ਰਾਜ ਮੰਤਰੀ ਸ਼੍ਰੀ  ਨਿਤਿਆਨੰਦ ਰਾਏ, ਕੇਂਦਰੀ ਗ੍ਰਹਿ ਸਕੱਤਰ, ਨਦੀ ਵਿਕਾਸ ਅਤ ਗੰਗਾ ਪੁਨਰਜੀਵਨ ਵਿਭਾਗ, ਪ੍ਰਿਥਵੀ ਵਿਭਾਗ, ਵਾਤਾਵਰਣ, ਵਣ ਅਤ ਜਲਵਾਯੂ ਪਰਿਵਰਤਨ, ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰ, ਰੇਲਵੇ ਬੋਰਡ ਦੇ ਚੇਅਰਪਰਸਨ, NDMA ਦੇ ਮੈਂਬਰ ਅਤੇ ਵਿਭਾਗਾਂ ਦੇ ਮੁੱਖੀ, NDRF ਅਤੇ IMD ਦੇ ਡਾਇਰੈਕਟਰ ਜਨਰਲ, NHAI ਦੇ ਚੇਅਰਮੈਨ, NRSC ਅਤੇ CWC ਸਮੇਤ ਹੋਰ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

*****

ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ



(Release ID: 2028297) Visitor Counter : 11