ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭੂਟਾਨ ਦੇ ਮਹਾਮਹਿਮ ਨਰੇਸ਼ ਨਾਲ ਮੁਲਾਕਾਤ ਕੀਤੀ

Posted On: 22 MAR 2024 6:32PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਨਰੇਸ਼ ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ (Jigme Khesar Namgyel Wangchuck) ਨਾਲ ਥਿੰਪੂ ਵਿਖੇ ਮੁਲਾਕਾਤ ਕੀਤੀ।  ਪਾਰੋ ਤੋਂ ਥਿੰਪੂ ਤੱਕ ਦੀ ਯਾਤਰਾ ਦੇ ਦੌਰਾਨ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਪਣੇ ਵਿਸ਼ਿਸ਼ਟ ਜਨਤਕ ਅਭਿਨੰਦਨ ਦੇ ਲਈ ਮਹਾਮਹਿਮ ਦਾ ਆਭਾਰ ਵਿਅਕਤ ਕੀਤਾ। 

ਪ੍ਰਧਾਨ ਮੰਤਰੀ ਅਤੇ ਭੂਟਾਨ ਦੇ ਮਹਾਮਹਿਮ ਨਰੇਸ਼ ਨੇ ਗਹਿਰੇ ਅਤੇ ਵਿਲੱਖਣ ਭਾਰਤ-ਭੂਟਾਨ ਦੋਸਤੀ ‘ਤੇ ਗਹਿਰੀ ਸੰਤੁਸ਼ਟੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਦੋਵੇਂ ਦੇਸ਼ਾਂ ਦੇ ਦਰਮਿਆਨ ਦੋਸਤੀ ਅਤੇ ਸਹਿਯੋਗ ਦੇ ਗਹਿਰੇ ਸਬੰਧਾਂ ਨੂੰ ਆਕਾਰ ਦੇਣ ਵਿੱਚ ਲਗਾਤਾਰ ਡਰੁਕ ਗਯਾਲਪੋ ਦੁਆਰਾ ਪ੍ਰਦਾਨ ਕੀਤੇ ਗਏ ਮਾਰਗਦਰਸ਼ਕ ਵਿਜ਼ਨ ਦੀ ਸ਼ਲਾਘਾ ਕੀਤੀ। 

ਇਸ ਮੀਟਿੰਗ ਨੇ ਦੁਵੱਲੇ ਸਹਿਯੋਗ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕੀਤਾ। ਦੋਵੇਂ ਨੇਤਾਵਾਂ ਨੇ ਇਹ ਯਾਦ ਕਰਦੇ ਹੋਏ ਕਿ ਭੂਟਾਨ ਦੇ ਲਈ ਭਾਰਤ ਅਤੇ ਭਾਰਤ ਦੇ ਲਈ ਭੂਟਾਨ ਇੱਕ ਸਥਾਈ ਵਾਸਤਵਿਕਤਾ ਹੈ, ਇਸ ਮਹੱਤਵਪੂਰਨ ਪਰਿਵਰਤਨਸ਼ੀਲ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਊਰਜਾ, ਵਿਕਾਸ ਸਹਿਯੋਗ, ਯੁਵਾ, ਸਿੱਖਿਆ, ਉੱਦਮਤਾ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦਾ ਵਿਸਤਾਰ ਕਰਨ ਸਬੰਧੀ ਮੌਕਿਆਂ ਦਾ ਜ਼ਿਕਰ ਕੀਤਾ। ਦੋਵੇਂ ਨੇਤਾਵਾਂ ਨੇ ਗੇਲੇਫੂ ਮਾਈਂਡਫੁਲਨੇੱਸ ਸਿਟੀ ਪ੍ਰੋਜੈਕਟ (Gelephu Mindfulness City project) ਦੇ ਸੰਦਰਭ ਸਹਿਤ ਕਨੈਕਟੀਵਿਟੀ ਅਤੇ ਨਿਵੇਸ਼ ਪ੍ਰਸਤਾਵਾਂ ਦੇ ਸਬੰਧ ਵਿੱਚ ਹੋਈ ਪ੍ਰਗਤੀ ਬਾਰੇ ਵੀ ਚਰਚਾ ਕੀਤੀ।

 ਭਾਰਤ ਅਤੇ ਭੂਟਾਨ ਦੇ ਦਰਮਿਆਨ ਦੋਸਤੀ ਅਤੇ ਸਹਿਯੋਗ ਦੇ ਵਿਲੱਖਣ ਸਬੰਧ ਹਨ, ਜੋ ਆਪਸੀ ਵਿਸ਼ਵਾਸ ਅਤੇ ਸਮਝ ਦੁਆਰਾ ਝਲਕਦੇ ਹਨ।

*********

 

ਡੀਐੱਸ/ਐੱਸਟੀ 



(Release ID: 2016180) Visitor Counter : 40