ਵਿੱਤ ਮੰਤਰਾਲਾ

ਸੀਬੀਆਈਸੀ ਨੇ ਪ੍ਰੀ-ਡੀਫਾਇੰਡ ਫਾਰਮੈੱਟ ਵਿੱਚ ‘ਸੈਂਟਰਲ ਐਕਸਾਈਜ਼ ਬਿਲ, 2024’ ਦੇ ਡਰਾਫਟ ਬਾਰੇ ਹਿਤਧਾਰਕਾਂ ਤੋਂ 26 ਜੂਨ 2024 ਤੱਕ ਸੁਝਾਅ ਮੰਗੇ ਹਨ

Posted On: 04 JUN 2024 2:36PM by PIB Chandigarh

ਵਿੱਤ ਮੰਤਰਾਲੇ ਦੇ ਰੈਵੇਨਿਊ ਡਿਪਾਰਟਮੈਂਟ ਦੇ ਸੈਂਟਰਲ ਬੋਰਡ ਦੇ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਬੋਰਡ (CBIC), ਦੇ ਹਿਤਧਾਰਕਾਂ ਤੋਂ ‘ਸੈਂਟਰਲ ਐਕਸਾਈਜ਼ ਬਿਲ, 2024’ ਦੇ ਡਰਾਫਟ ‘ਤੇ 26 ਜੂਨ, 2024 ਤੱਕ ਸੁਝਾਅ ਮੰਗੇ ਗਏ ਹਨ। 

ਸੀਬੀਆਈਸੀ (CBIC) ਨੇ ਸੈਂਟਰਲ ਐਕਸਾਈਜ਼ ਬਿਲ, 2024’ ਦਾ ਡਰਾਫਟ ਤਿਆਰ ਕੀਤਾ ਹੈ। ਇੱਕ ਵਾਰ ਲਾਗੂ ਹੋਣ ਤੋਂ ਬਾਅਦ, ਇਹ ਬਿਲ ਸੈਂਟਰਲ ਐਕਸਾਈਜ਼ ਐਕਟ, 1944 ਦਾ ਸਥਾਨ ਲਵੇਗਾ। ਬਿਲ ਦਾ ਉਦੇਸ਼ ਈਜ਼ ਆਫ ਡੂਇੰਗ ਬਿਜ਼ਨਿਸ ਨੂੰ ਹੁਲਾਰਾ ਦੇਣ ਅਤੇ ਪੁਰਾਣੇ ਤੇ ਗ਼ੈਰ-ਜ਼ਰੂਰੀ ਪ੍ਰਾਵਧਾਨਾਂ ਨੂੰ ਰੱਦ ਕਰਨ ‘ਤੇ ਜ਼ੋਰ ਦਿੰਦੇ ਹੋਏ ਇੱਕ ਵਿਆਪਕ ਆਧੁਨਿਕ ਸੈਂਟਰਲ ਐਕਸਾਈਜ਼ ਕਾਨੂੰਨ ਬਣਾਉਣਾ ਹੈ। ਬਿਲ ਵਿੱਚ ਬਾਰ੍ਹਾਂ ਚੈਪਟਰ, 114 ਸੈਕਸ਼ਨਜ਼ ਅਤੇ ਦੋ ਅਨੁਸੂਚੀਆਂ ਸ਼ਾਮਲ ਹਨ। 

ਪੂਰਵ-ਵਿਧਾਨਿਕ ਸਲਾਹਕਾਰ ਪ੍ਰਕਿਰਿਆ ਦੇ ਇੱਕ ਭਾਗ ਦੇ ਰੂਪ ਵਿੱਚ, ਹਿਤਧਾਰਕਾਂ ਤੋਂ 21 ਦਿਨਾਂ ਦੇ ਅੰਦਰ ਹੇਠ ਲਿਖੇ ਫਾਰਮੈੱਟ ਵਿੱਚ ਸੁਝਾਅ ਮੰਗਣ ਲਈ ਡਰਾਫਟ ‘ਸੈਂਟਰਲ ਐਕਸਾਈਜ਼ ਬਿਲ, 2024’ ਨੂੰ ਸੀਬੀਆਈਸੀ ਦੀ ਵੈੱਬਸਾਈਟ [https://www.cbic.gov.in]  ‘ਤੇ ਅਪਲੋਡ ਕੀਤਾ ਗਿਆ ਹੈ:

ਸੁਝਾਅ/ਟਿੱਪਣੀਆਂ/ਵਿਚਾਰ ਭੇਜਣ ਦਾ ਫਾਰਮੈੱਟ

 

ਲੜੀ ਨੰਬਰ 

ਡਰਾਫਟ ਬਿਲ ਦੀ ਧਾਰਾ ਸੰਖਿਆ 

ਧਾਰਾ ਦਾ ਸਿਰਲੇਖ 

ਪ੍ਰਸਤਾਵਿਤ ਸੋਧ, ਜੇ ਕੋਈ ਹੋਵੇ 

ਕਾਰਣ/ ਟਿੱਪਣੀਆਂ 

 

ਡਰਾਫਟ ਬਿਲ ‘ਤੇ ਉਪਰੋਕਤ ਡਰਾਫਟ ਵਿੱਚ ਸੁਝਾਅ/ਟਿੱਪਣੀਆਂ ਈ-ਮੇਲ ਦੁਆਰਾ cx.stwing[at]gov[dot]in ‘ਤੇ ਐੱਮਐੱਸ ਵਰਡ (MS Word or compatible format) ਜਾਂ ਮਸ਼ੀਨ ਰਾਹੀਂ ਪੜ੍ਹੀ ਜਾਣ ਵਾਲੀ ਪੀਡੀਐੱਫ ਡਰਾਫਟ ਵਿੱਚ ਭੇਜੀ ਜਾ ਸਕਦੀ ਹੈ। 

************

 

ਐੱਨਬੀ/ਕੇਐੱਮਐੱਨ



(Release ID: 2022894) Visitor Counter : 28