ਭਾਰਤ ਚੋਣ ਕਮਿਸ਼ਨ
ਚੋਣ ਕਮਿਸ਼ਨ ਵੱਲੋਂ ਆਮ ਚੋਣਾਂ ਦੇ ਦੂਜੇ ਪੜਾਅ ਲਈ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਕਰਨ ਮਗਰੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਭਲਕੇ ਸ਼ੁਰੂ ਹੋਵੇਗੀ
ਇਸ ਪੜਾਅ ਵਿੱਚ 26 ਅਪ੍ਰੈਲ, 2024 ਨੂੰ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 88 ਸੰਸਦੀ ਹਲਕਿਆਂ ਦੇ ਨਾਲ ਪੀਸੀ (ਬਾਹਰੀ ਮਣੀਪੁਰ) ਦੇ ਇੱਕ ਭਾਗ ਦੀਆਂ ਚੋਣਾਂ ਹੋਣਗੀਆਂ
ਸਾਰੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪੜਾਅ 2 ਵਿੱਚ ਨਾਮਜ਼ਦਗੀਆਂ ਦੀ ਆਖ਼ਰੀ ਮਿਤੀ 4 ਅਪ੍ਰੈਲ, 2024 ਹੈ
ਜੰਮੂ-ਕਸ਼ਮੀਰ ਤੋਂ ਇਲਾਵਾ ਸਾਰੇ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ 5 ਅਪ੍ਰੈਲ, 2024 ਹੈ; ਜੰਮੂ-ਕਸ਼ਮੀਰ ਲਈ ਇਹ ਮਿਤੀ 6 ਅਪ੍ਰੈਲ, 2024 ਹੈ
Posted On:
27 MAR 2024 2:30PM by PIB Chandigarh
ਆਮ ਚੋਣਾਂ 2024 ਦੇ ਦੂਜੇ ਪੜਾਅ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਭਲਕੇ ਸ਼ੁਰੂ ਹੋਵੇਗੀ। ਲੋਕ ਸਭਾ 2024 ਦੀਆਂ ਆਮ ਚੋਣਾਂ ਲਈ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 88 ਸੰਸਦੀ ਹਲਕਿਆਂ (ਪੀਸੀ) ਲਈ ਗਜ਼ਟ ਨੋਟੀਫ਼ਿਕੇਸ਼ਨ 28.03.2024 ਨੂੰ ਜਾਰੀ ਕੀਤਾ ਜਾਵੇਗਾ। ਦੂਜੇ ਗੇੜ ਵਿੱਚ ਮਣੀਪੁਰ ਵਿੱਚ ਸੰਸਦੀ ਹਲਕੇ (ਬਾਹਰੀ ਮਣੀਪੁਰ) ਦੇ ਇੱਕ ਭਾਗ ਸਮੇਤ ਇਨ੍ਹਾਂ 88 ਸੰਸਦੀ ਹਲਕਿਆਂ ਵਿੱਚ ਪੋਲਿੰਗ 26.04.2024 ਨੂੰ ਹੋਵੇਗੀ। ਬਾਹਰੀ ਮਣੀਪੁਰ ਸੰਸਦੀ ਹਲਕੇ ਵਿੱਚ ਚੋਣਾਂ ਲਈ ਨੋਟੀਫ਼ਿਕੇਸ਼ਨ ਪੜਾਅ 1 ਲਈ ਜਾਰੀ ਗਜ਼ਟ ਨੋਟੀਫ਼ਿਕੇਸ਼ਨ ਵਿੱਚ ਸ਼ਾਮਲ ਕੀਤਾ ਗਿਆ ਸੀ। ਬਾਹਰੀ ਮਣੀਪੁਰ ਪੀਸੀ ਵਿੱਚ 15 ਏਸੀ ਵਿੱਚ 19.04.2024 (ਗੇੜ 1) ਨੂੰ ਵੋਟਾਂ ਪੈਣਗੀਆਂ ਅਤੇ ਇਸ ਪੀਸੀ ਦੇ 13 ਏਸੀ ਵਿੱਚ 26.04.2024 (ਗੇੜ 2) ਨੂੰ ਵੋਟਾਂ ਪੈਣਗੀਆਂ। .
ਗੇੜ 2 ਵਿੱਚ ਮਣੀਪੁਰ ਵਿੱਚ ਸੰਸਦੀ ਹਲਕੇ (ਬਾਹਰੀ ਮਣੀਪੁਰ) ਦੇ ਇੱਕ ਭਾਗ ਤੋਂ ਇਲਾਵਾ ਅਸਾਮ, ਬਿਹਾਰ, ਛੱਤੀਸਗੜ੍ਹ, ਜੰਮੂ ਅਤੇ ਕਸ਼ਮੀਰ, ਕਰਨਾਟਕ, ਕੇਰਲ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਤ੍ਰਿਪੁਰਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ।
ਗੇੜ 2 ਲਈ ਅਨੁਸੂਚੀ ਹੇਠਾਂ ਦਿੱਤੀ ਗਈ ਹੈ:
************
ਡੀਕੇ/ਆਰਪੀ
(Release ID: 2016491)
Visitor Counter : 117
Read this release in:
Gujarati
,
English
,
Urdu
,
Hindi
,
Marathi
,
Manipuri
,
Bengali-TR
,
Bengali
,
Assamese
,
Odia
,
Tamil
,
Telugu
,
Malayalam