ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਤਾਪਮਾਨ ਵਿੱਚ ਵਾਧੇ ਨੂੰ ਦੇਖਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਨਾਲ ਭਿਆਨਕ ਗਰਮੀ ਸਬੰਧੀ ਜੁੜੀਆਂ ਤਿਆਰੀਆਂ ਅਤੇ ਗਰਮੀ ਦੇ ਮਹੀਨਿਆਂ ਵਿੱਚ ਹਸਪਤਾਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਉਪਾਵਾਂ ‘ਤੇ ਸਮੀਖਿਆ ਬੈਠਕ ਕੀਤੀ


ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਡੈਡੀਕੇਟਿਡ ਹੀਟ ਸਟ੍ਰੋਕ ਰੂਮ, ਓਆਰਐੱਸ ਕੌਰਨਰਸ ਸੁਨਿਸ਼ਚਿਤ ਕਰਨ ਅਤੇ ਆਈਐੱਚਆਈਪੀ ਦੇ ਜ਼ਰੀਏ ਨਿਗਰਾਨੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਫਾਲੋ-ਅੱਪ ਸਮੀਖਿਆ ਕਰਨ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੇ ਸਿਹਤ ਦੇਖਭਾਲ ਸੁਵਿਧਾ ਕੇਂਦਰਾਂ ਵਿੱਚ ਅੱਗ ਅਤੇ ਬਿਜਲੀ ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਉਪਾਵਾਂ ਦੇ ਲਾਗੂਕਰਨ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ

Posted On: 06 JUN 2024 11:19AM by PIB Chandigarh

ਕੇਂਦਰੀ ਸਿਹਤ ਮੰਤਰਾਲੇ ਦੇ ਡੀਜੀਐੱਚਐੱਸ (DGHS), ਡਾ. ਅਤੁਲ ਗੋਇਲ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਭਿਆਨਕ ਗਰਮੀ ਦੀ ਸਥਿਤੀ ਨਾਲ ਜੁੜੀਆਂ ਤਿਆਰੀਆਂ ਅਤੇ ਦੇਸ਼ ਭਰ ਵਿੱਚ ਵੱਖ-ਵੱਖ ਸਿਹਤ ਦੇਖਭਾਲ ਸੁਵਿਧਾ ਕੇਂਦਰਾਂ ਦੁਆਰਾ ਅਪਣਾਏ ਗਏ ਅੱਗ ਅਤੇ ਬਿਜਲੀ ਸੁਰੱਖਿਆ ਉਪਾਵਾਂ ਦਾ ਮੁਲਾਂਕਣ ਕਰਨ ਲਈ ਇੱਕ ਵਰਚੂਅਲ ਮੀਟਿੰਗ ਕੀਤੀ। 

27 ਮਈ 2024 ਨੂੰ ਆਈਐੱਮਡੀ ਦੁਆਰਾ ਜਾਰੀ ਦੀਰਘਕਾਲੀ ਪੂਰਵ ਅਨੁਮਾਨ ਮੁਤਾਬਕ, ਇਹ ਕਿਆਸ ਲਗਾਇਆ ਗਿਆ ਹੈ ਕਿ ਜੂਨ 2024 ਵਿੱਚ ਦੱਖਣੀ ਪ੍ਰਾਇਦੀਪ ਭਾਰਤ (southern peninsular India) ਦੇ ਕੁਝ ਹਿੱਸਿਆਂ, ਜਿੱਥੇ ਤਾਪਮਾਨ ਸਧਾਰਣ ਜਾਂ ਸਧਾਰਣ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ, ਦੇ ਇਲਾਵਾ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਹੀਨਾਵਾਰ ਵੱਧ ਤੋਂ ਵੱਧ ਤਾਪਮਾਨ, ਸਧਾਰਣ ਤੋਂ ਵਧੇਰੇ ਰਹਿਣ ਦੀ ਸੰਭਾਵਨਾ ਹੈ। ਜੂਨ ਦੇ ਦੌਰਾਨ, ਉੱਤਰ–ਪੱਛਮ ਭਾਰਤ ਦੇ ਜ਼ਿਆਦਾਤਰ ਖੇਤਰਾਂ ਅਤੇ ਮੱਧ ਭਾਰਤ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਧਾਰਣ ਤੋਂ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ। 

ਰਾਜ ਸਿਹਤ ਵਿਭਾਗਾਂ ਨੂੰ ਹੇਠ ਲਿਖੇ ਨਿਰਦੇਸ਼ ਭੇਜੇ ਗਏ ਹਨ :

  • ਰਾਜ ਸਿਹਤ ਵਿਭਾਗਾਂ ਲਈ ਮਸ਼ਵਰਾ, ਗਰਮੀ ਨਾਲ ਸਬੰਧਿਤ ਬਿਮਾਰੀਆਂ (ਐੱਚਆਰਆਈ) ਲਈ ਹੈਲਥ ਸਿਸਟਮਸ ਦੀ ਤਿਆਰੀ ਨੂੰ ਮਜ਼ਬੂਤ ਕਰਨ ‘ਤੇ ਦਿਸ਼ਾ-ਨਿਰਦੇਸ਼।

  • ਕੀ ਕਰੀਏ ਅਤੇ ਕੀ ਨਾ ਕਰੀਏ ਅਤੇ ਆਈਈਸੀ ਪੋਸਟਰ ਟੈਂਪਲੇਟ ਨਾਲ ਪਬਲਿਕ ਹੈਲਥ ਐਡਵਾਇਜ਼ਰੀ।

  • ਭਿਆਨਕ ਗਰਮੀ ਨਾਲ ਸਬੰਧਿਤ ਬਿਮਾਰੀਆਂ ਲਈ ਐਮਰਜੈਂਸੀ ਕੂਲਿੰਗ ‘ਤੇ ਦਿਸ਼ਾ-ਨਿਰਦੇਸ਼।

  • ਦੇਸ਼ ਭਰ ਦੇ ਸਾਰੇ ਏਮਸ ਅਤੇ ਮੈਡੀਕਲ ਕਾਲਜਾਂ ਵਿੱਚ ਗਰਮੀ ਨਾਲ ਹੋਈਆਂ ਮੌਤਾਂ ਵਿੱਚ ਆਟੋਪਸੀ ਖੋਜਾਂ (Autopsy Findings) ‘ਤੇ ਦਿਸ਼ਾ ਨਿਰਦੇਸ਼ ਪ੍ਰਸਾਰਿਤ ਕੀਤੇ ਗਏ। 

  • ਸਕੱਤਰ (ਸਿਹਤ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਐੱਨਡੀਐੱਮਏ ਦੁਆਰਾ ਸੰਯੁਕਤ ਸੰਚਾਰ ਅਤੇ ਸਿਹਤ ਸੁਵਿਧਾ ਕੇਂਦਰ ਅਗਨੀ ਸੁਰੱਖਿਆ ਉਪਾਵਾਂ 'ਤੇ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ ਤੋਂ ਸੰਚਾਰ।

  • ਗਰਮੀ ਦੇ ਸਿਹਤ ਪ੍ਰਭਾਵਾਂ ਨੂੰ ਰੋਕਣ ਅਤੇ ਪ੍ਰਬੰਧਿਤ ਕਰਨ ਲਈ ਸਿਹਤ ਸੁਵਿਧਾ ਅਤੇ ਐਂਬੂਲੈਂਸ ਦੀ ਤਿਆਰੀ ਦੇ ਮੁਲਾਂਕਣ ਲਈ ਸੂਚੀ।

23 ਮਾਰਚ, 2024 ਨੂੰ ਭੇਜੇ ਗਏ ਇੱਕ ਪੱਤਰ ਦੇ ਜ਼ਰੀਏ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਭਿਆਨਕ ਗਰਮੀ ਕਾਰਨ ਹੋਣ ਵਾਲੀਆਂ ਵਿਨਾਸ਼ਕਾਰੀ ਘਟਨਾਵਾਂ ਨੂੰ ਰੋਕਣ ਲਈ ਸਰਗਰਮ ਉਪਾਅ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਤੋਂ ਬਾਅਦ 29 ਮਈ 2024 ਨੂੰ ਅਗਨੀ ਸੁਰੱਖਿਆ ਦੇ ਸਬੰਧ ਵਿੱਚ ਸਾਰੇ ਨਿਵਾਰਕ ਉਪਾਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। 

ਮੀਟਿੰਗ ਵਿੱਚ ਰਾਜ/ਸੰਘ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕੇ ਜਾਣ ਵਾਲੇ ਹੇਠ ਲਿਖੇ ਕਦਮਾਂ ਅਤੇ ਉਪਾਵਾਂ ਨੂੰ ਦੁਹਰਾਇਆ ਗਿਆ:

  • ਹੀਟ ਹੈਲਥ ਐਕਸ਼ਨ ਪਲਾਨ ਦਾ ਲਾਗੂ ਕਰਨਾ।

  • ਇੰਡੀਆ ਮੈਟਰੋਲੌਜੀਕਲ ਡਿਪਾਰਟਮੈਂਟ (IMD) ਦੁਆਰਾ ਜਾਰੀ ਭਿਆਨਕ ਗਰਮੀ ਦੀ ਸ਼ੁਰੂਆਤੀ ਚੇਤਾਵਨੀ ਦਾ ਪ੍ਰਸਾਰ।

  • ਐੱਚਆਰਆਈ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਸਾਰੇ ਸਿਹਤ ਦੇਖਭਾਲ ਸੁਵਿਧਾ ਕੇਂਦਰਾਂ ਅਤੇ ਐਂਬੂਲੈਂਸ ਦੀਆਂ ਤਿਆਰੀਆਂ ਦਾ ਮੁਲਾਂਕਣ।

  • ਆਈਐੱਚਆਈਪੀ ‘ਤੇ ਭਿਆਨਕ ਗਰਮੀ ਨਾਲ ਸਬੰਧਿਤ ਬਿਮਾਰੀ ਅਤੇ ਮੌਤ ਨਿਗਰਾਨੀ ਵਿਵਸਥਾ (Death surveillance) ਨੂੰ ਮਜ਼ਬੂਤ ਕਰਨਾ।

  • ਸਾਰੇ ਸਿਹਤ ਦੇਖਭਾਲ ਸੁਵਿਧਾ ਕੇਂਦਰਾਂ ਵਿੱਚ ਡੈਡੀਕੇਟਿਡ ਹੀਟ ਸਟ੍ਰੋਕ ਰੂਮ।

  • ਸਿਹਤ ਸਬੰਧੀ ਸਲਾਹ ਜਾਰੀ ਕਰਨਾ ਅਤੇ ਆਈਈਸੀ ਗਤੀਵਿਧੀਆਂ ਦੀ ਯੋਜਨਾ ਬਣਾਉਣਾ।

  • ਐੱਚਆਰਆਈ ਲੱਛਣਾਂ, ਮਾਮਲੇ ਦੀ ਪਹਿਚਾਣ, ਕਲੀਨਿਕਲ ਮੈਨੇਜਮੈਂਟ, ਐਮਰਜੈਂਸੀ ਕੂਲਿੰਗ ਅਤੇ ਨਿਗਰਾਨੀ ਰਿਪੋਰਟਿੰਗ ‘ਤੇ ਸਿਹਤ ਸੁਵਿਧਾ ਕੇਂਦਰਾਂ ਦੇ ਮੈਡੀਕਲ ਅਫਸਰ ਅਤੇ ਹੈਲਥ ਕੇਅਰ ਸਟਾਫ ਨੂੰ ਸੰਵੇਦਨਸ਼ੀਲ ਬਣਾਉਣਾ ਅਤੇ ਉਨ੍ਹਾਂ ਦਾ ਸਮਰੱਥਾ ਨਿਰਮਾਣ ਕਰਨਾ।

  • ਬਹੁਤ ਜ਼ਿਆਦਾ ਗਰਮੀ ਦੇ ਵਿਰੁੱਧ ਸਿਹਤ ਸੁਵਿਧਾ ਦੀ ਲਚਕਤਾ।

  • ਐੱਚਆਰਆਈ-ਕੇਂਦ੍ਰਿਤ ਸਮੂਹਿਕ ਸਭਾ/ਖੇਡ ਆਯੋਜਨ ਦੀ ਤਿਆਰੀ।

  • ਸੰਭਾਵਿਤ ਤੌਰ ‘ਤੇ ਕਮਜ਼ੋਰ ਖੇਤਰਾਂ ਦੀ ਪਹਿਚਾਣ ਕਰਨ ਲਈ ਨਿਯਮਿਤ ਤੌਰ ‘ਤੇ ਨਿਵਾਰਕ ਅਗਨੀ ਜੋਖਮ ਮੁਲਾਂਕਣ ਅਭਿਆਸ ਆਯੋਜਿਤ ਕਰਨਾ।

  • ਅਗਨੀ ਰੋਕਥਾਮ ਦੇ ਸਟੀਕ ਉਪਾਵਾਂ ਨੂੰ ਲਾਗੂ ਕਰਨਾ, ਜਿਵੇਂ ਜਲਣਸ਼ੀਲ ਸਮੱਗਰੀ ਦੀ ਉਚਿਤ ਸਟੋਰੇਜ਼ ਅਤੇ ਇਲੈਕਟ੍ਰੀਕਲ ਸਰਕਿਟਾਂ ਅਤੇ ਪ੍ਰਣਾਲੀਆਂ ਦੀ ਨਿਯਮਿਤ ਅਤੇ ਅਨੁਕੂਲ ਰੋਕਥਾਮ ਰੱਖ-ਰਖਾਅ।

  • ਅਗਨੀ ਸੁਰੱਖਿਆ ਦਿਸ਼ਾ-ਨਿਰਦੇਸ਼, ਨਿਕਾਸੀ ਪ੍ਰਕਿਰਿਆਵਾਂ ਅਤੇ ਅੱਗ ਬੁਝਾਓ ਉਪਕਰਣਾਂ ਦੀ ਵਰਤੋਂ ਬਾਰੇ ਕਰਮਚਾਰੀਆੰ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ।

  • ਧੂੰਆਂ ਉੱਠਣ ‘ਤੇ ਚੇਤਾਵਨੀ, ਅੱਗ ਬੁਝਾਓ ਉਪਕਰਣਾਂ ਅਤੇ ਸਪ੍ਰਿੰਕਲਰ ਸਮੇਤ ਅਗਨੀ ਦਾ ਪਤਾ ਲਗਾਉਣ ਅਤੇ ਰੋਕਣ ਦੀਆਂ ਪ੍ਰਣਾਲੀਆਂ ਦੀ ਸਥਾਪਨਾ ਅਤੇ ਸਰਬੋਤਮ ਰੱਖ-ਰਖਾਅ।

  • ਅੱਗ ਲੱਗਣ ਦੀ ਮੰਦਭਾਗੀ ਘਟਨਾ ਵਿੱਚ ਮਰੀਜ਼ਾਂ, ਕਰਮਚਾਰੀਆਂ ਅਤੇ ਵਿਜ਼ੀਟਰਾਂ ਨੂੰ ਕੱਢਣ ਦੇ ਲਈ ਐੱਸਓਪੀ ਦੇ ਨਾਲ ਇੱਕ ਐਮਰਜੈਂਸੀ ਰਿਸਪੌਂਸ ਪਲਾਨ ਦੀ ਸਥਾਪਨਾ।

  • ਸਭ ਤੋਂ ਮਹੱਤਵਪੂਰਨ ਗੱਲ, ਬਿਨਾ ਕਿਸੇ ਲਾਪਰਵਾਹੀ ਦੇ ਨਿਯਮਿਤ ਤੌਰ ‘ਤੇ ਐਮਰਜੈਂਸੀ ਹਾਲਾਤ ਨਾਲ ਸਬੰਧਿਤ ਪੂਰਵ ਅਭਿਆਸ ਦਾ ਸੰਚਾਲਨ।

ਰਾਜ ਪੱਧਰੀ ਤਿਆਰੀ:

ਇਹ ਜਾਣਕਾਰੀ ਦਿੱਤੀ ਗਈ ਕਿ ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉੱਚਤਮ ਪੱਧਰ ਦੇ ਅਧਿਕਾਰੀ ਸਥਿਤੀ ਦੀ ਸਖਤ ਨਿਗਰਾਨੀ ਕਰ ਰਹੇ ਹਨ। ਮੱਧ ਪ੍ਰਦੇਸ਼ ਜਿਹੇ ਰਾਜਾਂ ਨੇ ਸਾਰੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਅਗਨੀ ਸੁਰੱਖਿਆ ਦੁਰਘਟਨਾਵਾਂ ‘ਤੇ ਪੂਰਵਅਭਿਆਸ ਕੀਤੇ ਹਨ। ਅਗਨੀ ਸੁਰੱਖਿਆ ਬਾਰੇ ਪੂਰਵਅਭਿਆਸ ਆਯੋਜਿਤ ਕਰਨ ਲਈ ਸ਼ਹਿਰੀ ਪ੍ਰਸ਼ਾਸਨ ਅਤੇ ਇੰਜੀਨਿਅਰਿੰਗ ਡਿਪਾਰਟਮੈਂਟਸ ਦਾ ਤਾਲਮੇਲ ਕੀਤਾ ਗਿਆ ਹੈ। ਕੋਡ ਰੈੱਡ ਪ੍ਰੋਟੋਕੋਲ ਵੀ ਜਾਰੀ ਕੀਤਾ ਗਿਆ ਹੈ। ਓਡੀਸ਼ਾ ਦੇ ਪੂਰੇ ਰਾਜ ਵਿੱਚ ਹੀਟ ਵੇਵ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ ਲੋਕਾਂ ਦੀ ਜਾਗਰੂਕਤਾ ਵਧਾਉਣ ਲਈ ਦਸਤਕ (ਘਰ-ਤੋਂ-ਘਰ) (DASTAK (Door-to-door)  ਮੁਹਿੰਮ ਚਲਾਈ ਜਾ ਰਹੀ ਹੈ। ਰਾਜ ਵਿੱਚ ਲਗਭਗ ਸਾਰੇ ਸਿਹਤ ਸੁਵਿਧਾ ਕੇਂਦਰਾਂ ਵਿੱਚ ਅਗਨੀ ਸੁਰੱਖਿਆ ਅਧਿਕਾਰੀਆਂ ਦੀ ਪਹਿਚਾਣ ਕੀਤੀ ਗਈ ਹੈ। ਹਰਿਆਣਾ ਦੇ ਸਾਰੇ ਸਿਹਤ ਦੇਖਭਾਲ ਸੁਵਿਧਾ ਕੇਂਦਰਾਂ ਵਿੱਚ ਜ਼ਰੂਰੀ ਡਰੱਗ ਅਤੇ ਲੌਜਿਸਟਿਕਸ ਸੁਨਿਸ਼ਚਿਤ ਕਰਨ ਲਈ ਸਮਰਪਿਤ ਫਾਈਨੈਂਸ਼ੀਅਲ ਐਲੋਕੇਸ਼ਨ ਕੀਤਾ ਹੈ। ਰਾਜਸਥਾਨ ਵਿੱਚ 104 ਅਤੇ 108 ਨਾਲ ਜੁੜੀਆਂ ਐਂਬੂਲੈਂਸ ਸੇਵਾਵਾਂ ਵਿੱਚ ਕੂਲਿੰਗ ਉਪਕਰਣ ਲਗਾਏ ਗਏ ਹਨ। ਪੱਛਮ ਬੰਗਾਲ ਵਿੱਚ ਫਾਇਰ ਡਿਪਾਰਟਮੈਂਟ ਤੋਂ ਫਾਇਰ ਸੇਫਟੀ ਸਰਟੀਫਿਕੇਟਸ ਸੁਨਿਸ਼ਚਿਤ ਕੀਤੇ ਜਾ ਰਹੇ ਹਨ ਅਤੇ ਮੌਕ ਡਰਿੱਲ ਆਯੋਜਿਤ ਕੀਤੀ ਜਾ ਰਹੀ ਹੈ। ਬਿਹਾਰ ਵਿੱਚ ਸਿਹਤ ਸੇਵਾ ਸੁਵਿਧਾ ਕੇਂਦਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਟੇਟ ਡਿਜ਼ਾਸਟਰ ਅਥਾਰਿਟੀ ਦੇ ਨਾਲ ਤਾਲਮੇਲ ਜਾਰੀ ਹੈ। ਦਿੱਲੀ ਨੇ ਵੀ ਸਾਰੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਨੂੰ ਅੱਗ ਬੁਝਾਓ ਵਿਵਸਥਾ ਲਈ ਨਿਰਦੇਸ਼ ਅਤੇ ਐੱਸਓਪੀ (SOP) ਜਾਰੀ ਕੀਤੇ ਹਨ। ਜੇਕਰ ਛੋਟੇ ਸੁਵਿਧਾ ਕੇਂਦਰਾਂ ਵਿੱਚ ਅਗਨੀ ਐੱਨਓਸੀ (NOC) ਉਪਲਬੱਧ ਨਹੀਂ ਹੈ, ਭਾਵੇਂ ਉਹ ਸਰਕਾਰੀ ਹੋਵੇ ਜਾਂ ਨਿਜੀ ਸੰਸਥਾਨ, ਤਾਂ ਅਗਨੀ ਨਿਕਾਸੀ ਯੋਜਨਾ (fire evacuation plans) ਅਤੇ ਅੱਗ ਬੁਝਾਓ ਵਿਵਸਥਾ ਨੂੰ ਬਣਾਏ ਰੱਖਣਾ ਜ਼ਰੂਰੀ ਕਰ ਦਿੱਤਾ ਗਿਆ ਹੈ। 

 

************

ਐੱਮਵੀ 



(Release ID: 2023235) Visitor Counter : 45