ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐੱਫਟੀਆਈਆਈ (FTII) ਦੇ ਵਿਦਿਆਰਥੀ ਦੀ ਫਿਲਮ "ਸਨਫਲਾਵਰਜ਼ ਵਰ ਫਸਟ ਵਨਜ਼ ਟੂ ਨੋ" - 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਚੁਣੀ ਗਈ


ਚਿਦਾਨੰਦ ਨਾਇਕ (ਡਾਇਰੈਕਟਰ) ਅਤੇ ਉਨ੍ਹਾਂ ਦੀ ਟੀਮ ਦੁਆਰਾ ਐੱਫਟੀਆਈਆਈ (FTII) ਦੇ ਸਾਲ ਦੇ ਅੰਤ ਵਿੱਚ ਸੰਕਲਿਤ ਅਭਿਆਸ ਲਈ ਬਣਾਈ ਗਈ ਫਿਲਮ ਲਾ ਸਿਨੇਫ (La Cinef) ਵਿੱਚ ਪ੍ਰਦਰਸ਼ਿਤ ਹੋਵੇਗੀ।

Posted On: 24 APR 2024 11:36AM by PIB Chandigarh

ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (FTII) ਦੇ ਵਿਦਿਆਰਥੀ ਚਿਦਾਨੰਦ ਨਾਇਕ ਦੀ ਫਿਲਮ "ਸਨਫਲਾਵਰਜ਼ ਵਰ ਫਸਟ ਵਨਜ਼ ਟੂ ਨੋ" ਨੂੰ ਫਰਾਂਸ ਦੇ 77ਵੇਂ ਕਾਨਸ ਫਿਲਮ ਫੈਸਟੀਵਲ ਦੇ 'ਲਾ ਸਿਨੇਫ' ਕੰਪੈਟੇਟਿਵ ਸੈਕਸ਼ਨ ਵਿੱਚ ਚੁਣਿਆ ਗਿਆ ਹੈ। ਇਸ ਫੈਸਟੀਵਲ ਦਾ ਆਯੋਜਨ 15 ਤੋਂ 24 ਮਈ 2024 ਤੱਕ ਹੋਣ ਜਾ ਰਿਹਾ ਹੈ। ‘ਲਾ ਸਿਨੇਫ’ ਇਸ ਫੈਸਟੀਵਲ ਦਾ ਇੱਕ ਅਧਿਕਾਰਿਤ ਸੈਕਸ਼ਨ ਹੈ ਜਿਸ ਦਾ ਉਦੇਸ਼ ਨਵੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਦੁਨੀਆ ਭਰ ਦੇ ਫਿਲਮ ਸਕੂਲਾਂ ਦੀਆਂ ਫਿਲਮਾਂ ਦੀ ਪਹਿਚਾਣ ਕਰਨਾ ਹੈ।

ਇਹ ਫਿਲਮ ਦੁਨੀਆ ਭਰ ਦੇ ਫਿਲਮ ਸਕੂਲਾਂ ਦੁਆਰਾ ਪੇਸ਼ ਕੁੱਲ 2,263 ਫਿਲਮਾਂ ਵਿੱਚ ਚੁਣੀ ਗਈ 18 ਸ਼ਾਰਟਸ ਫਿਲਮਾਂ (14 ਲਾਈਵ-ਐਕਸ਼ਨ ਅਤੇ 4 ਐਨੀਮੇਟਿਡ ਫਿਲਮਾਂ) ਵਿੱਚੋਂ ਇੱਕ ਹੈ ਇਹ ਕਾਨਸ ਦੇ 'ਲਾ ਸਿਨੇਫ' ਸੈਕਸ਼ਨ ਵਿੱਚ ਚੁਣੀ ਜਾਣ ਵਾਲੀ ਇਕਲੌਤੀ ਭਾਰਤੀ ਫ਼ਿਲਮ ਹੈ। 23 ਮਈ ਨੂੰ ਬੁਨੁਏਲ ਥੀਏਟਰ (Buñuel Theatre) ਵਿੱਚ ਜਿਊਰੀ ਪੁਰਸਕਾਰ ਪ੍ਰਾਪਤ ਫਿਲਮਾਂ ਦੀ ਸਕ੍ਰੀਨਿੰਗ ਤੋਂ ਪਹਿਲਾਂ ਇੱਕ ਸਮਾਰੋਹ ਵਿੱਚ ਲਾ ਸਿਨੇਫ ਨੂੰ ਪੁਰਸਕਾਰ ਪ੍ਰਦਾਨ ਕਰੇਗੀ। 

"ਸਨਫਲਾਵਰਜ਼ ਵਰ ਫਸਟ ਵਨਜ਼ ਟੂ ਨੋ" ਇੱਕ ਬਜ਼ੁਰਗ ਮਹਿਲਾ ਦੀ ਕਹਾਣੀ ਹੈ ਜੋ ਇੱਕ ਪਿੰਡ ਦਾ ਮੁਰਗਾ ਚੋਰੀ ਕਰ ਲੈਂਦੀ ਹੈ, ਜਿਸ ਨਾਲ ਭਾਈਚਾਰੇ ਵਿੱਚ ਅਸ਼ਾਂਤੀ ਫੈਲ ਜਾਂਦੀ ਹੈ। ਮੁਰਗਾ ਵਾਪਸ ਲਿਆਉਣ ਲਈ, ਇੱਕ ਭਵਿੱਖਬਾਣੀ ਕੀਤੀ ਜਾਂਦੀ ਹੈ, ਜਿਸ ਵਿੱਚ ਬਜ਼ੁਰਗ ਮਹਿਲਾ ਦੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ।

ਇਹ ਪਹਿਲਾ ਅਵਸਰ ਹੈ ਜਦੋਂ 1-ਸਾਲ ਦੇ ਟੈਲੀਵਿਜ਼ਨ ਕੋਰਸ ਤੋਂ ਕਿਸੇ ਵਿਦਿਆਰਥੀ ਦੀ ਫਿਲਮ ਨੂੰ ਵੱਕਾਰੀ ਕਾਨਸ ਫਿਲਮ ਫੈਸਟੀਵਲ ਵਿੱਚ ਚੁਣਿਆ ਗਿਆ ਹੈ।

ਐੱਫਟੀਆਈਆਈ ਦੀ ਵਿਲੱਖਣ ਸਿੱਖਿਆ ਸ਼ਾਸਤਰ ਅਤੇ ਸਿਨੇਮਾ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਸਿੱਖਿਆ ਲਈ ਅਭਿਆਸ ਅਧਾਰਿਤ ਸਹਿ-ਸਿਖਲਾਈ ਦ੍ਰਿਸ਼ਟੀਕੋਣ 'ਤੇ ਧਿਆਨ ਕੇਂਦਰਿਤ ਕਰਨ ਦੇ ਨਤੀਜੇ ਵਜੋਂ ਸੰਸਥਾਨ ਦੇ ਵਿਦਿਆਰਥੀਆਂ ਅਤੇ ਇਸ ਦੇ ਸਾਬਕਾ ਵਿਦਿਆਰਥੀਆਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਵੱਖ-ਵੱਖ ਨੈਸ਼ਨਲ ਅਤੇ ਇੰਟਰਨੈਸ਼ਨਲ ਫਿਲਮ ਫੈਸਟੀਵਲਜ਼ ਵਿੱਚ ਸ਼ਲਾਘਾ ਹਾਸਲ ਕੀਤੀ ਹੈ। 

ਐੱਫਟੀਆਈਆਈ ਦੀ ਇਹ ਫਿਲਮ ਟੀਵੀ ਵਿੰਗ ਇੱਕ ਵਰ੍ਹੇ ਪ੍ਰੋਗਰਾਮ ਦਾ ਨਿਰਮਾਣ ਹੈ, ਜਿੱਥੇ ਵੱਖ-ਵੱਖ ਵਿਸ਼ਿਆਂ ਯਾਨੀ ਡਾਇਰੈਕਸ਼ਨ, ਇਲੈਕਟ੍ਰੌਨਿਕ ਸਿਨੇਮੈਟੋਗ੍ਰਾਫੀ, ਐਡੀਟਿੰਗ, ਸਾਉਂਡ ਦੇ ਚਾਰ ਵਿਦਿਆਰਥੀਆਂ ਨੇ ਸਾਲ ਦੇ ਅੰਤ ਵਿੱਚ ਸੰਕਲਿਤ ਅਭਿਆਸ ਦੇ ਰੂਪ ਵਿੱਚ ਇੱਕ ਪ੍ਰੋਜੈਕਟ ਦੇ ਨਾਲ ਇਕੱਠਿਆਂ ਕੰਮ ਕੀਤਾ। ਫਿਲਮ ਦਾ ਡਾਇਰੈਕਸ਼ਨ ਚਿਦਾਨੰਦ ਐੱਸ ਨਾਇਕ ਨੇ ਕੀਤਾ ਹੈ, ਸੂਰਜ ਠਾਕੁਰ ਦੁਆਰਾ ਸ਼ੂਟ ਕੀਤਾ ਗਿਆ ਹੈ, ਸੰਪਾਦਿਤ ਮਨੋਜ ਨੇ ਕੀਤਾ ਹੈ ਅਤੇ ਸਾਉਂਡ ਅਭਿਸ਼ੇਕ ਕਦਮ ਨੇ ਦਿੱਤੀ ਹੈ। 

******

ਪਰਗਿਆ ਪਾਲੀਵਾਲ/ਸੌਰਭ ਸਿੰਘ



(Release ID: 2018747) Visitor Counter : 22