ਭਾਰਤ ਚੋਣ ਕਮਿਸ਼ਨ
azadi ka amrit mahotsav

ਪਹਿਲੇ ਚਾਰ ਪੜਾਵਾਂ ਵਿੱਚ 66.95% ਵੋਟਿੰਗ


ਹੁਣ ਤੱਕ ~ 451 ਮਿਲੀਅਨ ਲੋਕਾਂ ਵੱਲੋਂ ਮਤਦਾਨ

ਚੋਣ ਕਮਿਸ਼ਨ ਨੇ ਵੋਟਰਾਂ ਨੂੰ ਆਉਣ ਵਾਲੇ ਪੜਾਵਾਂ ਵਿੱਚ ਵੱਡੀ ਗਿਣਤੀ ਵਿੱਚ ਵੋਟ ਪਾਉਣ ਲਈ ਸੱਦਾ ਦਿੱਤਾ

ਬਾਕੀ 3 ਪੜਾਵਾਂ ਵਿੱਚ ਵੋਟਰਾਂ ਨੂੰ ਸੂਚਿਤ ਕਰਨ, ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਸਹੂਲਤ ਲਈ ਧਿਆਨ ਕੇਂਦਰਿਤ ਕੀਤਾ; ਸੀਈਓਜ਼ ਨੂੰ ਵਧੇਰੇ ਉਪਰਾਲੇ ਕਰਨ ਲਈ ਕਿਹਾ

ਚੋਣ ਕਮਿਸ਼ਨ ਨੇ ਕਿਹਾ, "ਵੱਧ ਵੋਟਰ ਮਤਦਾਨ ਭਾਰਤੀ ਵੋਟਰਾਂ ਵੱਲੋਂ ਵਿਸ਼ਵ ਪੱਧਰ 'ਤੇ ਇੱਕ ਸੁਨੇਹਾ ਹੈ”

ਜਨਤਕ/ਨਿੱਜੀ ਸੰਸਥਾਵਾਂ, ਮਸ਼ਹੂਰ ਹਸਤੀਆਂ ਵੋਟਰ ਆਊਟਰੀਚ ਮੁਹਿੰਮਾਂ ਵਿੱਚ ਸ਼ਾਮਲ ਹੋਣ

Posted On: 16 MAY 2024 1:28PM by PIB Chandigarh

ਜੇਕਰ ਤੁਹਾਨੂੰ ਕ੍ਰਿਕਟ ਦੇ ਮਹਾਨ ਖਿਡਾਰੀ ਅਤੇ ਚੋਣ ਕਮਿਸ਼ਨ ਦੇ ਨੈਸ਼ਨਲ ਆਈਕਨ, ਸਚਿਨ ਤੇਂਦੁਲਕਰ ਦੀ ਇੱਕ ਕਾਲ ਆਉਂਦੀ ਹੈ ਤਾਂ ਹੈਰਾਨ ਨਾ ਹੋਵੋ, ਉਹ ਵੋਟਰਾਂ ਨੂੰ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਆਪਣੀ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਵੋਟਰਾਂ ਦੀ ਗਿਣਤੀ ਨੂੰ ਵਧਾਉਣ ਲਈ ਆਪਣੀ ਪਹੁੰਚ ਦੇ ਹਿੱਸੇ ਵਜੋਂ ਚੋਣ ਕਮਿਸ਼ਨ ਨੇ ਚੱਲ ਰਹੀਆਂ ਚੋਣਾਂ ਦੌਰਾਨ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਅਪੀਲ ਕਰਨ ਅਤੇ ਪ੍ਰੇਰਿਤ ਕਰਨ ਲਈ ਵੱਖ-ਵੱਖ ਯਤਨਾਂ ਦੀ ਇੱਕ ਲੜੀ ਪੇਸ਼ ਕੀਤੀ ਹੈ। ਲੋਕ ਸਭਾ ਚੋਣਾਂ 2024 ਵਿੱਚ ਹੁਣ ਤੱਕ ਲਗਭਗ ਪੋਲਿੰਗ ਸਟੇਸ਼ਨਾਂ 'ਤੇ 66.95% ਮਤਦਾਨ ਹੋਇਆ ਹੈ, ਕਿਉਂਕਿ ਚੱਲ ਰਹੀਆਂ ਆਮ ਚੋਣਾਂ ਦੇ ਪਹਿਲੇ ਚਾਰ ਪੜਾਵਾਂ ਦੌਰਾਨ ਲਗਭਗ 451 ਮਿਲੀਅਨ ਲੋਕਾਂ ਨੇ ਵੋਟ ਪਾਈ ਹੈ।

ਚੋਣ ਕਮਿਸ਼ਨ ਨੇ ਹਰੇਕ ਯੋਗ ਵੋਟਰ ਤੱਕ ਪਹੁੰਚਣ ਲਈ ਆਪਣੇ ਨਿਸ਼ਾਨੇ ਵਾਲੇ ਯਤਨਾਂ ਨੂੰ ਵਧਾ ਦਿੱਤਾ ਹੈ। ਸੀਈਸੀ ਸ਼੍ਰੀ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਕਮਿਸ਼ਨ ਨੇ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਦੇ ਨਾਲ 5ਵੇਂ, 6ਵੇਂ ਅਤੇ 7ਵੇਂ ਪੜਾਅ ਵਿੱਚ ਹੋਣ ਵਾਲੇ ਰਾਜਾਂ ਦੇ ਸੀਈਓਜ਼ ਨੂੰ ਸਾਰੇ ਵੋਟਰਾਂ ਨੂੰ ਵੋਟਰ ਸੂਚਨਾ ਪਰਚੀਆਂ ਸਮੇਂ ਸਿਰ ਵੰਡਣ ਅਤੇ ਆਊਟਰੀਚ ਗਤੀਵਿਧੀਆਂ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ।

ਸ਼੍ਰੀ ਰਾਜੀਵ ਕੁਮਾਰ, ਮੁੱਖ ਚੋਣ ਕਮਿਸ਼ਨਰ ਨੇ ਕਿਹਾ, “ਚੋਣ ਕਮਿਸ਼ਨ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਈਵਾਲੀ ਅਤੇ ਸਹਿਯੋਗ ਵੋਟਰ ਜਾਗਰੂਕਤਾ ਪ੍ਰੋਗਰਾਮ ਦੇ ਲਾਜ਼ਮੀ ਥੰਮ੍ਹ ਹਨ। ਇਹ ਦੇਖਣਾ ਸੱਚਮੁੱਚ ਖ਼ੁਸ਼ੀ ਦੀ ਗੱਲ ਹੈ ਕਿ ਕਮਿਸ਼ਨ ਦੀ ਬੇਨਤੀ 'ਤੇ ਵੱਖ-ਵੱਖ ਸੰਸਥਾਵਾਂ, ਪ੍ਰਭਾਵਸ਼ਾਲੀ ਅਤੇ ਪਹੁੰਚ ਵਾਲੀਆਂ ਮਸ਼ਹੂਰ ਹਸਤੀਆਂ ਪ੍ਰੋ-ਬੋਨੋ ਆਧਾਰ 'ਤੇ ਉਤਸ਼ਾਹ ਨਾਲ ਕੰਮ ਕਰ ਰਹੀਆਂ ਹਨ”। ਉਨ੍ਹਾਂ ਅੱਗੇ ਕਿਹਾ, ' ਇੱਕ ਉੱਚ ਮਤਦਾਨ, ਭਾਰਤੀ ਵੋਟਰਾਂ ਵੱਲੋਂ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਬਾਰੇ ਵਿਸ਼ਵ ਨੂੰ ਇੱਕ ਸੁਨੇਹਾ ਹੋਵੇਗਾ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ, ਕਿਉਂਕਿ ਮਤਦਾਨ ਦਾ ਦਿਨ ਛੁੱਟੀ ਵਾਲਾ ਦਿਨ ਨਹੀਂ, ਸਗੋਂ ਮਾਣ ਵਾਲਾ ਦਿਨ ਹੈ।

ਵੱਖ-ਵੱਖ ਵੋਟਰ ਜਾਗਰੂਕਤਾ ਮੁਹਿੰਮਾਂ ਅਤੇ ਹਿੱਸੇਦਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਹੇਠ ਲਿਖੇ ਅਨੁਸਾਰ ਹਨ:

1. ਦੂਰ-ਸੰਚਾਰ ਸੇਵਾ ਪ੍ਰਦਾਤਾ ਜਿਵੇਂ ਕਿ ਭਾਰਤ ਸੰਚਾਰ ਨਿਗਮ ਲਿਮਟਿਡ, ਭਾਰਤੀ ਏਅਰਟੈੱਲ ਲਿਮਟਿਡ, ਜੀਓ ਟੈਲੀਕਮਿਊਨੀਕੇਸ਼ਨ, ਵੋਡਾਫੋਨ-ਆਈਡੀਆ ਲਿਮਟਿਡ, ਪੁਸ਼ ਐੱਸਐੱਮਐੱਸ/ ਫਲੈਸ਼ ਐੱਸਐੱਮਐੱਸ, ਆਊਟਬਾਊਂਡ ਡਾਇਲਿੰਗ ਕਾਲਾਂ, ਆਰਸੀਐੱਸ (ਰਿਚ ਕਮਿਊਨੀਕੇਸ਼ਨ ਸਰਵਿਸਿਜ਼) ਮੈਸੇਜਿੰਗ ਅਤੇ ਵਟਸਐਪ ਸੁਨੇਹੇ/ ਚੇਤਾਵਨੀਆਂ ਰਾਹੀਂ ਸਬੰਧਿਤ ਸੰਸਦੀ ਹਲਕੇ ਦੇ ਹਰੇਕ ਮੋਬਾਈਲ ਉਪਭੋਗਤਾ ਤੱਕ ਪਹੁੰਚ ਕਰ ਰਹੇ ਹਨ। ਇਹ ਗਤੀਵਿਧੀਆਂ ਪੋਲਿੰਗ ਤੋਂ ਦੋ/ਤਿੰਨ ਦਿਨ ਪਹਿਲਾਂ ਅਤੇ ਇੱਥੋਂ ਤੱਕ ਕਿ ਪੋਲਿੰਗ ਵਾਲੇ ਦਿਨ ਵੀ ਖੇਤਰੀ ਭਾਸ਼ਾਵਾਂ ਵਿੱਚ ਵੋਟ ਪਾਉਣ ਦੀ ਅਪੀਲ ਦੇ ਨਾਲ ਕੀਤੀਆਂ ਜਾਂਦੀਆਂ ਹਨ।

2. ਆਈਪੀਐੱਲ ਮੈਚਾਂ ਦੌਰਾਨ ਵੋਟਰ ਜਾਗਰੂਕਤਾ: ਚੋਣ ਕਮਿਸ਼ਨ ਨੇ ਚੱਲ ਰਹੇ ਆਈਪੀਐੱਲ ਸੀਜ਼ਨ ਦੌਰਾਨ ਵੋਟਰ ਜਾਗਰੂਕਤਾ ਗਤੀਵਿਧੀਆਂ ਲਈ ਬੀਸੀਸੀਆਈ ਨਾਲ ਸਹਿਯੋਗ ਕੀਤਾ ਹੈ। ਕ੍ਰਿਕਟ ਮੈਚਾਂ ਦੌਰਾਨ ਵੱਖ-ਵੱਖ ਸਟੇਡੀਅਮਾਂ 'ਚ ਵੋਟਰ ਜਾਗਰੂਕਤਾ ਸੰਦੇਸ਼ ਅਤੇ ਗੀਤ ਗਾਏ ਜਾ ਰਹੇ ਹਨ। ਇਸ ਮੁਹਿੰਮ ਦਾ ਸਭ ਤੋਂ ਨਵੀਨਤਾਕਾਰੀ ਪਹਿਲੂ ਵੱਖ-ਵੱਖ ਆਈਪੀਐੱਲ ਸਥਾਨਾਂ 'ਤੇ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਵੱਲੋਂ ਇੱਕ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਸੁਨੇਹੇ ਵਿੱਚ ਵੋਟਰਾਂ ਨੂੰ ਸਹੁੰ ਚੁਕਾਈ ਜਾਂਦੀ ਹੈ। ਇਸ ਤੋਂ ਇਲਾਵਾ, ਵੋਟਰ ਜਾਗਰੂਕਤਾ ਸੁਨੇਹਿਆਂ ਨੂੰ ਕ੍ਰਿਕਟ ਕੁਮੈਂਟਰੀ ਵਿੱਚ ਜੋੜਿਆ ਜਾਂਦਾ ਹੈ। ਆਈਪੀਐੱਲ ਦੀਆਂ 10 ਟੀਮਾਂ ਦੇ ਕ੍ਰਿਕਟਰਾਂ ਨੇ ਆਪਣੇ ਰਿਕਾਰਡ ਕੀਤੇ ਵੋਟਰ ਜਾਗਰੂਕਤਾ ਸੁਨੇਹਿਆਂ ਨਾਲ ਵੋਟਰਾਂ ਨੂੰ ਲੋਕ ਸਭਾ ਚੋਣਾਂ 2024 ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਹੈ।

3. ਭਾਰਤ ਦੇ ਸਾਰੇ ਫੇਸਬੁੱਕ ਉਪਭੋਗਤਾਵਾਂ ਨੂੰ ਆਮ ਚੋਣਾਂ ਬਾਰੇ ਵੋਟਰਾਂ ਨੂੰ ਸੂਚਿਤ ਕਰਨ ਅਤੇ ਜਾਗਰੂਕ ਕਰਨ ਅਤੇ ਲੋਕਤੰਤਰ ਦੇ ਤਿਉਹਾਰ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਵੋਟਿੰਗ ਦਿਵਸ ਸੂਚਨਾ ਭੇਜੀ ਗਈ ਸੀ।

4. ਵੋਟਾਂ ਵਾਲੇ ਦਿਨ ਵਟਸਐਪ ਨਿੱਜੀ ਸੁਨੇਹੇ ਭੇਜਣੇ ਸ਼ੁਰੂ ਕੀਤੇ ਗਏ। ਗੂਗਲ ਇੰਡੀਆ ਮਤਦਾਨ ਵਾਲੇ ਦਿਨਾਂ 'ਤੇ ਗੂਗਲ ਡੂਡਲ ਦੀ ਆਪਣੀ ਆਈਕੋਨਿਕ ਵਿਸ਼ੇਸ਼ਤਾ ਅਤੇ ਯੂਟਿਊਬ, ਗੂਗਲ ਪੇਅ ਅਤੇ ਹੋਰ ਗੂਗਲ ਪਲੇਟਫਾਰਮਾਂ 'ਤੇ ਦਿਖਾਈ ਦੇਣ ਵਾਲੇ ਬੈਨਰਾਂ ਨਾਲ ਯੋਗਦਾਨ ਪਾ ਰਿਹਾ ਹੈ।

5. ਰਿਟੇਲ ਐਸੋਸੀਏਸ਼ਨ ਆਫ ਇੰਡੀਆ ਆਪਣੇ ਰਿਟੇਲ ਨੈੱਟਵਰਕ ਰਾਹੀਂ ਵੋਟਰ ਜਾਗਰੂਕਤਾ ਗਤੀਵਿਧੀਆਂ ਨਾਲ ਸਰਗਰਮੀ ਨਾਲ ਜੁੜੀ ਹੋਈ ਹੈ, ਜਿਸ ਨਾਲ ਰਿਟੇਲ ਲੜੀਆਂ ਨੂੰ ਚੋਣਾਂ ਨੂੰ ਤਿਉਹਾਰ ਵਜੋਂ ਮਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

6. ਡਾਕਘਰਾਂ ਅਤੇ ਬੈਂਕਿੰਗ ਸੰਸਥਾਵਾਂ ਦੇ ਵਿਸ਼ਾਲ ਨੈੱਟਵਰਕ ਦੀ ਵਰਤੋਂ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਵਿਆਪਕ ਅਤੇ ਵਿਭਿੰਨ ਲੋਕਾਂ ਤੱਕ ਪਹੁੰਚਣ ਲਈ ਕੀਤੀ ਗਈ।

ਏ. ਡਾਕ ਵਿਭਾਗ ਕੋਲ 1.6 ਲੱਖ ਤੋਂ ਵੱਧ ਡਾਕਘਰ ਅਤੇ 1,000 ਏਟੀਐੱਮ ਅਤੇ 1,000 ਡਿਜੀਟਲ ਸਕਰੀਨਾਂ ਹਨ।

ਬੀ. ਜਨਤਕ ਅਤੇ ਨਿੱਜੀ ਖੇਤਰ ਦੀਆਂ ਬੈਂਕਿੰਗ ਸੰਸਥਾਵਾਂ ਵਿੱਚ 1.63 ਲੱਖ ਤੋਂ ਵੱਧ ਬੈਂਕ ਸ਼ਾਖ਼ਾਵਾਂ ਅਤੇ 2.2 ਲੱਖ ਏਟੀਐੱਮ ਹਨ।

7. ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਸੰਸਦੀ ਚੋਣ ਪ੍ਰਚਾਰ ਲੋਗੋ “ਚੁਨਾਵ ਕਾ ਪਰਵ, ਦੇਸ਼ ਕਾ ਗਰਵ” ਨੂੰ ਆਈਆਰਸੀਟੀਸੀ ਪੋਰਟਲ ਅਤੇ ਟਿਕਟਾਂ ਨਾਲ ਜੋੜਿਆ ਗਿਆ ਹੈ।

8. ਵੋਟਰ ਜਾਗਰੂਕਤਾ ਘੋਸ਼ਣਾਵਾਂ ਨੂੰ ਸਾਰੇ ਰੇਲਵੇ ਸਟੇਸ਼ਨਾਂ 'ਤੇ ਪਬਲਿਕ ਐਡਰੈਸ ਸਿਸਟਮ ਵਿੱਚ ਜੋੜਿਆ ਗਿਆ ਹੈ। ਸੁਪਰਫਾਸਟ ਰੇਲਾਂ ਦੇ ਡੱਬਿਆਂ ਵਿੱਚ ਲੋਗੋ ਸਟਿੱਕਰ ਵਰਤੇ ਗਏ ਹਨ।

9. ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਲਗਭਗ 16,000 ਪ੍ਰਚੂਨ ਆਊਟਲੈਟਸ 'ਤੇ ਵੋਟਰ ਜਾਗਰੂਕਤਾ ਬਾਰੇ ਹੋਰਡਿੰਗ ਲਗਾਏ ਗਏ ਹਨ।

10. ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਹਿਯੋਗ ਨਾਲ ਏਅਰਲਾਈਨਾਂ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਇੱਕ ਅਪੀਲ ਸੰਦੇਸ਼ ਦੇ ਨਾਲ ਇੱਕ ਇਨਫਲਾਈਟ ਘੋਸ਼ਣਾ ਕਰ ਰਹੀਆਂ ਹਨ। ਵੋਟਰ ਗਾਈਡਾਂ ਨੂੰ ਏਅਰਕ੍ਰਾਫਟ ਸੀਟ ਦੀਆਂ ਜੇਬਾਂ ਵਿੱਚ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਹਵਾਈ ਅੱਡੇ ਵੋਟਰ ਜਾਗਰੂਕਤਾ ਸੰਦੇਸ਼ ਪ੍ਰਦਰਸ਼ਿਤ ਕਰਨ ਲਈ ਥਾਂ ਪ੍ਰਦਾਨ ਕਰ ਰਹੇ ਹਨ। 10 ਵੱਡੇ ਸ਼ਹਿਰਾਂ ਜਿਵੇਂ ਕਿ ਹਵਾਈ ਅੱਡਿਆਂ ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਅਹਿਮਦਾਬਾਦ, ਲਖਨਊ, ਪਟਨਾ, ਚੰਡੀਗੜ੍ਹ, ਪੁਣੇ 'ਤੇ ਸੈਲਫੀ ਪੁਆਇੰਟ ਸਥਾਪਿਤ ਕੀਤੇ ਗਏ ਹਨ। 

11. ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਲੋਕ ਸੇਵਾ ਜਾਗਰੂਕਤਾ (ਪੀਐੱਸਏ) ਫ਼ਿਲਮ ਦੇ ਇੱਕ ਹਿੱਸੇ ਵਜੋਂ ਚੋਣ ਕਮਿਸ਼ਨ ਵੋਟਰ ਜਾਗਰੂਕਤਾ ਫ਼ਿਲਮਾਂ ਅਤੇ ਗੀਤ 'ਮੈਂ ਭਾਰਤ ਹੂੰ, ਹਮ ਭਾਰਤ ਕੇ ਮਤਦਾਤਾ ਹੈ' ਨਿਯਮਿਤ ਅੰਤਰਾਲਾਂ 'ਤੇ ਚਲਾਏ ਜਾ ਰਹੇ ਹਨ।

12. ਸੰਸਦ ਟੀਵੀ ਆਖ਼ਰੀ ਮੀਲ ਤੱਕ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਚੁਣੌਤੀਆਂ ਦਾ ਪ੍ਰਦਰਸ਼ਨ ਕਰਨ ਲਈ ਮੁਸ਼ਕਲ ਖੇਤਰਾਂ ਨੂੰ ਨੈਵੀਗੇਟ ਕਰਨ ਤੋਂ ਬਾਅਦ ਚੋਣ ਮਸ਼ੀਨਰੀ ਵਲੋਂ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਵਿੱਚ ਵਿਲੱਖਣ ਪੋਲਿੰਗ ਸਟੇਸ਼ਨਾਂ ਦੇ ਸੈੱਟਅੱਪ 'ਤੇ ਲਘੂ ਫ਼ਿਲਮਾਂ ਬਣਾ ਰਿਹਾ ਹੈ।

13. ਅਮੁਲ, ਮਦਰ ਡੇਅਰੀ ਅਤੇ ਹੋਰ ਦੁੱਧ ਸਹਿਕਾਰੀ ਇਕਾਈਆਂ ਨੇ 'ਚੁਨਾਵ ਕਾ ਪਰਵ, ਦੇਸ਼ ਕਾ ਗਰਵ' ਸੰਦੇਸ਼ ਦੇ ਨਾਲ ਆਪਣੇ ਦੁੱਧ ਦੇ ਪਾਊਚਾਂ ਦੀ ਬ੍ਰਾਂਡਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮੁਲ ਅਖ਼ਬਾਰਾਂ ਵਿੱਚ ਅਮੁਲ ਗਰਲ ਟੌਪੀਕਲ ਇਸ਼ਤਿਹਾਰਾਂ ਰਾਹੀਂ ਆਪਣੇ ਵਿਲੱਖਣ ਸੁਨੇਹਿਆਂ ਰਾਹੀਂ ਵੋਟਰਾਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।

14. ਪ੍ਰਸਾਰ ਭਾਰਤੀ: ਦੂਰਦਰਸ਼ਨ ਨੇ ਸੰਵਿਧਾਨਕ ਸੰਚਾਲਕਾਂ ਜਿਵੇਂ ਕਿ ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਭਾਰਤ ਦੇ ਉਪ ਰਾਸ਼ਟਰਪਤੀ, ਭਾਰਤ ਦੇ ਚੀਫ਼ ਜਸਟਿਸ ਆਦਿ ਦੀਆਂ ਅਪੀਲਾਂ ਸਮੇਤ ਵੱਖ-ਵੱਖ ਲਘੂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ, ਵਿਲੱਖਣ ਪੋਲਿੰਗ ਸਟੇਸ਼ਨਾਂ ਨੂੰ ਇਸ ਦੇ ਆਡੀਓ-ਵਿਜ਼ੂਅਲ ਦਸਤਾਵੇਜ਼ਾਂ ਲਈ ਖੇਤਰੀ ਕੇਂਦਰਾਂ ਵੱਲੋਂ ਕਵਰ ਕੀਤਾ ਜਾ ਰਿਹਾ ਹੈ।

15. ਮਿਊਜ਼ਿਕ ਐਪ ਸਪੋਟੀਫਾਈ 'ਪਲੇ ਯੂਅਰ ਪਾਰਟ' ਮੁਹਿੰਮ ਚਲਾ ਰਹੀ ਹੈ ਅਤੇ ਉਨ੍ਹਾਂ ਨੇ ਆਪਣੀ ਐਪ 'ਤੇ ਚੋਣਾਂ ਲਈ ਪ੍ਰਿੰਟ ਇਸ਼ਤਿਹਾਰ ਜਾਰੀ ਕੀਤੇ ਹਨ ਅਤੇ ਪਲੇਅ ਲਿਸਟਾਂ ਨੂੰ ਤਿਆਰ ਕੀਤਾ ਹੈ। 

16. ਬਾਈਕ ਐਪ ਰੈਪੀਡੋ ਵੋਟਰਾਂ ਨੂੰ ਵੋਟਿੰਗ ਲਈ ਮੁਫ਼ਤ ਰਾਈਡ ਦੇ ਨਾਲ ਉਤਸ਼ਾਹਿਤ ਕਰ ਰਹੀ ਹੈ।

17. ਭੁਗਤਾਨ ਐਪ ਫੋਨ ਪੇਅ ਨੇ ਆਪਣੇ ਐਪ ਵਿੱਚ ਵੋਟਰ ਜਾਗਰੂਕਤਾ ਸੁਨੇਹੇ ਨੂੰ ਏਕੀਕ੍ਰਿਤ ਕੀਤਾ ਹੈ ਅਤੇ ਵੋਟਰਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਿਹਾ ਹੈ।

18. ਕਰਿਆਨੇ ਦੀ ਐਪ ਬਲਿੰਕਿਟ ਨੇ ਚੋਣਾਂ ਲਈ ਆਪਣਾ ਲੋਗੋ "ਇੰਕਿਟ" ਵਿੱਚ ਬਦਲ ਦਿੱਤਾ ਹੈ, ਜਿਸ ਵਿੱਚ ਇੱਕ ਟੈਗਲਾਈਨ ਦੇ ਤੌਰ 'ਤੇ ਲੋਕਾਂ ਨੂੰ "ਜਾਓ ਅਤੇ ਵੋਟ ਕਰੋ" ਲਈ ਉਤਸ਼ਾਹਿਤ ਕਰਨ ਵਾਲਾ ਸੁਨੇਹਾ ਸ਼ਾਮਲ ਕੀਤਾ ਗਿਆ ਹੈ।

19. ਬੁੱਕ ਮਾਈ ਸ਼ੋਅ ਨੇ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ "ਆਜ ਪਿਕਚਰ ਨਹੀਂ, ਬੜੀ ਪਿਕਚਰ ਦੇਖੋ" ਸਿਰਲੇਖ ਨਾਲ ਇੱਕ ਏਕੀਕ੍ਰਿਤ ਮੁਹਿੰਮ ਸ਼ੁਰੂ ਕੀਤੀ ਹੈ।

20. ਮੇਕ ਮਾਈ ਟ੍ਰਿਪ "ਮਾਈ ਵੋਟ ਵਾਲਾ ਟ੍ਰਿਪ' ਸਿਰਲੇਖ ਵਾਲੀ ਇੱਕ ਮੁਹਿੰਮ ਚਲਾ ਰਹੀ ਹੈ, ਜਿਸ ਵਿੱਚ ਵੋਟਿੰਗ ਲਈ ਜਾਣ ਵਾਲੇ ਨਾਗਰਿਕਾਂ ਨੂੰ ਛੋਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

21. ਫੂਡ ਡਿਲੀਵਰੀ ਪਲੇਟਫਾਰਮ ਜਿਵੇਂ ਕਿ ਜੋਮੇਟੋ ਅਤੇ ਸਵਿੱਗੀ ਆਪਣੇ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਰਾਹੀਂ ਵੋਟਰ ਜਾਗਰੂਕਤਾ ਸੰਦੇਸ਼ਾਂ ਦਾ ਪ੍ਰਸਾਰ ਕਰ ਰਹੇ ਹਨ।

22. ਟਾਟਾ ਗਰੁੱਪ ਦੇ ਸਮੂਹ-ਵਿਆਪਕ ਉਪਭੋਗਤਾ-ਪ੍ਰਤੱਖ ਮੋਬਾਈਲ ਐਪ ਟਾਟਾ ਨਿਓ ਐਪ ਦੇ ਤੌਰ 'ਤੇ ਸੇਵਾ ਕਰ ਰਹੀ ਹੈ, ਜੋ ਆਪਣੇ ਹੋਮਪੇਜ 'ਤੇ "ਕਾਸਟ ਯੂਅਰ ਵੋਟ" ਐਨੀਮੇਟਡ ਬੈਨਰ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰ ਰਹੀ ਹੈ, ਜਿਸ ਵਿੱਚ ਮੌਜੂਦਾ ਸਮੇਂ ਵਿੱਚ ਵਾਧੂ ਪਹਿਲਕਦਮੀਆਂ ਚਲਾਈਆਂ ਜਾ ਰਹੀਆਂ ਹਨ।

23. ਉਬੇਰ ਇੰਡੀਆ ਮਲਟੀ-ਚੈਨਲ ਮੈਸੇਜਿੰਗ (ਇਨ-ਐਪ, ਈਮੇਲ, ਪੁਸ਼ ਸੂਚਨਾਵਾਂ) ਰਾਹੀਂ ਵੋਟਰਾਂ ਤੱਕ ਪਹੁੰਚ ਕਰ ਰਿਹਾ ਹੈ, ਪੋਲਿੰਗ ਸਟੇਸ਼ਨਾਂ 'ਤੇ ਸਵਾਰੀਆਂ ਲਈ ਛੋਟਾਂ ਦੀ ਪੇਸ਼ਕਸ਼ ਕਰ ਰਿਹਾ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੋਟਰ ਜਾਗਰੂਕਤਾ ਸੁਨੇਹਿਆਂ ਨੂੰ ਅੱਗੇ ਵਧਾ ਰਿਹਾ ਹੈ।

24. ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਅਰਬਨ ਕੰਪਨੀ ਨੇ 'ਮੈਂ ਵੋਟ ਕੀਤੀ' ਮੁਹਿੰਮ ਸ਼ੁਰੂ ਕੀਤੀ ਹੈ।

25. ਟਰੂ ਕਾਲਰ ਆਊਟਬਾਊਂਡ ਕਾਲਾਂ ਦੌਰਾਨ ਵੋਟਰ ਜਾਗਰੂਕਤਾ ਸੁਨੇਹੇ ਪ੍ਰਦਰਸ਼ਿਤ ਕਰਕੇ ਆਪਣੇ ਲੇਆਊਟ ਨੂੰ ਵਧਾ ਰਿਹਾ ਹੈ।

26. ਕੁਝ ਹੋਰ ਸੁਤੰਤਰ ਪਹਿਲਕਦਮੀਆਂ ਹਨ ਮੈਨਕਾਈਂਡ ਫ਼ਾਰਮਾ #ਵੋਟਿੰਗ ਵਰਜਿਨ ਮੁਹਿੰਮ, ਕੱਪੜੇ ਦੇ ਬ੍ਰਾਂਡ ਨੀਰੂ'ਜ਼ ਦੀ "ਵੋਟ ਕੀ ਤਿਆਰੀ" ਟੀਵੀਸੀ, ਟਿੰਡਰ ਦੀ "ਐਵਰੀ ਸਿੰਗਲ ਵੋਟ ਕਾਊਂਟਸ" ਮੁਹਿੰਮ, ਜੀਵਨਸਾਥੀ ਡੌਟ ਕੌਮ ਵਰਗੀਆਂ ਵਿਆਹ ਵਾਲੀਆਂ ਸਾਈਟਾਂ, ਪ੍ਰਸਿੱਧ ਬ੍ਰਾਂਡ ਜਿਵੇਂ ਕਿ ਸ਼ੌਪਰਸ ਸਟਾਪ, ਮੇਕਮਾਈਟ੍ਰਿਪ, ਕ੍ਰੋਮਾ ਅਤੇ ਹੋਰ ਬਹੁਤ ਸਾਰੇ ਬ੍ਰਾਂਡ ਵੱਲੋਂ ਰਚਨਾਤਮਕ ਤੌਰ 'ਤੇ ਸੋਸ਼ਲ ਮੀਡੀਆ ਪੋਸਟਾਂ ਅਤੇ ਵੋਟਿੰਗ ਲਈ ਛੋਟਾਂ ਦਿੱਤੀਆਂ ਜਾ ਰਹੀਆਂ ਹਨ।

***************

ਡੀਕੇ/ਆਰਪੀ


(Release ID: 2020929) Visitor Counter : 110