ਮੰਤਰੀ ਮੰਡਲ ਸਕੱਤਰੇਤ

ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (NCMC) ਨੇ ਬੰਗਾਲ ਦੀ ਖਾੜੀ ਵਿੱਚ ਆਉਣ ਵਾਲੇ ਚੱਕਰਵਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਮੀਟਿੰਗ ਕੀਤੀ


Posted On: 24 MAY 2024 6:43PM by PIB Chandigarh

ਬੰਗਾਲ ਦੀ ਖਾੜੀ ਵਿੱਚ ਆਉਣ ਵਾਲੇ ਚੱਕਰਵਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ ਦੀ ਪ੍ਰਧਾਨਗੀ ਵਿੱਚ ਅੱਜ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (NCMC) ਦੀ ਮੀਟਿੰਗ ਹੋਈ।

ਭਾਰਤੀ ਮੌਸਮ ਵਿਗਿਆਨ ਵਿਭਾਗ (India Meteorological Department -ਆਈਐੱਮਡੀ) ਦੇ ਡਾਇਰੈਕਟਰ ਜਨਰਲ ਨੇ ਕਮੇਟੀ ਨੂੰ ਖੇਪੁਪਾਰਾ (ਬੰਗਲਾਦੇਸ਼) ਤੋਂ ਲਗਭਗ 800 ਕਿਲੋਮੀਟਰ ਦੱਖਣ-ਦੱਖਣਪੱਛਮ ਅਤੇ ਕੈਨਿੰਗ (ਪੱਛਮ ਬੰਗਾਲ) ਤੋਂ 810 ਕਿਲੋਮੀਟਰ ਦੱਖਣ ਵਿੱਚ ਮੱਧ ਬੰਗਾਲ ਦੀ ਖਾੜੀ ਵਿੱਚ ਦਬਾਅ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਦੇ ਉੱਤਰ –ਪੂਰਬ ਵੱਲ ਵਧਣ ਅਤੇ 23 ਮਈ ਦੀ ਰਾਤ ਤੱਕ ਇੱਕ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਲੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ, ਇਹ ਲਗਭਗ ਉੱਤਰ ਵੱਲ ਵਧੇਗਾ ਅਤੇ 26 ਮਈ ਦੀ ਅੱਧੀ ਰਾਤ ਦੇ ਕਰੀਬ ਇਸ ਦੇ ਸਾਗਰ ਦ੍ਵੀਪ ਅਤੇ ਖੇਪੁਪਾਰਾ ਦੇ ਦਰਮਿਆਨ ਬੰਗਲਾਦੇਸ਼ ਅਤੇ ਉਸ ਦੇ ਆਲੇ-ਦੁਆਲੇ ਦੇ ਪੱਛਮ ਬੰਗਾਲ ਦੇ ਕਿਨਾਰਿਆਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਹ 26 ਮਈ ਦੀ ਸ਼ਾਮ ਤੋਂ 110-120 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਇੱਕ ਭਿਆਨਕ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਸਾਹਮਣੇ ਆਵੇਗਾ।  

ਪੱਛਮ ਬੰਗਾਲ ਦੇ ਮੁੱਖ ਸਕੱਤਰ ਨੇ ਕਮੇਟੀ ਨੂੰ ਚੱਕਰਵਾਤੀ ਤੂਫਾਨ ਦੇ ਅਪੇਕਸ਼ਿਤ ਮਾਰਗ ਵਿੱਚ ਬਸੇ ਲੋਕਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਸ਼ੁਰੂਆਤੀ ਉਪਰਾਲਿਆਂ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਉਪਾਵਾਂ ਤੋਂ ਜਾਣੂ ਕਰਵਾਇਆ। ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਅਤੇ ਜੋ ਲੋਕ ਸਮੁੰਦਰ ਵਿੱਚ ਹਨ ਉਨ੍ਹਾਂ ਨੂੰ ਸੁਰੱਖਿਅਤ ਸਥਾਨ ‘ਤੇ ਬੁਲਾ ਲਿਆ ਗਿਆ ਹੈ। ਡਿਸਟ੍ਰਿਕਟ ਕੰਟਰੋਲ ਰੂਮ ਵੀ ਸਰਗਰਮ ਹੋ ਗਏ ਹਨ ਅਤੇ ਹਾਲਾਤ ‘ਤੇ ਨਜ਼ਰ ਰੱਖ ਰਹੇ ਹਨ। ਉਚਿਤ ਸ਼ੈਲਟਰਸ, ਪਾਵਰ ਸਪਲਾਈ, ਮੈਡੀਸਨ ਅਤੇ ਐਮਰਜੈਂਸੀ ਸੇਵਾਵਾਂ ਤਿਆਰ ਰੱਖੀਆਂ ਗਈਆਂ ਹਨ। 

ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (NDRF) ਨੇ 12 ਟੀਮਾਂ ਤੈਨਾਤ ਕੀਤੀਆਂ ਹਨ ਅਤੇ 5 ਵਾਧੂ ਟੀਮਾਂ ਨੂੰ ਐਮਰਜੈਂਸੀ ਹਾਲਾਤ ਵਿੱਚ ਤਿਆਰ ਰਹਿਣ ਲਈ ਕਿਹਾ ਗਿਆ ਹੈ। ਸ਼ਿਪਸ ਅਤੇ ਏਅਰਕ੍ਰਾਫਟਸ ਦੇ ਨਾਲ ਆਰਮੀ, ਨੇਵੀ ਅਤੇ ਕੋਸਟ ਗਾਰਡ ਦੀ ਬਚਾਅ ਅਤੇ ਰਾਹਤ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਸ਼ਿਪਿੰਗ ਡਾਇਰੈਕਟਰ ਜਨਰਲ ਦੁਆਰਾ ਕੋਲਕਾਤਾ ਅਤੇ ਪਾਰਾਦੀਪ ਪੋਰਟਸ ‘ਤੇ ਰੈਗੂਲਰ ਐਲਰਟ ਅਤੇ ਸਲਾਹ ਭੇਜੀ ਜਾ ਰਹੀ ਹੈ। ਬਿਜਲੀ ਦੀ ਤੁਰੰਤ ਬਹਾਲੀ ਲਈ ਬਿਜਲੀ ਮੰਤਰਾਲੇ ਦੁਆਰਾ ਐਮਰਜੈਂਸੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। 

ਕੇਂਦਰੀ ਏਜੰਸੀਆਂ ਅਤੇ ਪੱਛਮ ਬੰਗਾਲ ਸਰਕਾਰ ਦੀਆਂ ਤਿਆਰੀਆਂ ਨਾਲ ਜੁੜੇ ਉਪਰਾਲਿਆਂ ਦੀ ਸਮੀਖਿਆ ਕਰਦੇ ਹੋਏ ਕੈਬਨਿਟ ਸਕੱਤਰ ਨੇ ਵਿਸ਼ੇਸ਼ ਜ਼ੋਰ ਦੇ ਕੇ ਕਿਹਾ ਕਿ ਰਾਜ ਸਰਕਾਰ ਅਤੇ ਕੇਂਦਰੀ ਏਜੰਸੀਆਂ ਦੁਆਰਾ ਸਮੁੱਚੇ ਜ਼ਰੂਰੀ ਰੋਕਥਾਮ ਅਤੇ ਸਾਵਧਾਨੀ ਉਪਾਅ ਕੀਤੇ ਜਾ ਸਕਦੇ ਹਨ। ਇਸ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਇਸ ਵਜ੍ਹਾ ਨਾਲ ਕਿਸੇ ਵੀ ਵਿਅਕਤੀ ਦੀ ਜਾਨ ਨਾ ਜਾਵੇ ਅਤੇ ਪ੍ਰੋਪਰਟੀ ਅਤੇ ਪਾਵਰ ਤੇ ਟੈਲੀਕੌਮ ਜਿਹੇ ਇਨਫ੍ਰਾਸਟ੍ਰਕਚਰ ਦਾ ਘੱਟ ਤੋਂ ਘੱਟ ਨੁਕਸਾਨ ਹੋਣ ਦੀ ਸਥਿਤੀ ਵਿੱਚ ਜ਼ਰੂਰੀ ਸੇਵਾਵਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਬਹਾਲ ਕੀਤਾ ਜਾਣਾ ਚਾਹੀਦਾ ਹੈ।  

ਕੈਬਨਿਟ ਸਕੱਤਰ ਨੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਸਮੁੰਦਰ ਵਿੱਚ ਮਛੇਰਿਆਂ ਨੂੰ ਵਾਪਸ ਬੁਲਾਇਆ ਜਾਵੇ ਅਤੇ ਅਸੁਰੱਖਿਅਤ ਇਲਾਕਿਆਂ ਤੋਂ ਲੋਕਾਂ ਨੂੰ ਸਮੇਂ ‘ਤੇ ਕੱਢਿਆ ਜਾਵੇ। ਉਨ੍ਹਾਂ ਨੇ ਪੱਛਮ ਬੰਗਾਲ ਸਰਕਾਰ ਨੂੰ ਚੱਕਰਵਾਤੀ ਤੂਫਾਨ ਤੋਂ ਪ੍ਰਭਾਵਿਤ ਹੋਣ ਵਾਲੇ ਸੰਭਾਵਿਤ ਖੇਤਰਾਂ ਵਿੱਚ ਵੱਡੇ-ਵੱਡੇ ਹੋਰਡਿੰਗਸ ਲਗਾਉਣ ਦੀ ਸਮੀਖਿਆ ਕਰਨ ਲਈ ਕਿਹਾ। ਕੈਬਨਿਟ ਸਕੱਤਰ ਨੇ ਪੱਛਮ ਬੰਗਾਲ ਸਰਕਾਰ ਨੂੰ ਭਰੋਸਾ ਦਿੱਤਾ ਕਿ ਸਮੁੱਚੀਆਂ ਕੇਂਦਰੀ ਏਜੰਸੀਆਂ ਪੂਰੀ ਤਰ੍ਹਾਂ ਨਾਲ ਅਲਰਟ ‘ਤੇ ਹਨ ਅਤੇ ਉਹ ਸਹਾਇਤਾ ਲਈ ਮੌਜੂਦ ਰਹਿਣਗੀਆਂ। 

ਇਸ ਮੀਟਿੰਗ ਵਿੱਚ ਪੱਛਮ ਬੰਗਾਲ ਦੇ ਮੁੱਖ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਪਾਵਰ, ਟੈਲੀਕੌਮ, ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼, ਪੈਟਰੋਲੀਅਮ ਅਤੇ ਨੈਚੁਰਲ ਗੈਸ ਮੰਤਰਾਲਿਆਂ ਅਤੇ ਮੱਛੀ ਪਾਲਣ ਵਿਭਾਗ ਦੇ ਸਕੱਤਰਾਂ ਤੋਂ ਇਲਾਵਾ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਅਥਾਰਿਟੀ ਦੇ ਮੈਂਬਰ ਸਕੱਤਰ, ਚੀਫ ਆਫ਼ ਸਟਾਫ ਕਮੇਟੀ (ਸੀਆਈਐੱਸਸੀ) ਦੇ ਚੇਅਰਮੈਨ ਲਈ ਇੰਟੇਗ੍ਰੇਟਿਡ ਡਿਫੈਂਸ ਸਟਾਫ ਦੇ ਪ੍ਰਮੁੱਖ, ਭਾਰਤੀ ਮੌਸਮ ਵਿਗਿਆਨ ਵਿਭਾਗ (India Meteorological Department -ਆਈਐੱਮਡੀ) ਦੇ ਡਾਇਰੈਕਟਰ ਜਨਰਲ, ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਦੇ ਡਾਇਰੈਕਟਰ ਜਨਰਲ, ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। 

 

*****

 

ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ



(Release ID: 2021660) Visitor Counter : 20