ਬਿਜਲੀ ਮੰਤਰਾਲਾ
ਸ਼੍ਰੀ ਮਨੋਹਰ ਨਾਲ ਨੇ ਬਿਜਲੀ ਮੰਤਰਾਲੇ ਦਾ ਚਾਰਜ ਸੰਭਾਲਿਆ
प्रविष्टि तिथि:
11 JUN 2024 11:38AM by PIB Chandigarh
ਸ਼੍ਰੀ ਮਨੋਹਰ ਲਾਲ ਨੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਦੀ ਆਪਣੀ ਮੌਜੂਦਾ ਜ਼ਿੰਮੇਦਾਰੀ ਦੇ ਇਲਾਵਾ ਅੱਜ ਸ਼੍ਰਮ ਸ਼ਕਤੀ ਭਵਨ ਵਿੱਚ ਕੇਂਦਰੀ ਬਿਜਲੀ ਮੰਤਰੀ ਦੇ ਰੂਪ ਵਿੱਚ ਚਾਰਜ ਸੰਭਾਲਿਆ। ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕੇਂਦਰੀ ਮੰਤਰੀ ਦਾ ਸੁਆਗਤ ਕੀਤਾ।

ਸਾਬਕਾ ਬਿਜਲੀ ਮੰਤਰੀ ਸ਼੍ਰੀ ਰਾਜ ਕੁਮਾਰ ਸਿੰਘ ਨੇ ਆਪਣੇ ਉਤਰਾਧਿਕਾਰੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇਸ ਅਵਸਰ ‘ਤੇ ਬਿਜਲੀ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ ਵੀ ਮੌਜੂਦ ਸਨ।

ਕੇਂਦਰੀ ਮੰਤਰੀ ਨੂੰ ਬਿਜਲੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਅਤੇ ਚਾਰਜ ਸੰਭਾਲਣ ਦੇ ਬਾਅਦ, ਉਨ੍ਹਾਂ ਨੇ ਦੇਸ਼ ਵਿੱਚ ਪਾਵਰ ਸਪਲਾਈ ਦੀ ਸਥਿਤੀ ਦੇ ਸਬੰਧ ਵਿੱਚ ਇੱਕ ਸਮੀਖਿਆ ਬੈਠਕ ਵੀ ਕੀਤੀ।

*****
ਕਰਿਪਾ ਸ਼ੰਕਰ ਯਾਦਵ/ਸ਼ਿਤਿਜ਼ ਸਿੰਘਾ
(रिलीज़ आईडी: 2024661)
आगंतुक पटल : 98
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Hindi_MP
,
Bengali
,
Gujarati
,
Odia
,
Tamil
,
Telugu
,
Kannada
,
Malayalam