ਰੇਲ ਮੰਤਰਾਲਾ

ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਚਾਰਜ ਸੰਭਾਲਿਆ Pਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਰੇਲਵੇ ਨੂੰ ਕਿਫਾਇਤੀ ਅਤੇ ਸੁਵਿਧਾਜਨਕ ਟ੍ਰਾਂਸਪੋਰਟ ਦਾ ਜ਼ਰੀਆ ਬਣਾਉਣਾ ਹੈ- ਸ਼੍ਰੀ ਅਸ਼ਵਿਨੀ ਵੈਸ਼ਣਵ


ਰੇਲਵੇ ਨੇ ਪਿਛਲੇ 10 ਸਾਲਾਂ ਵਿੱਚ ‘ਜਬਰਦਸਤ ਸੁਧਾਰ: ਆਧੁਨਿਕੀਕਰਣ, ਨਵੀਆਂ ਟ੍ਰੇਨਾਂ, ਸਟੇਸ਼ਨ ਪੁਨਰ ਵਿਕਾਸ ਅਤੇ ਇਲੈਕਟ੍ਰੀਫਿਕੇਸ਼ਨ ਹਾਸਲ ਕੀਤਾ ਹੈ- ਸ਼੍ਰੀ ਵੈਸ਼ਣਵ

Posted On: 11 JUN 2024 3:25PM by PIB Chandigarh

ਕੇਂਦਰੀ ਰੇਲ, ਇਨਫਰਮੇਸ਼ਨ ਅਤੇ ਬ੍ਰਾਡਕਾਸਟਿੰਗ, ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰੇਲ ਭਵਨ ਵਿੱਚ ਚਾਰਜ ਸੰਭਾਲਿਆ। ਰੇਲਵੇ ਬੋਰਡ ਦੀ ਚੇਅਰਮੈਨ ਅਤੇ ਸੀਈਓ ਸੁਸ਼੍ਰੀ ਜਯਾ ਵਰਮਾ ਸਿਨ੍ਹਾ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਦੇ ਨਾਲ ਰੇਲ ਭਵਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਹਾਊਸਕੀਪਿੰਗ ਸਟਾਫ ਅਤੇ ਰੇਲਵੇ ਦੇ ਹੋਰ ਅਧਿਕਾਰੀਆਂ ਨੇ ਵੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੂੰ ਚਾਰਜ ਸੰਭਾਲਣ ‘ਤੇ ਵਧਾਈ ਦਿੱਤੀ।

WhatsApp Image 2024-06-11 at 14.14.14.jpeg

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਵੈਸ਼ਣਵ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਨਿਰਧਾਰਿਤ ਦੀਰਘਕਾਲੀ ਵਿਜ਼ਨ ਨੂੰ ਸਾਕਾਰ ਕਰਨ ਲਈ ਆਪਣੀ ਅਟੁੱਟ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਰੇਲਵੇ ਨਾਲ ਇੱਕ ਵਿਸ਼ੇਸ਼ ਭਾਵਨਾਤਮਕ ਜੁੜਾਅ ਹੈ ਅਤੇ ਉਨ੍ਹਾਂ ਨੇ ਮੈਨੂੰ ਆਪਣੇ ਪਰਿਵਰਤਨਕਾਰੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਭਾਰਤੀ ਰੇਲਵੇ ਆਮ ਜਨਤਾ ਲਈ ਟ੍ਰਾਂਸਪੋਰਟ ਦਾ ਇੱਕ ਕਿਫਾਇਤੀ ਅਤੇ ਸੁਵਿਧਾਜਨਕ ਸਾਧਨ ਬਣਿਆ ਰਹੇ।”

WhatsApp Image 2024-06-11 at 10.21.35.jpeg

8 ਜੁਲਾਈ, 2021 ਨੂੰ ਪਹਿਲੀ ਵਾਰ ਰੇਲ ਮੰਤਰੀ ਬਣੇ ਸ਼੍ਰੀ ਵੈਸ਼ਣਵ ਨੇ ਆਪਣੇ ਦੂਸਰੇ ਕਾਰਜਕਾਲ ਦੀ ਸ਼ੁਰੂਆਤ ਆਸ਼ਾ ਅਤੇ ਉਮੀਦ ਨਾਲ ਕੀਤੀ ਹੈ। ਆਪਣੇ ਪਿਛਲੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨਿਰਧਾਰਿਤ ਦੂਰਦਰਸ਼ੀ ਏਜੰਡਾ ਦੇ ਅਨੁਸਾਰ ਕਈ ਪਰਿਵਰਤਨਸ਼ੀਲ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਨੂੰ ਲਾਗੂ ਕੀਤਾ। ਇਨ੍ਹਾਂ ਪਹਿਲਾਂ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਣ ਅਤੇ ਪੁਨਰ-ਸੁਰਜੀਤ ਸ਼ਾਮਲ ਹੈ, ਜਿਸ ਵਿੱਚ ਸਟੇਸ਼ਨਾਂ ਦਾ ਪਰਿਵਰਤਨ, ਨਵੀਆਂ ਟ੍ਰੇਨਾਂ ਦੀ ਸ਼ੁਰੂਆਤ, ਵਿਸਤ੍ਰਿਤ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮ, ਨਵੀਆਂ ਰੇਲਵੇ ਲਾਈਨਾਂ ਦੀ ਸ਼ੁਰੂਆਤ ਅਤੇ ਵਿਆਪਕ ਇਲੈਕਟ੍ਰੀਫਿਕੇਸ਼ਨ ਸ਼ਾਮਲ ਹਨ।

ਸ਼੍ਰੀ ਅਸ਼ਵਿਨੀ ਵੈਸ਼ਣਵ (ਜਨਮ 1970) ਓਡੀਸ਼ਾ ਤੋਂ ਰਾਜ ਸਭਾ ਦੇ ਮੈਂਬਰ ਹਨ।

 ਉਹ ਸਾਬਕਾ ਆਈਏਐੱਸ ਅਧਿਕਾਰੀ ਸਨ ਅਤੇ ਉਨ੍ਹਾਂ ਨੇ ਜ਼ਿਲ੍ਹਾ ਕਲੈਕਟਰ ਦੇ ਰੂਪ ਵਿੱਚ ਸੁੰਦਰਗੜ੍ਹ, ਬਾਲਾਸੋਰ ਅਤੇ ਕਟਕ ਦੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਆਈਆਈਟੀ ਕਾਨਪੁਰ ਤੋਂ ਮਾਸਟਰ ਆਫ਼ ਟੈਕਨੋਲੋਜੀ ਅਤੇ ਵਾਰ੍ਹਟਨ (Wharton) ਤੋਂ ਐੱਮਬੀਏ ਕੀਤੀ ਹੈ।

ਟਵਿਟਰ : https://twitter.com/AshwiniVaishnaw?s=08

ਇੰਸਟਾਗ੍ਰਾਮ: https://www.instagram.com/ashwini.vaishnaw/

 

******

ਵਾਈਬੀ/ਵੀਐੱਮ/ਐੱਸਕੇ



(Release ID: 2024456) Visitor Counter : 36