ਭਾਰਤ ਚੋਣ ਕਮਿਸ਼ਨ
ਭਲਕੇ ਚੌਥੇ ਪੜਾਅ ਦੇ ਮਤਦਾਨ ਲਈ ਸਾਰੀਆਂ ਤਿਆਰੀਆਂ ਮੁਕੰਮਲ
ਵਿਸਤਾਰ: 96 ਲੋਕ ਸਭਾ ਸੀਟਾਂ, 17.7 ਕਰੋੜ ਵੋਟਰ, 1.92 ਲੱਖ ਪੋਲਿੰਗ ਸਟੇਸ਼ਨ, 10 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
ਇਸ ਪੜਾਅ 'ਚ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ਅਤੇ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਵੀ ਮਤਦਾਨ ਹੋਵੇਗਾ
ਪੋਲਿੰਗ ਵਾਲੇ ਦਿਨ ਗਰਮੀ ਦੀ ਲਹਿਰ ਦੀ ਕੋਈ ਭਵਿੱਖਬਾਣੀ ਨਹੀਂ; ਤਾਪਮਾਨ ਆਮ ਤੋਂ ਘੱਟ (±2 ਡਿਗਰੀ) ਰਹਿਣ ਦੀ ਉਮੀਦ ਹੈ
ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਤੇਲੰਗਾਨਾ ਵਿੱਚ ਵੋਟਿੰਗ ਦਾ ਸਮਾਂ ਵਧਾਇਆ ਗਿਆ
Posted On:
12 MAY 2024 3:43PM by PIB Chandigarh
ਭਾਰਤੀ ਚੋਣ ਕਮਿਸ਼ਨ ਭਲਕੇ ਸ਼ੁਰੂ ਹੋਣ ਵਾਲੀਆਂ ਆਮ ਚੋਣਾਂ ਦੇ ਪੜਾਅ-4 ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ੇਜ਼ 4 ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 96 ਸੰਸਦੀ ਹਲਕਿਆਂ; ਆਂਧਰਾ ਪ੍ਰਦੇਸ਼ ਰਾਜ ਵਿਧਾਨ ਸਭਾ ਦੀਆਂ ਸਾਰੀਆਂ 175 ਸੀਟਾਂ ਅਤੇ ਓਡੀਸ਼ਾ ਰਾਜ ਵਿਧਾਨ ਸਭਾ ਦੀਆਂ 28 ਸੀਟਾਂ ਲਈ ਇੱਕੋ ਸਮੇਂ ਪੋਲਿੰਗ ਹੋਵੇਗੀ। ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਕਮਿਸ਼ਨ ਨੇ ਤੇਲੰਗਾਨਾ ਦੇ 17 ਸੰਸਦੀ ਹਲਕਿਆਂ ਦੇ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਦਾ ਸਮਾਂ (ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ) ਵਧਾ ਦਿੱਤਾ ਹੈ।
ਆਈਐੱਮਡੀ ਦੀ ਭਵਿੱਖਬਾਣੀ ਦੇ ਅਨੁਸਾਰ ਚੌਥੇ ਪੜਾਅ ਦੀ ਵੋਟਿੰਗ ਲਈ ਗਰਮ ਮੌਸਮ ਦੀ ਸਥਿਤੀ ਨੂੰ ਲੈ ਕੇ ਕੋਈ ਖ਼ਾਸ ਚਿੰਤਾ ਨਹੀਂ ਹੈ। ਮੌਸਮ ਦੀ ਭਵਿੱਖਬਾਣੀ ਦਰਸਾਉਂਦੀ ਹੈ ਕਿ ਪੋਲਿੰਗ ਵਾਲੇ ਸੰਸਦੀ ਹਲਕਿਆਂ ਵਿੱਚ ਆਮ ਤਾਪਮਾਨ (±2 ਡਿਗਰੀ) ਤੋਂ ਘੱਟ ਰਹਿਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਮਤਦਾਨ ਵਾਲੇ ਦਿਨ ਗਰਮੀ ਦੀ ਲਹਿਰ ਵਰਗੇ ਹਾਲਾਤ ਨਹੀਂ ਹੋਣਗੇ। ਹਾਲਾਂਕਿ ਵੋਟਰਾਂ ਦੀ ਸਹੂਲਤ ਲਈ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਪਾਣੀ, ਸ਼ਾਮਿਆਨੇ ਅਤੇ ਪੱਖਿਆਂ ਸਮੇਤ ਸਾਰੀਆਂ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਹੁਣ ਤੱਕ ਆਮ ਚੋਣਾਂ 2024 ਦੇ ਤੀਜੇ ਪੜਾਅ ਤੱਕ 283 ਪਾਰਲੀਮਾਨੀ ਹਲਕਿਆਂ ਅਤੇ 20 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੋਲਿੰਗ ਨਿਰਵਿਘਨ ਅਤੇ ਸ਼ਾਂਤੀਪੂਰਵਕ ਸੰਪੰਨ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ।
ਫ਼ੇਜ਼-4 ਤੱਥ:
-
ਆਮ ਚੋਣਾਂ 2024 ਦੇ ਫ਼ੇਜ਼-4 ਲਈ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 96 ਸੰਸਦੀ ਹਲਕਿਆਂ (ਜਨਰਲ-64; ਐੱਸਟੀ-12; ਐੱਸਸੀ-20) ਲਈ 13 ਮਈ, 2024 ਨੂੰ ਵੋਟਾਂ ਪੈਣਗੀਆਂ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਸਮਾਪਤ ਹੋਵੇਗੀ (ਮਤਦਾਨ ਖ਼ਤਮ ਹੋਣ ਦਾ ਸਮਾਂ ਸੰਸਦੀ ਹਲਕੇ ਅਨੁਸਾਰ ਵੱਖਰਾ ਹੋ ਸਕਦਾ ਹੈ)
-
ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀਆਂ ਸਾਰੀਆਂ 175 ਸੀਟਾਂ (ਜਨਰਲ-139; ਐੱਸਟੀ-7; ਐੱਸਸੀ-29) ਅਤੇ ਓਡੀਸ਼ਾ ਵਿਧਾਨ ਸਭਾ ਦੀਆਂ 28 ਸੀਟਾਂ (ਜਨਰਲ-11; ਐੱਸਟੀ-14; ਐੱਸਸੀ-3) ਲਈ ਵੀ ਚੌਥੇ ਪੜਾਅ 'ਚ 13 ਮਈ ਨੂੰ ਇੱਕੋ ਸਮੇਂ ਮਤਦਾਨ ਹੋਵੇਗਾ।
-
ਲੋਕ ਸਭਾ ਚੋਣਾਂ 2024 ਦੇ ਫ਼ੇਜ਼ 4 ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 1717 ਉਮੀਦਵਾਰ ਚੋਣ ਲੜਨਗੇ। ਚੌਥੇ ਪੜਾਅ ਲਈ ਇੱਕ ਸੰਸਦੀ ਹਲਕੇ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਔਸਤ ਗਿਣਤੀ 18 ਹੈ।
-
ਚੌਥੇ ਪੜਾਅ ਵਿੱਚ ਤਿੰਨ ਰਾਜਾਂ (ਆਂਧਰਾ ਪ੍ਰਦੇਸ਼-02, ਝਾਰਖੰਡ-108; ਓਡੀਸ਼ਾ-12) ਵਿੱਚ ਪੋਲਿੰਗ ਅਤੇ ਸੁਰੱਖਿਆ ਅਧਿਕਾਰੀਆਂ ਨੂੰ ਲਿਜਾਣ ਲਈ 122 ਹਵਾਈ ਉਡਾਣਾਂ ਭਰੀਆਂ ਗਈਆਂ।
-
1.92 ਲੱਖ ਪੋਲਿੰਗ ਸਟੇਸ਼ਨਾਂ 'ਤੇ 19 ਲੱਖ ਤੋਂ ਵੱਧ ਪੋਲਿੰਗ ਅਧਿਕਾਰੀ 17.7 ਕਰੋੜ ਵੋਟਰਾਂ ਦਾ ਸਵਾਗਤ ਕਰਨਗੇ।
-
ਕੁੱਲ 17.70 ਕਰੋੜ ਤੋਂ ਵੱਧ ਵੋਟਰ ਹਨ, ਜਿਨ੍ਹਾਂ ਵਿੱਚੋਂ 8.97 ਕਰੋੜ ਪੁਰਸ਼ ਅਤੇ 8.73 ਕਰੋੜ ਮਹਿਲਾ ਵੋਟਰ ਹਨ।
-
ਫ਼ੇਜ਼ 4 ਲਈ, 85 ਸਾਲ ਤੋਂ ਵੱਧ ਉਮਰ ਦੇ 12.49 ਲੱਖ ਤੋਂ ਵੱਧ ਰਜਿਸਟਰਡ ਵੋਟਰ ਅਤੇ 19.99 ਲੱਖ ਦਿਵਿਯਾਂਗ ਵੋਟਰ ਹਨ, ਜਿਨ੍ਹਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦਾ ਵਿਕਲਪ ਦਿੱਤਾ ਗਿਆ ਹੈ। ਵਿਕਲਪਿਕ ਘਰੇਲੂ ਵੋਟਿੰਗ ਸਹੂਲਤ ਨੂੰ ਪਹਿਲਾਂ ਤੋਂ ਹੀ ਬਹੁਤ ਸਲਾਹਿਆ ਗਿਆ ਹੈ ਅਤੇ ਵਧੀਆ ਹੁੰਗਾਰਾ ਮਿਲ ਰਿਹਾ ਹੈ।
-
ਆਮ ਚੋਣਾਂ 2024 ਦੇ ਚੌਥੇ ਪੜਾਅ ਲਈ 364 ਅਬਜ਼ਰਵਰ (126 ਜਨਰਲ ਅਬਜ਼ਰਵਰ, 70 ਪੁਲਿਸ ਅਬਜ਼ਰਵਰ, 168 ਖ਼ਰਚਾ ਨਿਗਰਾਨ) ਪੋਲਿੰਗ ਤੋਂ ਕੁਝ ਦਿਨ ਪਹਿਲਾਂ ਆਪਣੇ ਹਲਕਿਆਂ ਵਿੱਚ ਪਹੁੰਚ ਗਏ ਹਨ। ਉਹ ਪੂਰੀ ਚੌਕਸੀ ਰੱਖਣ ਲਈ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਕੁਝ ਰਾਜਾਂ ਵਿੱਚ ਵਿਸ਼ੇਸ਼ ਨਿਗਰਾਨ ਤਾਇਨਾਤ ਕੀਤੇ ਗਏ ਹਨ।
-
ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਲਾਲਚ ਦਿੱਤੇ ਜਾਣ ਨਾਲ ਸਖ਼ਤੀ ਨਾਲ ਨਜਿੱਠਣ ਲਈ ਕੁੱਲ 4661 ਫਲਾਇੰਗ ਸਕੁਐਡ, 4438 ਸਟੈਟਿਕ ਸਰਵੇਲੈਂਸ ਟੀਮਾਂ, 1710 ਵੀਡੀਓ ਸਰਵੇਲੈਂਸ ਟੀਮਾਂ ਅਤੇ 934 ਵੀਡੀਓ ਅਬਜ਼ਰਵੇਸ਼ਨ ਟੀਮਾਂ 24 ਘੰਟੇ ਨਿਗਰਾਨੀ ਰੱਖ ਰਹੀਆਂ ਹਨ।
-
ਕੁੱਲ 1016 ਅੰਤਰ-ਰਾਜੀ ਅਤੇ 121 ਅੰਤਰਰਾਸ਼ਟਰੀ ਸਰਹੱਦੀ ਚੌਕੀਆਂ 'ਤੇ ਸ਼ਰਾਬ, ਨਸ਼ੀਲੇ ਪਦਾਰਥਾਂ, ਨਕਦੀ ਅਤੇ ਮੁਫ਼ਤ ਤੋਹਫ਼ਿਆਂ ਦੇ ਕਿਸੇ ਵੀ ਗ਼ੈਰ-ਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਸਮੁੰਦਰੀ ਅਤੇ ਹਵਾਈ ਮਾਰਗਾਂ 'ਤੇ ਵੀ ਸਖ਼ਤ ਨਿਗਰਾਨੀ ਰੱਖੀ ਗਈ ਹੈ।
-
ਪਾਣੀ, ਸ਼ੈੱਡ, ਪਖਾਨੇ, ਰੈਂਪ, ਵਲੰਟੀਅਰ, ਵ੍ਹੀਲ ਚੇਅਰ ਅਤੇ ਬਿਜਲੀ ਵਰਗੀਆਂ ਯਕੀਨੀ ਘੱਟੋ-ਘੱਟ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਜ਼ੁਰਗ ਅਤੇ ਦਿਵਿਯਾਂਗਜਨਾਂ ਸਮੇਤ ਹਰ ਵੋਟਰ ਆਪਣੀ ਵੋਟ ਆਸਾਨੀ ਨਾਲ ਪਾ ਸਕੇ।
-
ਸਾਰੇ ਰਜਿਸਟਰਡ ਵੋਟਰਾਂ ਨੂੰ ਵੋਟਰ ਜਾਣਕਾਰੀ ਸਲਿੱਪਾਂ ਵੰਡੀਆਂ ਗਈਆਂ ਹਨ। ਇਹ ਸਲਿੱਪਾਂ ਇੱਕ ਸੁਵਿਧਾ ਦੇ ਉਪਾਅ ਦੇ ਤੌਰ ’ਤੇ ਕੰਮ ਕਰਦੀਆਂ ਹਨ ਅਤੇ ਕਮਿਸ਼ਨ ਵੱਲੋਂ ਆਉਣ ਅਤੇ ਵੋਟ ਪਾਉਣ ਲਈ ਇੱਕ ਸੱਦਾ ਵਜੋਂ ਵੀ ਕੰਮ ਕਰਦੀਆਂ ਹਨ।
-
ਵੋਟਰ ਇਸ ਲਿੰਕ https://electoralsearch.eci.gov.in/ ਰਾਹੀਂ ਆਪਣੇ ਪੋਲਿੰਗ ਸਟੇਸ਼ਨ ਦੇ ਵੇਰਵਿਆਂ ਅਤੇ ਪੋਲਿੰਗ ਮਿਤੀ ਦੀ ਜਾਂਚ ਕਰ ਸਕਦੇ ਹਨ।
-
ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ 'ਤੇ ਪਛਾਣ ਦੀ ਤਸਦੀਕ ਲਈ ਵੋਟਰ ਆਈਡੀ ਕਾਰਡ (ਈਪੀਆਈਸੀ) ਤੋਂ ਇਲਾਵਾ 12 ਵਿਕਲਪਿਕ ਦਸਤਾਵੇਜ਼ ਵੀ ਉਪਲਬਧ ਕਰਵਾਏ ਹਨ। ਜੇਕਰ ਕੋਈ ਵੋਟਰ ਵੋਟਰ ਸੂਚੀ ਵਿੱਚ ਦਰਜ ਹੈ ਤਾਂ ਇਨ੍ਹਾਂ ਵਿੱਚੋਂ ਕੋਈ ਵੀ ਦਸਤਾਵੇਜ਼ ਦਿਖਾ ਕੇ ਮਤਦਾਨ ਕੀਤਾ ਜਾ ਸਕਦਾ ਹੈ। ਵਿਕਲਪਕ ਪਛਾਣ ਦਸਤਾਵੇਜ਼ਾਂ ਲਈ ਈਸੀਆਈ ਆਰਡਰ ਦਾ ਲਿੰਕ:
https://www.eci.gov.in/eci-backend/public/api/download?url=LMAhAK6sOPBp%2FNFF0iRfXbEB1EVSLT41NNLRjYNJJP1KivrUxbfqkDatmHy12e%2FzBiU51zPFZI5qMtjV1qgjFsi8N4zYcCRaQ2199MM81QYarA39BJWGAJqpL2w0Jta9CSv%2B1yJkuMeCkTzY9fhBvw%3D%3D
-
ਲੋਕ ਸਭਾ ਆਮ ਚੋਣਾਂ 2019 ਵਿੱਚ ਵੋਟਰਾਂ ਦੇ ਮਤਦਾਨ ਦਾ ਡੇਟਾ ਹੇਠਾਂ ਦਿੱਤੇ ਲਿੰਕ 'ਤੇ ਉਪਲਬਧ ਹੈ: https://old.eci.gov.in/files/file/13579-13-pc-wise-voters-turn-out/
-
ਫ਼ੇਜ਼ 3 ਤੋਂ ਬਾਅਦ ਵੋਟਰ ਮਤਦਾਨ ਐਪ ਨੂੰ ਹਰੇਕ ਪੜਾਅ ਲਈ ਕੁੱਲ ਅੰਦਾਜ਼ਨ ਮਤਦਾਨ ਦੇ ਲਾਈਵ ਡਿਸਪਲੇ ਦੀ ਨਵੀਂ ਵਿਸ਼ੇਸ਼ਤਾ ਨਾਲ ਅਪਡੇਟ ਕੀਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੜਾਅਵਾਰ/ਰਾਜ ਅਨੁਸਾਰ/ਏਸੀ ਅਨੁਸਾਰ/ਪੀਸੀ ਅਨੁਸਾਰ ਅਨੁਮਾਨਿਤ ਮਤਦਾਨ ਡੇਟਾ ਵੋਟਿੰਗ ਵਾਲੇ ਦਿਨ ਸ਼ਾਮ 7 ਵਜੇ ਤੱਕ ਦੋ ਘੰਟੇ ਦੇ ਅਧਾਰ 'ਤੇ ਵੋਟਰ ਟਰਨਆਊਟ ਐਪ 'ਤੇ ਲਾਈਵ ਉਪਲਬਧ ਹੁੰਦਾ ਹੈ, ਜਿਸ ਤੋਂ ਬਾਅਦ ਪੋਲਿੰਗ ਪਾਰਟੀਆਂ ਦੇ ਆਉਣ 'ਤੇ ਇਸ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ।
***************
ਡੀਕੇ/ਆਰਪੀ
(Release ID: 2020558)
Visitor Counter : 2418
Read this release in:
Bengali
,
English
,
Urdu
,
Hindi
,
Hindi_MP
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam