ਭਾਰਤ ਚੋਣ ਕਮਿਸ਼ਨ

ਈਸੀਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਸਿੰਬਲ ਲੋਡਿੰਗ ਯੂਨਿਟਾਂ ਨੂੰ ਸੰਭਾਲਣ ਅਤੇ ਸਟੋਰ ਕਰਨ ਲਈ ਨਿਰਦੇਸ਼ ਜਾਰੀ ਕੀਤਾ

Posted On: 01 MAY 2024 4:18PM by PIB Chandigarh

ਰਿੱਟ ਪਟੀਸ਼ਨ (ਸਿਵਲ) ਨੰਬਰ 434/2023 ਵਿੱਚ ਮਿਤੀ 26 ਅਪ੍ਰੈਲ, 2024 ਨੂੰ ਭਾਰਤ ਦੇ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਦੇ ਹੋਏ, ਭਾਰਤ ਦੇ ਚੋਣ ਕਮਿਸ਼ਨ ਨੇ ਸਿੰਬਲ ਲੋਡਿੰਗ ਯੂਨਿਟ (ਐੱਸਐੱਲਯੂ) ਨੂੰ ਸੰਭਾਲਣ ਅਤੇ ਸਟੋਰ ਕਰਨ ਲਈ ਨਵਾਂ ਪ੍ਰੋਟੋਕੋਲ ਜਾਰੀ ਕੀਤਾ ਹੈ। ਸਾਰੇ ਸੀਈਓਜ਼ ਨੂੰ ਐੱਸਐੱਲਯੂ ਦੇ ਪ੍ਰਬੰਧਨ ਅਤੇ ਸਟੋਰੇਜ ਲਈ ਨਵੇਂ ਪ੍ਰੋਟੋਕੋਲ ਨੂੰ ਲਾਗੂ ਕਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਵਿਵਸਥਾਵਾਂ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।

 

ਜਿਵੇਂ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਹੁਕਮ ਦਿੱਤਾ ਗਿਆ ਹੈ, ਸੰਸ਼ੋਧਿਤ ਪ੍ਰੋਟੋਕੋਲ 01.05.2024 ਨੂੰ ਜਾਂ ਇਸ ਤੋਂ ਬਾਅਦ ਵੀਵੀਪੀਏਟੀ ਵਿੱਚ ਸਿੰਬਲ ਲੋਡਿੰਗ ਪ੍ਰਕਿਰਿਆ ਦੇ ਪੂਰਾ ਹੋਣ ਦੇ ਸਾਰੇ ਮਾਮਲਿਆਂ ਵਿੱਚ ਲਾਗੂ ਹੁੰਦੇ ਹਨ।

 

ਐੱਸਓਪੀ/ਨਿਰਦੇਸ਼ਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ:

https://www.eci.gov.in/eci-backend/public/api/download?

 

************

 

ਡੀਕੇ/ਆਰਪੀ



(Release ID: 2019346) Visitor Counter : 31