ਪ੍ਰਧਾਨ ਮੰਤਰੀ ਦਫਤਰ

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਇਤਿਹਾਸਿਕ ਮੁੜ ਚੁਣੇ ਜਾਣ ‘ਤੇ ਵਧਾਈ ਦਿੱਤੀ


ਦੋਵੇਂ ਨੇਤਾ ‘ਹੋਰੀਜ਼ੋਨ 2047’ ਰੋਡਮੈਪ ‘ਤੇ ਲਗਾਤਾਰ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ

ਪ੍ਰਧਾਨ ਮੰਤਰੀ ਨੇ ਡੀ-ਡੇਅ ਦੀ 80ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ

ਪ੍ਰਧਾਨ ਮੰਤਰੀ ਨੇ ਆਉਣ ਵਾਲੇ ਪੇਰਿਸ ਓਲੰਪਿਕਸ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 06 JUN 2024 2:23PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅੱਜ ਫਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਏਲ ਮੈਕਰੋਂ ਨਾਲ ਟੈਲੀਫੋਨ ‘ਤੇ ਗੱਲਬਾਤ ਹੋਈ।

ਰਾਸ਼ਟਰਪਤੀ ਮੈਕਰੋਂ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਇਤਿਹਾਸਿਕ ਚੁਣਾਵੀ ਜਿੱਤ ‘ਤੇ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਲਗਾਤਾਰ ਤੀਸਰੇ ਕਾਰਜਕਾਲ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕਰੋਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਫਰਾਂਸ ਦਰਮਿਆਨ ਮਜ਼ਬੂਤ ਤੇ ਭਰੋਸੇਯੋਗ ਰਣਨੀਤਕ ਸਾਂਝੇਦਾਰੀ ਆਉਣ ਵਾਲੇ ਵਰ੍ਹਿਆਂ ਵਿੱਚ ਨਵੀਆਂ ਉਚਾਈਆਂ ‘ਤੇ ਪਹੁੰਚੇਗੀ।

ਦੋਵਾਂ ਨੇਤਾਵਾਂ ਨੇ ‘ਹੋਰੀਜ਼ਨ 2047’ ਰੋਡਮੈਪ ਵਿੱਚ ਕੀਤੀਆਂ ਗਈਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਦਿਸਾ ਵਿੱਚ ਮਿਲ ਕੇ ਲਗਾਤਾਰ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਨੇ ਡੀ-ਡੇਅ ਦੀ ਇਤਿਹਾਸਿਕ 80ਵੀਂ ਵਰ੍ਹੇਗੰਢ ‘ਤੇ ਰਾਸ਼ਟਰਪਤੀ ਮੈਕਰੋਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਉਨ੍ਹਾਂ ਨੇ ਆਉਣ ਵਾਲੀਆਂ ਪੈਰਿਸ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੇ ਲਈ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਦੋਵਾਂ ਨੇਤਾਵਾਂ ਨੇ ਪਰਸਪਰ ਸੰਪਰਕ ਵਿੱਚ ਬਣੇ ਰਹਿਣ ‘ਤੇ ਵੀ ਸਹਿਮਤੀ ਵਿਅਕਤ ਕੀਤੀ।

 

***************

ਡੀਐੱਸ/ਐੱਸਆਰ



(Release ID: 2023403) Visitor Counter : 36