ਭਾਰਤ ਚੋਣ ਕਮਿਸ਼ਨ
azadi ka amrit mahotsav

ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਦੀਆਂ ਚੋਣਾਂ ਲਈ 13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1210 ਉਮੀਦਵਾਰ ਚੋਣ ਲੜਨਗੇ


ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 88 ਪਾਰਲੀਮਾਨੀ ਹਲਕਿਆਂ ਲਈ 2633 ਨਾਮਜ਼ਦਗੀ ਫ਼ਾਰਮ ਭਰੇ ਗਏ

Posted On: 09 APR 2024 11:27AM by PIB Chandigarh

ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਵਿੱਚ 12 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1206 ਉਮੀਦਵਾਰਾਂ ਸਮੇਤ ਬਾਹਰੀ ਮਨੀਪੁਰ ਪਾਰਲੀਮਾਨੀ ਹਲਕੇ ਤੋਂ 4 ਉਮੀਦਵਾਰ ਚੋਣ ਲੜਨਗੇ। ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 88 ਪਾਰਲੀਮਾਨੀ ਹਲਕਿਆਂ ਲਈ ਕੁੱਲ 2633 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ। ਸਾਰੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੂਜੇ ਪੜਾਅ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 4 ਅਪ੍ਰੈਲ, 2024 ਸੀ। ਦਾਖ਼ਲ 2633 ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ, 1428 ਨਾਮਜ਼ਦਗੀਆਂ ਵੈਧ ਪਾਈਆਂ ਗਈਆਂ। ਸਾਰੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਮਿਤੀ 08 ਅਪ੍ਰੈਲ, 2024 ਸੀ।

ਦੂਜੇ ਪੜਾਅ ਵਿੱਚ ਕੇਰਲ ਵਿੱਚ 20 ਪਾਰਲੀਮਾਨੀ ਹਲਕਿਆਂ ਤੋਂ ਸਭ ਤੋਂ ਵੱਧ 500 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ, ਇਸ ਤੋਂ ਬਾਅਦ ਕਰਨਾਟਕ ਵਿੱਚ 14 ਪਾਰਲੀਮਾਨੀ ਹਲਕਿਆਂ ਤੋਂ 491 ਨਾਮਜ਼ਦਗੀਆਂ ਹਨ। ਤ੍ਰਿਪੁਰਾ ਵਿੱਚ ਇੱਕ ਪਾਰਲੀਮਾਨੀ ਹਲਕੇ ਤੋਂ ਸਭ ਤੋਂ ਘੱਟ 14 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਮਹਾਰਾਸ਼ਟਰ ਦੇ 16-ਨਾਂਦੇੜ ਸੰਸਦੀ ਹਲਕੇ ਲਈ ਸਭ ਤੋਂ ਵੱਧ 92 ਨਾਮਜ਼ਦਗੀਆਂ ਪ੍ਰਾਪਤ ਹੋਈਆਂ।

ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਰਾਜ/ਯੂਟੀ ਅਨੁਸਾਰ ਵੇਰਵੇ:

ਰਾਜ/ਯੂਟੀ

ਪਾਰਲੀਮਾਨੀ ਹਲਕਿਆਂ ਦੀ ਗਿਣਤੀ 

ਨਾਮਜ਼ਦਗੀ ਫ਼ਾਰਮ ਪ੍ਰਾਪਤ ਹੋਏ

ਪੜਤਾਲ ਤੋਂ ਬਾਅਦ ਯੋਗ ਉਮੀਦਵਾਰ

ਨਾਮ ਵਾਪਸ ਲੈਣ ਤੋਂ ਬਾਅਦ, ਅੰਤਿਮ ਮੁਕਾਬਲੇ ਵਾਲੇ ਉਮੀਦਵਾਰ

ਅਸਾਮ

5

118

62

61

ਬਿਹਾਰ

5

146

55

50

ਛੱਤੀਸਗੜ੍ਹ

3

95

46

41

ਜੰਮੂ ਅਤੇ ਕਸ਼ਮੀਰ

1

37

23

22

ਕਰਨਾਟਕ

14

491

300

247

ਕੇਰਲ

20

500

204

194

ਮੱਧ ਪ੍ਰਦੇਸ਼

7

157

93

88

ਮਹਾਰਾਸ਼ਟਰ

8

477

299

204

ਰਾਜਸਥਾਨ

13

304

191

152

ਤ੍ਰਿਪੁਰਾ

1

14

14

9

ਉੱਤਰ ਪ੍ਰਦੇਸ਼

8

226

94

91

ਪੱਛਮੀ ਬੰਗਾਲ

3

68

47

47

ਕੁੱਲ

88

2633

1428

1206

 

ਜ਼ਿਕਰਯੋਗ ਹੈ ਕਿ ਬਾਹਰੀ ਮਨੀਪੁਰ ਪਾਰਲੀਮਾਨੀ ਹਲਕੇ ਅੰਦਰ 15 ਵਿਧਾਨ ਸਭਾ ਹਲਕਿਆਂ ਵਿੱਚ 19.04.2024 (ਪੜਾਅ 1) ਨੂੰ ਵੋਟਾਂ ਪੈਣਗੀਆਂ ਅਤੇ 13 ਵਿਧਾਨ ਸਭਾ ਹਲਕਿਆਂ 26.04.2024 (ਪੜਾਅ 2) ਨੂੰ ਵੋਟਾਂ ਪੈਣਗੀਆਂ। ਬਾਹਰੀ ਮਨੀਪੁਰ ਪਾਰਲੀਮਾਨੀ ਹਲਕੇ ਤੋਂ 4 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਨੂੰ 5 ਅਪ੍ਰੈਲ, 2024 ਨੂੰ ਜਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਸੂਚਿਤ ਕੀਤਾ ਗਿਆ ਹੈ। ਕੁੱਲ ਮਿਲਾ ਕੇ ਪਹਿਲੇ ਪੜਾਅ ਲਈ 1491 ਪੁਰਸ਼ ਉਮੀਦਵਾਰਾਂ ਅਤੇ 134 ਮਹਿਲਾ ਉਮੀਦਵਾਰਾਂ ਦੇ ਨਾਲ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1625 ਉਮੀਦਵਾਰ ਹਨ।

******

ਡੀਕੇ/ਆਰਪੀ


(Release ID: 2017594) Visitor Counter : 139