ਪ੍ਰਧਾਨ ਮੰਤਰੀ ਦਫਤਰ

ਰਾਸ਼ਟਰਪਤੀ ਬਾਇਡਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮੁੜ ਤੋਂ ਚੁਣੇ ਜਾਣ ‘ਤੇ ਵਧਾਈ ਦਿੱਤੀ


ਪ੍ਰਧਾਨ ਮੰਤਰੀ ਨੇ ਇਸ ਨੂੰ ਲੋਕਤੰਤਰ ਅਤੇ ਲੋਕਤੰਤਰੀ ਦੁਨੀਆ ਦੀ ਜਿੱਤ ਦੱਸਿਆ

ਦੋਵਾਂ ਰਾਜਨੇਤਾਵਾਂ ਨੇ ਆਲਮੀ ਭਲਾਈ ਲਈ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ

ਰਾਜਨੇਤਾ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤ ਹੋਏ

Posted On: 05 JUN 2024 11:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅੱਜ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜੋਸਫ ਆਰ. ਬਾਇਡਨ (Mr. Joseph R. Biden) ਨਾਲ ਟੈਲੀਫੋਨ ‘ਤੇ ਗੱਲਬਾਤ ਹੋਈ। 

ਰਾਸ਼ਟਰਪਤੀ ਬਾਇਡਨ ਨੇ ਇਤਿਹਾਸਿਕ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਪ੍ਰਧਾਨ ਮੰਤਰੀ ਨੂੰ ਹਾਰਦਿਕ ਵਧਾਈ ਦਿੱਤੀ।

ਰਾਸ਼ਟਰਪਤੀ ਬਾਇਡਨ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਨੂੰ ਲੋਕਤੰਤਰ ਅਤੇ ਲੋਕਤੰਤਰੀ ਦੁਨੀਆ ਦੀ ਜਿੱਤ ਦੱਸਿਆ। 

ਦੋਵਾਂ ਰਾਜਨੇਤਾਵਾਂ ਨੇ ਆਲਮੀ ਭਲਾਈ ਦੇ ਲਈ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤੀ ਜਤਾਈ। 

ਪ੍ਰਧਾਨ ਮੰਤਰੀ ਨੇ ਵਰਤਮਾਨ ਵਿੱਚ ਚੱਲ ਰਹੇ ਆਈਸੀਸੀ ਟੀ20 ਕ੍ਰਿਕੇਟ ਵਰਲਡ ਕੱਪ ਦੀ ਸਫਲ ਸਹਿ-ਮੇਜ਼ਬਾਨੀ ਲਈ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਦੋਵਾਂ ਰਾਜਨੇਤਾਵਾਂ ਨੇ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤੀ ਜਤਾਈ।

 

*********

ਡੀਐੱਸ/ਐੱਸਆਰ



(Release ID: 2023097) Visitor Counter : 30