Posted On:
11 APR 2024 2:04PM by PIB Chandigarh
ਆਮ ਚੋਣਾਂ 2024 ਦੇ ਤੀਜੇ ਫ਼ੇਜ਼ ਲਈ ਨਾਮਜ਼ਦਗੀਆਂ ਭਲਕੇ ਸ਼ੁਰੂ ਹੋਣਗੀਆਂ। ਲੋਕ ਸਭਾ 2024 ਦੀਆਂ ਆਮ ਚੋਣਾਂ ਲਈ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 94 ਸੰਸਦੀ ਹਲਕਿਆਂ (ਪੀਸੀ) ਲਈ ਗਜ਼ਟ ਨੋਟੀਫ਼ਿਕੇਸ਼ਨ ਭਲਕੇ 12.04.2024 ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ 29-ਬੈਤੂਲ (ਐੱਸਟੀ) ਪੀਸੀ ਵਿੱਚ ਮੁਲਤਵੀ ਚੋਣਾਂ ਲਈ ਨੋਟੀਫ਼ਿਕੇਸ਼ਨ ਵੀ ਭਲਕੇ ਜਾਰੀ ਕੀਤਾ ਜਾਵੇਗਾ।
ਮੱਧ ਪ੍ਰਦੇਸ਼ ਦੇ 29-ਬੈਤੂਲ (ਐੱਸਟੀ) ਪੀਸੀ ਵਿੱਚ ਮੁਲਤਵੀ ਪੋਲ ਦੇ ਨਾਲ ਇਨ੍ਹਾਂ 94 ਪੀਸੀਜ਼ ਵਿੱਚ ਪੋਲਿੰਗ 07.05.2024 ਨੂੰ ਹੋਵੇਗੀ। ਮੱਧ ਪ੍ਰਦੇਸ਼ ਦੀ 29-ਬੈਤੂਲ (ਐੱਸਟੀ) ਪੀਸੀ ਲਈ ਚੋਣ ਜੋ ਦੂਜੇ ਪੜਾਅ ਵਿੱਚ ਹੋਣੀ ਸੀ, ਬਹੁਜਨ ਸਮਾਜ ਪਾਰਟੀ ਦੇ ਇੱਕ ਉਮੀਦਵਾਰ ਦੀ ਮੌਤ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ।
ਫ਼ੇਜ਼ 3 ਵਿੱਚ ਅਸਾਮ, ਬਿਹਾਰ, ਛੱਤੀਸਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਗੋਆ, ਗੁਜਰਾਤ, ਜੰਮੂ ਅਤੇ ਕਸ਼ਮੀਰ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ, ਜਿੱਥੇ ਵੋਟਿੰਗ ਹੋਵੇਗੀ।
ਤੀਜੇ ਪੜਾਅ ਲਈ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ:

******
ਡੀਕੇ/ਆਰਪੀ