ਸੂਚਨਾ ਤੇ ਪ੍ਰਸਾਰਣ ਮੰਤਰਾਲਾ

18ਵਾਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ 15 ਤੋਂ 21 ਜੂਨ, 2024 ਤੱਕ ਆਯੋਜਿਤ ਕੀਤਾ ਜਾਵੇਗਾ


ਮੁੰਬਈ ਵਿੱਚ ਇਸ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਸ ਵਿੱਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਦਾ ਪ੍ਰਦਰਸ਼ਨ ਨਾਲ ਹੀ ਨਾਲ ਦਿੱਲੀ, ਕੋਲਕਾਤਾ, ਚੇਨੱਈ ਅਤੇ ਪੁਣੇ ਵਿੱਚ ਵੀ ਕੀਤਾ ਜਾਵੇਗਾ

38 ਦੇਸ਼ਾਂ ਤੋਂ 65 ਭਾਸ਼ਾਵਾਂ ਵਿੱਚ 1000 ਤੋਂ ਵੱਧ ਫਿਲਮਾਂ ਦੇ ਰਿਕਾਰਡ ਸਬਮਿਸ਼ਨ

2024 ਐਡੀਸ਼ਨ ਵਿੱਚ ਡਾਕੂਮੈਂਟਰੀ ਫਿਲਮਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਡੀਓਸੀ ਫਿਲਮ ਬਜ਼ਾਰ ਦੀ ਸ਼ੁਰੂਆਤ ਕੀਤੀ ਜਾਵੇਗੀ

ਪ੍ਰਸਿੱਧ ਫਿਲਮ ਨਿਰਮਾਤਾ ਤਿਆਰ ਕੀਤੇ ਗਏ ਵਿਸ਼ਿਆਂ ‘ਤੇ 25 ਤੋਂ ਵੱਧ ਮਾਸਟਰਕਲਾਸ, ਪੈਨਲ ਚਰਚਾ ਅਤੇ ਓਪਨ ਫੋਰਮ ਵਿੱਚ ਹਿੱਸਾ ਲੈਣਗੇ

ਸਨਮਾਨਿਤ ਜਿਊਰੀ ਮੈਂਬਰਾਂ ਵਿੱਚ ਇੰਟਰਨੈਸ਼ਨਲ ਫਿਲਮ ਮੇਕਰਸ ਓਡ੍ਰੀਯਸ ਸਟੋਨਿਸ, ਭਾਰਤ ਬਾਲਾ, ਡਾ, ਬੌਬੀ ਸਰਮਾ ਬਰੂਆ, ਅੰਨਾ ਹੇਨਕੇਲ-ਡੋਨਰਸਮਾਰਕ ਅਤੇ ਪ੍ਰੋਡਿਊਸਰ ਅਪੂਰਵਾ ਬਖਸ਼ੀ, ਅਡੇਲੇ ਸੀਲਮੈਨ-ਐੱਗਬਰਟ (Adele Seelmann-Eggebert), ਕੇਈਕੋ ਬੈਂਗ (Keiko Bang) ਅਤੇ ਬਾਰਥੈਲੇਮੀ ਫੌਗੀਆ (Barthélemy Fougea) ਸ਼ਾਮਲ ਹੋਣਗੇ

Posted On: 07 JUN 2024 4:10PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਪ੍ਰਸਾਰਣ ਸ਼੍ਰੀ ਸੰਜੈ ਜਾਜੂ ਨੇ ਅੱਜ (7 ਜੂਨ, 2024) ਨੂੰ ਐਲਾਨ ਕੀਤਾ ਕਿ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ 18ਵਾਂ ਐਡੀਸ਼ਨ ਮੁੰਬਈ ਵਿੱਚ 15 ਜੂਨ ਤੋਂ 21 ਜੂਨ, 2024 ਤੱਕ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਫੈਸਟੀਵਲ ਦਾ ਆਯੋਜਨ ਸਥਾਨ ਐੱਫਡੀ-ਐੱਨਐੱਫਡੀਸੀ ਕੰਪਲੈਕਸ, ਮੁੰਬਈ ਹੋਵੇਗਾ ਅਤੇ ਐੱਮਆਈਐੱਫਐੱਫ ਦੀ ਸਕ੍ਰੀਨਿੰਗ ਦਿੱਲੀ (ਸਿਰੀਫੋਰਟ- ਆਡੀਟੋਰੀਅਮ), ਚੇਨੱਈ (ਟੈਗੋਰ ਫਿਲਮ ਸੈਂਟਰ), ਪੁਣੇ (ਐੱਨਐੱਫਏਆਈ ਆਡੀਟੋਰੀਅਮ) ਅਤੇ ਕੋਲਕਾਤਾ (ਐੱਸਆਰਐੱਫਟੀਆਈ ਆਡੀਟੋਰੀਅਮ) ਵਿੱਚ ਵੀ ਹੋਵੇਗੀ। 

ਐੱਮਆਈਐੱਫਐੱਫ ਫਿਲਮ ਪ੍ਰੋਗਰਾਮਿੰਗ

  1. ਇਸ ਵਰ੍ਹੇ ਕੰਪੀਟੀਸ਼ਨ ਸੈਕਸ਼ਨਾਂ ਲਈ 38 ਦੇਸ਼ਾਂ ਤੋਂ 65 ਭਾਸ਼ਾਵਾਂ ਵਿੱਚ 1018 ਰਿਕਾਰਡ ਫਿਲਮ ਸਬਮਿਸ਼ਨਜ਼। 

  2. ਇੰਟਰਨੈਸ਼ਨਲ (25) ਅਤੇ ਨੈਸ਼ਨਲ (77) ਕੰਪੀਟੀਸ਼ਨ ਸੈਕਸ਼ਨਾਂ ਲਈ ਪ੍ਰਤਿਸ਼ਠਿਤ ਫਿਲਮ ਮਾਹਿਰਾਂ ਦੀਆਂ ਤਿੰਨ ਚੁਣੀਆਂ ਹੋਈਆਂ ਕਮੇਟੀਆਂ ਦੁਆਰਾ 118 ਫਿਲਮਾਂ ਦੀ ਚੋਣ ਕੀਤੀ ਗਈ। ਚੋਣ ਕਮੇਟੀ ਨੇ ਸਰਬਸੰਮਤੀ ਨਾਲ ਇਹ ਵੀ ਕਿਹਾ ਕਿ ਇਸ ਵਰ੍ਹੇ ਬਹੁਤ ਉੱਚ ਗੁਣਵੱਤਾ ਵਾਲੀਆਂ ਫਿਲਮਾਂ ਪ੍ਰਾਪਤ ਹੋਈਆਂ ਹਨ, ਜਿਸ ਨਾਲ ਚੋਣ ਮੁਸ਼ਕਲ ਹੋ ਗਈ। 

  3. 3 ਇਸ ਵਰ੍ਹੇ ਐੱਮਆਈਐੱਫਐੱਫ ਪ੍ਰੋਗ੍ਰਾਮਿੰਗ ਵਿੱਚ ਕੁੱਲ 314 ਫਿਲਮਾਂ।

  4. 8 ਵਰਲਡ ਪ੍ਰੀਮੀਅਰਸ, 6 ਇੰਟਰਨੈਸ਼ਨਲ ਪ੍ਰੀਮੀਅਰਸ, 17 ਏਸ਼ੀਆ ਪ੍ਰੀਮੀਅਰਸ ਅਤੇ 15 ਇੰਡੀਆ ਪ੍ਰੀਮੀਅਰਸ ਹੋਣਗੇ। 

  5. ਇਸ ਐਡੀਸ਼ਨ ਵਿੱਚ ਵਿਸ਼ੇਸ਼ ਪੈਕੇਜ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:

 

ਏ ਆਸਕਰ ਅਤੇ ਬਰਲਿਨੇਲ ਦਾ ਫਿਲਮ ਪੈਕੇਜ (12 ਛੋਟੀਆਂ ਫਿਲਮਾਂ ਹਰੇਕ)

ਬੀ 7 ਦੇਸ਼ਾਂ-ਰੂਸ, ਜਪਾਨ, ਬੇਲਾਰੂਸ, ਇਟਲੀ, ਈਰਾਨ, ਵਿਯਤਨਾਮ ਅਤੇ ਮਾਲੀ ਦੇ ਨਾਲ ਸਹਿਯੋਗ ਨਾਲ ‘ਵਿਸ਼ੇਸ਼ ਦੇਸ਼ ਫੋਕਸ ਪੈਕੇਜ’।

ਸੀ 4 ਦੇਸ਼ਾਂ –ਫਰਾਂਸ, ਸਲੋਵੇਨਿਆ, ਅਰਜਨਟੀਨਾ ਅਤੇ ਗ੍ਰੀਸ ਤੋਂ ਤਿਆਰ ਐਨੀਮੇਸ਼ਨ ਪੈਕੇਜ।

ਡੀ ਦੇਸ਼ ਭਰ ਦੇ ਪ੍ਰਤਿਸ਼ਠਿਤ ਸੰਸਥਾਨਾਂ ਦੀਆਂ ਵਿਦਿਆਰਥੀ ਫਿਲਮਾਂ (45 ਫਿਲਮਾਂ)।

ਈ ਐੱਨਐੱਫਡੀਸੀ- ਨੈਸ਼ਨਲ ਫਿਲਮ ਆਰਕਾਈਵਜ਼ ਆਫ ਇੰਡੀਆ ਤੋਂ ਕਲਾਸਿਕ ਪੈਕੇਜ ਦੀ ਪੁਨਰ-ਬਹਾਲੀ।

ਐੱਫ. ਅੰਮ੍ਰਿਤ ਕਾਲ ਵਿੱਚ ਭਾਰਤ ਦੀ ਵਿਸ਼ੇਸ਼ ਥੀਮ ‘ਤੇ ਦੇਸ਼ ਦੀ ਪ੍ਰਗਤੀ, ਵਿਕਾਸ ਅਤੇ ਸਮ੍ਰਿੱਧੀ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਕੰਪੀਟੀਸ਼ਨ ਫਿਲਮਾਂ।

ਜੀ. ਦਿਵਿਯਾਂਗਜਨ ਪੈਕੇਜ ਵਿੱਚ, ਨੇਤਰਹੀਣਾਂ ਲਈ ਆਡੀਓ ਵਰਣਨ ਅਤੇ ਸੰਕੇਤਕ ਭਾਸ਼ਾ ਦੇ ਵਰਣਨ ਦੇ ਨਾਲ ਅਤੇ ਘੱਟ ਸੁਣਨ ਵਾਲੇ ਲੋਕਾਂ ਲਈ ਕਲੋਜ਼ਡ ਕੈਪਸ਼ਨ ਦੇ ਨਾਲ ਫਿਲਮਾਂ ਸ਼ਾਮਲ ਹਨ।

ਐੱਚ. ਫਿਲਮਾਂ ਦੇ ਚੁਣੇ ਹੋਏ ਪੈਕੇਜ ਹੇਠ ਲਿਖੇ ਅਨੁਸਾਰ ਵੀ ਹਨ-

  i. ਵਾਈਲਡਲਾਈਫ

   ii. ਮਿਸ਼ਨ ਲਾਈਫ

   iii. ਏਸ਼ੀਅਨ ਮਹਿਲਾ ਫਿਲਮ ਮੇਕਰਸ ਦੀਆਂ ਫਿਲਮਾਂ 

 

ਐੱਮਆਈਐੱਫਐੱਫ ਦੀਆਂ ਓਪਨਿੰਗ ਅਤੇ ਕਲੋਜ਼ਿੰਗ ਫਿਲਮਾਂ

6 18ਵੇਂ ਐੱਮਆਈਐੱਫਐੱਫ ਦੀਆਂ ਓਪਨਿੰਗ ਫਿਲਮਾਂ “ਬਿਲੀ ਐਂਡ ਮੌਲੀ, ਐੱਨ ਔਟਰ ਲਵ ਸਟੋਰੀ” ਹੋਣਗੀਆਂ, ਜੋ 15 ਜੂਨ, 2024 ਨੂੰ ਮੁੰਬਈ, ਦਿੱਲੀ, ਕੋਲਕਾਤਾ, ਪੁਣੇ ਅਤੇ ਚੇਨੱਈ ਵਿੱਚ ਸਕ੍ਰੀਨਿੰਗ ਦੇ ਨਾਲ ਫੈਸਟੀਵਲ ਦੀ ਸ਼ੁਰੂਆਤ ਕਰਨਗੀਆਂ।

7 ਫੈਸਟੀਵਲ ਦੀ ਕਲੋਜ਼ਿੰਗ ਫਿਲਮ ਉਹ ਫਿਲਮ ਹੋਵੇਗੀ, ਜੋ ਗੋਲਡਨ ਕੌਂਚ ਜਿੱਤਦੀ ਹੈ ਅਤੇ ਇਸ ਨੂੰ 21 ਜੂਨ, 2024 ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। 

ਜਿਊਰੀ ਅਤੇ ਪੁਰਸਕਾਰ 

8 ਇੰਟਰਨੈਸ਼ਨਲ ਜਿਊਰੀ ਵਿੱਚ ਦੁਨੀਆ ਭਰ ਦੀਆਂ ਪ੍ਰਤਿਸ਼ਠਿਤ ਫਿਲਮ ਹਸਤੀਆਂ ਕੇਈਕੋ ਬੈਂਗ (Keiko Bang), ਬਾਰਥੈਲੇਮੀ ਫੌਗੀਆ (Barthélemy Fougea) ਓਡ੍ਰੀਯਸ ਸਟੋਨਿਸ, ਭਾਰਤ ਬਾਲਾ ਅਤੇ ਮਾਨਸ ਚੌਧਰੀ ਸ਼ਾਮਲ ਹਨ, ਜੋ ਬੈਸਟ ਡਾਕੂਮੈਂਟਰੀ ਫਿਲਮ ਲਈ ਗੋਲਡਨ ਕੌਂਚ, ਬੈਸਟ ਇੰਟਰਨੈਸ਼ਨਲ ਸ਼ੌਰਟ ਫਿਕਸ਼ਨ ਫਿਲਮ ਅਤੇ ਬੈਸਟ ਐਨੀਮੇਸ਼ਨ ਫਿਲਮ ਲਈ ਸਿਲਵਰ ਕੌਂਚ ਅਤੇ ਸਭ ਤੋਂ ਇਨੋਵੇਟਿਵ/ਪ੍ਰਯੋਗਾਤਮਕ ਫਿਲਮ ਲਈ ਪ੍ਰਮੋਦ ਪਤੀ ਐਵਾਰਡ (Pramod Pati Award) ਪ੍ਰਦਾਨ ਕਰਨਗੇ। 

  1. 18ਵੇਂ ਐੱਮਆਈਐੱਫਐੱਫ ਲਈ ਨੈਸ਼ਨਲ ਕੰਪੀਟੀਸ਼ਨ ਲਈ ਜਿਊਰੀ ਵਿੱਚ ਅਡੇਲੇ ਸੀਲਮਨ-ਐੱਗਬਰਟ, ਡਾ. ਬੌਬੀ ਸ਼ਰਮਾ ਬਰੂਆ, ਅਪੂਰਵ ਬਖਸ਼ੀ, ਮੁੰਜਾਲ ਸ਼ਰੌਫ ਅਤੇ ਅੰਨਾ ਹੈਂਕੇਨ-ਡੌਨ ਨੇਰਸਮਾਰਕ (Anna Henckel-Don nersmarck) ਜਿਹੇ ਜ਼ਿਕਰਯੋਗ ਨਾਮ ਸ਼ਾਮਲ ਹਨ, ਜੋ ਬੈਸਟ ਇੰਡੀਅਨ ਡਾਕੂਮੈਂਟਰੀ, ਸ਼ੌਰਟ ਫਿਲਮ, ਐਨੀਮੇਸ਼ਨ, ਬੈਸਟ ਡੈਬਿਊ ਫਿਲਮ ਐਵਾਰਡ (ਮਹਾਰਾਸ਼ਟਰ ਸਰਕਾਰ ਦੁਆਰਾ ਸਪਾਂਸਰਡ) ਅਤੇ ਬੈਸਟ ਸਟੂਡੈਂਟ ਫਿਲਮ ਐਵਾਰਡ (sponsored by IDPA), ਦੇ ਇਲਾਵਾ ਕਈ ਟੈਕਨੀਕਲ ਐਵਾਰਡ ਅਤੇ ‘ਅੰਮ੍ਰਿਤ ਕਾਲ ਵਿੱਚ ਭਾਰਤ’ ("India in Amrit Kaal”) ‘ਤੇ ਬੈਸਟ ਸ਼ੌਰਟ ਫਿਲਮ ਲਈ ਇੱਕ ਸਪੈਸ਼ਲ ਐਵਾਰਡ ਪ੍ਰਦਾਨ ਕਰਨਗੇ।

10 ਇਸ ਤੋਂ ਇਲਾਵਾ, 1) ਸਿਨੇਮੈਟੋਗ੍ਰਾਫੀ 2) ਐਡੀਟਿੰਗ ਅਤੇ 3) ਸਾਊਂਡ ਡਿਜ਼ਾਈਨ ਦੇ ਲਈ ਤਿੰਨ ਟੈਕਨੀਕਲ ਐਵਾਰਡਸ ਨੈਸ਼ਨਲ ਅਤੇ ਇੰਟਰਨੈਸ਼ਨਲ ਕੰਪੀਟੀਸ਼ਨ ਤੋਂ  ਸਾਂਝੇ ਤੌਰ ‘ਤੇ ਦਿੱਤੇ ਜਾਣਗੇ।

11 ਫੈੱਡਰੇਸ਼ਨ ਇੰਟਰਨੈਸ਼ਨਲ ਦ ਲਾ ਪ੍ਰੇਸੇ ਸਿਨੇਮੈਟੋਗ੍ਰਾਫਿਕ-ਦ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਫਿਲਮ ਕ੍ਰਿਟਿਕਸ  (FIPRESCI) ਜਿਊਰੀ ਦੇ ਪ੍ਰਤਿਸ਼ਠਿਤ ਫਿਲਮ ਸਮੀਖਿਅਕ ਨੈਸ਼ਨਲ ਕੰਪੀਟੀਸ਼ਨ ਡਾਕੂਮੈਂਟਰੀ ਲਈ ਵੀ ਪੁਰਸਕਾਰ ਪ੍ਰਦਾਨ ਕਰਨਗੇ।

12 ਕੁੱਲ ਪੁਰਸਕਾਰ ਰਾਸ਼ੀ 42 ਲੱਖ ਰੁਪਏ ਹੈ। 

ਫੈਸਟੀਵਲ ਵਿੱਚ ਸੁਗਮਤਾ

13 ਨੇਤਰਹੀਣ ਵਿਅਕਤੀਆਂ ਲਈ ਆਡੀਓ ਵਰਣਨ ਅਤੇ ਸੰਕੇਤਕ ਭਾਸ਼ਾ ਦੇ ਵਰਣਨ ਨਾਲ ਅਤੇ ਘੱਟ ਸੁਣਨ ਵਾਲੇ ਲੋਕਾਂ ਲਈ ਕਲੋਜ਼ਡ ਕੈਪਸ਼ਨ ਨਾਲ ਫਿਲਮਾਂ।

14 ਦਿਵਿਯਾਂਗਜਨਾਂ ਲਈ ਵਿਸ਼ੇਸ਼ ਫਿਲਮਾਂ ਦੇ ਇਲਾਵਾ, ਐੱਨਐੱਫਡੀਸੀ ਨੇ ‘ਸਵਯਮ’ (Svayam) ਇੱਕ ਗ਼ੈਰ-ਲਾਭਕਾਰੀ ਸੰਗਠਨ ਨਾਲ ਸਾਂਝੇਦਾਰੀ ਕੀਤੀ ਹੈ, ਤਾਂ ਜੋ ਐੱਨਐੱਫਡੀਸੀ-ਐੱਫਡੀ ਪਰਿਸਰ ਵਿੱਚ ਐੱਮਆਈਐੱਫਐੱਫ ਫੈਸਟੀਵਲ ਸਥਲ ਨੂੰ ਦਿਵਿਯਾਂਗਜਨਾਂ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀਆਂ ਲਈ ਪੂਰੀ ਤਰ੍ਹਾਂ ਨਾਲ ਅਸਾਨ ਬਣਾਇਆ ਜਾ ਸਕੇ। ਪਹੁੰਚਯੋਗ ਸਾਂਝੇਦਾਰੀ ਇਹ ਵੀ ਸੁਨਿਸ਼ਚਿਤ ਕਰੇਗੀ ਕਿ ਪ੍ਰੋਗਰਾਮ ਵਿੱਚ ਮੌਜੂਦ ਸਵੈ-ਸੇਵਕਾਂ ਨੂੰ ਅਯੋਗ ਨੁਮਾਇੰਦਿਆਂ ਦੀ ਸੁਵਿਧਾ ਲਈ ਸੰਵੇਦਨਸ਼ੀਲ ਬਣਾਇਆ ਜਾਵੇ, ਤਾਂ ਜੋ ਆਉਣ ਵਾਲੇ ਪ੍ਰਤੀਨਿਧਿਆਂ ਨੂੰ ਬਿਹਤਰ ਅਨੁਭਵ ਹੋ ਸਕੇ। 

 

15 ਐੱਨਐੱਫਡੀਸੀ –ਐੱਫਡੀ (NFDC-FD) ਕੈਂਪਸ, ਮੁੰਬਈ ਸਥਿਤ ਸੰਪੂਰਨ ਐੱਮਆਈਐੱਫਐੱਫ ਸਥਲ ਵਿੱਚ ਔਡੀਜ਼, ਬਿਲਡਿੰਗਾਂ ਅਤੇ ਮਾਰਕਿਟ ਹੈਂਗਰਾਂ ਦੇ ਨਾਲ ਇੰਟਰਕਨੈਕਟਿੰਗ ਰੇਨ ਸ਼ੇਡਸ ਹੋਣਗੇ।

ਸ਼ਾਨਦਾਰ ਓਪਨਿੰਗ/ਕਲੋਜ਼ਿੰਗ ਸਮਾਰੋਹ ਅਤੇ ਰੈੱਡ ਕਾਰਪੇਟ 

 

16 ਸ਼ਾਨਦਾਰ ਓਪਨਿੰਗ ਅਤੇ ਕਲੋਜ਼ਿੰਗ ਸਮਾਰੋਹ ਐੱਨਸੀਪੀਏ, ਨਰੀਮਨ ਪੁਆਇੰਟ, ਮੁੰਬਈ ਵਿੱਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦਾ ਕਲਾਤਮਕ ਮਿਸ਼ਰਣ ਦੇਖਣ ਨੂੰ ਮਿਲੇਗਾ, ਜਿਸ ਵਿੱਚ ਇੰਡੀਅਨ ਐਨੀਮੇਸ਼ਨ ਦੀ ਯਾਤਰਾ ਨੂੰ ਦਰਸਾਉਣ ਵਾਲਾ ਇੱਕ ਪ੍ਰੋਗਰਾਮ, ਓਪਨਿੰਗ ਸਮਾਰੋਹ ਵਿੱਚ ਸ੍ਰੀਲੰਕਾ ਅਤੇ ਕਲੋਜ਼ਿੰਗ ਸਮਾਰੋਹ ਵਿੱਚ ਅਰਜਨਟੀਨਾ ਦਾ ਸੱਭਿਆਚਾਰਕ ਪ੍ਰਦਰਸ਼ਨ ਅਤੇ ਐੱਫਟੀਆਈਆਈ ਸਟੂਡੈਂਸ ਸ਼ੌਰਟ ਫਿਲਮ (FTII student short Film) “ਸਨਫਲਾਵਰਜ਼ ਵਰ ਦ ਫਸਟ ਵਨਜ਼ ਟੂ ਨੋ” (“Sunflowers were the first ones to know”), ਦਾ ਪ੍ਰਦਰਸ਼ਨ ਸ਼ਾਮਲ ਹੋਵੇਗਾ, ਜਿਸ ਨੇ ਇਸ ਵਰ੍ਹੇ 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਲਾ ਸਿਨੇਫ (La Cinef) ਐਵਾਰਡ ਜਿੱਤਿਆ ਸੀ। 

 

17 ਪੰਦਰ੍ਹਾਂ ਜੂਨ ਨੂੰ ਓਪਨਿੰਗ ਫਿਲਮ ਤੋਂ ਸ਼ੁਰੂ ਹੋ ਕੇ ਹਰ ਦਿਨ ਮੁੰਬਈ ਵਿੱਚ ਐੱਨਐੱਫਡੀਸੀ-ਐੱਫਡੀ ਪਰਿਸਰ ਵਿੱਚ ਗਾਲਾ ਰੈੱਡ ਕਾਰਪੇਟ ਸਕ੍ਰੀਨਿੰਗ ਆਯੋਜਿਤ ਕੀਤੀ ਜਾਵੇਗੀ। ਪ੍ਰਤਿਸ਼ਠਿਤ ਫਿਲਮ ਹਸਤੀਆਂ ਦੇ ਨਾਲ ਹੋਰ ਰੈੱਡ ਕਾਰਪੇਟ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਵਿੱਚ ਪੋਚਰ, ਇਨਸਾਈਡ ਆਊਟ-2, ਦ ਕਮਾਂਡਮੈਂਟਸ ਸ਼ੈਡੋ, ਮਾਈ ਮਰਕਰੀ, ਸ਼੍ਰੀਕਾਂਤ, ਬ੍ਰਾਂਡ ਬਾਲੀਵੁੱਡ ਆਦਿ ਸ਼ਾਮਲ ਹਨ। 

18 ਫਿਲਮ ਜਗਤ ਦੀਆਂ ਪ੍ਰਤਿਸ਼ਠਿਤ ਹਸਤੀਆਂ ਦੀ ਸਾਂਝੇਦਾਰੀ ਨਾਲ  ਦਿੱਲੀ (17 ਜੂਨ), ਚੇਨੱਈ (18 ਜੂਨ), ਕੋਲਕਾਤਾ (19 ਜੂਨ) ਅਤੇ ਪੁਣੇ (20 ਜੂਨ) ਵਿੱਚ ਵਿਸ਼ੇਸ਼ ਰੈੱਡ ਕਾਰਪੇਟ ਦਾ ਵੀ ਆਯੋਜਨ ਕੀਤਾ ਜਾਵੇਗਾ।

 

ਮਾਸਟਰਕਲਾਸ ਅਤੇ ਪੈਨਲ ਚਰਚਾਵਾਂ:

 

19 ਅਠਾਰ੍ਹਵੇਂ ਐੱਮਆਈਐੱਫਐੱਫ ਵਿੱਚ ਫਿਲਮਮੇਕਰਸ ਸੰਤੋਸ਼ ਸਿਵਨ, ਓਡ੍ਰੀਯਸ ਸਟੋਨਿਸ, ਕੇਤਨ ਮੇਹਤਾ, ਰਿਚੀ ਮੇਹਤਾ, ਟੀ.ਐੱਸ. ਨਾਗਭਰਣ, ਜੌਰਜਸ ਸਵਿਜ਼ਗੇਬਲ (Georges Schwizgebel) ਅਤੇ ਕਈ ਹੋਰ ਦਿੱਗਜ਼ਾਂ ਨਾਲ 20 ਮਾਸਟਰਕਲਾਸ, ਇਨ-ਕਨਵਰਸੇਸ਼ਨ ਅਤੇ ਪੈਨਲ ਚਰਚਾਵਾਂ ਆਯੋਜਿਤ ਕੀਤੀਆਂ ਜਾਣਗੀਆਂ।

20 ਫਿਲਮ ਇੰਡਸਟਰੀ ਦੀਆਂ ਪ੍ਰਤਿਸ਼ਠਿਤ ਹਸਤੀਆਂ ਦੇ ਨਾਲ ਰੰਗਾਰੰਗ ਐਮਫੀਥਿਏਟਰ (vibrant Amphitheatre) ਸਥਾਨ ‘ਤੇ ਹਰ ਰੋਜ਼ ਇੰਡੀਅਨ ਡਾਕੂਮੈਂਟਰੀ ਪ੍ਰੋਡਿਊਸਰ ਐਸੋਸੀਏਸ਼ਨ (IDPA) ਦੇ ਸਹਿਯੋਗ ਨਾਲ ਓਪਨ ਫੋਰਮ ਚਰਚਾਵਾਂ ਆਯੋਜਿਤ ਕੀਤੀਆਂ ਜਾਣਗੀਆਂ।

21 ਰਜਿਸਟਰਡ ਉਮੀਦਵਾਰਾਂ ਲਈ ਐਨੀਮੇਸ਼ਨ ਅਤੇ ਬੀਐੱਫਐੱਕਸ ਵਿਸ਼ਿਆਂ ‘ਤੇ ਅਧਾਰਿਤ ਇੱਕ ਕ੍ਰੈਸ਼ ਕੋਰਸ ਆਯੋਜਿਤ ਕੀਤਾ ਗਿਆ ਹੈ। 

 

ਡੌਕ ਫਿਲਮ ਬਜ਼ਾਰ:

 

22 ਫਿਲਮ ਮੇਕਰਸ ਨੂੰ ਆਪਣੇ ਪ੍ਰੋਜੈਕਟਸ ਲਈ ਖਰੀਦਦਾਰ, ਸਪਾਂਸਰ ਅਤੇ ਸਹਿਯੋਗੀ ਲੱਭਣ ਲਈ ਇੱਕ ਮੰਚ ਪ੍ਰਦਾਨ ਕਰਕੇ ਫਿਲਮ ਨਿਰਮਾਣ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨ ਲਈ ਪਹਿਲੀ ਵਾਰ ਡੌਕ ਫਿਲਮ ਬਜ਼ਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। 

23 ਦਸ ਦੇਸ਼ਾਂ ਤੋਂ 27 ਭਾਸ਼ਾਵਾਂ ਵਿੱਚ ਲਗਭਗ 200 ਪ੍ਰੋਜੈਕਟਸ ਪ੍ਰਾਪਤ ਹੋਏ ਹਨ। 

24 ਡੌਕ ਫਿਲਮ ਬਜ਼ਾਰ ਵਿੱਚ 3 ਕਿਊਰੇਟਿਡ ਵਰਟੀਕਲ ਆਯੋਜਿਤ ਕੀਤੇ ਜਾਣਗੇ –‘ਕੋ-ਪ੍ਰੋਡਕਸ਼ਨ ਮਾਰਕਿਟ’ (16 ਪ੍ਰੋਜੈਕਟਸ), ‘ਵਰਕ ਇਨ ਪ੍ਰੋਗਰੈੱਸ (ਡਬਲਿਊਆਈਪੀ) ਲੈਬ’ (6 ਪ੍ਰੋਜੈਕਟਸ) ਅਤੇ ‘ਵਿਊਇੰਗ ਰੂਮ’ (106 ਪ੍ਰੋਜੈਕਟਸ)।

25 ਚੁਣੇ ਹੋਏ ਪ੍ਰੋਜੈਕਟਾਂ ਲਈ ਇਨ੍ਹਾਂ ਮੌਕਿਆਂ ਦੇ ਇਲਾਵਾ, ਇੱਕ ‘ਓਪਨ ਬਾਇਰ-ਸੈਲਰ ਮੀਟ’ ਵੀ ਆਯੋਜਿਤ ਹੋਵੇਗੀ, ਜੋ ਫਿਲਮ ਮੇਕਰਸ ਨੂੰ ਪ੍ਰੋਡਕਸ਼ਨ, ਸਿੰਡੀਕੇਸ਼ਨ, ਗ੍ਰਹਿਣ, ਡਿਸਟ੍ਰੀਬਿਊਸ਼ਨ ਅਤੇ ਸੇਲਜ਼ ਦੇ ਖੇਤਰ ਵਿੱਚ ਬਾਇਰਸ ਅਤੇ ਕਾਰਪੋਰੇਟ ਸੈਕਟਰ ਦੇ ਨਾਲ ਸਹਿਯੋਗ ਕਰਨ ਵਿੱਚ ਮਦਦ ਕਰੇਗਾ।

26 ਡਾਕੂਮੈਂਟਰੀ ਫਿਲਮ ਮੇਕਿੰਗ ਅਤੇ ਕਾਰਪੋਰੇਟਿੰਗ ਬ੍ਰਾਂਡਿੰਗ ਦੇ ਦਰਮਿਆਨ ਆਪਸੀ ਸਬੰਧ ਦੀ ਸੰਭਾਵਨਾ ਲੱਭਣ ਲਈ ਇੱਕ ਸਮਰਪਿਤ ਸੈਸ਼ਨ। ਫਿੱਕੀ ਜਿਹੇ ਵੱਖ-ਵੱਖ ਇੰਡਸਟਰੀ ਲੀਡਰਸ ਦੇ ਨਾਲ, ਬ੍ਰਾਂਡ ਵਾਧੇ ਲਈ ਕਾਰਗਰ ਉਪਾਵਾਂ ਅਤੇ ਸਕਾਰਾਤਮਕ ਸਮਾਜਿਕ ਪ੍ਰਭਾਵ ਦੇ ਪ੍ਰੇਰਕ ਦੇ ਰੂਪ ਵਿੱਚ ਡਾਕੂਮੈਂਟਰੀ ਦੇ ਸੀਐੱਸਆਰ ਵਿੱਤਪੋਸ਼ਣ ਦੀ ਸੰਭਾਵਨਾ ਦੇਖੀ ਜਾਵੇਗੀ। 

 

ਐੱਮਆਈਐੱਫਐੱਫ ਲਈ ਸਮਰਪਿਤ ਪੋਰਟਲ ਅਤੇ ਮੋਬਾਈਲ ਐਪ 

 

27 ਐੱਮਆਈਐੱਫਐੱਫ ਦੀ ਇੱਕ ਇੰਟਰੈਕਟਿਵ ਵੈੱਬਸਾਈਟ www.miff.in ਵਿਕਸਿਤ ਕੀਤੀ ਗਈ ਹੈ, ਜੋ ਕਿ ਫੈਸਟੀਵਲ ਵਿੱਚ ਨਿਰਧਾਰਿਤ ਫਿਲਮਾਂ, ਪ੍ਰੋਗਰਾਮਾਂ ਅਤੇ ਗਤੀਵਿਧੀਆਂ ਬਾਰੇ ਵੇਰਵਾ ਪ੍ਰਦਾਨ ਕਰਦੀ ਹੈ। 

28 ਵੱਖ-ਵੱਖ ਗਤੀਵਿਧੀਆਂ ਜਿਵੇਂ ਫਿਲਮ ਸਕ੍ਰੀਨਿੰਗ ਦੀ ਪੂਰਵ ਬੁਕਿੰਗ, ਮਾਸਟਰਕਲਾਸ ਵਿੱਚ ਹਿੱਸਾ ਲੈਣਾ, ਖੁੱਲ੍ਹੇ ਮੰਚ ਆਦਿ ਵਿੱਚ ਪ੍ਰਤੀਨਿਧੀਆਂ ਦੀ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਸਮਰਪਿਤ ਮੋਬਾਈਲ ਐਪ ਵਿਕਸਿਤ ਕੀਤਾ ਗਿਆ ਹੈ। ਇਹ ਫੈਸਟੀਵਲ ਪ੍ਰਤੀਨਿਧੀਆਂ ਤੋਂ ਕੀਮਤੀ ਪ੍ਰਤਿਕਿਰਿਆ ਪ੍ਰਾਪਤ ਕਰਨ ਵਿੱਚ ਵੀ ਮਦਦ ਕਰੇਗਾ।

 

ਪ੍ਰਤੀਨਿਧੀ ਰਜਿਸਟ੍ਰੇਸ਼ਨ

29 ਵੈੱਬਸਾਈਟ ਜਾਂ ਐੱਮਆਈਐੱਫਐੱਫ ਦੀ ਪ੍ਰਚਾਰ ਸਮਗੱਰੀ ਵਿੱਚ ਦਿੱਤੇ ਗਏ ਕਿਊਆਰ ਕੋਡ ਦੇ ਜ਼ਰੀਏ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਪ੍ਰਤੀਨਿਧੀ ਰਜਿਸਟ੍ਰੇਸ਼ਨ ਅਸਾਨ ਲੇਕਿਨ ਜ਼ਰੂਰੀ ਹੈ। 

30 ਪ੍ਰਤੀਨਿਧੀ ਰਜਿਸਟ੍ਰੇਸ਼ਨ ਦੀ ਸੁਵਿਧਾ ‘ਬੁੱਕ ਮਾਈ ਸ਼ੋਅ’ ਦੇ ਜ਼ਰੀਏ ਵੀ ਉਪਲਬਧ ਕੀਤੀ ਜਾ ਰਹੀ ਹੈ। 

31 ਕਿਸੇ ਵੀ ਸੰਖਿਆ ਵਿੱਚ ਫਿਲਮ ਸਕ੍ਰੀਨਿੰਗ ਜਾਂ ਮਾਸਟਰਕਲਾਸ ਜਾਂ ਡੌਕ ਫਿਲਮ ਬਜ਼ਾਰ ਵਿੱਚ ਹਿੱਸਾ ਲੈਣ ਲਈ ਕੋਈ ਵਾਧੂ ਫੀਸ ਨਹੀਂ ਹੈ। 

 

ਪ੍ਰਤੀਨਿਧੀ ਰਜਿਸਟ੍ਰੇਸ਼ਨ ਫੀਸ-

 

ਏ ਮੁੰਬਈ-ਪੂਰੇ ਫੈਸਟੀਵਲ ਵਿੱਚ ਹਿੱਸਾ ਲੈਣ ਲਈ 500 ਰੁਪਏ

ਬੀ ਦਿੱਲੀ, ਚੇਨੱਈ, ਕੋਲਕਾਤਾ ਅਤੇ ਪੁਣੇ- ਫ੍ਰੀ

ਸੀ ਸਟੂਡੈਂਟ ਅਤੇ ਪ੍ਰੈੱਸ- ਫ੍ਰੀ

ਡੀ ਅਗਲੇ ਤਿੰਨ ਦਿਨਾਂ ਲਈ ਸਾਰੇ ਪ੍ਰਤੀਨਿਧੀ ਰਜਿਸਟ੍ਰੇਸ਼ਨ ‘ਫ੍ਰੀ’ ਹਨ।

 

ਸਾਂਝੇਦਾਰੀ

33 ਇਸ ਵਰ੍ਹੇ ਪਹਿਲੀ ਵਾਰ, ਐੱਮਆਈਐੱਫਐੱਫ ਨੂੰ ਫੈਸਟੀਵਲ ਵਿੱਚ 20 ਤੋਂ ਵੱਧ ਬ੍ਰਾਂਡਾਂ ਤੋਂ ਕਾਰਪੋਰੇਟ ਸਹਿਯੋਗ ਪ੍ਰਾਪਤ ਹੋਇਆ ਹੈ। ਬ੍ਰਾਂਡਾਂ ਨੇ ਫੈਸਟੀਵਲ ਨਾਲ ਵੱਖ-ਵੱਖ ਪੱਧਰਾਂ ‘ਤੇ ਸਹਿਯੋਗ ਕੀਤਾ ਹੈ, ਯਾਨੀ ਫੈਸਟੀਵਲ ਦੇ ਵੱਖ-ਵੱਖ ਪਹਿਲੂਆਂ ਨੂੰ ਸਪਾਂਸਰ ਕਰਨ ਤੋਂ ਲੈ ਕੇ ਫੈਸਟੀਵਲ ਨੂੰ ਮਜ਼ਬੂਤ ਬਣਾਉਣ ਲਈ ਮੁਹਾਰਤ ਲਿਆਉਣ ਤੱਕ। 

ਪਿਛੋਕੜ

 

ਐੱਮਆਈਐੱਫਐੱਫ ਦੱਖਣੀ ਏਸ਼ੀਆ ਵਿੱਚ ਗ਼ੈਰ-ਫੀਚਰ ਫਿਲਮਾਂ (ਡਾਕੂਮੈਂਟਰੀ, ਸ਼ੌਰਟ ਫਿਕਸ਼ਨ ਅਤੇ ਐਨੀਮੇਸ਼ਨ) ਲਈ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਫਿਲਮ ਫੈਸਟੀਵਲ ਹੈ। ਸਾਲ 1990 ਵਿੱਚ ਸ਼ੁਰੂ ਹੋਣ ਦੇ ਬਾਅਦ ਤੋਂ ਡਾਕੂਮੈਂਟਰੀ ਫਿਲਮ ਵਰਲਡ ਦਾ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਪ੍ਰੋਗਰਾਮ ਹੈ। ਇਹ ਇੱਕ ਦੋ ਵਰ੍ਹਿਆਂ ਦਾ ਆਯੋਜਨ ਹੈ। 

 

ਐੱਮਆਈਐੱਫਐੱਫ ਦੁਨੀਆ ਭਰ ਦੇ ਡਾਕੂਮੈਂਟਰੀ ਮੇਕਰਸ ਨੂੰ ਮਿਲਣ, ਵਿਚਾਰਾਂ ਦਾ ਲੈਣ-ਦੇਣ ਕਰਨ, ਡਾਕੂਮੈਂਟਰੀ, ਸ਼ੌਰਟ ਫਿਲਮ ਅਤੇ ਐਨੀਮੇਸ਼ਨ ਫਿਲਮਾਂ ਦੇ ਕੋ-ਪ੍ਰੋਡਕਸ਼ਨ ਅਤੇ ਮਾਰਕੀਟਿੰਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਫਿਲਮ ਮੇਕਰਸ ਦੇ ਵਰਲਡ ਸਿਨੇਮਾ ਦੇ ਦ੍ਰਿਸ਼ਟੀਕੋਣ ਨੂੰ ਵਿਆਪਕ ਬਣਾਉਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਹ ਫੈਸਟੀਵਲ ਡਾਕੂਮੈਂਟਰੀ, ਐਨੀਮੇਸ਼ਨ ਅਤੇ ਸ਼ੌਰਟ ਫਿਲਮਾਂ ਲਈ ਸੰਵਾਦ ਕਰਨ ਅਤੇ ਚਰਚਾ ਲਈ ਇੱਕ ਮੰਚ ਪ੍ਰਦਾਨ ਕਰੇਗਾ, ਜਿਸ ਦਾ ਉਦੇਸ਼ ਕਲਾਤਮਕ ਪ੍ਰਗਟਾਵੇ ਨੂੰ ਉਤਸ਼ਾਹ ਦੇਣਾ ਅਤੇ ਫਿਲਮ ਮੇਕਰਸ ਅਤੇ ਮੌਜੂਦ ਲੋਕਾਂ ਲਈ ਇੱਕ ਰਚਨਾਤਮਕ ਪ੍ਰੇਰਣਾ ਦੇ ਰੂਪ ਵਿੱਚ ਕੰਮ ਕਰਨਾ ਹੈ। 

 

 

 

*****

ਪ੍ਰਗਿਆ ਪਾਲੀਵਾਲ ਗੌੜ/ਸੌਰਭ ਸਿੰਘ



(Release ID: 2024882) Visitor Counter : 18