ਭਾਰਤ ਚੋਣ ਕਮਿਸ਼ਨ
azadi ka amrit mahotsav

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦਾ ਤਿਉਹਾਰ ਮਨਾਉਣ ਲਈ ਤਿਆਰ: ਆਮ ਚੋਣਾਂ 2024 ਲਈ ਵੋਟਿੰਗ ਕੱਲ੍ਹ ਤੋਂ ਸ਼ੁਰੂ ਹੋਵੇਗੀ


ਦੋ ਸਾਲਾਂ ਦੀਆਂ ਸਖ਼ਤ ਤਿਆਰੀਆਂ ਪੂਰੀਆਂ

ਕਮਿਸ਼ਨ ਨੇ ਵੋਟਰਾਂ ਨੂੰ ਘਰੋਂ ਬਾਹਰ ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ

ਪਹਿਲੇ ਪੜਾਅ ਵਿੱਚ 102 ਲੋਕ ਸਭਾ ਸੀਟਾਂ, 16.63 ਕਰੋੜ ਵੋਟਰ, 1.87 ਲੱਖ ਪੋਲਿੰਗ ਸਟੇਸ਼ਨ, 18 ਲੱਖ ਅਧਿਕਾਰੀ

Posted On: 18 APR 2024 5:13PM by PIB Chandigarh

ਭਾਰਤੀ ਚੋਣ ਕਮਿਸ਼ਨ ਨੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਯਾਨੀ 18ਵੀਂ ਲੋਕ ਸਭਾ ਅਤੇ ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਦਾ ਸਵਾਗਤ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਇਹ ਸਭ ਤੋਂ ਵੱਡੇ ਪੱਧਰ 'ਤੇ ਮੁਕੰਮਲ ਕੀਤਾ ਜਾ ਰਿਹਾ ਹੈ। ਭਲਕੇ ਪਹਿਲੇ ਪੜਾਅ ਦੀ ਵੋਟਿੰਗ ਨਾਲ ਇਸ ਤਿਉਹਾਰ ਦੀ ਸ਼ੁਰੂਆਤ ਹੋ ਰਹੀ ਹੈ। ਇਸ ਮੌਕੇ ਕਮਿਸ਼ਨ ਨੇ ਸੁਤੰਤਰ, ਨਿਰਪੱਖ, ਸ਼ਾਂਤਮਈ, ਪਹੁੰਚਯੋਗ, ਭਾਗੀਦਾਰੀ ਅਤੇ ਲੋਭ-ਰਹਿਤ ਚੋਣਾਂ ਕਰਵਾਉਣ ਲਈ ਆਪਣੀ ਮਜ਼ਬੂਤ ​​ਵਚਨਬੱਧਤਾ ਨੂੰ ਦੁਹਰਾਇਆ।  ਪਿਛਲੇ ਦੋ ਸਾਲਾਂ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਮਿਸ਼ਨ ਅਤੇ ਇਸ ਦੀਆਂ ਟੀਮਾਂ ਨੇ ਭਾਰਤ ਦੇ ਵੋਟਰਾਂ ਨੂੰ ਸਭ ਤੋਂ ਵਧੀਆ ਸੰਭਵ ਅਨੁਭਵ ਪ੍ਰਦਾਨ ਕਰਨ ਲਈ ਲੋੜੀਂਦੀ ਸਖ਼ਤ ਮਿਹਨਤ ਅਤੇ ਬਾਰੀਕੀ ਨਾਲ ਕੰਮ ਕੀਤਾ ਹੈ। ਇਹ ਪੋਲਿੰਗ ਕਈ ਸਲਾਹ-ਮਸ਼ਵਰੇ, ਸਮੀਖਿਆਵਾਂ, ਫੀਲਡ ਵਿਜ਼ਿਟ, ਅਧਿਕਾਰੀਆਂ ਦੀ ਵਿਆਪਕ ਸਿਖਲਾਈ ਅਤੇ ਨਵੀਂ ਅਤੇ ਸਮੇਂ ਦੀ ਢੁਕਵੀਂ ਸੰਚਾਲਨ ਪ੍ਰਕਿਰਿਆਵਾਂ ਦੇ ਨਿਰਮਾਣ ਤੋਂ ਬਾਅਦ ਹੋ ਰਹੀ ਹੈ। ਇਸ ਵਿੱਚ ਦੇਸ਼ ਭਰ ਦੀਆਂ ਏਜੰਸੀਆਂ, ਸੰਸਥਾਵਾਂ ਦੇ ਇੱਕ ਵੱਡੇ ਸਪੈਕਟ੍ਰਮ ਨਾਲ ਸਹਿਯੋਗ ਵੀ ਸ਼ਾਮਲ ਹੈ। ਸੀਈਸੀ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਸਮੇਤ ਕਮਿਸ਼ਨ ਨੇ ਆਮ ਚੋਣਾਂ 2024 ਦੇ ਫ਼ੇਜ਼ 1 ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਦੁਪਹਿਰ 12 ਵਜੇ ਚੋਣਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ। ਚੋਣਾਂ ਦੇ ਬਾਕੀ 6 ਪੜਾਅ 1 ਜੂਨ ਤੱਕ ਜਾਰੀ ਰਹਿਣਗੇ, ਜਿਸ ਵਿੱਚ ਲਗਭਗ 97 ਕਰੋੜ ਵੋਟਰ ਵੋਟ ਪਾਉਣਗੇ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 

 

ਕਮਿਸ਼ਨ ਦਾ ਮੰਨਣਾ ਹੈ ਕਿ ਹੁਣ ਵੋਟਰਾਂ ਲਈ ਕੰਮ ਕਰਨ ਦਾ ਸਮਾਂ ਆ ਗਿਆ ਹੈ। ਕਮਿਸ਼ਨ ਨੇ ਵੋਟਰਾਂ ਨੂੰ ਦਿਲੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ, ਪੋਲਿੰਗ ਬੂਥ 'ਤੇ ਜਾ ਕੇ ਜ਼ਿੰਮੇਵਾਰੀ ਅਤੇ ਮਾਣ ਨਾਲ ਵੋਟ ਪਾਉਣ। ਰਾਸ਼ਟਰੀ ਪੱਧਰ 'ਤੇ ਪ੍ਰਸਾਰਿਤ ਕੀਤੇ ਗਏ ਸੰਦੇਸ਼ ਵਿੱਚ ਸੀਈਸੀ ਸ਼੍ਰੀ ਰਾਜੀਵ ਕੁਮਾਰ ਨੇ ਸਾਰੇ ਵੋਟਰਾਂ ਨੂੰ ਬਿਨਾਂ ਝਿਜਕ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਸੀਈਸੀ ਸ਼੍ਰੀ ਰਾਜੀਵ ਕੁਮਾਰ ਦਾ ਸੰਦੇਸ਼ ਇੱਥੇ ਸੁਣੋ –

 

ਹਿੰਦੀ ਵਿੱਚ: https://www.youtube.com/watch?v=DDdiNLMWnVk

ਅੰਗਰੇਜ਼ੀ ਵਿੱਚ: https://www.youtube.com/watch?v=CIuuKOPPcHU

 

ਫ਼ੇਜ਼ 1 ਤੱਥ

 

  1. ਆਮ ਚੋਣਾਂ 2024 ਦੇ ਫ਼ੇਜ਼-1 ਲਈ ਮਤਦਾਨ 19 ਅਪ੍ਰੈਲ, 2024 ਨੂੰ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 102 ਸੰਸਦੀ ਹਲਕਿਆਂ (ਜਨਰਲ- 73; ਐੱਸਟੀ-11; ਐੱਸਸੀ-18) ਅਤੇ ਅਰੁਣਾਚਲ ਅਤੇ ਸਿੱਕਮ ਰਾਜਾਂ ਦੇ 92 ਵਿਧਾਨ ਸਭਾ ਹਲਕਿਆਂ ਲਈ ਕਰਵਾਇਆ ਜਾਵੇਗਾ। ਇਸ ਵਿੱਚ ਸਾਰੇ ਪੜਾਵਾਂ ਵਿੱਚੋਂ ਸਭ ਤੋਂ ਵੱਧ ਸੰਸਦੀ ਹਲਕੇ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਸਮਾਪਤ ਹੋਵੇਗੀ (ਪੋਲ ਬੰਦ ਹੋਣ ਦਾ ਸਮਾਂ ਪੀਸੀ ਅਨੁਸਾਰ ਵੱਖਰਾ ਹੋ ਸਕਦਾ ਹੈ)। 

  2. 18 ਲੱਖ ਪੋਲਿੰਗ ਅਧਿਕਾਰੀ 1.87 ਲੱਖ ਪੋਲਿੰਗ ਸਟੇਸ਼ਨਾਂ 'ਤੇ 16.63 ਕਰੋੜ ਵੋਟਰਾਂ ਦਾ ਸਵਾਗਤ ਕਰਨਗੇ।

  3. ਵੋਟਰਾਂ ਵਿੱਚ 8.4 ਕਰੋੜ ਪੁਰਸ਼, 8.23 ​​ਕਰੋੜ ਔਰਤਾਂ ਅਤੇ 11,371 ਥਰਡ ਜੈਂਡਰ ਵੋਟਰ ਸ਼ਾਮਲ ਹਨ।

  4. ਮਤਦਾਨ ਕਰਨ ਲਈ 35.67 ਲੱਖ ਫ਼ਸਟ ਟਾਈਮ ਵੋਟਰਜ਼ ਰਜਿਸਟਰ ਹੋਏ ਹਨ। ਇਸ ਤੋਂ ਇਲਾਵਾ 20-29 ਸਾਲ ਦੀ ਉਮਰ ਦੇ 3.51 ਕਰੋੜ ਨੌਜਵਾਨ ਵੋਟਰ ਹਨ।

  5. ਚੋਣ ਮੈਦਾਨ ਵਿੱਚ 1625 ਉਮੀਦਵਾਰ (ਪੁਰਸ਼-1491; ਔਰਤਾਂ-134) ਹਨ।

  6. ਮਤਦਾਨ ਅਤੇ ਸੁਰੱਖਿਆ ਕਰਮਚਾਰੀਆਂ ਦੀ ਆਵਾਜਾਈ ਲਈ 41 ਹੈਲੀਕਾਪਟਰ, 84 ਵਿਸ਼ੇਸ਼ ਰੇਲ ਗੱਡੀਆਂ ਅਤੇ ਲਗਭਗ 1 ਲੱਖ ਵਾਹਨ ਤਾਇਨਾਤ ਕੀਤੇ ਗਏ ਹਨ।

 

ਸ਼ਾਂਤੀ ਅਤੇ ਪਵਿੱਤਰਤਾ ਨੂੰ ਯਕੀਨੀ ਬਣਾਉਣਾ

 

  1. ਕਮਿਸ਼ਨ ਨੇ ਚੋਣਾਂ ਦੇ ਸ਼ਾਂਤੀਪੂਰਨ ਅਤੇ ਨਿਰਵਿਘਨ ਸੰਚਾਲਨ ਲਈ ਕਈ ਨਿਰਣਾਇਕ ਕਦਮ ਚੁੱਕੇ ਹਨ। ਪੋਲਿੰਗ ਪ੍ਰਕ੍ਰਿਆ ਨੂੰ ਸੁਰੱਖਿਅਤ ਰੱਖਣ ਲਈ ਪੋਲਿੰਗ ਸਟੇਸ਼ਨਾਂ 'ਤੇ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।

  2. ਸਾਰੇ ਪੋਲਿੰਗ ਸਟੇਸ਼ਨਾਂ 'ਤੇ ਮਾਈਕ੍ਰੋ ਅਬਜ਼ਰਵਰਾਂ ਦੀ ਤਾਇਨਾਤੀ ਦੇ ਨਾਲ 50% ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਵੈੱਬਕਾਸਟਿੰਗ ਕੀਤੀ ਜਾਵੇਗੀ।

  3. 361 ਅਬਜ਼ਰਵਰ (127 ਜਨਰਲ ਅਬਜ਼ਰਵਰ, 67 ਪੁਲਿਸ ਅਬਜ਼ਰਵਰ, 167 ਖ਼ਰਚਾ ਨਿਗਰਾਨ) ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਹਲਕਿਆਂ ਵਿੱਚ ਪਹੁੰਚ ਚੁੱਕੇ ਹਨ। ਉਹ ਪੂਰੀ ਚੌਕਸੀ ਵਰਤਣ ਲਈ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਕੁਝ ਰਾਜਾਂ ਵਿੱਚ ਵਿਸ਼ੇਸ਼ ਨਿਗਰਾਨ ਤਾਇਨਾਤ ਕੀਤੇ ਗਏ ਹਨ।

  4. ਕੁੱਲ 4627 ਫ਼ਲਾਇੰਗ ਸਕੁਐਡ, 5208 ਸਟੈਟਿਸਟਿਕਸ ਸਰਵੇਲੈਂਸ ਟੀਮਾਂ, 2028 ਵੀਡੀਓ ਸਰਵੇਲੈਂਸ ਟੀਮਾਂ ਅਤੇ 1255 ਵੀਡੀਓ ਵਿਊਇੰਗ ਟੀਮਾਂ ਵੋਟਰਾਂ ਦੇ ਕਿਸੇ ਵੀ ਕਿਸਮ ਦੇ ਭਰਮਾਉਣ ਦੇ ਨਾਲ ਸਖ਼ਤੀ ਨਾਲ ਅਤੇ ਤੇਜ਼ੀ ਨਾਲ ਨਜਿੱਠਣ ਲਈ 24 ਘੰਟੇ ਨਿਗਰਾਨੀ ਰੱਖ ਰਹੀਆਂ ਹਨ।

  5. ਕੁੱਲ 1374 ਅੰਤਰਰਾਜੀ ਅਤੇ 162 ਅੰਤਰਰਾਸ਼ਟਰੀ ਸਰਹੱਦੀ ਜਾਂਚ ਚੌਕੀਆਂ ਸ਼ਰਾਬ, ਨਸ਼ੀਲੇ ਪਦਾਰਥਾਂ, ਨਕਦੀ ਅਤੇ ਮੁਫ਼ਤ ਚੀਜ਼ਾਂ ਦੇ ਕਿਸੇ ਵੀ ਨਾਜਾਇਜ਼ ਪ੍ਰਵਾਹ 'ਤੇ ਸਖ਼ਤ ਨਜ਼ਰ ਰੱਖ ਰਹੀਆਂ ਹਨ। ਸਮੁੰਦਰੀ ਅਤੇ ਹਵਾਈ ਮਾਰਗਾਂ 'ਤੇ ਸਖ਼ਤ ਨਿਗਰਾਨੀ ਰੱਖੀ ਗਈ ਹੈ।

 

ਵੋਟਰ ਸਹੂਲਤ ਅਤੇ ਸਹਾਇਤਾ

 

  1. 102 ਪੀਸੀਜ਼ ਵਿੱਚ 85 ਸਾਲ ਤੋਂ ਵੱਧ ਉਮਰ ਦੇ 14.14 ਲੱਖ ਤੋਂ ਵੱਧ ਰਜਿਸਟਰਡ ਵੋਟਰ ਅਤੇ 13.89 ਲੱਖ ਦਿਵਿਯਾਂਗ ਵੋਟਰ ਹਨ, ਜਿਨ੍ਹਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦਾ ਵਿਕਲਪ ਦਿੱਤਾ ਗਿਆ ਹੈ। ਵਿਕਲਪਿਕ ਘਰੇਲੂ ਵੋਟਿੰਗ ਵਿਸ਼ੇਸ਼ਤਾ ਨੂੰ ਪਹਿਲਾਂ ਹੀ ਬਹੁਤ ਪ੍ਰਸ਼ੰਸਾ ਅਤੇ ਹੁੰਗਾਰਾ ਮਿਲ ਰਿਹਾ ਹੈ।

  2. 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਦਿਵਿਯਾਂਗ ਵੋਟਰ ਜੋ ਪੋਲਿੰਗ ਸਟੇਸ਼ਨਾਂ 'ਤੇ ਆਉਣ ਦਾ ਫ਼ੈਸਲਾ ਕਰਦੇ ਹਨ, ਉਨ੍ਹਾਂ ਨੂੰ ਪਿਕ ਐਂਡ ਡਰਾਪ ਸਹੂਲਤ, ਸਾਈਨੇਜ, ਈਵੀਐੱਮ 'ਤੇ ਬਰੇਲ ਸੰਕੇਤ, ਵਲੰਟੀਅਰਾਂ ਆਦਿ ਵਰਗੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਦਿਵਿਯਾਂਗ ਵੋਟਰ ਈਸੀਆਈ ਸਕਸ਼ਮ ਐਪ ਰਾਹੀਂ ਵ੍ਹੀਲਚੇਅਰ ਦੀ ਸਹੂਲਤ ਵੀ ਬੁੱਕ ਕਰ ਸਕਦੇ ਹਨ।

  3. ਪਾਣੀ, ਸ਼ੈੱਡ, ਪਖਾਨੇ, ਰੈਂਪ, ਵਲੰਟੀਅਰ, ਵ੍ਹੀਲ ਚੇਅਰ ਅਤੇ ਬਿਜਲੀ ਵਰਗੀਆਂ ਘੱਟੋ-ਘੱਟ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਜ਼ੁਰਗ ਅਤੇ ਦਿਵਿਯਾਂਗਾਂ ਸਮੇਤ ਹਰ ਵੋਟਰ ਆਪਣੀ ਵੋਟ ਆਸਾਨੀ ਨਾਲ ਪਾ ਸਕੇ।

  4. 102 ਪੋਲਿੰਗ ਸਟੇਸ਼ਨਾਂ 'ਤੇ ਸਥਾਨਕ ਥੀਮ 'ਤੇ ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹਨ। 5000 ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧਨ ਸੁਰੱਖਿਆ ਸਟਾਫ਼ ਸਮੇਤ ਪੂਰੀ ਤਰ੍ਹਾਂ ਔਰਤਾਂ ਵੱਲੋਂ ਕੀਤਾ ਜਾਵੇਗਾ। 1000 ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧਨ ਦਿਵਿਯਾਂਗਾਂ ਵੱਲੋਂ ਕੀਤਾ ਜਾਵੇਗਾ।

  5. ਸਾਰੇ ਰਜਿਸਟਰਡ ਵੋਟਰਾਂ ਨੂੰ ਵੋਟਰ ਜਾਣਕਾਰੀ ਸਲਿੱਪਾਂ ਵੰਡੀਆਂ ਗਈਆਂ ਹਨ। ਇਹ ਸਲਿੱਪਾਂ ਸਹੂਲਤ ਦੇ ਉਪਾਅ ਵਜੋਂ ਕੰਮ ਕਰਦੀਆਂ ਹਨ ਅਤੇ ਕਮਿਸ਼ਨ ਵੱਲੋਂ ਵੋਟ ਪਾਉਣ ਦਾ ਸੱਦਾ ਵੀ ਹੁੰਦੀਆਂ ਹਨ।

  6. ਵੋਟਰ ਇਸ ਲਿੰਕ https://electoralsearch.eci.gov.in/ ਰਾਹੀਂ ਆਪਣੇ ਪੋਲਿੰਗ ਸਟੇਸ਼ਨ ਦੇ ਵੇਰਵਿਆਂ ਅਤੇ ਪੋਲਿੰਗ ਮਿਤੀ ਦੀ ਜਾਂਚ ਕਰ ਸਕਦੇ ਹਨ।

  7. ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ 'ਤੇ ਪਛਾਣ ਦੀ ਤਸਦੀਕ ਲਈ ਵੋਟਰ ਸ਼ਨਾਖ਼ਤੀ ਕਾਰਡ (ਈਪੀਆਈਸੀ) ਤੋਂ ਬਿਨਾਂ 12 ਵਿਕਲਪਿਕ ਦਸਤਾਵੇਜ਼ ਵੀ ਉਪਲਬਧ ਕਰਵਾਏ ਹਨ। ਜੇਕਰ ਕੋਈ ਵੋਟਰ, ਵੋਟਰ ਸੂਚੀ ਵਿੱਚ ਦਰਜ ਹੈ ਤਾਂ ਇਨ੍ਹਾਂ ਵਿੱਚੋਂ ਕੋਈ ਵੀ ਦਸਤਾਵੇਜ਼ ਦਿਖਾ ਕੇ ਵੋਟਿੰਗ ਕੀਤੀ ਜਾ ਸਕਦੀ ਹੈ।

 

ਵੋਟਰਾਂ ਲਈ ਜਾਣਕਾਰੀ

 

  1. ਵੋਟਰਾਂ ਨੂੰ ਗ਼ਲਤ ਜਾਣਕਾਰੀ ਅਤੇ ਜਾਅਲੀ ਖ਼ਬਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਪ੍ਰਭਾਵਿਤ ਜਾਂ ਨਿਰਾਸ਼ ਨਾ ਹੋਣ, ਖ਼ਾਸ ਕਰਕੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਖ਼ਬਰਾਂ ਤੋਂ। ਕਮਿਸ਼ਨ ਦੇ https://mythvsreality.eci.gov.in/ 'ਤੇ ਉਪਲਬਧ ਮਿੱਥ ਬਨਾਮ ਰੀਐਲਟੀ ਰਜਿਸਟਰ ਵਿੱਚ ਸਾਰੇ ਸਵਾਲਾਂ, ਸਪਸ਼ਟੀਕਰਨਾਂ ਅਤੇ ਗ਼ਲਤ ਧਾਰਨਾਵਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਅਤੇ ਸੰਬੋਧਿਤ ਕੀਤਾ ਗਿਆ ਹੈ ਅਤੇ ਵੋਟਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਨੂੰ ਅੱਗੇ ਫੈਲਾਉਣ ਤੋਂ ਪਹਿਲਾਂ, ਪ੍ਰਮਾਣਿਕ ​​ਅਤੇ ਭਰੋਸੇਮੰਦ ਸਰੋਤਾਂ ਤੋਂ ਇਨ੍ਹਾਂ ਦੀ ਪੁਸ਼ਟੀ ਕਰ ਲੈਣ।

  2. ਈਸੀਆਈ ਕੇਵਾਈਸੀ ਐਪ ਅਤੇ ਉਮੀਦਵਾਰ ਹਲਫ਼ੀਆ ਬਿਆਨ ਪੋਰਟਲ (https://affidavit.eci.gov.in/) ਵੋਟਰਾਂ ਦੀ ਜਾਣਕਾਰੀ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਜਾਇਦਾਦ, ਦੇਣਦਾਰੀਆਂ, ਵਿੱਦਿਅਕ ਪਿਛੋਕੜ ਅਤੇ ਅਪਰਾਧਿਕ ਪਿਛੋਕੜ (ਜੇ ਕੋਈ ਹੋਵੇ) ਸਮੇਤ ਸਾਰੇ ਵੇਰਵੇ ਪ੍ਰਦਾਨ ਕਰਦਾ ਹੈ।

 

ਮੀਡੀਆ ਦੀ ਸਹੂਲਤ

 

  1. ਕਮਿਸ਼ਨ ਨੇ ਇਨ੍ਹਾਂ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 47,000 ਅਥਾਰਟੀ ਪੱਤਰ ਜਾਰੀ ਕਰਕੇ ਪੋਲਿੰਗ ਸਟੇਸ਼ਨਾਂ 'ਤੇ ਪੋਲਿੰਗ ਦੀ ਕਵਰੇਜ ਲਈ ਮੀਡੀਆ ਕਰਮਚਾਰੀਆਂ ਦੀ ਸਹੂਲਤ ਪ੍ਰਦਾਨ ਕੀਤੀ ਹੈ। ਅੰਤਰਰਾਸ਼ਟਰੀ ਮੀਡੀਆ ਨੂੰ ਵਿਸ਼ੇਸ਼ ਤੌਰ 'ਤੇ ਸਹੂਲਤ ਦਿੱਤੀ ਗਈ ਹੈ।

  2. ਮੀਡੀਆ ਅਤੇ ਸਾਰੇ ਹਿਤਧਾਰਕ ਵੋਟਾਂ ਵਾਲੇ ਦਿਨ ਈਸੀਆਈ ਵੋਟਰ ਟਰਨਆਊਟ ਐਪ ਰਾਹੀਂ ਵੋਟਰਾਂ ਦੇ ਮਤਦਾਨ ਦੀ ਜਾਂਚ ਕਰ ਸਕਦੇ ਹਨ ਜੋ ਨਿਯਮਿਤ ਤੌਰ 'ਤੇ ਅਪਡੇਟ ਕੀਤਾ ਜਾਵੇਗਾ।

  3. ਕਮਿਸ਼ਨ ਨੇ ਆਮ ਚੋਣਾਂ 2024 ਨਾਲ ਸਬੰਧਤ ਸਾਰੀ ਜਾਣਕਾਰੀ ਇੱਕੋ ਥਾਂ 'ਤੇ ਮੁਹੱਈਆ ਕਰਵਾਉਣ ਲਈ, ਚੋਣਾਂ 2024 ਲਈ, ਇੱਕ ਸਮਰਪਿਤ ਵੈੱਬਸਾਈਟ ਵੀ ਲਾਂਚ ਕੀਤੀ ਹੈ-  https://elections24.eci.gov.in/

 

ਪਿਛੋਕੜ

 

  1. ਪਿਛਲੇ ਦੋ ਸਾਲਾਂ ਵਿੱਚ ਕਮਿਸ਼ਨ ਨੇ ਚੋਣ ਤਿਆਰੀਆਂ ਦੀ ਸਮੀਖਿਆ ਕਰਨ ਲਈ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕੀਤਾ ਹੈ। ਕਮਿਸ਼ਨ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜਨੀਤਿਕ ਪਾਰਟੀਆਂ, ਲਾਗੂਕਰਨ ਏਜੰਸੀਆਂ, ਸਾਰੇ ਜ਼ਿਲ੍ਹਾ ਅਧਿਕਾਰੀਆਂ, ਐੱਸਐੱਸਪੀਜ਼/ਐੱਸਪੀਜ਼, ਡਿਵੀਜ਼ਨਲ ਕਮਿਸ਼ਨਰਾਂ, ਰੇਂਜ ਆਈਜੀਜ਼, ਸੀਐੱਸ/ਡੀਜੀਪੀਜ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

  2. ਮੁੱਖ ਚੋਣ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਨਾਲ ਕਿਸੇ ਵੀ ਕਮੀ ਅਤੇ ਉਸ ਨੂੰ ਦੂਰ ਕਰਨ ਦੇ ਤਰੀਕਿਆਂ ਦਾ ਪਤਾ ਲਗਾਉਣ ਲਈ ਕਈ ਕਾਨਫ਼ਰੰਸਾਂ ਅਤੇ ਸਮੀਖਿਆ ਮੀਟਿੰਗਾਂ ਹੋਈਆਂ। ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਨੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ, ਚਿੰਤਾ ਦੇ ਖ਼ਾਸ ਖੇਤਰਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਲੋੜ ਦੀ ਮਾਤਰਾ ਸਮੇਤ ਚੋਣ ਮਸ਼ੀਨਰੀ ਦੀ ਸਮੁੱਚੀ ਤਿਆਰੀ ਦੀ ਸਮੀਖਿਆ ਕਰਨ ਲਈ ਵੱਖ-ਵੱਖ ਰਾਜਾਂ ਦਾ ਦੌਰਾ ਕੀਤਾ।

  3. ਸਮੀਖਿਆ ਦੇ ਹਿੱਸੇ ਵਜੋਂ ਭਾਰਤ ਦੇ ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੱਲ ਰਹੀਆਂ ਆਮ ਚੋਣਾਂ 2024 ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਅਤੇ ਲੋਭ-ਮੁਕਤ ਚੋਣਾਂ ਲਈ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ, ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ, ਜ਼ਬਤੀਆਂ ਅਤੇ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਪਾਰ ਸਖ਼ਤ ਨਿਗਰਾਨੀ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਵੀ ਬੁਲਾਈ। ਸੰਯੁਕਤ ਸਮੀਖਿਆ ਦਾ ਉਦੇਸ਼ ਸਰਹੱਦਾਂ ਦੀ ਰਾਖੀ ਕਰਨ ਵਾਲੀਆਂ ਕੇਂਦਰੀ ਏਜੰਸੀਆਂ ਦੇ ਨਾਲ-ਨਾਲ ਗੁਆਂਢੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਸੀਮਲੈਸ ਤਾਲਮੇਲ ਅਤੇ ਸਹਿਯੋਗ ਲਈ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਇੱਕੋ ਪਲੇਟਫਾਰਮ 'ਤੇ ਲਿਆਉਣਾ ਸੀ। ਕਮਿਸ਼ਨ ਨੇ ਹਰੇਕ ਰਾਜ/ਯੂਟੀ ਨਾਲ ਸਬੰਧਿਤ ਨਾਜ਼ੁਕ ਮੁੱਦਿਆਂ ਦੀ ਵਿਸਤਾਰ ਵਿੱਚ ਸਮੀਖਿਆ ਕੀਤੀ।

  4. ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਕਮਿਸ਼ਨ ਨੇ ਆਮ ਚੋਣਾਂ ਲਈ 2100 ਤੋਂ ਵੱਧ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨਾਂ ਨੂੰ ਵੀ ਜਾਣਕਾਰੀ ਦਿੱਤੀ।

  5. ਵਰਤਮਾਨ ਆਮ ਚੋਣਾਂ 2024 ਵਿੱਚ ਵੋਟਿੰਗ ਤੋਂ ਪਹਿਲਾਂ ਵੋਟਰਾਂ ਦੇ ਮਤਦਾਨ ਨੂੰ ਵਧਾਉਣ ਦੇ ਉਦੇਸ਼ ਨਾਲ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਪਿਛਲੀਆਂ ਆਮ ਚੋਣਾਂ ਵਿੱਚ ਘੱਟ ਵੋਟਰਾਂ ਦੀ ਭਾਗੀਦਾਰੀ ਦੇ ਇਤਿਹਾਸ ਵਾਲੇ ਸੰਸਦੀ ਹਲਕਿਆਂ (ਪੀਸੀਜ਼) 'ਤੇ ਧਿਆਨ ਕੇਂਦਰਿਤ ਕਰਦੇ ਹੋਏ ਘੱਟ ਵੋਟਰ ਮਤਦਾਨ ‘ਤੇ ਇੱਕ ਕਾਨਫ਼ਰੰਸ ਆਯੋਜਿਤ ਕੀਤੀ।

  6. ਚੋਣ ਪ੍ਰਬੰਧਨ ਦੇ ਸਾਰੇ ਪਹਿਲੂਆਂ 'ਤੇ ਸਮੁੱਚੀ ਚੋਣ ਮਸ਼ੀਨਰੀ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਸਾਰੀਆਂ ਹਦਾਇਤਾਂ/ਮੈਨੂਅਲ/ਹੈਂਡਬੁੱਕਾਂ ਨੂੰ ਵਿਆਪਕ ਤੌਰ 'ਤੇ ਅੱਪਡੇਟ ਕੀਤਾ ਗਿਆ ਹੈ ਅਤੇ ਇਹ ਈਸੀਆਈ ਦੀ ਵੈੱਬਸਾਈਟ 'ਤੇ ਉਪਲਬਧ ਹਨ।


 ******

 

ਡੀਕੇ/ਆਰਪੀ


(Release ID: 2018224) Visitor Counter : 264