ਆਯੂਸ਼
ਪ੍ਰਧਾਨ ਮੰਤਰੀ ਸ੍ਰੀਨਗਰ ਵਿੱਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ
ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ "ਸਵੈ ਅਤੇ ਸਮਾਜ ਲਈ ਯੋਗ"; ਯੋਗ ਅਭਿਆਸ ਰਾਹੀਂ ਵਿਸ਼ਵ-ਵਿਆਪੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸੰਦੇਸ਼ ਦਿੰਦਾ ਹੈ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗ੍ਰਾਮ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਯੋਗ ਨੂੰ ਲੋਕ-ਅਗਵਾਈ ਵਾਲਾ ਅੰਦੋਲਨ ਬਣਾਉਣ ਦੀ ਤਾਕੀਦ ਕੀਤੀ
"ਯੋਗਾ ਫ਼ਾਰ ਸਪੇਸ" ਵਰਗੇ ਮਹੱਤਵਪੂਰਨ ਸਮਾਗਮਾਂ ਨਾਲ ਦੁਨੀਆ ਭਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ
Posted On:
20 JUN 2024 5:33PM by PIB Chandigarh
21 ਜੂਨ 2024 ਨੂੰ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੱਲ੍ਹ ਇੱਥੇ ਐੱਸਕੇਆਈਸੀਸੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ। ਇਸ ਸਾਲ ਦਾ ਥੀਮ "ਸਵੈ ਅਤੇ ਸਮਾਜ ਲਈ ਯੋਗ"; ਵਿਅਕਤੀਗਤ ਤੰਦਰੁਸਤੀ ਅਤੇ ਸਮਾਜਿਕ ਸਦਭਾਵਨਾ ਦੋਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ੍ਰੀ ਮਨੋਜ ਸਿਨਹਾ, ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ੍ਰੀ ਪ੍ਰਤਾਪਰਾਓ ਗਣਪਤਰਾਓ ਜਾਧਵ ਅਤੇ ਕਈ ਹੋਰ ਪਤਵੰਤੇ ਵੀ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਇਸ ਪ੍ਰੋਗਰਾਮ ਦਾ ਉਦੇਸ਼ ਯੋਗ ਦੇ ਅਭਿਆਸ ਰਾਹੀਂ ਵਿਸ਼ਵ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸੰਦੇਸ਼ ਦੇਣ ਵਾਲੇ ਹਜ਼ਾਰਾਂ ਭਾਗੀਦਾਰਾਂ ਨੂੰ ਇਕੱਠਾ ਕਰਨਾ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਿਤ ਕਰਨਗੇ ਅਤੇ ਕੌਮਨ ਯੋਗਾ ਪ੍ਰੋਟੋਕੋਲ ਸੈਸ਼ਨ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਉਹ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵਿਕਾਸ ਵਿੱਚ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਗੇ।
ਯੋਗ ਲਾਭਾਂ ਦੀ ਸੰਪੂਰਨਤਾ ਨੂੰ ਵੱਧ ਤੋਂ ਵੱਧ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਰੇ ਗ੍ਰਾਮ ਪ੍ਰਧਾਨਾਂ ਨੂੰ ਇੱਕ ਪੱਤਰ ਵੀ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ “ਜ਼ਮੀਨੀ ਪੱਧਰ 'ਤੇ, ਮੈਂ ਤੁਹਾਨੂੰ ਯੋਗ ਅਤੇ ਮੋਟੇ ਅਨਾਜਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾ ਕੇ ਸਮੁੱਚੀ ਸਿਹਤ ਵਿੱਚ ਸੁਧਾਰ ਕਰਨ, ਲੋਕਾਂ ਦੀ ਅਗਵਾਈ ਵਾਲੀ ਲਹਿਰ ਬਣਾਉਣ ਦੀ ਤਾਕੀਦ ਕਰਦਾ ਹਾਂ।” ਜਿਵੇਂ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਪਿਛਲੇ ਸੰਸਕਰਣਾਂ ਵਿੱਚ ਹੋਇਆ ਹੈ, ਪ੍ਰਧਾਨ ਮੰਤਰੀ ਦਾ ਪੱਤਰ ਨਿਸ਼ਚਿਤ ਤੌਰ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਦੌਰਾਨ ਪੰਚਾਇਤਾਂ, ਆਂਗਣਵਾੜੀਆਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਸਮੇਤ ਹੋਰ ਥਾਵਾਂ 'ਤੇ ਯੋਗ ਗਤੀਵਿਧੀਆਂ ਨੂੰ ਉਤਸ਼ਾਹਿਤ ਕਰੇਗਾ।
ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਪ੍ਰਤਾਪਰਾਓ ਗਣਪਤਰਾਓ ਜਾਧਵ ਨੇ ਸਕੱਤਰ ਆਯੁਸ਼ ਵੈਦਿਆ ਰਾਜੇਸ਼ ਕੋਟੇਚਾ ਅਤੇ ਜੰਮੂ-ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਅੱਜ 21 ਜੂਨ ਦੇ ਮੁੱਖ ਸਮਾਗਮ ਵਾਲੇ ਸਥਾਨ ਸ੍ਰੀਨਗਰ ਵਿੱਚ ਐੱਸਕੇਆਈਸੀਸੀ ਦਾ ਦੌਰਾ ਕੀਤਾ ਅਤੇ ਜ਼ਮੀਨੀ ਪੱਧਰ 'ਤੇ ਵੱਖ-ਵੱਖ ਤਿਆਰੀਆਂ ਦਾ ਜਾਇਜ਼ਾ ਲਿਆ। ਆਈਡੀਵਾਈ ਮੁੱਖ ਸਮਾਗਮ ਨੂੰ ਸਾਰੇ ਯੋਗ ਪ੍ਰੇਮੀਆਂ ਲਈ ਇੱਕ ਉਤਸ਼ਾਹਜਨਕ ਅਨੁਭਵ ਬਣਾਉਣ ਲਈ ਤਿਆਰੀਆਂ ਜ਼ੋਰਾਂ 'ਤੇ ਹਨ।
2015 ਵਿੱਚ ਆਈਡੀਵਾਈ ਦੀ ਸ਼ੁਰੂਆਤ ਤੋਂ ਲੈ ਕੇ ਪ੍ਰਧਾਨ ਮੰਤਰੀ ਇਸਦੀ ਤਰੱਕੀ ਵਿੱਚ ਇੱਕ ਪ੍ਰਮੁੱਖ ਸ਼ਖ਼ਸੀਅਤ ਰਹੇ ਹਨ, ਜਿਸ ਵਿੱਚ ਕਰਤੱਵਯ ਪੱਥ ਦਿੱਲੀ, ਚੰਡੀਗੜ੍ਹ, ਦੇਹਰਾਦੂਨ, ਰਾਂਚੀ, ਲਖਨਊ, ਮੈਸੂਰ, ਅਤੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਨਿਊਯਾਰਕ ਸਮੇਤ ਦੁਨੀਆ ਭਰ ਵਿੱਚ ਵੱਖ-ਵੱਖ ਪ੍ਰਸਿੱਧ ਸਥਾਨਾਂ 'ਤੇ ਜਸ਼ਨਾਂ ਦੀ ਮੇਜ਼ਬਾਨੀ ਕੀਤੀ ਗਈ ਹੈ।
ਇਸ ਸਾਲ ਦੇ ਜਸ਼ਨ ਪੂਰੇ ਰਾਸ਼ਟਰ ਵਿੱਚ ਕਰਵਾਏ ਜਾਣਗੇ, ਜਿਸ ਵਿੱਚ "ਯੋਗਾ ਫਾਰ ਸਪੇਸ" ਵਜੋਂ ਜਾਣਿਆ ਜਾਂਦਾ ਮਹੱਤਵਪੂਰਨ ਸਮਾਗਮ ਹੋਵੇਗਾ, ਜਿਸ ਵਿੱਚ ਇਸਰੋ ਦੇ ਸਾਰੇ ਕੇਂਦਰਾਂ ਅਤੇ ਯੂਨਿਟਾਂ ਵਿੱਚ ਸੀਵਾਈਪੀ ਜਾਂ ਕੌਮਨ ਯੋਗਾ ਪ੍ਰੋਟੋਕੋਲ ਦੇ ਅਭਿਆਸ 'ਤੇ ਪ੍ਰੋਗਰਾਮ ਸ਼ਾਮਲ ਹੋਣਗੇ। ਇਸਰੋ ਦੀਆਂ ਖ਼ੁਦਮੁਖਤਿਆਰ ਸੰਸਥਾਵਾਂ ਵੀ 21 ਜੂਨ ਨੂੰ ਸੀਵਾਈਪੀ ਅਭਿਆਸ ਵਿੱਚ ਹਿੱਸਾ ਲੈਣਗੀਆਂ। ਇਸ ਦੇ ਨਾਲ ਹੀ 21 ਜੂਨ ਨੂੰ ਗਗਨਯਾਨ ਪ੍ਰੋਜੈਕਟ ਟੀਮ ਦੀ ਸਰਗਰਮ ਭਾਗੀਦਾਰੀ ਵੀ ਤੈਅ ਕੀਤੀ ਗਈ ਹੈ। ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰੌਕ ਮੈਮੋਰੀਅਲ ਵਿੱਚ ਆਈਡੀਵਾਈ ਦਾ ਆਯੋਜਨ ਵੀ ਪੂਰੇ ਜ਼ੋਰਾਂ 'ਤੇ ਹੈ।
ਵਿਸ਼ਵ ਪੱਧਰ 'ਤੇ ਵਿਦੇਸ਼ਾਂ ਵਿੱਚ ਦੂਤਾਵਾਸ ਅਤੇ ਭਾਰਤੀ ਮਿਸ਼ਨ ਯੋਗ ਦੇ ਵਿਆਪਕ ਪ੍ਰਭਾਵ ਨੂੰ ਦਰਸਾਉਂਦੇ ਹੋਏ ਜਸ਼ਨ ਵਿੱਚ ਹਿੱਸਾ ਲੈਣਗੇ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ 'ਤੇ 'ਯੋਗਾ ਫਾਰ ਸਪੇਸ' ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜੋ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਹਿਯੋਗ ਨਾਲ ਇੱਕ ਪਹਿਲ ਹੈ।
ਇਸ ਵਿਸ਼ੇਸ਼ ਮੌਕੇ ’ਤੇ ਵੱਖ-ਵੱਖ ਖੇਤਰਾਂ ਦੇ 7,000 ਤੋਂ ਵੱਧ ਲੋਕ ਪ੍ਰਧਾਨ ਮੰਤਰੀ ਨਾਲ ਸ੍ਰੀਨਗਰ ਵਿੱਚ ਡੱਲ ਝੀਲ ਦੇ ਕਿਨਾਰੇ ਇਕੱਠੇ ਹੋਣਗੇ।
ਆਯੁਸ਼ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੇ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੀ ਯਾਤਰਾ ਬਾਰੇ ਚਾਨਣਾ ਪਾਇਆ ਅਤੇ ਸਿਹਤ, ਸਮਾਜਿਕ ਕਦਰਾਂ-ਕੀਮਤਾਂ ਅਤੇ ਭਾਈਚਾਰਕ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਇਸਦੀ ਭੂਮਿਕਾ ਉੱਤੇ ਜ਼ੋਰ ਦਿੱਤਾ।
ਅੰਤਰਰਾਸ਼ਟਰੀ ਯੋਗ ਦਿਵਸ ਦੇ ਆਯੋਜਨ ਲਈ 'ਸੰਪੂਰਨ ਸਰਕਾਰੀ ਪਹੁੰਚ' ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਤਾਲਮੇਲ ਵਾਲੇ ਯਤਨ ਅਤੇ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਗਰਮ ਭਾਗੀਦਾਰੀ ਸ਼ਾਮਲ ਹੈ। ਰਾਸ਼ਟਰੀ ਆਯੁਸ਼ ਮਿਸ਼ਨ ਟੀਮ ਦੇਸ਼ ਭਰ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਵੀ ਕਰ ਰਹੀ ਹੈ, ਜੋ ਸਮੁੱਚੀ ਸਿਹਤ 'ਤੇ ਯੋਗ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ।
ਦਿੱਲੀ ਵਿੱਚ ਆਯੁਸ਼ ਮੰਤਰਾਲੇ ਨੇ ਸਮੂਹਿਕ ਯੋਗ ਸਮਾਗਮਾਂ ਦਾ ਆਯੋਜਨ ਕਰਨ ਲਈ ਐੱਨਡੀਐੱਮਸੀ (ਨਵੀਂ ਦਿੱਲੀ ਨਗਰ ਨਿਗਮ), ਏਐੱਸਆਈ (ਭਾਰਤੀ ਪੁਰਾਤੱਤਵ ਸਰਵੇਖਣ), ਅਤੇ ਡੀਡੀਏ (ਦਿੱਲੀ ਵਿਕਾਸ ਅਥਾਰਟੀ) ਨਾਲ ਸਾਂਝੇਦਾਰੀ ਕੀਤੀ ਹੈ। ਲੋਕਾਂ ਨੂੰ ਸ਼ਾਮਲ ਕਰਨ ਲਈ ਆਯੁਸ਼ ਮੰਤਰਾਲੇ ਨੇ ਮਾਈਗੌਵ ਅਤੇ ਮਾਈਭਾਰਤ ਪਲੇਟਫਾਰਮਾਂ 'ਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਦੇ ਨਾਲ ਸਾਂਝੇਦਾਰੀ ਵਿੱਚ "ਪਰਿਵਾਰ ਨਾਲ ਯੋਗ" ਵੀਡੀਓ ਮੁਕਾਬਲੇ ਸਮੇਤ ਕਈ ਮੁਕਾਬਲੇ ਅਤੇ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ। ਇਹ ਮੁਕਾਬਲਾ ਵਿਸ਼ਵ ਭਰ ਦੇ ਪਰਿਵਾਰਾਂ ਦੇ ਯੋਗ ਆਨੰਦ ਨੂੰ ਪ੍ਰਦਰਸ਼ਿਤ ਕਰਨ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਤ ਕਰਦਾ ਹੈ, ਇਸ ਲਈ 30 ਜੂਨ, 2024 ਤੱਕ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
#YogaWithFamily ਵੀਡੀਓ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਕੋਲ ਯੋਗਾ ਦੇ ਸਿਹਤ ਅਤੇ ਏਕਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਦਿਲਚਸਪ ਇਨਾਮ ਜਿੱਤਣ ਦਾ ਮੌਕਾ ਹੈ। ਈਵੈਂਟ ਲਈ ਮੁੱਖ ਹੈਸ਼ਟੈਗਾਂ ਵਿੱਚ #InternationalDayofYoga2024, #YogaForSelfAndSociety, #YogaWithFamily ਅਤੇ #IDY2024 ਸ਼ਾਮਲ ਹਨ। ਦੁਨੀਆ ਭਰ ਦੇ ਲੋਕਾਂ ਨੂੰ ਯੋਗ ਦੇ ਇਸ ਗਲੋਬਲ ਜਸ਼ਨ ਵਿੱਚ ਸ਼ਾਮਲ ਹੋਣ ਲਈ ਇਨ੍ਹਾਂ ਹੈਸ਼ਟੈਗਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
*** *** *** ***
ਐੱਮਵੀ/ਐੱਸਬੀ/ਐੱਸਕਿਊ/ਐੱਮਪੀ
(Release ID: 2027316)
Visitor Counter : 42
Read this release in:
English
,
Khasi
,
Urdu
,
Marathi
,
Hindi
,
Hindi_MP
,
Bengali
,
Assamese
,
Gujarati
,
Tamil
,
Telugu