ਪ੍ਰਧਾਨ ਮੰਤਰੀ ਦਫਤਰ

ਸਸ਼ਕਤ ਨਾਰੀ-ਵਿਕਸਿਤ ਭਾਰਤ (Sashakt Nari-Viksit Bharat) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 MAR 2024 3:26PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਗਿਰਿਰਾਜ ਸਿੰਘ ਜੀਸ਼੍ਰੀ ਅਰਜੁਨ ਮੁੰਡਾ ਜੀਸ਼੍ਰੀ ਮਨਸੁਖ ਮਾਂਡਵੀਯਾ ਜੀਅਤੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਈ ਹੋਈਵਿਸ਼ਾਲ ਸੰਖਿਆ ਵਿੱਚ ਇੱਥੇ ਆਈਆਂ ਹੋਈਆਂ ਅਤੇ ਤੁਹਾਡੇ ਨਾਲ-ਨਾਲ ਵੀਡੀਓ ਦੇ ਮਾਧਿਅਮ ਨਾਲ ਭੀ ਦੇਸ਼ ਭਰ ਵਿੱਚ ਲੱਖਾਂ ਦੀਦੀਆਂ ਅੱਜ ਸਾਡੇ ਨਾਲ ਜੁੜੀਆਂ ਹੋਈਆਂ ਹਨ। ਮੈਂ ਆਪ ਸਬਕਾ ਸੁਆਗਤ ਕਰਦਾ ਹਾਂਅਭਿਨੰਦਨ ਕਰਦਾ ਹਾਂ। ਅਤੇ ਇਸ ਸਭਾਗ੍ਰਹਿ ਵਿੱਚ ਤਾਂ ਮੈਂ ਦੇਖ ਰਿਹਾ ਹਾਂ ਕਿ ਸ਼ਾਇਦ ਇਹ ਲਘੂ ਭਾਰਤ ਹੈ। ਹਿੰਦੁਸਤਾਨ ਦੀ ਹਰ ਭਾਸ਼ਾਹਰ ਕੋਣੇ ਦੇ ਲੋਕ ਇੱਥੇ ਨਜ਼ਰ ਆ ਰਹੇ ਹਨ। ਤੋ ਆਪ ਸਬਕੋ ਬਹੁਤ-ਬਹੁਤ ਵਧਾਈ।

 ਅੱਜ ਦਾ ਇਹ ਕਾਰਜਕ੍ਰਮ ਮਹਿਲਾ ਸਸ਼ਕਤੀਕਰਣ ਦੇ ਲਿਹਾਜ਼ ਨਾਲ ਬਹੁਤ ਇਤਿਹਾਸਿਕ ਹੈ।  ਅੱਜ ਮੈਨੂੰ ਨਮੋ ਡ੍ਰੋਨ ਦੀਦੀ ਅਭਿਯਾਨ ਦੇ ਤਹਿਤ, 1000 ਆਧੁਨਿਕ ਡ੍ਰੋਨਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸੌਂਪਣ ਦਾ ਅਵਸਰ ਮਿਲਿਆ ਹੈ। ਦੇਸ਼ ਵਿੱਚ ਜੋ 1 ਕਰੋੜ ਤੋਂ ਜ਼ਿਆਦਾ ਭੈਣਾਂਪਿਛਲੇ ਦਿਨੀਂ ਅਲੱਗ-ਅਲੱਗ ਯੋਜਨਾਵਾਂ ਅਤੇ ਲੱਖਾਂ ਪ੍ਰਯਾਸਾਂ ਦੇ ਕਾਰਨ, 1 ਕਰੋੜ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਇਹ ਅੰਕੜਾ ਛੋਟਾ ਨਹੀਂ ਹੈ। ਅਤੇ ਹੁਣੇ ਜਦੋਂ ਮੈਂ ਬਾਤ ਕਰ ਰਿਹਾ ਸਾਂ ਤਾਂ ਉਹ ਕਿਸ਼ੋਰੀ ਭੈਣ ਮੈਨੂੰ ਕਹਿ ਰਹੀ ਸੀਉਹ ਤਾਂ ਹਰ ਮਹੀਨੇ 60-70 ਹਜ਼ਾਰ, 80 ਹਜ਼ਾਰ ਤੱਕ ਪਹੁੰਚ ਜਾਂਦੀ ਹੈਬੋਲੇ ਕਮਾਉਣ ਵਿੱਚ।ਹੁਣ ਦੇਸ਼ ਦੇ ਨੌਜਵਾਨਾਂ ਨੂੰ ਭੀ ਪ੍ਰੇਰਣਾ ਦੇ ਸਕਦੇ ਹਾਂਪਿੰਡ ਵਿੱਚ ਇੱਕ ਭੈਣ ਆਪਣੇ ਕਾਰੋਬਾਰ ਨਾਲ ਹਰ ਮਹੀਨੇ 60 ਹਜ਼ਾਰ, 70 ਹਜ਼ਾਰ ਰੁਪਏ ਕਮਾਉਂਦੀ ਹੈ। ਉਨ੍ਹਾਂ ਦਾ ਆਤਮਵਿਸ਼ਵਾਸ ਦੇਖੋਹਾਂ ਕਿਸ਼ੋਰੀ ਉੱਥੇ ਬੈਠੀ ਹੈਹੱਥ ਉੱਪਰ ਕਰ ਰਹੀ ਹੈ। ਅਤੇ ਜਦੋਂ ਮੈਂ ਇਹ ਸੁਣਦਾ ਹਾਂਦੇਖਦਾ ਹਾਂ ਤਾਂ ਮੇਰਾ ਵਿਸ਼ਵਾਸ ਬਹੁਤ ਵਧ ਜਾਂਦਾ ਹੈ। ਤੁਹਾਨੂੰ ਅਸਚਰਜ ਹੋਵੇਗਾ ਕਦੇ-ਕਦੇ ਤੁਹਾਡੇ ਜਿਹੇ ਲੋਕਾਂ ਤੋਂ ਛੋਟੀਆਂ-ਮੋਟੀਆਂ ਬਾਤਾਂ ਸੁਣਨ ਨੂੰ ਮਿਲਦੀਆਂ ਹਨ ਨਾਤਾਂ ਮੈਨੂੰ ਵਿਸ਼ਵਾਸ ਵਧ  ਜਾਂਦਾ...ਹਾਂ ਯਾਰ ਅਸੀਂ ਸਹੀ ਦਿਸ਼ਾ ਵਿੱਚ ਹਾਂਦੇਸ਼ ਦਾ ਜ਼ਰੂਰ ਕੁਝ ਭਲਾ ਹੋਵੇਗਾ। ਕਿਉਂਕਿ ਅਸੀਂ ਯੋਜਨਾ ਤਾਂ ਬਣਾਈਏਲੇਕਿਨ ਇਸ ਯੋਜਨਾ ਨੂੰ ਪਕੜ ਕੇ ਤੁਸੀਂ ਜੋ ਲਗ ਜਾਂਦੇ ਹੋ ਨਾ...ਅਤੇ ਤੁਸੀਂ ਪਰਿਣਾਮ ਦਿਖਾਉਂਦੇ ਹੋ। ਅਤੇ ਉਸ ਪਰਿਣਾਮ ਦੇ ਕਾਰਨ ਸਰਕਾਰੀ ਬਾਬੂਆਂ ਨੂੰ ਭੀ ਲਗਦਾ ਹੈ...ਹਾਂ ਯਾਰ ਕੁਝ ਅੱਛਾ ਹੋ ਰਿਹਾ ਹੈਤਾਂ ਕੰਮ ਤੇਜ਼ੀ ਨਾਲ ਵਧਦਾ ਹੈ। ਅਤੇ ਇਸੇ ਕਾਰਨ ਜਦੋਂ ਮੈਂ ਫ਼ੈਸਲਾ ਲਿਆ ਕਿ ਮੈਨੂੰ ਹੁਣ 3 ਕਰੋੜ ਲਖਪਤੀ ਦੀਦੀ ਦੇ ਅੰਕੜਿਆਂ ਨੂੰ ਪਾਰ ਕਰਨਾ ਹੈ। ਅਤੇ ਇਸ ਹੀ ਉਦੇਸ਼ ਨਾਲ ਅੱਜ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਭੀਇਨ੍ਹਾਂ ਦੀਦੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਅਤੇ ਮੈਂ ਆਪ ਸਭ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮਾਤਾਓ-ਭੈਣੋਂ,

ਕੋਈ ਭੀ ਦੇਸ਼ ਹੋਵੇਕੋਈ ਭੀ ਸਮਾਜ ਹੋਵੇਉਹ ਨਾਰੀ ਸ਼ਕਤੀ ਦੀ ਗਰਿਮਾ ਵਧਾਉਂਦੇ ਹੋਏਉਨ੍ਹਾਂ ਦੇ ਲਈ ਨਵੇਂ ਅਵਸਰ ਬਣਾਉਂਦੇ ਹੋਏ ਹੀ ਅੱਗੇ ਵਧ ਸਕਦਾ ਹੈ। ਲੇਕਿਨ ਦੁਰਭਾਗ ਨਾਲ ਦੇਸ਼ ਵਿੱਚ ਪਹਿਲੇ ਜੋ ਸਰਕਾਰਾਂ ਰਹੀਆਂਉਨ੍ਹਾਂ ਦੇ ਲਈ ਆਪ ਸਾਰੀਆਂ ਮਹਿਲਾਵਾਂ ਦਾ ਜੀਵਨਤੁਹਾਡੀਆਂ ਮੁਸ਼ਕਿਲਾਂਕਦੇ ਪ੍ਰਾਥਮਿਕਤਾਵਾਂ ਨਹੀਂ ਰਹੀਆਂਅਤੇ ਤੁਹਾਨੂੰਤੁਹਾਡੇ ਨਸੀਬ ‘ਤੇ ਛੱਡ ਦਿੱਤਾ। ਮੇਰਾ ਅਨੁਭਵ ਇਹ ਹੈ ਕਿ ਅਗਰ ਸਾਡੀਆਂ ਮਾਤਾਵਾਂ-ਭੈਣਾਂ ਨੂੰ ਥੋੜ੍ਹਾ ਅਗਰ ਅਵਸਰ ਮਿਲ ਜਾਵੇਥੋੜ੍ਹਾ ਉਨ੍ਹਾਂ ਨੂੰ ਸਹਾਰਾ ਮਿਲ ਜਾਵੇ ਤਾਂ ਫਿਰ ਉਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਨਹੀਂ ਰਹਿੰਦੀ ਹੈਉਹ ਖ਼ੁਦ ਲੋਕਾਂ ਦਾ ਸਹਾਰਾ ਬਣ ਜਾਂਦੀਆਂ ਹਨ। ਅਤੇ ਇਹ ਮੈਂ ਤਦ ਜ਼ਿਆਦਾ ਮਹਿਸੂਸ ਕੀਤਾਜਦੋਂ ਲਾਲ ਕਿਲੇ ਤੋਂ ਮੈਂ ਮਹਿਲਾ ਸਸ਼ਕਤੀਕਰਣ ਬਾਰੇ ਬਾਤ ਕਰਨੀ ਸ਼ੁਰੂ ਕੀਤੀ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਸਾਡੀਆਂ ਮਾਤਾਵਾਂ-ਭੈਣਾਂ ਨੂੰ ਸ਼ੌਚਾਲਯ (ਪਖਾਨੇ) ਨਾ ਹੋਣ ਦੇ ਵਿਸ਼ੇ ਵਿੱਚ ਜੋ ਮੁਸ਼ਕਿਲਾਂ ਹੁੰਦੀਆਂ ਹਨਉਸ ਪੀੜਾ ਨੂੰ ਮੈਂ ਵਿਅਕਤ ਕੀਤਾ ਸੀ ਕਿ ਕਿਵੇਂ ਪਿੰਡ ਦੀਆਂ ਭੈਣਾਂਕਿਵੇਂ ਜ਼ਿੰਦਗੀ ਜਿਊਂਦੀਆਂ ਹਨ।

 ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਸੈਨੀਟਰੀ ਪੈਡਸ ਦਾ ਵਿਸ਼ਾ ਉਠਾਇਆ ਸੀ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਕਿਹਾ ਕਿ ਰਸੋਈ ਵਿੱਚ ਲਕੜੀ ‘ਤੇ ਖਾਣਾ ਬਣਾਉਂਦੀਆਂ ਸਾਡੀਆਂ ਮਾਤਾਵਾਂ-ਭੈਣਾਂ 400 ਸਿਗਰੇਟ ਦਾ ਜਿਤਨਾ ਧੂੰਆਂ ਹੁੰਦਾ ਹੈ ਨਾ...ਉਹ ਹਰ ਰੋਜ਼ ਬਰਦਾਸ਼ਤ ਕਰਦੀਆਂ ਹਨਆਪਣੇ ਸਰੀਰ ਵਿੱਚ ਲੈ ਜਾਂਦੀਆਂ ਹਨ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਘਰ ਵਿੱਚ ਨਲ ਸੇ ਜਲ ਨਾ ਆਉਣ ‘ਤੇ ਆਪ ਸਭ ਮਹਿਲਾਵਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਜ਼ਿਕਰ ਕੀਤਾਇਸ ਦੇ ਲਈ ਜਲ ਜੀਵਨ ਮਿਸ਼ਨ ਦਾ ਐਲਾਨ ਕੀਤਾ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਹਰ ਮਹਿਲਾ ਦੇ ਪਾਸ ਬੈਂਕ ਖਾਤਾ ਹੋਣ ਦੀ ਜ਼ਰੂਰਤ ‘ਤੇ ਬਾਤ ਕਹੀ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਆਪ ਮਹਿਲਾਵਾਂ ਦੇ ਖ਼ਿਲਾਫ਼ ਬੋਲੇ ਜਾਣ ਵਾਲੇ ਅਪਮਾਨਜਨਕ ਸ਼ਬਦਾਂ ਦਾ ਵਿਸ਼ਾ ਉਠਾਇਆ।

 ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਕਿਹਾ ਕਿ ਬੇਟੀ ਤਾਂ ਅਗਰ ਦੇਰ ਨਾਲ ਘਰ ਆਉਂਦੀ ਹੈ ਸ਼ਾਮ ਨੂੰ ਤਾਂ ਮਾਂਬਾਪਭਾਈ ਸਭ ਪੁੱਛਦੇ ਹਨ ਕਿ ਕਿੱਥੇ ਗਈ ਸੀਕਿਉਂ ਦੇਰ ਹੋ ਗਈ। ਲੇਕਿਨ ਇਹ ਦੁਰਭਾਗ ਹੈ ਕਿ ਕੋਈ ਮਾਂ-ਬਾਪ ਆਪਣਾ ਬੇਟਾ ਦੇਰ ਨਾਲ ਆਉਂਦਾ ਹੈ ਤਾਂ ਪੁੱਛਦਾ ਨਹੀਂ ਕਿ ਬੇਟਾ ਕਿੱਥੇ ਗਿਆ ਸੀਕਿਉਂਬੇਟੇ ਨੂੰ ਭੀ ਤਾਂ ਪੁੱਛੋ। ਅਤੇ ਇਹ ਬਾਤ ਮੈਂ ਲਾਲ ਕਿਲੇ ਤੋਂ ਉਠਾਈ ਸੀ। ਅਤੇ ਮੈਂ ਅੱਜ ਦੇਸ਼ ਦੀ ਹਰ ਮਹਿਲਾਹਰ ਭੈਣਹਰ ਬੇਟੀ ਨੂੰ ਇਹ ਦੱਸਣਾ ਚਾਹੁੰਦਾ ਹਾਂ। ਜਦੋਂ-ਜਦੋਂ ਮੈਂ ਲਾਲ ਕਿਲੇ ਤੋਂ ਤੁਹਾਡੇ ਸਸ਼ਕਤੀਕਰਣ ਦੀ ਬਾਤ ਕੀਤੀਦੁਰਭਾਗ ਨਾਲ ਕਾਂਗਰਸ ਜਿਹੇ ਦੇਸ਼ ਦੇ ਰਾਜਨੀਤਕ ਦਲਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆਮੇਰਾ ਅਪਮਾਨ ਕੀਤਾ।

 ਸਾਥੀਓ,

ਮੋਦੀ ਦੀਆਂ ਸੰਵੇਦਨਾਵਾਂ ਅਤੇ ਮੋਦੀ ਦੀਆਂ ਯੋਜਨਾਵਾਂਇਹ ਜ਼ਮੀਨ ਨਾਲ ਜੁੜੇ ਜੀਵਨ ਦੇ ਅਨੁਭਵਾਂ ਤੋਂ ਨਿਕਲੀਆਂ ਹਨ। ਬਚਪਨ ਵਿੱਚ ਜੋ ਆਪਣੇ ਘਰ ਵਿੱਚ ਦੇਖਿਆਆਪਣੇ ਆਸ-ਪਾਸਪੜੌਸ ਵਿੱਚ ਦੇਖਿਆਫਿਰ ਦੇਸ਼ ਦੇ ਪਿੰਡ-ਪਿੰਡ ਵਿੱਚ ਅਨੇਕ ਪਰਿਵਾਰਾਂ ਦੇ ਨਾਲ ਰਹਿ ਕੇ ਅਨੁਭਵ ਕੀਤਾਉਹੀ ਅੱਜ ਮੋਦੀ ਦੀਆਂ ਸੰਵੇਦਨਾਵਾਂ ਅਤੇ ਯੋਜਨਾਵਾਂ ਵਿੱਚ ਝਲਕਦਾ ਹੈ। ਇਸ ਲਈ ਇਹ ਯੋਜਨਾਵਾਂ ਮੇਰੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੇ ਜੀਵਨ ਨੂੰ ਅਸਾਨ ਬਣਾਉਂਦੀਆਂ ਹਨਉਨ੍ਹਾਂ ਦੀਆਂ ਮੁਸ਼ਕਿਲਾਂ ਘੱਟ ਕਰਦੀਆਂ ਹਨ। ਸਿਰਫ਼ ਆਪਣੇ ਪਰਿਵਾਰ ਦੇ ਲਈ ਸੋਚਣ ਵਾਲੇਪਰਿਵਾਰਵਾਦੀ ਨੇਤਾਵਾਂ ਨੂੰ ਇਹ ਬਾਤ ਕਤਈ ਸਮਝ ਨਹੀਂ ਆ ਸਕਦੀ ਹੈ। ਦੇਸ਼ ਦੀਆਂ ਕਰੋੜਾਂ ਮੁਸ਼ਕਿਲਾਂ ਤੋਂਮਾਤਾਵਾਂ-ਭੈਣਾਂ ਨੂੰ ਮੁਕਤੀ ਦਿਵਾਉਣ ਦੀ ਸੋਚਇਹ ਸਾਡੀ ਸਰਕਾਰ ਦੀਆਂ ਅਨੇਕ ਯੋਜਨਾਵਾਂ ਦਾ ਅਧਾਰ ਰਹੀ ਹੈ।

 ਮੇਰੀ ਮਾਤਾਓ-ਭੈਣੋਂ,

ਪਹਿਲੇ ਦੀਆਂ ਸਰਕਾਰਾਂ ਨੇ ਇੱਕ ਦੋ ਯੋਜਨਾਵਾਂ ਸ਼ੁਰੂ ਕਰਨ ਨੂੰ ਹੀ ਮਹਿਲਾ ਸਸ਼ਕਤੀਕਰਣ ਦਾ ਨਾਮ ਦੇ ਦਿੱਤਾ ਸੀ। ਮੋਦੀ ਨੇ ਇਸ ਰਾਜਨੀਤਕ ਸੋਚ ਨੂੰ ਹੀ ਬਦਲ ਦਿੱਤਾ। 2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਮੈਂ ਆਪ ਮਹਿਲਾਵਾਂ ਦੇ ਜੀਵਨ ਚੱਕਰ ਦੇ ਹਰ ਪੜਾਅ ਦੇ  ਲਈ ਯੋਜਨਾਵਾਂ ਬਣਾਈਆਂਉਨ੍ਹਾਂ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ। ਅੱਜ ਪਹਿਲੇ ਸਾਹ ਤੋਂ ਲੈ ਕੇ ਆਖਰੀ ਸਾਹ ਤੱਕ ਮੋਦੀ ਕੋਈ ਨਾ ਕੋਈ ਯੋਜਨਾ ਲੈ ਕੇ ਭਾਰਤ ਦੀਆਂ ਭੈਣਾਂ-ਬੇਟੀਆਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦਾ ਹੈ। ਗਰਭ ਵਿੱਚ ਬੇਟੀ ਦੀ ਹੱਤਿਆ ਨਾ ਹੋਵੇਇਸ ਦੇ ਲਈ ਅਸੀਂ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਯਾਨ ਸ਼ੁਰੂ ਕੀਤਾ। ਗਰਭ ਦੀ ਅਵਸਥਾ ਵਿੱਚ ਮਾਂ ਨੂੰ ਸਹੀ ਪੋਸ਼ਣ ਮਿਲੇ, ਇਸ ਦੇ ਲਈ ਹਰ ਗਰਭਵਤੀ ਨੂੰ 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ। ਜਨਮ ਦੇ ਬਾਅਦ ਬੇਟੀ ਨੂੰ ਪੜ੍ਹਾਈ ਵਿੱਚ ਮੁਸ਼ਕਿਲ ਨਾ ਹੋਵੇਇਸ ਦੇ ਲਈ ਜ਼ਿਆਦਾ ਤੋਂ ਜ਼ਿਆਦਾਜ਼ਿਆਦਾ ਵਿਆਜ ਦੇਣ ਵਾਲੀ ਸੁਕੰਨਿਆ ਸਮ੍ਰਿੱਧੀ ਯੋਜਨਾ ਸ਼ੁਰੂ ਕੀਤੀ। ਬੜੀ ਹੋ ਕੇ ਬੇਟੀ ਕੰਮ ਕਰਨਾ ਚਾਹੇ ਤਾਂ ਅੱਜ ਉਸ ਦੇ ਪਾਸ ਮੁਦਰਾ ਯੋਜਨਾ ਦਾ ਇਤਨਾ ਬੜਾ ਸਾਧਨ ਹੈ। ਬੇਟੀ ਦੇ ਕਰੀਅਰ ‘ਤੇ ਪ੍ਰਭਾਵ ਨਾ ਪਵੇਇਸ ਦੇ ਲਈ ਅਸੀਂ ਪ੍ਰੈਗਨੈਂਸੀ ਲੀਵ ਨੂੰ ਭੀ ਵਧਾ ਕੇ 26 ਹਫ਼ਤੇ ਕਰ ਦਿੱਤਾ। 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਵਾਲੀ ਆਯੁਸ਼ਮਾਨ ਯੋਜਨਾ ਹੋਵੇ, 80 ਪਰਸੈਂਟ ਡਿਸਕਾਊਂਟ ‘ਤੇ ਸਸਤੀ ਦਵਾਈ ਦੇਣ ਵਾਲੇ ਜਨ ਔਸ਼ਧੀ ਕੇਂਦਰ ਹੋਣਇਨ੍ਹਾਂ ਸਭ ਦਾ ਸਭ ਤੋਂ ਜ਼ਿਆਦਾ ਲਾਭ ਆਪ ਮਾਤਾਵਾਂ-ਭੈਣਾਂ-ਬੇਟੀਆਂ ਨੂੰ ਹੀ ਤਾਂ ਹੋ ਰਿਹਾ ਹੈ।

 ਮਾਤਾਓ-ਭੈਣੋਂ,

ਮੋਦੀ ਸਮੱਸਿਆਵਾਂ ਨੂੰ ਟਾਲਦਾ ਨਹੀਂਉਨ੍ਹਾਂ ਨਾਲ ਟਕਰਾਉਂਦਾ ਹੈਉਨ੍ਹਾਂ ਦੇ ਸਥਾਈ ਸਮਾਧਾਨ ਦੇ ਲਈ ਕੰਮ ਕਰਦਾ ਹੈ। ਮੈਂ ਜਾਣਦਾ ਹਾਂ ਕਿ ਭਾਰਤ ਵਿੱਚ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਲਈ ਸਾਨੂੰ ਉਨ੍ਹਾਂ ਦੀ ਆਰਥਿਕ ਭਾਗੀਦਾਰੀ ਵਧਾਉਣੀ ਹੋਵੇਗੀ। ਇਸ ਲਈ ਅਸੀਂ ਆਪਣੀ ਸਰਕਾਰ ਦੇ ਹਰ ਨਿਰਣੇ ਵਿੱਚਹਰ ਯੋਜਨਾ ਵਿੱਚ ਇਸ ਪਹਿਲੂ ਦਾ ਧਿਆਨ ਰੱਖਿਆ। ਮੈਂ ਆਪ ਮਾਤਾਵਾਂ-ਭੈਣਾਂ ਨੂੰ ਇੱਕ ਉਦਾਹਰਣ ਦਿੰਦਾ ਹਾਂ। ਆਪ ਭੀ ਜਾਣਦੇ ਹੋ ਕਿ ਸਾਡੇ ਇੱਥੇਸੰਪਤੀ ਹੁੰਦੀ ਸੀ ਤਾਂ ਪੁਰਸ਼ ਦੇ ਨਾਮ ‘ਤੇ ਹੁੰਦੀ ਸੀ। ਕੋਈ ਜ਼ਮੀਨ ਖਰੀਦਦਾ ਸੀ... ਤਾਂ ਪੁਰਸ਼ ਦੇ ਨਾਮ ‘ਤੇ.. ਕੋਈ ਦੁਕਾਨ ਖਰੀਦੀ ਜਾਂਦੀ ਸੀ...ਤਾਂ ਪੁਰਸ਼ ਦੇ ਨਾਮ ‘ਤੇ... ਘਰ ਦੀ ਮਹਿਲਾ ਦੇ ਨਾਮ ‘ਤੇ ਕੁਝ ਭੀ ਨਹੀਂ ਹੁੰਦਾ ਸੀ? ਇਸ ਲਈ ਅਸੀਂ ਪੀਐੱਮ ਆਵਾਸ ਦੇ ਤਹਿਤ ਮਿਲਣ ਵਾਲੇ ਘਰ ਮਹਿਲਾਵਾਂ ਦੇ ਨਾਮ ਰਜਿਸਟਰ ਕੀਤੇ। ਆਪਨੇ (ਤੁਸੀਂ) ਤਾਂ ਖ਼ੁਦ ਦੇਖਿਆ ਹੈ ਕਿ ਪਹਿਲੇ ਨਵੀਂ ਗੱਡੀ ਆਉਂਦੀ ਸੀਟ੍ਰੈਕਟਰ ਆਉਂਦਾ ਸੀਤਾਂ ਜ਼ਿਆਦਾਤਰ ਪੁਰਸ਼ ਹੀ ਚਲਾਉਂਦੇ ਸਨ। ਲੋਕ ਸੋਚਦੇ ਸਨ ਕਿ ਕੋਈ ਬਿਟੀਆ ਇਸ ਨੂੰ ਕਿਵੇਂ ਚਲਾ ਪਾਏਗੀਘਰ ਵਿੱਚ ਕੋਈ ਨਵਾਂ ਉਪਕਰਣ ਆਉਂਦਾ ਸੀਨਵਾਂ ਟੀਵੀ ਆਉਂਦਾ ਸੀਨਵਾਂ ਫੋਨ ਆਉਂਦਾ ਸੀਤਾਂ ਪੁਰਸ਼ ਹੀ ਖ਼ੁਦ ਨੂੰ ਉਸ ਦੇ ਸੁਭਾਵਿਕ ਜਾਣਕਾਰ ਮੰਨਦੇ ਸਨ। ਉਨ੍ਹਾਂ ਪਰਿਸਥਿਤੀਆਂ ਤੋਂਉਸ ਪੁਰਾਣੀ ਸੋਚ ਤੋਂ ਹੁਣ ਸਾਡਾ ਸਮਾਜ ਅੱਗੇ ਨਿਕਲ ਰਿਹਾ ਹੈ। ਅਤੇ ਅੱਜ ਦਾ ਇਹ ਕਾਰਜਕ੍ਰਮ ਇਸ ਦੀ ਇੱਕ ਹੋਰ ਉਦਾਹਰਣ ਬਣਿਆ ਹੈ ਕਿ ਭਾਰਤ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਡ੍ਰੋਨ ਟੈਕਨੋਲੋਜੀ ਦੀਆਂ ਪਹਿਲੀਆਂ ਪਾਇਲਟ ਇਹ ਮੇਰੀਆਂ ਬੇਟੀਆਂ ਹਨਇਹ ਮੇਰੀਆਂ ਭੈਣਾਂ ਹਨ।

 ਸਾਡੀਆਂ ਭੈਣਾਂ ਦੇਸ਼ ਨੂੰ ਸਿਖਾਉਣਗੀਆਂ ਕਿ ਡ੍ਰੋਨ ਨਾਲ ਆਧੁਨਿਕ ਖੇਤੀ ਕਿਵੇਂ ਹੁੰਦੀ ਹੈ। ਡ੍ਰੋਨ ਪਾਇਲਟਨਮੋ ਡ੍ਰੋਨ ਦੀਦੀਆਂ ਦਾ ਕੌਸ਼ਲ ਹੁਣੇ ਮੈਂ ਮੈਦਾਨ ਵਿੱਚ ਜਾ ਕੇ ਦੇਖ ਕੇ ਆਇਆ ਹਾਂ। ਮੇਰਾ ਵਿਸ਼ਵਾਸ ਹੈ ਅਤੇ ਮੈਂ ਕੁਝ ਦਿਨ ਪਹਿਲੇ ‘ਮਨ ਕੀ ਬਾਤ’ ਵਿੱਚ ਐਸੇ ਹੀ ਇੱਕ ਡ੍ਰੋਨ ਦੀਦੀ ਨਾਲ ਬਾਤ ਕਰਨ ਦਾ ਮੌਕਾ ਮਿਲਿਆ ਸੀ। ਉਸ ਨੇ ਕਿਹਾ ਮੈਂ ਇੱਕ ਦਿਨ ਵਿੱਚ ਇਤਨੇ ਖੇਤ ਵਿੱਚ ਕੰਮ ਕਰਦੀ ਹਾਂਇੱਕ ਦਿਨ ਵਿੱਚ ਇਤਨੇ ਖੇਤ ਵਿੱਚਮੇਰੀ ਇਤਨੀ ਕਮਾਈ ਹੁੰਦੀ ਹੈ। ਅਤੇ ਬੋਲੇ ਮੇਰਾ ਇਤਨਾ ਵਿਸ਼ਵਾਸ ਵਧ ਗਿਆ ਹੈ ਅਤੇ ਪਿੰਡ ਵਿੱਚ ਮੇਰਾ ਇਤਨਾ ਸਨਮਾਨ ਵਧ ਗਿਆ ਹੈਪਿੰਡ ਵਿੱਚ ਹੁਣ ਮੇਰੀ ਪਹਿਚਾਣ ਬਦਲ ਗਈ ਹੈ। ਜਿਸ ਨੂੰ ਸਾਇਕਲ ਚਲਾਉਣਾ ਭੀ ਨਹੀਂ ਆਉਂਦਾ ਹੈਉਸ ਨੂੰ ਪਿੰਡ ਵਾਲੇ ਪਾਇਲਟ ਕਹਿ ਕੇ ਬੁਲਾਉਂਦੇ ਹਨ। ਮੇਰਾ ਵਿਸ਼ਵਾਸ ਹੈ ਦੇਸ਼ ਦੀ ਨਾਰੀਸ਼ਕਤੀ, 21ਵੀਂ ਸਦੀ ਦੇ ਭਾਰਤ ਦੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰ ਸਕਦੀ ਹੈ। ਅੱਜ ਅਸੀਂ ਸਪੇਸ ਸੈਕਟਰ ਵਿੱਚ ਦੇਖਦੇ ਹਾਂ, IT ਸੈਕਟਰ ਵਿੱਚ ਦੇਖਦੇ ਹਾਂਵਿਗਿਆਨ ਦੇ ਖੇਤਰ ਵਿੱਚ ਦੇਖਦੇ ਹਾਂਕਿਵੇਂ ਭਾਰਤ ਦੀਆਂ ਮਹਿਲਾਵਾਂ ਆਪਣਾ ਪਰਚਮ ਲਹਿਰਾ ਰਹੀਆਂ ਹਨ। ਅਤੇ ਭਾਰਤ ਤਾਂ ਮਹਿਲਾ ਕਰਮਸ਼ੀਅਲ ਪਾਇਲਟਸ ਦੇ ਮਾਮਲੇ ਵਿੱਚ ਦੁਨੀਆ ਦਾ ਨੰਬਰ ਵੰਨ ਦੇਸ਼ ਹੈ। ਹਵਾਈ ਜਹਾਜ਼ ਉਡਾਉਣ ਵਾਲੀਆਂ ਬੇਟੀਆਂ ਦੀ ਸੰਖਿਆ ਸਾਡੀ ਸਭ ਤੋਂ ਜ਼ਿਆਦਾ ਹੈ। ਅਸਮਾਨ ਵਿੱਚ ਕਮਰਸ਼ੀਅਲ ਫਲਾਇਟ ਹੋਵੇ ਜਾਂ ਖੇਤੀ ਕਿਸਾਨੀ ਵਿੱਚ ਡ੍ਰੋਨਸਭਾਰਤ ਦੀਆਂ ਬੇਟੀਆਂ ਕਿਤੇ ਭੀ ਕਿਸੇ ਤੋਂ ਭੀ ਪਿੱਛੇ ਨਹੀਂ ਹਨ। ਅਤੇ ਇਸ ਵਾਰ ਤਾਂ 26 ਜਨਵਰੀ ਆਪਨੇ (ਤੁਸੀਂ) ਦੇਖਿਆ ਹੋਵੇਗਾ TV ‘ਤੇ, 26 ਜਨਵਰੀ ਦੇ ਕਾਰਜਕ੍ਰਮ ਵਿੱਚ ਕਰਤਵਯ ਪਥ ‘ਤੇ ਸਾਰਾ ਹਿੰਦੁਸਤਾਨ ਦੇਖ ਰਿਹਾ ਸੀਨਾਰੀ–ਨਾਰੀ-ਨਾਰੀ-ਨਾਰੀ ਦੀ ਹੀ ਤਾਕਤ ਦਾ ਜਲਵਾ ਸੀ ਉੱਥੇ।

 ਸਾਥੀਓ,

ਆਉਣ ਵਾਲੇ ਸਾਲਾਂ ਵਿੱਚ ਦੇਸ਼ ਵਿੱਚ ਡ੍ਰੋਨ ਟੈਕਨੋਲੋਜੀ ਦਾ ਬਹੁਤ ਵਿਸਤਾਰ ਹੋਣ ਵਾਲਾ ਹੈ। ਛੋਟੀ-ਛੋਟੀ ਮਾਤਰਾ ਵਿੱਚ ਦੁੱਧ-ਸਬਜ਼ੀ ਅਤੇ ਦੂਸਰੇ ਉਤਪਾਦ ਅਗਰ ਨਜ਼ਦੀਕ ਦੀ ਮਾਰਕਿਟ ਤੱਕ ਪਹੁੰਚਾਉਣੇ ਹਨਤਾਂ ਡ੍ਰੋਨ ਇੱਕ ਸਸ਼ਕਤ ਮਾਧਿਅਮ ਬਣਨ ਵਾਲਾ ਹੈ। ਦਵਾਈ ਦੀ ਡਿਲਿਵਰੀ ਹੋਵੇਮੈਡੀਕਲ ਟੈਸਟ ਦੇ ਸੈਂਪਲ ਦੀ ਡਿਲਿਵਰੀ ਹੋਵੇਇਸ ਵਿੱਚ ਭੀ ਡ੍ਰੋਨ ਬਹੁਤ ਬੜੀ ਭੂਮਿਕਾ ਨਿਭਾਉਂਦੇ ਹਨ। ਯਾਨੀ ਨਮੋ ਦੀਦੀ ਡ੍ਰੋਨ ਯੋਜਨਾ ਨਾਲ ਜੋ ਭੈਣਾਂ ਡ੍ਰੋਨ ਪਾਇਲਟ ਬਣ ਰਹੀਆਂ ਹਨਉਨ੍ਹਾਂ ਦੇ ਲਈ ਭਵਿੱਖ ਵਿੱਚ ਅਣਗਿਣਤ ਸੰਭਾਵਨਾਵਾਂ ਦੇ ਦੁਆਰ ਖੁੱਲ੍ਹਣ ਜਾ ਰਹੇ ਹਨ।

 ਮਾਤਾਓ-ਭੈਣੋਂ,

ਬੀਤੇ 10 ਵਰ੍ਹਿਆਂ ਵਿੱਚ ਜਿਸ ਤਰ੍ਹਾਂ ਭਾਰਤ ਵਿੱਚ ਮਹਿਲਾ ਸਵੈ ਸਹਾਇਤਾ ਸਮੂਹਾਂ ਦਾ ਵਿਸਤਾਰ ਹੋਇਆ ਹੈਉਹ ਆਪਣੇ ਆਪ ਵਿੱਚ ਇੱਕ ਅਧਿਐਨ ਦਾ ਵਿਸ਼ਾ ਹੈ। ਇਨ੍ਹਾਂ ਮਹਿਲਾ ਸਵੈ ਸਹਾਇਤਾ ਸਮੂਹਾਂ ਨੇ ਭਾਰਤ ਵਿੱਚ ਨਾਰੀ ਸਸ਼ਕਤੀਕਰਣ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਅੱਜ ਇਸ ਕਾਰਜਕ੍ਰਮ ਵਿੱਚ ਮੈਂ ਸਵੈ ਸਹਾਇਤਾ ਸਮੂਹ ਦੀਆਂ ਹਰ ਭੈਣਾਂ ਨੂੰ ਉਨ੍ਹਾਂ ਦਾ ਮੈਂ ਗੌਰਵਗਾਨ ਕਰਦਾ ਹਾਂਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਦੀ ਮਿਹਨਤ ਨੇ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਰਾਸ਼ਟਰ ਨਿਰਮਾਣ ਦਾ ਪ੍ਰਮੁੱਖ ਸਮੂਹ ਬਣਾ ਦਿੱਤਾ ਹੈ।ਅੱਜ ਸਵੈ ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਸੰਖਿਆ 10 ਕਰੋੜ ਨੂੰ ਪਾਰ ਕਰ ਗਈ ਹੈ। ਬੀਤੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਸੈਲਫ ਹੈਲਫ ਗਰੁੱਪਸ ਦਾ ਵਿਸਤਾਰ ਹੀ ਨਹੀਂ ਕੀਤਾਬਲਕਿ 98 ਪ੍ਰਤੀਸ਼ਤ ਸਮੂਹਾਂ ਦੇ ਬੈਂਕ ਅਕਾਊਂਟ ਭੀ ਖੁਲਵਾਏ ਹਨਯਾਨੀ ਕਰੀਬ-ਕਰੀਬ 100 ਪਰਸੈਂਟ। ਸਾਡੀ ਸਰਕਾਰ ਨੇ ਸਮੂਹਾਂ ਨੂੰ ਮਿਲਣ ਵਾਲੀ ਮਦਦ ਭੀ 20 ਲੱਖ ਰੁਪਏ ਤੱਕ ਵਧਾ ਦਿੱਤੀ ਹੈ। ਹੁਣ ਤੱਕ 8 ਲੱਖ ਕਰੋੜ ਤੋਂਹੁਣ ਅੰਕੜਾ ਛੋਟਾ ਨਹੀਂ ਹੈ। ਆਪ ਲੋਕਾਂ ਦੇ ਹੱਥ ਵਿੱਚ 8 ਲੱਖ ਕਰੋੜ ਰੁਪਏ ਤੋ ਭੀ ਅਧਿਕ ਦੀ ਮਦਦ ਬੈਂਕਾ ਤੋਂ ਮੇਰੀਆਂ ਇਨ੍ਹਾਂ ਭੈਣਾਂ ਦੇ ਪਾਸ ਪਹੁੰਚ  ਚੁੱਕੀ ਹੈ। ਇਤਨਾ ਪੈਸਾਸਿੱਧਾ-ਸਿੱਧਾ ਪਿੰਡ ਵਿੱਚ ਪਹੁੰਚਿਆ ਹੈਭੈਣਾਂ ਦੇ ਪਾਸ ਪਹੁੰਚਿਆ ਹੈ। ਅਤੇ ਭੈਣਾਂ ਦਾ ਸੁਭਾਅ ਹੁੰਦਾ ਹੈਸਭ ਤੋਂ ਬੜਾ ਗੁਣ ਹੁੰਦਾ ਹੈ ‘ਬੱਚਤ’ ਉਹ ਬਰਬਾਦ ਨਹੀਂ ਕਰਦੀਆਂ ਉਹ ਬੱਚਤ ਕਰਦੀਆਂ ਹਨ। ਅਤੇ ਜੋ ਬੱਚਤ ਦੀ ਤਾਕਤ ਹੁੰਦੀ ਹੈ ਨਾ... ਉਹ ਉੱਜਵਲ ਭਵਿੱਖ ਦੀ ਨਿਸ਼ਾਨੀ ਭੀ ਹੁੰਦੀ ਹੈ। ਅਤੇ ਮੈਂ ਜਦੋਂ ਭੀ ਇਨ੍ਹਾਂ ਦੀਦੀਆਂ ਨਾਲ ਬਾਤ ਕਰਦਾ ਹਾਂ ਤਾਂ ਐਸੀਆਂ-ਐਸੀਆਂਨਵੀਆਂ-ਨਵੀਆਂ ਚੀਜ਼ਾਂ ਦੱਸਦੀਆਂ ਹਨ ਉਹ, ਉਨ੍ਹਾਂ ਦਾ ਆਤਮਵਿਸ਼ਵਾਸ ਦੱਸਦਾ ਹੈ। ਯਾਨੀਸਾਧਾਰਣ ਮਾਨਵੀ ਕਲਪਨਾ ਨਹੀਂ ਕਰ ਸਕਦਾ ਹੈ। ਅਤੇ ਜੋ ਇਤਨੇ ਬੜੇ ਪੱਧਰ ‘ਤੇ ਪਿੰਡ ਵਿੱਚ ਅੱਜਕੱਲ੍ਹ ਜੋ ਸੜਕਾਂ ਬਣੀਆਂ ਹਨਹਾਈਵੇ ਬਣੇ ਹਨਇਸ ਦਾ ਲਾਭ ਭੀ ਇਨ੍ਹਾਂ ਸਮੂਹਾਂ ਨੂੰ ਹੋਇਆ ਹੈ।  ਹੁਣ ਲੱਖਪਤੀ ਦੀਦੀਆਂਆਪਣੇ ਉਤਪਾਦਾਂ ਨੂੰ ਸ਼ਹਿਰ ਵਿੱਚ ਜਾ ਕੇ ਅਸਾਨੀ ਨਾਲ ਵੇਚ ਪਾ ਰਹੀਆਂ ਹਨ। ਬਿਹਤਰ ਕਨੈਕਟਿਵਿਟੀ ਦੀ ਵਜ੍ਹਾ ਨਾਲ ਸ਼ਹਿਰ ਦੇ ਲੋਕ ਭੀ ਹੁਣ ਪਿੰਡਾਂ ਵਿੱਚ ਜਾ ਕੇ ਇਨ੍ਹਾਂ ਸਮੂਹਾਂ ਤੋਂ ਸਿੱਧੀ ਖਰੀਦ ਕਰਨ ਲਗੇ ਹਨ। ਐਸੇ ਹੀ ਕਾਰਨਾਂ ਕਰਕੇ ਬੀਤੇ 5 ਵਰ੍ਹਿਆਂ ਵਿੱਚ ਸੈਲਫ ਹੈਲਪ ਗਰੁੱਪਸ ਦੇ ਮੈਂਬਰਾਂ ਦੀ ਆਮਦਨ ਵਿੱਚ 3 ਗੁਣਾ ਦਾ ਵਾਧਾ ਹੋਇਆ ਹੈ।

 ਸਾਥੀਓ,

ਜਿਨ੍ਹਾਂ ਭੈਣਾਂ ਨੂੰਉਨ੍ਹਾਂ ਦੇ ਸੁਪਨਿਆਂ ਨੂੰਆਕਾਂਖਿਆਵਾਂ ਨੂੰ ਸੀਮਿਤ ਕਰ ਦਿੱਤਾ ਗਿਆ ਸੀਅੱਜ ਉਹ ਰਾਸ਼ਟਰ-ਨਿਰਮਾਣ ਵਿੱਚ ਆਪਣੀ ਭੂਮਿਕਾ ਦਾ ਵਿਸਤਾਰ ਕਰ ਰਹੀਆਂ ਹਨ। ਅੱਜ ਪਿੰਡ-ਦੇਹਾਤ ਵਿੱਚ ਨਵੇਂ-ਨਵੇਂ ਅਵਸਰ ਬਣ ਰਹੇ ਹਨਨਵੇਂ-ਨਵੇਂ ਪਦ(ਅਹੁਦੇ) ਬਣੇ ਹਨ। ਅੱਜ ਲੱਖਾਂ ਦੀ ਸੰਖਿਆ ਵਿੱਚ ਬੈਂਕ ਸਖੀਕ੍ਰਿਸ਼ੀ ਸਖੀਪਸ਼ੂ ਸਖੀਮਤਸਯ ਸਖੀ ਅਤੇ ਸਰਵਿਸ ਸੈਕਟਰ ਨਾਲ ਜੁੜੀਆਂ ਦੀਦੀਆਂਪਿੰਡਾਂ ਵਿੱਚ ਸੇਵਾਵਾਂ ਦੇ ਰਹੀਆਂ ਹਨ। ਇਹ ਦੀਦੀਆਂਸਿਹਤ ਤੋਂ ਲੈ ਕੇ ਡਿਜੀਟਲ ਇੰਡੀਆ ਤੱਕਦੇਸ਼ ਦੇ ਰਾਸ਼ਟਰੀ ਅਭਿਯਾਨਾਂ ਨੂੰ ਨਵੀਂ ਗਤੀ ਦੇ ਰਹੀਆਂ ਹਨ। ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਯਾਨ ਨੂੰ ਚਲਾਉਣ ਵਾਲੀਆਂ 50 ਪ੍ਰਤੀਸ਼ਤ ਤੋਂ ਅਧਿਕ ਮਹਿਲਾਵਾਂ ਅਤੇ 50 ਪ੍ਰਤੀਸ਼ਤ ਤੋਂ ਅਧਿਕ ਲਾਭਾਰਥੀ ਭੀ ਮਹਿਲਾਵਾਂ ਹਨ। ਸਫ਼ਲਤਾਵਾਂ ਦੀ ਇਹ ਲੜੀ ਹੀ ਨਾਰੀਸ਼ਕਤੀ ‘ਤੇ ਮੇਰੇ ਭਰੋਸੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦੀ ਹੈ। ਮੈਂ ਦੇਸ਼ ਦੀਆਂ ਹਰ ਮਾਤਾ-ਭੈਣ-ਬੇਟੀ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡਾ ਤੀਸਰਾ ਕਾਰਜਕਾਲ ਨਾਰੀਸ਼ਕਤੀ ਦੇ ਉਤਕਰਸ਼ ਦਾ ਨਵਾਂ ਅਧਿਆਇ ਲਿਖੇਗਾ।

 ਅਤੇ ਮੈਂ ਦੇਖਦਾ ਹਾਂ ਕਿ ਕਈ ਭੈਣਾਂ ਸ਼ਾਇਦ ਸਵੈ ਸਹਾਇਤਾ ਸਮੂਹ ਦੀਆਂ ਆਪਣੀਆਂ ਮਿੱਲਾਂਬੈਠੇ ਦਾ ਛੋਟਾ ਜਿਹਾ ਆਰਥਿਕ ਕਾਰੋਬਾਰ ਐਸਾ ਨਹੀਂਕੁਝ  ਲੋਕ ਤਾਂ ਮੈਂ ਦੇਖਿਆ ਹੈ ਪਿੰਡ ਵਿੱਚ ਬਹੁਤ ਜਿਹੀਆਂ ਚੀਜ਼ਾਂ ਕਰ ਰਹੀਆਂ ਹਨ। ਖੇਡਕੁੱਦ ਮੁਕਾਬਲੇ ਕਰ ਰਹੀਆਂ ਹਨਸਵੈ ਸਹਾਇਤਾ ਸਮੂਹ ਭੈਣਾਂ ਨੂੰ ਪ੍ਰੋਤਸਾਹਿਤ ਕਰ ਰਹੀਆਂ ਹਨ। ਜੋ ਬੱਚੀਆਂ ਪੜ੍ਹਦੀਆਂ ਹਨਉਨ੍ਹਾਂ ਨੂੰ ਬੁਲਾ ਕੇਲੋਕਾਂ ਨੂੰ ਬੁਲਾਕੇ ਉਨ੍ਹਾਂ ਨਾਲ ਗੱਲਬਾਤ ਕਰਵਾਉਂਦੀਆਂ ਹਨ।ਖੇਡਕੁੱਦ ਵਿੱਚ ਜੋ ਬੱਚੀਆਂ ਪਿੰਡ ਵਿੱਚ ਅੱਛਾ ਕੰਮ ਕਰ ਰਹੀਆਂ ਹਨਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਉਨ੍ਹਾਂ ਦਾ ਸੁਆਗਤ-ਸਨਮਾਨ ਕਰਦੀਆਂ ਹਨ। ਯਾਨੀਮੈਂ ਦੇਖਿਆ ਹੈ ਕਿ ਕੁਝ ਸਕੂਲਾਂ ਵਿੱਚ ਇਨ੍ਹਾਂ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਨੂੰ ਭਾਸ਼ਣ ਦੇ ਲਈ ਬੁਲਾਉਂਦੇ ਹਨਉਨ੍ਹਾਂ ਨੂੰ ਕਹਿੰਦੇ ਹਨ ਆਪਣਾ ਸਫ਼ਲਤਾ ਦਾ ਕਾਰਨ ਦੱਸੋ। ਅਤੇ ਸਕੂਲ ਵਾਲੇ ਭੀ ਬੜੇ ਆਤੁਰਤਾਪੂਰਵਕ ਸੁਣਦੇ ਹਨ ਬੱਚੇਟੀਚਰ ਸੁਣਦੇ ਹਨ। ਯਾਨੀ ਇੱਕ ਪ੍ਰਕਾਰ ਨਾਲ ਬਹੁਤ ਬੜਾ Revolution ਆਇਆ ਹੈ। ਅਤੇ ਮੈਂ ਸਵੈ ਸਹਾਇਤਾ ਸਮੂਹ ਦੀਆਂ  ਦੀਦੀਆਂ ਨੂੰ ਕਹਾਂਗਾਮੈਂ ਹੁਣ ਇੱਕ ਯੋਜਨਾ ਲਿਆਇਆ ਹਾਂ ਜਿਵੇਂ ਡ੍ਰੋਨ ਦੀਦੀ ਹੈ ਨਾਉਹ ਤਾਂ ਮੈਂ ਆਪ ਹੀ ਦੇ ਚਰਨਾਂ ਵਿੱਚ ਰੱਖ ਦਿੱਤੀ ਹੈਅਤੇ ਮੈਨੂੰ ਵਿਸ਼ਵਾਸ ਹੈਜਿਨ੍ਹਾਂ ਮਾਤਾਵਾਂ-ਭੈਣਾਂ ਦੇ ਚਰਨਾਂ ਵਿੱਚ ਮੈਂ ਡ੍ਰੋਨ ਰੱਖਿਆ ਹੈ ਨਾਉਹ ਮਾਤਾਵਾਂ-ਭੈਣਾਂ ਡ੍ਰੋਨ ਨੂੰ ਅਸਮਾਨ ਵਿੱਚ ਤਾਂ ਲੈ ਜਾਣਗੀਆਂਦੇਸ਼ ਦੇ ਸੰਕਲਪ ਨੂੰ ਭੀ ਇਤਨਾ ਹੀ ਉੱਚਾ ਲੈ ਜਾਣਗੀਆਂ।

ਲੇਕਿਨ ਇੱਕ ਯੋਜਨਾ ਐਸੀ ਹੈ ਜਿਸ ਵਿੱਚ ਸਾਡੀਆਂ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਅੱਗੇ ਆਉਣ। ਮੈਂ ਇੱਕ ਯੋਜਨਾ ਬਣਾਈ ਹੈ, ‘ਪੀਐੱਮ ਸੂਰਯਘਰ’ ਇਹ ‘ਪੀਐੱਮ ਸੂਰਯਘਰ’ ਦੀ ਵਿਸ਼ੇਸ਼ਤਾ ਇਹ ਹੈਇੱਕ ਪ੍ਰਕਾਰ ਨਾਲ ਮੁਫ਼ਤ ਬਿਜਲੀ ਦੀ ਇਹ ਯੋਜਨਾ ਹੈ। ਬਿਜਲੀ ਦਾ ਬਿਲ ਜ਼ੀਰੋ । ਹੁਣ ਆਪ ਇਹ ਕੰਮ ਕਰ ਸਕਦੇ ਹੋ ਕਿ ਨਹੀਂ ਕਰ ਸਕਦੇਕਰ ਸਕਦੇ ਹੋ ਕਿ ਨਹੀਂ ਕਰ ਸਕਦੇਸਭ ਦੱਸਣ ਤਾਂ ਮੈਂ ਬੋਲਾਂ- ਕਰ ਸਕਦੇ ਹੋ... ਪੱਕਾ ਕਰ ਸਕਦੇ ਹੋ।ਅਸੀਂ ਤੈਅ ਕੀਤਾ ਹੈ ਕਿ ਹਰ ਜੋ ਪਰਿਵਾਰ ਵਿੱਚ ਛੱਤ ਹੁੰਦੀ ਹੈ ਉਸ ‘ਤੇ ‘ਸੋਲਰ ਪੈਨਲ’ ਲਗਾਉਣਾਸੂਰਜ ਕਿਰਨ ਤੋਂ ਬਿਜਲੀ ਪੈਦਾ ਕਰਨਾਅਤੇ ਉਸ ਬਿਜਲੀ ਦਾ ਘਰ ਵਿੱਚ ਉਪਯੋਗ ਕਰਨਾ। 300 ਯੂਨਿਟ ਤੋਂ ਜ਼ਿਆਦਾ ਬਿਜਲੀ ਦਾ ਉਪਯੋਗ ਕਰਨ ਵਾਲੇ ਪਰਿਵਾਰ ਬਹੁਤ ਘੱਟ ਹੁੰਦੇ ਹਨ। ਪੱਖਾ ਹੋਵੇਏਅਰ ਕੰਡੀਸ਼ਨ ਹੋਵੇਘਰ ਵਿੱਚ  ਫਰਿੱਜ ਹੋਵੇਵਾਸ਼ਿੰਗ ਮਸ਼ੀਨ ਹੋਵੇ ਤਾਂ 300 ਯੂਨਿਟ ਵਿੱਚ ਗੱਡੀ ਚਲ ਜਾਂਦੀ ਹੈ। ਮਤਲਬ ਤੁਹਾਡਾ ਜ਼ੀਰੋ ਬਿਲ ਆਏਗਾਜ਼ੀਰੋ ਬਿਲ।ਇਤਨਾ ਹੀ ਨਹੀਂਅਗਰ ਤੁਸੀਂ ਜ਼ਿਆਦਾ ਬਿਜਲੀ ਪੈਦਾ ਕੀਤੀਆਪ ਕਹੋਗੇ ਬਿਜਲੀ ਪੈਦਾ ਤਾਂ ਬੜੇ-ਬੜੇ ਕਾਰਖਾਨੇ ਵਿੱਚ ਬਿਜਲੀ ਪੈਦਾ ਹੁੰਦੀ ਹੈਬੜੇ-ਬੜੇ ਅਮੀਰ ਲੋਕ ਬਿਜਲੀ ਪੈਦਾ ਕਰ ਸਕਦੇ ਹਨ,ਅਸੀਂ ਗ਼ਰੀਬ ਕੀ ਕਰ ਸਕਦੇ ਹਾਂ। ਇਹੀ ਤਾਂ ਮੋਦੀ ਕਹਿੰਦਾ ਹੈਹੁਣ ਗ਼ਰੀਬ ਭੀ ਬਿਜਲੀ ਪੈਦਾ ਕਰੇਗਾਆਪਣੇ ਘਰ ‘ਤੇ ਹੀ ਬਿਜਲੀ ਦਾ ਕਾਰਖਾਨਾ ਲਗ ਜਾਵੇਗਾ।  ਅਤੇ ਅਤਿਰਿਕਤ ਜੋ  ਬਿਜਲੀ ਬਣੇਗੀਉਹ ਬਿਜਲੀ ਸਰਕਾਰ ਖਰੀਦ ਲਵੇਗੀ। ਉਸ ਨਾਲ ਭੀ ਸਾਡੀਆਂ ਇਨ੍ਹਾਂ  ਭੈਣਾਂ ਨੂੰਪਰਿਵਾਰ ਨੂੰ ਇਨਕਮ ਹੋਵੇਗੀ।

 ਤਾਂ ਆਪ ਇਹ ਪੀਐੱਮ ਸੂਰਯਘਰਉਸ ਨੂੰ ਆਪ ਅਗਰਤੁਹਾਡੇ ਇੱਥੇ ਕੌਮਨ  ਸਾਰੇ ਸੈਂਟਰ ਵਿੱਚ ਜਾਣਗੇ ਤਾਂ ਉੱਥੇ  ਅਪਲਾਈ ਕਰ ਸਕਦੇ ਹੋ। ਮੈਂ ਸਭ ਭੈਣਾਂ ਨੂੰ ਕਹਾਂਗਾ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਨੂੰ ਕਹਾਂਗਾ ਕਿ ਆਪ ਮੈਦਾਨ ਵਿੱਚ ਆਓ ਅਤੇ ਇਸ ਯੋਜਨਾ ਨੂੰ ਘਰ-ਘਰ ਪਹੁੰਚਾਓ। ਆਪ ਇਸ ਦਾ ਕਾਰੋਬਾਰ ਹੱਥ ਵਿੱਚ ਲੈ ਲਵੋ। ਆਪ ਦੇਖਿਓ ਕਿਤਨਾ  ਬੜਾ ਬਿਜਲੀ ਦਾ ਕੰਮ ਹੁਣ ਮੇਰੀਆਂ ਭੈਣਾਂ ਦੇ ਦੁਆਰਾ ਹੋ ਸਕਦਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ, ਹਰ ਘਰ ਵਿੱਚ ਜਦੋਂ ਜ਼ੀਰੋ ਯੂਨਿਟ ਬਿਜਲੀ ਦਾ ਬਿਲ ਹੋ ਜਾਏਗਾ ਨਾ..ਪੂਰਾ ਜ਼ੀਰੋ ਬਿਲ ਤਾਂ ਉਹ ਤੁਹਾਨੂੰ ਅਸ਼ੀਰਵਾਦ ਦੇਣਗੇ ਕਿ ਨਹੀਂ ਦੇਣਗੇ। ਅਤੇ ਉਨ੍ਹਾਂ ਦਾ ਜੋ ਪੈਸਾ ਬਚੇਗਾ ਉਹ ਆਪਣੇ ਪਰਿਵਾਰ ਦੇ ਕੰਮ ਆਏਗਾ ਕਿ ਨਹੀਂ ਆਏਗਾ। ਤਾਂ ਇਹ ਯੋਜਨਾ ਦਾ ਸਭ ਤੋ ਜ਼ਿਆਦਾ ਲਾਭ ਸਾਡੀਆਂ ਸਵੈ ਸਹਾਇਤਾ ਸਮੂਹ ਦੀਆਂ ਜੋ ਭੈਣਾਂ ਹਨ ਉਸ ਦੀ ਅਗਵਾਈ ਕਰਕੇ ਆਪਣੇ ਪਿੰਡ ਵਿੱਚ ਕਰਵਾ ਸਕਦੀਆਂ ਹਨ। ਅਤੇ ਮੈਂ ਸਰਕਾਰ ਨੂੰ ਭੀ ਕਿਹਾ ਹੈ ਕਿ ਜਿੱਥੇ-ਜਿੱਥੇ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਇਸ ਕੰਮ ਦੇ ਲਈ ਅੱਗੇ ਆਉਂਦੀਆਂ ਹਨਅਸੀਂ ਉਨ੍ਹਾਂ ਨੂੰ ਪ੍ਰਾਥਮਿਕਤਾ ਦੇਵਾਂਗੇ ਅਤੇ ਜ਼ੀਰੋ ਬਿਲ ਬਿਜਲੀ ਦਾ ਇਸ ਅਭਿਯਾਨ ਨੂੰ ਭੀ ਸਫ਼ਲਤਾਪੂਵਰਕ ਮੈਂ  ਅੱਗੇ ਵਧਾਉਣਾ ਹੈ। ਮੈਂ ਫਿਰ ਇੱਕ ਵਾਰ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

 *** *** *** ***

ਡੀਐੱਸ/ਵੀਜੇ/ਆਰਕੇ



(Release ID: 2013641) Visitor Counter : 49