ਭਾਰਤ ਚੋਣ ਕਮਿਸ਼ਨ

ਈਸੀਆਈ ਨੇ ਆਮ ਚੋਣਾਂ 2024 ਵਿੱਚ ਗ਼ਲਤ ਜਾਣਕਾਰੀ ਨਾਲ ਨਜਿੱਠਣ ਲਈ 'ਮਿੱਥ ਬਨਾਮ ਰਿਐਲਟੀ ਰਜਿਸਟਰ' ਦੀ ਸ਼ੁਰੂਆਤ ਕੀਤੀ


ਇੱਕ ਬਟਨ ਦੇ ਕਲਿੱਕ 'ਤੇ ਅਸਾਨੀ ਨਾਲ ਪਹੁੰਚਯੋਗ ਫ਼ਾਰਮੈੱਟ ਵਿੱਚ ਭਰੋਸੇਯੋਗ ਅਤੇ ਪ੍ਰਮਾਣਿਤ ਚੋਣ ਸਬੰਧੀ ਜਾਣਕਾਰੀ ਲਈ ਵੰਨ-ਸਟਾਪ ਪਲੇਟਫ਼ਾਰਮ

Posted On: 02 APR 2024 5:42PM by PIB Chandigarh

ਚੋਣ ਕਮਿਸ਼ਨ ਨੇ ਅੱਜ ਲੋਕ ਸਭਾ ਚੋਣਾਂ 2024 ਦੌਰਾਨ ਗ਼ਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ ਅਤੇ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ 'ਮਿੱਥ ਬਨਾਮ ਰਿਐਲਟੀ ਰਜਿਸਟਰ' ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਵੱਲੋਂ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਦੇ ਨਾਲ ਨਿਰਵਾਚਨ ਸਦਨ, ਨਵੀਂ ਦਿੱਲੀ ਵਿਖੇ ਕੀਤੀ ਗਈ। 'ਮਿੱਥ ਬਨਾਮ ਰਿਐਲਟੀ ਰਜਿਸਟਰ' ਚੋਣ ਕਮਿਸ਼ਨ ਦੀ ਅਧਿਕਾਰਿਤ ਵੈੱਬਸਾਈਟ (https://mythvsreality.eci.gov.in/) ਰਾਹੀਂ ਜਨਤਾ ਲਈ ਪਹੁੰਚਯੋਗ ਹੈ। ਨਵੀਨਤਮ ਖੋਜੀਆਂ ਗਈਆਂ ਧੋਖਾਧੜੀਆਂ ਅਤੇ ਅਕਸਰ ਪੁੱਛੇ ਜਾਣ ਵਾਲੇ ਨਵੇਂ ਸਵਾਲਾਂ ਨੂੰ ਸ਼ਾਮਲ ਕਰਨ ਲਈ ਰਜਿਸਟਰ ਦੇ ਤੱਥ ਮੈਟਰਿਕਸ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਵੇਗਾ। 'ਮਿੱਥ ਬਨਾਮ ਰਿਐਲਟੀ ਰਜਿਸਟਰ' ਦੀ ਸ਼ੁਰੂਆਤ ਚੋਣ ਪ੍ਰਕਿਰਿਆ ਨੂੰ ਗ਼ਲਤ ਜਾਣਕਾਰੀ ਤੋਂ ਬਚਾਉਣ ਲਈ ਈਸੀਆਈ ਦੇ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਆਮ ਚੋਣਾਂ 2024 ਦੇ ਪ੍ਰੋਗਰਾਮ ਦੇ ਐਲਾਨ ਦੇ ਮੌਕੇ 'ਤੇ ਆਯੋਜਿਤ ਪ੍ਰੈੱਸ ਕਾਨਫ਼ਰੰਸ 'ਚ ਪੈਸੇ, ਬਾਹੂਬਲ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਨਾਲ-ਨਾਲ ਗ਼ਲਤ ਸੂਚਨਾਵਾਂ ਨੂੰ ਵੀ ਚੋਣ ਅਖੰਡਤਾ ਲਈ ਚੁਣੌਤੀ ਦੱਸਿਆ। ਵਿਸ਼ਵ ਪੱਧਰ 'ਤੇ ਬਹੁਤ ਸਾਰੇ ਲੋਕਤੰਤਰਾਂ ਵਿੱਚ ਗ਼ਲਤ ਸੂਚਨਾਵਾਂ ਅਤੇ ਜਾਅਲੀ ਖ਼ਬਰਾਂ ਦਾ ਫੈਲਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਇਹ ਨਵੀਨਤਾਕਾਰੀ ਅਤੇ ਕਿਰਿਆਸ਼ੀਲ ਪਹਿਲਕਦਮੀ ਇਹ ਯਕੀਨੀ ਬਣਾਉਣ ਦਾ ਇੱਕ ਯਤਨ ਹੈ ਕਿ ਵੋਟਰਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਸਟੀਕ ਅਤੇ ਪ੍ਰਮਾਣਿਤ ਜਾਣਕਾਰੀ ਤੱਕ ਪਹੁੰਚ ਹੋਵੇ।

'ਮਿੱਥ ਬਨਾਮ ਰਿਐਲਟੀ ਰਜਿਸਟਰ' ਚੋਣਾਂ ਦੇ ਸਮੇਂ ਦੌਰਾਨ ਫੈਲੀਆਂ ਮਿੱਥਾਂ ਅਤੇ ਗ਼ਲਤ ਜਾਣਕਾਰੀਆਂ ਨੂੰ ਦੂਰ ਕਰਨ ਲਈ ਤੱਥ ਭਰਪੂਰ ਜਾਣਕਾਰੀ ਪ੍ਰਦਾਨ ਕਰਦਾ ਹੈ, ਤਾਂ ਜੋ ਵੋਟਰ ਨੂੰ ਪੂਰੀ ਜਾਣਕਾਰੀ ਮਿਲ ਸਕੇ ਅਤੇ ਉਹ ਚੋਣ ਸਬੰਧੀ ਫੈਸਲੇ ਲੈ ਸਕਣ। ਇਹ ਇੱਕ ਉਪਭੋਗਤਾ-ਅਨੁਕੂਲ ਫਾਰਮੈੱਟ ਵਿੱਚ ਡਿਜ਼ਾਇਨ ਕੀਤਾ ਗਿਆ ਹੈ, ਜਿਸ ਵਿੱਚ ਈਵੀਐੱਮ/ਵੀਵੀਪੀਏਟੀ, ਵੋਟਰ ਰੋਲ/ਵੋਟਰ ਸੇਵਾਵਾਂ, ਚੋਣਾਂ ਦੇ ਸੰਚਾਲਨ ਅਤੇ ਹੋਰ ਮਿੱਥਾਂ ਅਤੇ ਗ਼ਲਤ ਸੂਚਨਾ ਦੇ ਖੇਤਰਾਂ ਨੂੰ ਵਿਆਪਕ ਤੌਰ 'ਤੇ ਕਵਰ ਕੀਤਾ ਗਿਆ ਹੈ। ਇਹ ਰਜਿਸਟਰ ਪਹਿਲਾਂ ਤੋਂ ਹੀ ਉਜਾਗਰ ਕੀਤੀ ਗਈ ਚੋਣ ਸਬੰਧੀ ਫ਼ਰਜ਼ੀ ਜਾਣਕਾਰੀ, ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਫੈਲ ਰਹੀਆਂ ਸੰਭਾਵੀ ਮਿੱਥਾਂ, ਮਹੱਤਵਪੂਰਨ ਵਿਸ਼ਿਆਂ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਅਤੇ ਸਾਰੇ ਹਿਤਧਾਰਕਾਂ ਲਈ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਹਵਾਲਾ ਸਮਗਰੀ ਪ੍ਰਦਾਨ ਕਰਦਾ ਹੈ। ਇਸ ਰਜਿਸਟਰ ਨੂੰ ਨਿਯਮਿਤ ਤੌਰ 'ਤੇ ਅਪਡੇਟ ਕੀਤਾ ਜਾਵੇਗਾ। 

ਸਾਰੇ ਹਿਤਧਾਰਕਾਂ ਨੂੰ ਮਿੱਥ ਬਨਾਮ ਰਿਐਲਟੀ ਰਜਿਸਟਰ ਵਿੱਚ ਦਿੱਤੀ ਗਈ ਜਾਣਕਾਰੀ ਦੇ ਨਾਲ ਕਿਸੇ ਵੀ ਮਾਧਿਅਮ ਰਾਹੀਂ ਉਨ੍ਹਾਂ ਵੱਲੋਂ ਪ੍ਰਾਪਤ ਕੀਤੀ ਗਈ ਕਿਸੇ ਵੀ ਸ਼ੱਕੀ ਜਾਣਕਾਰੀ ਦੀ ਤਸਦੀਕ ਕਰਨ ਅਤੇ ਪੁਸ਼ਟੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਪਲੇਟਫ਼ਾਰਮ ਦੀ ਵਰਤੋਂ ਜਾਣਕਾਰੀ ਨੂੰ ਤਸਦੀਕ ਕਰਨ, ਗ਼ਲਤ ਸੂਚਨਾ ਦੇ ਫੈਲਣ ਨੂੰ ਰੋਕਣ, ਮਿੱਥਾਂ ਨੂੰ ਦੂਰ ਕਰਨ ਅਤੇ ਆਮ ਚੋਣਾਂ 2024 ਦੌਰਾਨ ਮੁੱਖ ਮੁੱਦਿਆਂ ਬਾਰੇ ਸੂਚਿਤ ਰਹਿਣ ਲਈ ਕੀਤੀ ਜਾ ਸਕਦੀ ਹੈ। ਉਪਭੋਗਤਾ ਰਜਿਸਟਰ ਤੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ। 

ਸਾਰੇ ਹਿਤਧਾਰਕਾਂ ਨੂੰ ਮਿੱਥ ਬਨਾਮ ਹਕੀਕਤ ਰਜਿਸਟਰ ਵਿੱਚ ਮੌਜੂਦ ਜਾਣਕਾਰੀ ਦੇ ਨਾਲ ਕਿਸੇ ਵੀ ਮਾਧਿਅਮ ਰਾਹੀਂ ਪ੍ਰਾਪਤ ਹੋਈ ਕਿਸੇ ਵੀ ਸ਼ੱਕੀ ਜਾਣਕਾਰੀ ਦੀ ਤਸਦੀਕ ਕਰਨ ਅਤੇ ਪੁਸ਼ਟੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਪਲੇਟਫ਼ਾਰਮ ਦੀ ਵਰਤੋਂ ਜਾਣਕਾਰੀ ਦੀ ਪੁਸ਼ਟੀ ਕਰਨ, ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ, ਮਿੱਥਾਂ ਦਾ ਖੰਡਨ ਕਰਨ ਅਤੇ ਆਮ ਚੋਣਾਂ 2024 ਦੌਰਾਨ ਮੁੱਖ ਮੁੱਦਿਆਂ ਬਾਰੇ ਜਾਣੂ ਰਹਿਣ ਲਈ ਕੀਤੀ ਜਾ ਸਕਦੀ ਹੈ। ਉਪਭੋਗਤਾ ਇਸ ਰਜਿਸਟਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਵੀ ਸਾਂਝਾ ਕਰ ਸਕਦੇ ਹਨ।

 

 ******

 

ਡੀਕੇ/ਆਰਪੀ



(Release ID: 2017017) Visitor Counter : 70