ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 8 ਮਾਰਚ ਨੂੰ ਪਹਿਲੇ ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਪ੍ਰਦਾਨ ਕਰਨਗੇ


ਇਹ ਪੁਰਸਕਾਰ ਕਹਾਣੀ ਸੁਣਾਉਣ, ਸਮਾਜਿਕ ਪਰਿਵਤਰਨ ਸਮਰਥਨ ਕਰਨ, ਵਾਤਾਵਰਣਕ ਸਥਿਰਤਾ, ਸਿੱਖਿਆ, ਗੇਮਿੰਗ ਸਹਿਤ ਹੋਰ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਅਤੇ ਪ੍ਰਭਾਵ ਨੂੰ ਮਾਨਤਾ ਦੇਣ ਦਾ ਇੱਕ ਪ੍ਰਯਾਸ ਹੈ

ਇਸ ਪੁਰਸਕਾਰ ਵਿੱਚ ਅਪਾਰ ਜਨਤਕ ਭਾਗੀਦਾਰੀ ਦੇਖੀ ਗਈ ਹੈ; 1.5 ਲੱਖ ਤੋਂ ਅਧਿਕ ਨਾਮਾਂਕਣ ਕੀਤੇ ਗਏ ਅਤੇ ਲਗਭਗ 10 ਲੱਖ ਵੋਟਾਂ ਪਾਈਆਂ ਗਈਆਂ

ਪੁਰਸਕਾਰ ਵੀਹ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਜਾਣਗੇ

Posted On: 07 MAR 2024 4:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਮਾਰਚ 2024 ਨੂੰ ਸੁਬ੍ਹਾ 10.30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ, ਵਿੱਚ ਪਹਿਲੇ ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਪ੍ਰਦਾਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਭੀ ਸੰਬੋਧਨ ਕਰਨਗੇ।

 

ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਕਹਾਣੀ ਸੁਣਾਉਣ, ਸਮਾਜਿਕ ਪਰਿਵਤਰਨ ਦੀ ਵਕਾਲਤ, ਵਾਤਾਵਰਣਕ ਸਥਿਰਤਾ, ਸਿੱਖਿਆ ਅਤੇ ਗੇਮਿੰਗ ਸਹਿਤ ਹੋਰ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਅਤੇ ਪ੍ਰਭਾਵ ਨੂੰ ਮਾਨਤਾ ਦੇਣ ਦਾ ਇੱਕ ਪ੍ਰਯਾਸ ਹੈ। ਸਕਾਰਾਤਮਕ ਬਦਲਾਅ ਲਿਆਉਣ ਵਾਸਤੇ ਰਚਨਾਤਮਕਤਾ ਦਾ ਉਪਯੋਗ ਕਰਨ ਦੇ ਲਈ ਇਸ ਅਵਾਰਡ (ਪੁਰਸਕਾਰ) ਦੀ ਪਰਿਕਲਪਨਾ ਇੱਕ ਲਾਂਚਪੈਡ ਦੇ ਰੂਪ ਵਿੱਚ ਕੀਤੀ ਗਈ ਹੈ।

 

ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਦੇ ਲਈ ਮਿਸਾਲੀ ਜਨਤਕ ਸਹਿਭਾਗਿਤਾ ਸਾਹਮਣੇ ਆਈ ਹੈ। ਪਹਿਲੇ ਦੌਰ ਵਿੱਚ 20 ਵਿਭਿੰਨ ਸ਼੍ਰੇਣੀਆਂ ਵਿੱਚ 1.5 ਲੱਖ ਤੋਂ ਅਧਿਕ ਨਾਮਾਂਕਣ ਪ੍ਰਾਪਤ ਹੋਏ ਸਨ। ਇਸ ਦੇ ਬਾਅਦ, ਵੋਟਿੰਗ ਰਾਊਂਡ ਵਿੱਚ ਵਿਭਿੰਨ ਅਵਾਰਡ ਸ਼੍ਰੇਣੀਆਂ ਵਿੱਚ ਡਿਜੀਟਲ ਰਚਨਾਕਾਰਾਂ ਦੇ ਲਈ ਲਗਭਗ  10 ਲੱਖ ਵੋਟਾਂ ਪਾਈਆਂ ਗਈਆਂ। ਇਸ ਦੇ ਬਾਅਦ, ਤਿੰਨ ਇੰਟਰਨੈਸ਼ਨਲ ਰਚਨਾਕਾਰਾਂ ਸਹਿਤ 23 ਜੇਤੂਆਂ ਦਾ ਨਿਰਣਾ ਕੀਤਾ ਗਿਆ। ਇਹ ਜ਼ਬਰਦਸਤ ਜਨਤਕ ਜੁੜਾਅ ਇਸ ਬਾਤ ਦਾ ਪ੍ਰਮਾਣ ਹੈ ਕਿ ਪੁਰਸਕਾਰ ਵਾਸਤਵ ਵਿੱਚ ਲੋਕਾਂ ਦੀ ਪਸੰਦ ਨੂੰ ਪ੍ਰਦਰਸ਼ਿਤ ਕਰਦਾ ਹੈ।

 

ਇਹ ਪੁਰਸਕਾਰ ਬਿਹਤਰੀਨ  ਕਹਾਣੀਕਾਰ ਪੁਰਸਕਾਰ ਸਹਿਤ ਵੀਹ ਸ਼੍ਰੇਣੀਆ ਵਿੱਚ ਪ੍ਰਦਾਨ ਕੀਤਾ ਜਾਵੇਗਾ। ਇਨ੍ਹਾਂ ਸ਼੍ਰੇਣੀਆ ਵਿੱਚ ਸਾਲ ਦਾ ਵਿਘਨਕਰਤਾ(Disruptor), ਸਾਲ ਦੇ ਸੈਲਿਬ੍ਰਿਟੀ ਨਿਰਮਾਤਾ, ਗ੍ਰੀਨ ਚੈਂਪੀਅਨ ਅਵਾਰਡ; ਸਮਾਜਿਕ ਪਰਿਵਤਰਨ ਦੇ ਲਈ ਬਿਹਤਰੀਨ  ਰਚਨਾਕਾਰ; ਸਭ ਤੋਂ ਵਧ ਪ੍ਰਭਾਵਸ਼ਾਲੀ ਕ੍ਰਿਸ਼ੀ ਨਿਰਮਾਤਾ (Most Impactful Agri creator); ਸਾਲ ਦੇ ਸੱਭਿਆਚਾਰਕ ਰਾਜਦੂਤ; ਇੰਟਰਨੈਸ਼ਨਲ ਨਿਰਮਾਤਾ ਪੁਰਸਕਾਰ; ਬਿਹਤਰੀਨ  ਯਾਤਰਾ ਨਿਰਮਾਤਾ ਪੁਰਸਕਾਰ; ਸਵੱਛਤਾ ਰਾਜਦੂਤ ਪੁਰਸਕਾਰ (Swachhta Ambassador Award); ਨਿਊ ਇੰਡੀਆ ਚੈਂਪੀਅਨ ਅਵਾਰਡ; ਟੈੱਕ ਕ੍ਰਿਏਟਰਸ ਅਵਾਰਡ (Tech Creator Award); ਹੈਰੀਟੇਜ ਫੈਸ਼ਨ ਆਇਕਨ ਅਵਾਰਡ; ਸਭ ਤੋਂ ਅਧਿਕ ਰਚਨਾਤਮਕ ਰਚਨਾਕਾਰ (ਪੁਰਸ਼ ਅਤੇ ਮਹਿਲਾ); ਖੁਰਾਕ ਸ਼੍ਰੇਣੀ ਵਿੱਚ ਬਿਹਤਰੀਨ  ਨਿਰਮਾਤਾ; ਸਿੱਖਿਆ ਸ਼੍ਰੇਣੀ ਵਿੱਚ ਬਿਹਤਰੀਨ  ਰਚਨਾਕਾਰ, ਗੇਮਿੰਗ ਸ਼੍ਰੇਣੀ ਵਿੱਚ ਬਿਹਤਰੀਨ  ਕ੍ਰਿਏਟਰ; ਬਿਹਤਰੀਨ  ਸੂਖਮ ਨਿਰਮਾਤਾ; ਬਿਹਤਰੀਨ  ਨੈਨੋ ਨਿਰਮਾਤਾਬਿਹਤਰੀਨ  ਸਿਹਤ ਅਤੇ ਫਿਟਨਸ ਨਿਰਮਾਤਾ ਸ਼ਾਮਲ ਹਨ।

 

***

ਡੀਐੱਸ/ਐੱਸਟੀ



(Release ID: 2012926) Visitor Counter : 53