ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਪ੍ਰਸਾਰ ਭਾਰਤ-ਪ੍ਰਸਾਰਣ ਅਤੇ ਪ੍ਰਸਾਰ ਦੇ ਲਈ ਸ਼ੇਅਰਡ ਆਡੀਓ ਵਿਜ਼ੁਅਲਜ਼ (ਪੀਬੀ-ਐੱਸਐੱਚਏਬੀਡੀ-PB-SHABD) ਦੀ ਸ਼ੁਰੂਆਤ ਕੀਤੀ


ਐੱਸਐੱਚਏਬੀਡੀ (SHABD) ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਪੰਜਾਹ ਸ਼੍ਰੇਣੀਆਂ ਵਿੱਚ ਸਮਾਚਾਰ ਪ੍ਰਦਾਨ ਕਰੇਗਾ

Posted On: 13 MAR 2024 4:57PM by PIB Chandigarh

ਕੇੰਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਨਵੀਂ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪ੍ਰਸਾਰ ਭਾਰਤੀ ਦੀ ਨਿਊਜ਼ ਸ਼ੇਅਰਿੰਗ ਸਰਵਿਸ ਪੀਬੀ-ਐੱਸਐੱਚਏਬੀਡੀ ਅਤੇ ਦੂਰਦਰਸ਼ਨ ਸਮਾਚਾਰ ਅਤੇ ਆਕਾਸ਼ਵਾਣੀ ਸਮਾਚਾਰ ਦੀ ਵੈੱਬਸਾਈਟ ਦੇ ਨਾਲ-ਨਾਲ ਅੱਪਡੇਟਿਡ ਨਿਊਜ਼ ਆਨ ਏਅਰ ਮੋਬਾਈਲ ਐਪ ਜਾਰੀ ਕੀਤੀ।

ਇਸ ਮੌਕੇ ‘ਤੇ ਸ਼੍ਰੀ ਠਾਕੁਰ ਨੇ ਕਿਹਾ ਕਿ ਅੱਜ ਦਾ ਦਿਨ ਦੇਸ਼ ਦੇ ਸੂਚਨਾ ਅਤੇ ਪ੍ਰਸਾਰਣ ਖੇਤਰ ਲਈ ਇਤਿਹਾਸਕ ਦਿਨ ਹੈ। ਉਨ੍ਹਾਂ ਨੇ ਕਿਹਾ, “ਪਿਛਲੇ ਕੁਝ ਸਾਲਾਂ ਵਿੱਚ, ਪ੍ਰਸਾਰ ਭਾਰਤੀ ਨੇ ਹਰ ਖੇਤਰੀ ਭਾਸ਼ਾ ਵਿੱਚ ਦੇਸ਼ ਦੇ ਹਰ ਕੋਨੇ ਤੋਂ ਖਬਰਾਂ ਇਕੱਠੀਆਂ ਕਰਨ ਦੇ ਨਾਲ-ਨਾਲ ਖਬਰਾਂ ਵੰਡਣ ਦਾ ਇੱਕ ਵਿਸ਼ਾਲ ਨੈੱਟਵਰਕ ਵਿਕਸਿਤ ਕੀਤਾ ਹੈ। ਅਸੀਂ ਹੁਣ ਭਾਰਤ ਦੇ ਬਾਕੀ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਉਦਯੋਗ ਨਾਲ ਇਸ ਸਹੀ ਅਤੇ ਅਰਥਪੂਰਨ ਸਮੱਗਰੀ ਨੂੰ ਸਾਂਝਾ ਕਰਨ ਦਾ ਵਿਚਾਰ ਰੱਖਦੇ ਹਾਂ।'' ਕੇਂਦਰੀ ਮੰਤਰੀ ਮਹੋਦਯ ਨੇ ਅੱਗੇ ਕਿਹਾ ਕਿ ਸਮਾਚਾਰ ਸੰਗਠਨਾਂ ਨੂੰ ਇੱਕ ਸਾਫ਼ ਫੀਡ (clean feed) ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਵਿੱਚ ਦੂਰਦਰਸ਼ਨ ਦਾ ਲੋਗੋ ਨਹੀਂ ਹੋਵੇਗਾ। ਇਹ ਫੀਡ ਪੀਬੀ-ਐੱਸਐੱਚਏਬੀਡੀ (PB-SHABD) ਦੇਸ਼ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਭਾਸ਼ਾਵਾਂ 'ਚ ਸਮੱਗਰੀ ਇਕੱਠੀ ਕਰੇਗੀ। ਇਸ ਨਾਲ ਨਿਊਜ਼ ਇੰਡਸਟਰੀ ਵਿੱਚ ਕ੍ਰਾਂਤੀ ਆਵੇਗੀ ਅਤੇ ਉਨ੍ਹਾਂ ਛੋਟੀਆਂ ਸਮਾਚਾਰ ਸੰਸਥਾਵਾਂ ਨੂੰ ਵੱਡੇ ਪੱਧਰ 'ਤੇ ਮਦਦ ਮਿਲੇਗੀ ਜਿਨ੍ਹਾਂ ਕੋਲ ਸਮੱਗਰੀ ਇਕੱਠੀ ਕਰਨ ਲਈ ਵਿਆਪਕ ਨੈੱਟਵਰਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੀਬੀ-ਐੱਸਐੱਚਏਬੀਡੀ ਅਜਿਹੀਆਂ ਸਾਰੀਆਂ ਸੰਸਥਾਵਾਂ ਲਈ ਸਮਾਚਾਰ ਸਮੱਗਰੀ ਪ੍ਰਦਾਨ ਕਰਨ ਲਈ ਇੱਕ ਸਥਾਨ ‘ਤੇ ਉਪਲਬਧ ਸਰੋਤ ਹੋਵੇਗਾ।

ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਪੀਬੀ-ਐੱਸਐੱਚਏਬੀਡੀ ਸੇਵਾ ਇੱਕ ਸ਼ੁਰੂਆਤੀ ਪੇਸ਼ਕਸ਼ ਦੇ ਰੂਪ ਵਿੱਚ ਪਹਿਲੇ ਸਾਲ ਲਈ ਮੁਫਤ ਪੇਸ਼ ਕੀਤੀ ਜਾ ਰਹੀ ਹੈ ਅਤੇ ਇਹ ਪੰਜਾਹ ਸ਼੍ਰੇਣੀਆਂ ਵਿੱਚ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਸਮਾਚਾਰ ਸਮੱਗਰੀ ਪ੍ਰਦਾਨ ਕਰੇਗੀ।

ਦੂਰਦਰਸ਼ਨ ਨਿਊਜ਼ ਅਤੇ ਆਲ ਇੰਡੀਆ ਰੇਡੀਓ ਦੀ ਨਵੀਂ ਸੁਧਾਰੀ ਗਈ ਵੈੱਬਸਾਈਟ ਅਤੇ ਨਿਉਜ਼ ਆਨ ਏਆਈਆਰ ਐਪ 'ਤੇ ਖਬਰਾਂ ਬਾਰੇ, ਸ਼੍ਰੀ ਠਾਕੁਰ ਨੇ ਕਿਹਾ ਕਿ ਆਲ ਇੰਡੀਆ ਰੇਡੀਓ ਨਿਊਜ਼ ਵਿਆਪਕ ਮੋਬਾਈਲ ਕਨੈਕਟੀਵਿਟੀ ਦੇ ਯੁੱਗ ਵਿੱਚ ਵੀ ਬਹੁਤ ਜ਼ਿਆਦਾ ਪ੍ਰਾਸੰਗਿਕ ਬਣਿਆ ਹੋਇਆ ਹੈ ਅਤੇ ਅਜੇ ਵੀ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਬਾਰੇ ਸਟੀਕ ਜਾਣਕਾਰੀ ਦੇਣ ਦਾ ਪ੍ਰਮੁੱਖ ਸਰੋਤ ਹੈ। ਨਵੀਨਤਾਕਾਰੀ ਐਪ ਵਿੱਚ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ, ਜਿਵੇਂ ਕਿ ਵਿਅਕਤੀਗਤ ਨਿਊਜ਼ ਫੀਡ, ਬ੍ਰੇਕਿੰਗ ਨਿਊਜ਼ ਲਈ ਪੁਸ਼ ਨੋਟੀਫਿਕੇਸ਼ਨ, ਮਲਟੀਮੀਡੀਆ ਸਮੱਗਰੀ ਏਕੀਕਰਣ, ਔਫਲਾਈਨ ਪੜ੍ਹਨ ਦੀ ਸਮਰੱਥਾ, ਰੀਅਲ-ਟਾਈਮ ਕਵਰੇਜ਼ ਲਈ ਲਾਈਵ ਸਟ੍ਰੀਮਿੰਗ, ਅਸਾਨ ਸੋਸ਼ਲ ਮੀਡੀਆ ਸ਼ੇਅਰਿੰਗ, ਸਥਾਨ-ਅਧਾਰਿਤ ਨਿਊਜ਼ ਡਿਲੀਵਰੀ, ਲੇਖਾਂ ਨੂੰ ਸੁਰੱਖਿਅਤ ਕਰਨਾ, ਬੁੱਕਮਾਰਕਿੰਗ ਅਤੇ ਸ਼ਕਤੀਸ਼ਾਲੀ ਖੋਜ ਕਾਰਜਕੁਸ਼ਲਤਾ ਉਪਲਬਧ ਹੋਵੇਗੀ।

ਇਸ ਤੋਂ ਪਹਿਲਾਂ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ ਨੇ, ਆਪਣੇ ਸੰਬੋਧਨ ਵਿੱਚ, ਪੀਬੀ-ਐੱਸਐੱਚਏਬੀਡੀ ਦੀ ਵਰਤੋਂ ਕਰਨ ਅਤੇ ਨਵੀਂ ਵੈੱਬਸਾਈਟ ਅਤੇ ਐਪ ਨੂੰ ਲਾਂਚ ਕਰਨ ਲਈ ਸਮੁੱਚੀ ਪ੍ਰਸਾਰ ਭਾਰਤੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਪੋਰਟਲ ਬਹੁਤ ਵਧੀਆ ਤਾਲਮੇਲ ਬਣਾਏਗਾ ਅਤੇ ਦੇਸ਼ ਭਰ ਵਿੱਚ ਸਾਰਥਕ ਸਮਾਚਾਰ ਸਮੱਗਰੀ ਦੇ ਪ੍ਰਸਾਰ ਵਿੱਚ ਲਾਹੇਵੰਦ ਹੋਵੇਗਾ।

ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਗੌਰਵ ਦ੍ਵਿਵੇਦੀ ਨੇ ਕਿਹਾ ਕਿ ਪ੍ਰਸਾਰ ਭਾਰਤੀ ਮੀਡੀਆ ਸੰਸਥਾਵਾਂ ਤੱਕ ਪਹੁੰਚ ਬਣਾਏਗੀ ਅਤੇ ਆਪਣੇ ਨੈੱਟਵਰਕ ਦੁਆਰਾ ਇਕੱਠੀ ਕੀਤੀ ਗਈ ਆਡੀਓ, ਵੀਡੀਓ, ਫੋਟੋ ਅਤੇ ਪੜ੍ਹਨ ਸਮੱਗਰੀ ਅਧਾਰਿਤ ਜਾਣਕਾਰੀ ਸਾਂਝੀ ਕਰੇਗੀ।

ਪੀਬੀ-ਐੱਸਐੱਚਏਬੀਡੀ ਪਲੈਟਫਾਰਮ ਨੂੰ ਮੀਡੀਆ ਲੈਂਡਸਕੇਪ ਦੇ ਗਾਹਕਾਂ ਨੂੰ ਵੀਡੀਓ, ਆਡੀਓ, ਰੀਡਿੰਗ ਸਮੱਗਰੀ, ਫੋਟੋਆਂ ਅਤੇ ਹੋਰ ਫਾਰਮੈਟਾਂ ਵਿੱਚ ਰੋਜ਼ਾਨਾ ਨਿਊਜ਼ ਫੀਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਪ੍ਰਸਾਰ ਭਾਰਤੀ ਦੇ ਪੱਤਰਕਾਰਾਂ, ਪੱਤਰਪ੍ਰੇਰਕ ਅਤੇ ਫ੍ਰੀਲਾਂਸ ਪੱਤਰਕਾਰਾਂ ਦੇ ਵਿਸ਼ਾਲ ਨੈੱਟਵਰਕ ਦੁਆਰਾ ਸੰਚਾਲਿਤ, ਇਹ ਸੇਵਾ ਤੁਹਾਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਤਾਜ਼ਾ ਖਬਰਾਂ ਪ੍ਰਦਾਨ ਕਰੇਗੀ।

ਸ਼ੇਅਰਡ ਫੀਡਸ ਦੀ ਵਰਤੋਂ ਵੱਖ-ਵੱਖ ਪਲੈਟਫਾਰਮਾਂ ਵਿੱਚ ਅਨੁਕੂਲਿਤ ਖ਼ਬਰਾਂ ਪ੍ਰਦਾਨ ਕਰਨ ਲਈ ਕੀਤੀ ਜਾ ਸਕਦੀ ਹੈ। ਇੱਕ ਸ਼ੁਰੂਆਤੀ ਪੇਸ਼ਕਸ਼ ਦੇ ਤੌਰ 'ਤੇ, ਸੇਵਾਵਾਂ ਮੁਫ਼ਤ ਉਪਲਬਧ ਹੋਣਗੀਆਂ ਅਤੇ ਇਸ ਨਾਲ ਛੋਟੇ ਅਖਬਾਰਾਂ, ਟੀਵੀ ਚੈਨਲਾਂ ਅਤੇ ਡਿਜੀਟਲ ਪੋਰਟਲਾਂ ਨੂੰ ਕਾਫੀ ਮਦਦ ਮਿਲੇਗੀ। ਵੇਰਵੇ https://shabd.prasarbharati.org/ 'ਤੇ ਉਪਲਬਧ ਹਨ।

ਦੂਰਦਰਸ਼ਨ ਨਿਊਜ਼ ਅਤੇ ਆਲ ਇੰਡੀਆ ਰੇਡੀਓ ਦੀ ਸੁਧਾਰੀ ਗਈ ਵੈੱਬਸਾਈਟ ਅਤੇ ਸੁਧਾਰੀ ਗਈ ਨਿਊਜ਼ ਔਨ ਏਅਰ ਐਪ ਉਪਭੋਗਤਾਵਾਂ ਨੂੰ ਸਹਿਜ ਅਨੁਭਵ ਅਤੇ ਉਪਯੋਗ ਕਰਨ ਵਾਲਿਆਂ ਨੂੰ ਬਿਹਤਰ ਜੁੜਾ ਪ੍ਰਦਾਨ ਕਰੇਗੀ। ਵੈੱਬਸਾਈਟ ਉਪਭੋਗਤਾ ਦੇ ਅਨੁਕੂਲ ਅਨੁਭਵ ਪ੍ਰਦਾਨ ਕਰੇਗੀ। ਇਸ ਵਿੱਚ ਨਵੀਨਤਮ ਡਿਜ਼ਾਈਨ ਸ਼ਾਮਲ ਹੋਣਗੇ ਤਾਂ ਜੋ ਉਪਭੋਗਤਾਵਾਂ ਨੂੰ ਨਿਰਵਿਘਨ ਅਨੁਭਵ ਮਿਲ ਸਕੇ। ਉਪਭੋਗਤਾ ਦਿਲਚਸਪ ਖ਼ਬਰਾਂ ਦੇ ਆਡੀਓ ਦਾ ਪਤਾ ਲਗਾ ਸਕਦੇ ਹਨ, ਵਿਸ਼ੇਸ਼ ਸਮਾਗਮਾਂ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਰੋਜ਼ਾਨਾ ਅਤੇ ਹਫ਼ਤਾਵਾਰੀ ਵਿਸ਼ੇਸ਼ ਪ੍ਰਸਾਰਣ ਸੁਣ ਸਕਦੇ ਹਨ। ਇਸ ਦੇ ਸੰਗਠਿਤ ਲੇਆਊਟ ਅਤੇ ਵਿਭਿੰਨ ਸਮੱਗਰੀ ਦੀ ਪੇਸ਼ਕਾਰੀ ਦੇ ਨਾਲ, ਸੁਧਾਰੀ ਗਈ ਵੈੱਬਸਾਈਟ ਉਪਭੋਗਤਾਵਾਂ ਲਈ ਖਬਰਾਂ ਪ੍ਰਾਪਤ ਕਰਨ ਦੀ ਯਾਤਰਾ ਨੂੰ ਸਮ੍ਰਿੱਧ ਬਣਾਉਂਦੀ ਹੈ। ਸਮਰਪਿਤ ਭਾਗਾਂ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ, ਸਿੱਖਿਆ, ਸਿਹਤ, ਵਪਾਰ ਅਤੇ ਅਰਥ ਵਿਵਸਥਾ, ਵਿਗਿਆਨ ਅਤੇ ਟੈਕਨੋਲੋਜੀ, ਖੇਡਾਂ, ਵਾਤਾਵਰਣ ਅਤੇ ਵਿਚਾਰ ਸ਼ਾਮਲ ਹਨ।

*******

ਪ੍ਰਗਿਆ ਪਾਲੀਵਲ/ਸੌਰਭ ਸਿੰਘ



(Release ID: 2014984) Visitor Counter : 32