ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਵਿੱਚ ਰਿਪਬਲਿਕ ਸਮਿਟ 2024 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 07 MAR 2024 11:58PM by PIB Chandigarh

ਆਪ ਸਬਕੋ ਨਮਸਕਾਰ।

ਰਿਪਬਲਿਕ ਟੀਮ ਨੂੰ ਭੀ ਮੇਰੀ ਤਰਫ਼ੋਂ ਵਿਸ਼ੇਸ਼ ਇਸ ਸਮਿਟ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਮੈਂ ਮੰਨਦਾ ਹਾਂ ਕਿ ਅਰਣਬ ਨੇ ਜੋ ਦੱਸਿਆ ਉਹ ਦਿਨ ਭਰ ਜੋ ਮੰਥਨ ਚਲਿਆ ਹੋਵੇਗਾ, ਉਸੇ ਵਿੱਚੋਂ ਨਿਕਲਿਆ ਹੋਵੇਗਾ। ਮੈਂ ਆਉਣ ਤੋਂ ਪਹਿਲੇ ਪਾਣੀ ਇਸ ਲਈ ਪੀਤਾ ਕਿ ਇਤਨਾ ਸਾਰਾ ਮੈਂ ਪਚਾ ਪਾਵਾਂਗਾ ਕਿ ਨਹੀਂ ਪਚਾ ਪਾਵਾਂਗਾ। ਕੁਝ ਸਾਲ ਪਹਿਲੇ ਜਦੋਂ ਮੈਂ ਕਿਹਾ ਸੀ ਕਿ ਇਹ ਦਹਾਕਾ ਭਾਰਤ ਦਾ ਹੈ, ਹੁਣ ਜਦੋਂ ਅਸੀਂ political ਲੋਕ ਬੋਲਦੇ ਹਾਂ ਤਾਂ ਲੋਕ ਇਹੀ ਮੰਨਦੇ ਹਨ ਕਿ ਇਹ ਤਾਂ political statement ਹਨ, ਇਹ ਰਾਜਨੇਤਾ ਤਾਂ ਬੋਲਦੇ ਰਹਿੰਦੇ ਹਨ। ਲੇਕਿਨ ਇਹ ਭੀ ਸਚਾਈ ਹੈ, ਅੱਜ ਦੁਨੀਆ ਇਹ ਕਹਿ ਰਹੀ ਹੈ ਕਿ ਇਹ ਦਹਾਕਾ ਭਾਰਤ ਦਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਇੱਕ ਕਦਮ ਹੋਰ ਅੱਗੇ ਵਧ ਕੇ ਹੁਣ Bharat-The Next Decade ‘ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਹ ਦਹਾਕਾ, ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਅਹਿਮ ਦਹਾਕਾ ਹੈ। ਅਤੇ ਮੈਂ ਮੰਨਦਾ ਹਾਂ ਕਿ ਜੋ ਭੀ ਜਿਸ ਨੂੰ influence ਕਰ ਸਕਦਾ ਹੈ। ਕੋਈ ਭੀ political ideology ਹੋਵੇ, ਕਿਤਨੇ ਹੀ opposition ਖਿਆਲ ਰੱਖਦੇ ਹੋਣ, ਲੇਕਿਨ ਇਹ ਕਹਿਣ ਵਿੱਚ ਕੀ ਜਾਂਦਾ ਹੈ ਕਿ ਭਈ ਇਹ ਦਸ ਸਾਲ ਕੰਮ ਕਰਨ ਜਿਹੇ ਹਨ, ਉਸ ਵਿੱਚ ਕੀ ਜਾਂਦਾ ਹੈ। ਲੇਕਿਨ ਕੁਝ ਲੋਕ ਇਤਨੀ ਨਿਰਾਸ਼ਾ ਦੀ ਗਰਤ(ਦੇ ਟੋਏ) ਵਿੱਚ ਡੁੱਬੇ ਹੋਏ ਹਨ ਕਿ ਉਨ੍ਹਾਂ ਦੇ ਲਈ ਨਾ ਇਹ ਸੋਚਣਾ, ਨਾ ਇਹ ਸੁਣਨਾ, ਅਤੇ ਨਾ ਹੀ ਇਹ ਬੋਲਣਾ ਬੜਾ ਮੁਸ਼ਕਿਲ ਹੋ ਗਿਆ ਹੈ। ਕੁਝ ਲੋਕ ਖਾਸ ਕਰਕੇ ਹਾਸਾ ਸ਼ੇਅਰ ਕਰ ਰਹੇ ਹਨ ਤਾਂ ਸੁਭਾਵਿਕ ਹੈ ਕਿ ਮੇਰੀ ਬਾਤ ਸਹੀ ਜਗ੍ਹਾ ‘ਤੇ ਪਹੁੰਚ ਗਈ ਹੈ। ਲੇਕਿਨ ਮੈਂ ਮੰਨਦਾ ਹਾਂ ਕਿ ਐਸੇ ਵਿਸ਼ਿਆਂ ‘ਤੇ ਚਰਚਾ ਭੀ ਬਹੁਤ ਜ਼ਰੂਰੀ ਹੈ, ਮੰਥਨ ਭੀ ਬਹੁਤ ਜ਼ਰੂਰੀ ਹੈ।

ਲੇਕਿਨ ਸਾਥੀਓ,

ਜਿਸ ਦਹਾਕੇ ਵਿੱਚ ਅਸੀਂ ਹੁਣ ਹਾਂ...ਜੋ ਦਹਾਕਾ ਹੁਣ ਗੁਜਰ ਰਿਹਾ ਹੈ...ਮੈਂ ਸਮਝਦਾ ਹਾਂ ਉਹ ਆਜ਼ਾਦ ਭਾਰਤ ਦਾ ਹੁਣ ਤੱਕ ਦਾ ਸਭ ਤੋਂ Important Decade ਹੈ। ਅਤੇ ਇਸ ਲਈ ਹੀ ਲਾਲ ਕਿਲੇ ਤੋਂ ਮੈਂ ਕਿਹਾ ਸੀ-ਯਹੀ ਸਮਯ ਹੈ, ਸਹੀ ਸਮਯ ਹੈ। ਇਹ ਦਹਾਕਾ ਇੱਕ ਸਕਸ਼ਮ,ਸਮਰੱਥ ਅਤੇ ਵਿਕਸਿਤ ਭਾਰਤ ਬਣਾਉਣ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲਾ decade ਹੈ। ਇਹ ਦਹਾਕਾ, ਉਨ੍ਹਾਂ ਆਕਾਂਖਿਆਵਾਂ ਨੂੰ, Aspirations ਨੂੰ ਪੂਰਾ ਕਰਨ ਦਾ ਹੈ ਜੋ ਕਦੇ ਭਾਰਤ ਦੇ ਲੋਕਾਂ ਨੂੰ ਅਸੰਭਵ ਲਗਦੀਆਂ ਸਨ। ਇੱਕ mental barrier ਤੋੜਨਾ ਬਹੁਤ ਜ਼ਰੂਰੀ ਹੈ। ਇਹ ਦਹਾਕਾ ਭਾਰਤ ਦੇ ਸੁਪਨਿਆਂ ਨੂੰ, ਭਾਰਤ ਦੀ ਸਮਰੱਥਾ ਨੂੰ ਪੂਰਾ ਕਰਨ ਦਾ ਦਹਾਕਾ ਹੋਵੇਗਾ।ਅਤੇ ਮੈਂ ਇਹ ਵਾਕ ਬੜਾ ਮਹੱਤਵਪੂਰਨ ਬੋਲ ਰਿਹਾ ਹਾਂ-ਸੁਪਨੇ ਭਾਰਤ ਦੇ, ਸਮਰੱਥਾ ਭੀ ਭਾਰਤ ਦੀ। ਅਗਲਾ ਦਹਾਕਾ ਸ਼ੂਰੂ ਹੋਣ ਤੋਂ ਪਹਿਲੇ ਅਸੀਂ ਭਾਰਤ ਨੂੰ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਦੇ ਦੇਖਾਂਗੇ। ਅਗਲਾ ਦਹਾਕਾ ਸ਼ੁਰੂ ਹੋਣ ਤੋਂ ਪਹਿਲੇ ਭਾਰਤੀਆਂ ਦੇ ਪਾਸ ਘਰ, ਸ਼ੌਚਾਲਯ(ਟਾਇਲਟ), ਗੈਸ, ਬਿਜਲੀ, ਪਾਣੀ, ਇੰਟਰਨੈੱਟ, ਸੜਕ, ਹਰ ਬੁਨਿਆਦੀ ਸੁਵਿਧਾਵਾਂ ਉਨ੍ਹਾਂ ਦੇ ਪਾਸ ਹੋਣਗੀਆਂ। ਇਹ ਦਹਾਕਾ, ਭਾਰਤ ਵਿੱਚ ਵਰਲਡ ਕਲਾਸ ਐਕਸਪ੍ਰੈੱਸਵੇ, ਹਾਈ ਸਪੀਡ ਟ੍ਰੇਨ, ਵਿਆਪੀ ਵਾਟਰਵੇਜ਼ ਨੈੱਟਵਰਕ ਅਜਿਹੀਆਂ ਅਨੇਕ infrastructure ਦੀਆਂ ਆਧੁਨਿਕਤਮ ਚੀਜ਼ਾਂ ਦੇ ਨਿਰਮਾਣ ਦਾ ਦਹਾਕਾ ਹੋਵੇਗਾ। ਇਸੇ ਦਹਾਕੇ ਵਿੱਚ ਭਾਰਤ ਨੂੰ ਆਪਣੀ ਪਹਿਲੀ ਬੁਲਟ ਟ੍ਰੇਨ ਮਿਲੇਗੀ। ਇਸੇ ਦਹਾਕੇ ਵਿੱਚ ਭਾਰਤ ਨੂੰ fully operational dedicated freight corridors ਮਿਲਣਗੇ। ਇਸੇ ਦਹਾਕੇ ਵਿੱਚ ਭਾਰਤ ਦੇ ਬੜੇ ਸ਼ਹਿਰ ਜਾਂ ਤਾਂ ਮੈਟਰੋ ਜਾਂ ਨਮੋ ਭਾਰਤ ਰੇਲ ਦੇ ਨੈੱਟਵਰਕ ਨਾਲ ਜੁੜ ਚੁੱਕੇ ਹੋਣਗੇ। ਯਾਨੀ ਇਹ ਦਹਾਕਾ, ਭਾਰਤ ਦੀ High Speed Connectivity, High Speed Mobility ਅਤੇ High Speed Prosperity ਦਾ ਦਹਾਕਾ ਹੋਵੇਗਾ।

ਸਾਥੀਓ,

ਆਪ (ਤੁਸੀਂ) ਭੀ ਜਾਣਦੇ ਹੋ ਕਿ ਇਹ ਸਮਾਂ ਆਲਮੀ ਅਨਿਸ਼ਚਿਤਤਾਵਾਂ ਅਤੇ ਅਸਥਿਰਤਾ ਦਾ ਸਮਾਂ ਹੈ। ਅਤੇ ਐਕਸਪਰਟਸ ਕਹਿ ਰਹੇ ਹਨ ਕਿ ਸੈਕੰਡ ਵਰਲਡ ਵਾਰ ਦੇ ਬਾਅਦ ਇਹ ਸਭ ਤੋਂ ਅਧਿਕ ਅਸਥਿਰ ਸਮਾਂ ਅਨੁਭਵ ਹੋ ਰਿਹਾ ਹੈ, ਉਸ ਦੀ ਤੀਬਰਤਾ ਭੀ ਅਤੇ ਉਸ ਦਾ ਸਪ੍ਰੈਡ ਭੀ। ਪੂਰੀ ਦੁਨੀਆ ਵਿੱਚ ਕਈ ਸਰਕਾਰਾਂ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੇਕਿਨ ਇਨ੍ਹਾਂ ਸਭ ਦੇ ਦਰਮਿਆਨ, ਭਾਰਤ ਇੱਕ ਸਸ਼ਕਤ ਲੋਕਤੰਤਰ ਦੇ ਰੂਪ ਵਿੱਚ ਵਿਸ਼ਵਾਸ ਦੀ ਕਿਰਨ ਬਣਿਆ ਹੋਇਆ ਹੈ। ਮੈਂ ਆਸ਼ਾ ਦੀ ਕਿਰਨ ਨਹੀਂ ਕਹਿ ਰਿਹਾ ਹਾਂ, ਮੈਂ ਵਿਸ਼ਵਾਸ ਦੀ ਕਿਰਨ ਬਹੁਤ ਜ਼ਿੰਮੇਦਾਰੀ ਦੇ ਨਾਲ ਬੋਲ ਰਿਹਾ ਹਾਂ। ਅਤੇ ਇਹ ਸਥਿਤੀਆਂ ਤਦ ਹਨ, ਜਦੋਂ ਅਸੀਂ ਦੇਸ਼ ਵਿੱਚ ਬਹੁਤ ਸਾਰੇ Reforms ਭੀ ਕੀਤੇ ਹਨ। ਭਾਰਤ ਨੇ ਇਹ ਸਾਬਤ ਕੀਤਾ ਹੈ ਕਿ Good Economics ਦੇ ਨਾਲ ਹੀ Good Politics ਭੀ ਹੋ ਸਕਦੀ ਹੈ।

 

ਸਾਥੀਓ,

ਅੱਜ ਇਹ ਇੱਕ ਗਲੋਬਲ ਜਿਗਿਆਸਾ (ਉਤਸੁਕਤਾ), ਗਲੋਬਲ curiosity ਹੈ ਕਿ ਭਾਰਤ ਨੇ ਕਿਵੇਂ ਕੀਤਾ ? ਇਹ ਇਸ ਲਈ ਹੋਇਆ ਕਿਉਂਕਿ ਅਸੀਂ ਹਮੇਸ਼ਾ ਸਿੱਕੇ ਦੇ ਕਿਸੇ ਭੀ ਪਹਿਲੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਇਹ ਇਸ ਲਈ ਹੋਇਆ ਕਿਉਂਕਿ ਅਸੀਂ ਦੇਸ਼ ਦੀਆਂ ਜ਼ਰੂਰਤਾਂ ਭੀ ਪੂਰੀਆਂ ਕੀਤੀਆਂ, ਅਤੇ ਸੁਪਨੇ ਭੀ ਪੂਰੇ ਕੀਤੇ। ਇਹ ਇਸ ਲਈ ਹੋਇਆ ਕਿਉਂਕਿ ਸਮ੍ਰਿੱਧੀ ‘ਤੇ ਭੀ ਧਿਆਨ ਦਿੱਤਾ ਅਤੇ ਸਸ਼ਕਤੀਕਰਣ ‘ਤੇ ਭੀ ਕੰਮ ਕੀਤਾ। ਜਿਵੇਂ, ਅਸੀਂ Corporate Tax ਵਿੱਚ ਰਿਕਾਰਡ ਕਮੀ ਕੀਤੀ, ਲੇਕਿਨ ਅਸੀਂ ਇਹ ਭੀ ਸੁਨਿਸ਼ਚਿਤ ਕੀਤਾ ਕਿ Personal Income ‘ਤੇ ਟੈਕਸ ਘੱਟ ਤੋਂ ਘੱਟ ਹੋਵੇ। ਅੱਜ ਅਸੀਂ ਹਾਈਵੇ, ਰੇਲਵੇ, ਏਅਰਵੇ ਅਤੇ ਵਾਟਰਵੇ ਦੇ ਨਿਰਮਾਣ ‘ਤੇ ਰਿਕਾਰਡ Invest ਕਰ ਰਹੇ ਹਾਂ, ਲੇਕਿਨ ਨਾਲ ਹੀ, ਅਸੀਂ ਗ਼ਰੀਬਾਂ ਦੇ ਲਈ ਕਰੋੜਾਂ ਘਰ ਭੀ ਬਣਵਾ ਰਹੇ ਹਾਂ, ਉਨ੍ਹਾਂ ਨੂੰ ਮੁਫ਼ਤ ਇਲਾਜ, ਮੁਫ਼ਤ ਰਾਸ਼ਨ ਦੀ ਸੁਵਿਧਾ ਦੇ ਰਹੇ ਹਾਂ। ਅਸੀਂ ਮੇਕ ਇਨ ਇੰਡੀਆ ਦੀਆਂ PLI Schemes ਵਿੱਚ ਛੂਟ ਦਿੱਤੀ ਤਾਂ ਕਿਸਾਨਾਂ ਨੂੰ ਬੀਮਾ ਨਾਲ ਸੁਰੱਖਿਆ ਅਤੇ ਆਮਦਨ ਵਧਾਉਣ ਦੇ ਸਾਧਨ ਭੀ ਦਿੱਤੇ ਹਨ। ਅਸੀਂ ਟੈਕਨੋਲੋਜੀ ਅਤੇ ਇਨੋਵੇਸ਼ਨ ‘ਤੇ ਬੜਾ Invest ਕਰ ਰਹੇ ਹਾਂ, ਲੇਕਿਨ ਇਸ ਦੇ ਨਾਲ ਅਸੀਂ ਨੌਜਵਾਨਾਂ ਦੀ ਸਕਿੱਲ ਡਿਵੈਲਪਮੈਂਟ ‘ਤੇ ਭੀ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਹਨ। 

 

ਸਾਥੀਓ,

ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਵਿੱਚ ਭਾਰਤ ਦਾ ਬਹੁਤ ਸਮਾਂ, ਉਸ ਨੂੰ ਗਲਤ ਦਿਸ਼ਾ ਵਿੱਚ ਲੈ ਜਾਣ ਵਿੱਚ ਗੁਆ ਦਿੱਤਾ ਗਿਆ। ਇੱਕ ਹੀ ਪਰਿਵਾਰ ‘ਤੇ ਫੋਕਸ ਦੀ ਵਜ੍ਹਾ ਨਾਲ ਦੇਸ਼ ਦਾ ਵਿਕਾਸ ਡੀ-ਫੋਕਸ ਹੋ ਗਿਆ। ਮੈਂ ਇਸ ਦੇ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ ਹਾਂ। ਲੇਕਿਨ ਆਪ (ਤੁਸੀਂ) ਇਹ ਮੰਨੋਗੇ ਕਿ ਵਿਕਸਿਤ ਭਾਰਤ ਬਣਨ ਦੇ ਲਈ, ਸਾਨੂੰ ਆਪਣੇ ਗੁਆਚੇ(ਖੋਏ) ਹੋਏ ਸਮੇਂ ਨੂੰ ਭੀ ਰਿਕਵਰ ਕਰਨਾ ਹੋਵੇਗਾ। ਇਸ ਦੇ ਲਈ ਅਭੂਤਪੂਰਵ ਸਕੇਲ ਅਤੇ ਅਭੂਤਪੂਰਵ ਸਪੀਡ ‘ਤੇ ਕੰਮ ਕਰਨਾ ਹੋਵੇਗਾ। ਅੱਜ ਆਪ(ਤੁਸੀਂ) ਭਾਰਤ ਵਿੱਚ ਹਰ ਤਰਫ਼ ਇਹੀ ਹੁੰਦਾ ਦੇਖ ਰਹੇ ਹੋਵੋਗੇ। ਮੈਂ ਜਦੋਂ  ਗੁਜਰਾਤ ਵਿੱਚ ਸਾਂ, ਤਾਂ ਮੈਂ ਉਸ ਸਮੇਂ ਪਬਲਿਕਲੀ ਚੁਣੌਤੀ ਦਿੰਦਾ ਸਾਂ ਕਿ ਕਿਸੇ ਭੀ ਦਿਸ਼ਾ ਵਿੱਚ 25 ਕਿਲੋਮੀਟਰ ਜਾਓ, ਤੁਹਾਨੂੰ ਕੋਈ ਨਾ ਕੋਈ development ਦਾ infrastructure ਦਾ ਕੰਮ ਚਲਦਾ ਹੋਇਆ ਨਜ਼ਰ ਆਵੇਗਾ। ਕਿਸੇ ਭੀ ਦਿਸ਼ਾ ਵਿੱਚ 25 ਕਿਲੋਮੀਟਰ, ਕਿਤੋਂ ਭੀ ਸ਼ੁਰੂ ਕਰੋ। ਮੈਂ ਅੱਜ ਕਿਲੋਮੀਟਰ ਦੀ ਭਾਸ਼ਾ ਨਹੀਂ ਬੋਲ ਰਿਹਾ ਹਾਂ, ਲੇਕਿਨ ਮੈਂ ਅੱਜ ਕਹਿ ਸਕਦਾ ਹਾਂ ਕਿ ਆਪ (ਤੁਸੀਂ) ਹਿੰਦੁਸਤਾਨ ਦੇ ਕਿਸੇ ਭੀ ਖੇਤਰ ਵਿੱਚ ਆਪ (ਤੁਸੀਂ) ਅਗਰ ਨਜ਼ਰ ਕਰੋਗੇ ਕੁਝ ਨਾ ਕੁਝ ਪਹਿਲੇ ਤੋਂ ਅੱਛਾ ਹੋ ਰਿਹਾ ਹੈ। ਅਤੇ ਆਪ (ਤੁਸੀਂ)  ਲੋਕ ਭਲੇ ਇਸ ‘ਤੇ ਡਿਬੇਟ ਕਰ ਰਹੇ ਹੋ ਕਿ ਤੀਸਰੇ ਟਰਮ ਵਿੱਚ ਬੀਜੇਪੀ ਨੂੰ 370 ਤੋਂ ਕਿਤਨੀਆਂ ਜ਼ਿਆਦਾ ਸੀਟਾਂ ਮਿਲਣਗੀਆਂ। ਮੈਂ ਭੀ ਤਾਂ ਆਪ ਲੋਕਾਂ ਦੇ ਦਰਮਿਆਨ ਰਹਿੰਦਾ ਹਾਂ ਨਾ। ਲੇਕਿਨ ਮੇਰਾ ਪੂਰਾ ਧਿਆਨ ਦੇਸ਼ ਦੇ ਵਿਕਾਸ ਦੀ ਸਪੀਡ ਅਤੇ ਸਕੇਲ ਨੂੰ ਹੋਰ ਵਧਾਉਣ ‘ਤੇ ਹੀ ਲਗਿਆ ਹੋਇਆ ਹੈ। ਅਗਰ ਮੈਂ ਸਿਰਫ਼ 75 ਦਿਨ ਦਾ ਹਿਸਾਬ ਦੇਵਾਂ ਤੁਹਾਨੂੰ। ਸਿਰਫ਼ 75 ਦਿਨ ਦੀ ਬਾਤ ਕਰਾਂ, 75 days. ਤਾਂ ਰਿਪਬਲਿਕ ਦੇ ਦਰਸ਼ਕ ਭੀ ਹੈਰਾਨ ਹੋ ਜਾਣਗੇ ਅਤੇ ਮੈਂ ਪੱਕਾ ਮੰਨਦਾ ਹਾਂ ਹੈਰਾਨ ਹੋ ਜਾਣਗੇ। ਇੱਥੇ ਕੁਝ ਲੋਕ ਨਹੀਂ ਹੋਣਗੇ, ਦੇਸ਼ ਵਿੱਚ ਕਿਸ ਸਪੀਡ ֲ‘ਤੇ ਕੰਮ ਹੋ ਰਿਹਾ ਹੈ। ਪਿਛਲੇ 75 days ਵਿੱਚ ਮੈਂ ਕਰੀਬ-ਕਰੀਬ 9 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਸੀ। ਇਹ 110 ਬਿਲੀਅਨ ਡਾਲਰ ਤੋਂ ਭੀ ਜ਼ਿਆਦਾ ਹੁੰਦਾ ਹੈ। ਦੁਨੀਆ ਦੇ ਕਿਤਨੇ ਹੀ ਦੇਸ਼ਾਂ ਦਾ ਇਹ ਸਾਲ ਭਰ ਦਾ ਖਰਚ ਭੀ ਨਹੀਂ ਹੈ ਅਤੇ ਅਸੀਂ ਸਿਰਫ਼ 75 ਦਿਨਾਂ ਵਿੱਚ ਆਧੁਨਿਕ Infrastructure ‘ਤੇ ਇਸ ਤੋਂ ਜ਼ਿਆਦਾ Invest ਕਰ ਦਿੱਤਾ ਹੈ।

 

ਪਿਛਲੇ 75 ਦਿਨਾਂ ਵਿੱਚ ਦੇਸ਼ ਵਿੱਚ 7 ਨਵੇਂ ਏਮਸ ਦਾ ਲੋਕਅਰਪਣ ਹੋਇਆ ਹੈ। 4 ਮੈਡੀਕਲ ਅਤੇ ਨਰਸਿੰਗ ਕਾਲਜ, 6 ਨੈਸ਼ਨਲ ਰਿਸਰਚ ਲੈਬਸ ਸ਼ੁਰੂ ਹੋਈਆਂ ਹਨ। 3 IIM, 10 IIT, 5 NIT ਦੇ ਪਰਮਾਨੈਂਟ ਕੈਂਪਸ ਜਾਂ ਉਨ੍ਹਾਂ ਨਾਲ ਜੁੜੀਆਂ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਹੈ। 3 IIIT, 2 ਆਈਸੀਏਆਰ ਅਤੇ 10 ਸੈਂਟਰਲ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ। ਸਪੇਸ ਇਨਫ੍ਰਾਸਟ੍ਰਕਚਰ ਨਾਲ ਜੁੜੀਆਂ 1800 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਲੋਕਅਰਪਣ ਕੀਤਾ ਗਿਆ ਹੈ। ਇਨ੍ਹਾਂ ਹੀ 75 ਦਿਨਾਂ ਵਿੱਚ 54 ਪਾਵਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ। ਕਾਕਰਾਪਾਰ ਪਰਮਾਣੂ ਊਰਜਾ ਪਲਾਂਟ ਦੇ ਦੋ ਨਵੇਂ ਰਿਐਕਟਰ, ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ। ਕਲਪੱਕਮ ਵਿੱਚ ਸਵਦੇਸ਼ੀ ਫਾਸਟ ਬ੍ਰੀਡਰ ਰਿਐਕਟਰ ਦੀ “ਕੋਰ ਲੈਂਡਿੰਗ” ਦੀ ਸ਼ੁਰੂਆਤ ਹੋਈ ਹੈ। ਅਤੇ ਇਹ ਇੱਕ ਬਹੁਤ ਬੜਾ revolutionary ਕੰਮ ਹੈ। ਤੇਲੰਗਾਨਾ ਵਿੱਚ, 1600 ਮੈਗਾਵਾਟ ਦੇ ਥਰਮਲ ਪਾਵਰ ਪਲਾਂਟ ਦਾ ਲੋਕਅਰਪਣ ਹੋਇਆ ਹੈ। ਝਾਰਖੰਡ ਵਿੱਚ 1300 ਮੈਗਾਵਾਟ ਦੇ ਥਰਮਲ ਪਾਵਰ ਪਲਾਂਟ ਦਾ ਲੋਕਅਰਪਣ ਹੋਇਆ ਹੈ। ਯੂਪੀ ਵਿੱਚ 1600 ਮੈਗਾਵਾਟ ਦੇ ਥਰਮਲ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਯੂਪੀ ਵਿੱਚ ਹੀ 300 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ।  ਇਸੇ ਕਾਲਖੰਡ ਵਿੱਚ,ਯੂਪੀ ਵਿੱਚ ਹੀ ਅਲਟਰਾ ਮੈਗਾ ਰੀਨਿਊਏਬਲ ਪਾਰਕ ਦਾ ਭੀ ਨੀਂਹ ਪੱਥਰ ਰੱਖਿਆ ਗਿਆ ਹੈ। ਹਿਮਾਚਲ ਵਿੱਚ ਹਾਇਡ੍ਰੋ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਤਮਿਲ ਨਾਡੂ ਵਿੱਚ ਦੇਸ਼ ਦੇ ਪਹਿਲੇ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਵੈਸਲ ਨੂੰ ਲਾਂਚ ਕੀਤਾ ਗਿਆ। ਯੂਪੀ ਦੇ ਮੇਰਠ-ਸਿੰਭਾਵਲੀ ਟ੍ਰਾਂਸਮਿਸ਼ਨ ਲਾਇਨਸ ਦਾ ਉਦਘਾਟਨ ਹੋਇਆ ਹੈ। ਕਰਨਾਟਕਾ ਦੇ ਕੋੱਪਲ ਵਿੱਚ ਵਿੰਡ ਐਨਰਜੀ ਜ਼ੋਨ ਤੋਂ ਟ੍ਰਾਂਸਮਿਸ਼ਨ ਲਾਇਨਸ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਹੀ 75 ਦਿਨਾਂ ਵਿੱਚ ਭਾਰਤ ਦੇ ਸਭ ਤੋਂ ਲੰਬੇ ਕੇਬਲ ਅਧਾਰਿਤ ਬ੍ਰਿਜ ਦਾ ਲੋਕਅਰਪਣ ਹੋਇਆ ਹੈ। ਲਕਸ਼ਦ੍ਵੀਪ ਤੱਕ ਅੰਡਰ-ਸੀ-ਆਪਟਿਕਲ ਕੇਬਲ ਦੇ ਕੰਮ ਨੂੰ ਪੂਰਾ ਕਰਕੇ ਲੋਕਅਰਪਣ ਕੀਤਾ ਗਿਆ ਹੈ। ਦੇਸ਼ ਦੇ ਸਾਢੇ 500 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਦਾ ਕੰਮ ਸ਼ੁਰੂ ਹੋਇਆ। 33 ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ। ਰੋਡ, ਓਵਰਬ੍ਰਿਜ, ਅੰਡਰਪਾਸ ਦੇ 1500 ਤੋਂ ਜ਼ਿਆਦਾ ਪਰਿਯੋਜਨਾਵਾਂ ਦਾ ਸ਼ੁਭਅਰੰਭ ਹੋਇਆ। ਦੇਸ਼ ਦੇ 4 ਸ਼ਹਿਰਾਂ ਵਿੱਚ ਮੈਟਰੋ ਨਾਲ ਜੁੜੀਆਂ 7 ਪਰਿਯੋਜਨਾਵਾਂ ਦਾ ਲੋਕਅਰਪਣ ਕੀਤਾ ਗਿਆ ਹੈ। ਕੋਲਕਾਤਾ ਨੂੰ ਦੇਸ਼ ਦੇ ਪਹਿਲੇ ਅੰਡਰਵਾਟਰ ਮੈਟਰੋ ਦੀ ਸੌਗਾਤ ਮਿਲੀ ਹੈ। ਪੋਰਟ ਡਿਵੈਲਪਮੈਂਟ ਦੀਆਂ 10  ਹਜ਼ਾਰ ਕਰੋੜ ਰੁਪਏ ਦੀਆਂ 30 ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਪਿਛਲੇ 75 ਦਿਨਾਂ ਵਿੱਚ ਹੀ ਕਿਸਾਨਾਂ ਦੇ ਲਈ ਦੁਨੀਆ ਦੀ ਸਭ ਤੋਂ ਬੜੀ ਸਟੋਰੇਜ ਸਕੀਮ ਸ਼ੁਰੂ ਹੋਈ ਹੈ। 18 ਹਜ਼ਾਰ cooperatives ਦੇ ਕੰਪਿਊਟਰਾਇਜ਼ੇਸ਼ਨ ਦੇ ਕੰਮ ਨੂੰ ਪੂਰਾ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 21 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਟ੍ਰਾਂਸਫਰ ਹੋਏ ਹਨ। ਅਤੇ ਰਿਪਬਲਿਕ ਟੀਵੀ ਦਰਸ਼ਕਾਂ ਨੂੰ ਮੈਂ ਯਾਦ ਦਿਵਾ ਦਿਆਂ ਕਿ ਇਹ ਉਹ ਪ੍ਰੋਜੈਕਟ ਹਨ ਜਿਸ ਵਿੱਚ ਮੈਂ ਸ਼ਾਮਲ ਰਿਹਾ ਹਾਂ। ਅਤੇ ਇਹ ਮੈਂ ਸਿਰਫ਼ ਨੀਂਹ ਪੱਥਰ ਰੱਖਣ ਅਤੇ ਲੋਕਅਰਪਣ ਦੀ ਬਾਤ ਕੀਤੀ ਹੈ ਹੋਰ ਭੀ ਤਾਂ ਬਹੁਤ ਕੁਝ ਕੀਤਾ ਹੈ, ਉਹ ਮੈਂ ਨਹੀਂ ਦੱਸ ਰਿਹਾ ਹਾਂ। ਇਸ ਦੇ ਇਲਾਵਾ ਮੇਰੇ ਸਰਕਾਰ ਦੇ ਬਾਕੀ ਮੰਤਰ, ਬੀਜੇਪੀ ਐੱਨਡੀਏ ਦੀਆਂ ਦੂਸਰੀਆਂ ਸਰਕਾਰਾਂ ਦੀ ਲਿਸਟ, ਅਗਰ ਮੈਂ ਬੋਲਦਾ ਜਾਵਾਂਗਾ ਤਾਂ ਮੈਂ ਨਹੀਂ ਮੰਨਦਾ ਹਾਂ ਕਿ ਤੁਸੀਂ ਸੁਬ੍ਹਾ ਦੀ ਚਾਹ ਦਾ ਇੰਤਜ਼ਾਮ ਕੀਤਾ ਹੈ ਕਿ ਨਹੀਂ ਕੀਤਾ ਹੈ। ਲੇਕਿਨ ਮੈਂ ਇੱਕ ਹੋਰ Example ਦੇਵਾਂਗਾ ਕਿ ਸਾਡੀ ਸਰਕਾਰ ਦਾ ਸਕੇਲ ਅਤੇ ਸਪੀਡ ਕੀ ਹੈ, ਕਿਵੇਂ ਕੰਮ ਕਰ ਰਹੀ ਹੈ। ਆਪ(ਤੁਸੀਂ) ਭੀ ਜਾਣਦੇ ਹੋ ਕਿ ਇਸ ਸਾਲ ਦੇ ਬਜਟ ਵਿੱਚ, ਯਾਨੀ ਬਜਟ ਤਾਂ ਹੁਣੇ-ਹੁਣੇ ਗਿਆ ਹੈ। ਇਸ ਸਾਲ ਦੇ ਬਜਟ ਵਿੱਚ ਸੋਲਰ ਪਾਵਰ ਨਾਲ ਜੁੜੀ ਇੱਕ ਬੜੀ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ। ਬਜਟ ਦੀ ਘੋਸ਼ਣਾ ਦੇ ਬਾਅਦ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਨੂੰ ਕੈਬਨਿਟ ਤੋਂ ਮਨਜ਼ੂਰੀ ਦੇਣ ਵਿੱਚ, ਲਾਂਚ ਕਰਨ ਵਿੱਚ 4 ਸਪਤਾਹ ਤੋਂ ਭੀ ਘੱਟ ਦਾ ਸਮਾਂ ਗਿਆ ਹੈ। ਹੁਣ ਤਾਂ ਇੱਕ ਕਰੋੜ ਘਰਾਂ ਨੂੰ ਸੂਰਯ ਘਰ ਬਣਾਉਣ ਦੇ ਲਈ ਸਰਵੇ ਭੀ ਸ਼ੁਰੂ ਹੋ ਗਿਆ ਹੈ। ਇਸ ਯੋਜਨਾ ਦੇ ਤਹਿਤ ਸਰਕਾਰ ਦੀ ਤਿਆਰੀ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਅਤੇ ਅਤਿਰਿਕਤ ਸੋਲਰ ਯੂਨਿਟ ਤੋਂ ਲੋਕਾਂ ਨੂੰ ਕਮਾਈ ਕਰਵਾਉਣ ਦੀ ਭੀ ਹੈ। ਅੱਜ ਦੇਸ਼ਵਾਸੀ ਸਾਡੀ ਸਰਕਾਰ ਦੀ ਸਪੀਡ ਅਤੇ ਸਕੇਲ ਨੂੰ ਆਪਣੀਆਂ ਅੱਖਾਂ  ਨਾਲ ਦੇਖ ਰਹੇ ਹਨ, ਮਹਿਸੂਸ ਕਰ ਰਹੇ ਹਨ ਅਤੇ ਇਸ ਲਈ ਹੀ ਉਹ ਕਹਿ ਰਹੇ ਹਨ ਇੱਕ ਵਾਰ, 400 ਪਾਰ, ਫਿਰ ਇੱਕ ਫਾਰ 400 ਪਾਰ....

ਸਾਥੀਓ,

ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਤੁਹਾਡੇ ਖ਼ਿਲਾਫ਼ ਇਤਨੀ Negative Campaign ਚਲਾਈ ਜਾਂਦੀ ਹੈ, ਇਤਨੇ ਹਮਲੇ ਹੁੰਦੇ ਹਨ...ਤੁਹਾਨੂੰ ਫਰਕ ਨਹੀਂ ਪੈਂਦਾ ਕੀ? ਮੈਂ ਉਨ੍ਹਾਂ ਨੂੰ ਇਹੀ ਬੋਲਦਾ ਹਾਂ ਕਿ ਅਗਰ ਮੈਂ ਇਸ Negative Campaign ‘ਤੇ ਧਿਆਨ ਦੇਣ ਲਗ ਗਿਆ ਤਾਂ ਫਿਰ ਮੈਨੂੰ ਜੋ ਕੰਮ ਕਰਨੇ ਹਨ ਉਹ ਰਹਿ ਜਾਣਗੇ? ਮੈਂ 75 ਦਿਨ ਦਾ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਰੱਖਿਆ ਹੈ, ਲੇਕਿਨ ਨਾਲ ਹੀ ਮੈਂ ਅਗਲੇ 25 ਸਾਲ ਦਾ ਰੋਡਮੈਪ ਭੀ ਲੈ ਕੇ ਚਲ ਰਿਹਾ ਹਾਂ। ਅਤੇ ਮੇਰੇ ਲਈ ਇੱਕ-ਇੱਕ ਸੈਕੰਡ ਕੀਮਤੀ ਹੈ। ਇਸ ਚੁਣਾਵੀ ਮਾਹੌਲ ਵਿੱਚ ਭੀ ਅਸੀਂ ਆਪਣੇ ਕੰਮਕਾਜ ਨੂੰ ਲੈ ਕੇ ਜਨਤਾ ਦੇ ਪਾਸ ਜਾ ਰਹੇ ਹਾਂ। ਲੇਕਿਨ ਦੂਸਰੀ ਤਰਫ਼ ਕੀ ਹੈ। ਦੂਸਰੀ ਤਰਫ਼ ਗੁੱਸਾ ਹੈ, ਗਾਲੀਆਂ ਹਨ ਅਤੇ ਨਿਰਾਸ਼ਾ ਹੈ। ਇਨ੍ਹਾਂ ਦੇ ਪਾਸ ਨਾ ਮੁੱਦੇ ਹਨ ਅਤੇ ਨਾ ਕੋਈ ਸਮਾਧਾਨ ਹੈ। ਐਸਾ ਕਿਉਂ ਹੋ ਰਿਹਾ ਹੈ? ਐਸਾ ਇਸ ਲਈ ਹੈ, ਕਿਉਂਕਿ ਇਨ੍ਹਾਂ ਪਾਰਟੀਆਂ ਨੇ ਸੱਤ ਦਹਾਕਿਆਂ ਤੱਕ ਸਿਰਫ਼ Slogans ‘ਤੇ ਚੋਣਾਂ ਲੜੀਆਂ। ਇਹ ਲੋਕ ਗ਼ਰੀਬੀ ਹਟਾਓ ਕਹਿੰਦੇ ਰਹੇ... ਇਹ Slogans ਹੀ ਇਨ੍ਹਾਂ ਦੀ ਸਚਾਈ ਹੈ। ਬੀਤੇ 10 ਸਾਲ ਵਿੱਚ ਲੋਕਾਂ ਨੇ Slogans ਨਹੀਂ,  Solutions ਦੇਖੇ ਹਨ। ਖੁਰਾਕ ਸੁਰੱਖਿਆ ਹੋਵੇ ਜਾਂ ਖਾਦ ਕਾਰਖਾਨਿਆਂ ਨੂੰ ਫਿਰ ਤੋਂ ਸ਼ੁਰੂ ਕਰਨਾ ਹੋਵੇ, ਲੋਕਾਂ ਨੂੰ ਬਿਜਲੀ ਦੇਣੀ ਹੋਵੇ ਜਾਂ ਬੌਰਡਰ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨਾ ਹੋਵੇ, ਲੋਕਾਂ ਦੇ ਲਈ ਆਵਾਸ ਯੋਜਨਾ ਬਣਾਉਣ ਤੋਂ ਲੈ ਕੇ ਆਰਟੀਕਲ 370 ਨੂੰ ਹਟਾਉਣ ਤੱਕ ਸਾਡੀ ਸਰਕਾਰ ਨੇ ਸਾਰੀਆਂ ਪ੍ਰਾਥਮਿਕਤਾਵਾਂ ਨੂੰ ਇਕੱਠੇ ਲੈ ਕੇ ਕੰਮ ਕੀਤਾ ਹੈ। 

ਸਾਥੀਓ,

ਰਿਪਬਲਿਕ ਟੀਵੀ ਦਾ ਸਵਾਲਾਂ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਰਿਹਾ ਹੈ। Nation wants to know… ਅਤੇ ਇਹ ਕਹਿੰਦੇ ਕਹਿੰਦੇ ਆਪ ਲੋਕਾਂ ਨੇ ਅੱਛੇ-ਅੱਛਿਆਂ ਦੇ ਪਸੀਨੇ ਛੁਡਾ ਦਿੱਤੇ ਹਨ। ਪਹਿਲੇ ਦੇਸ਼ ਵਿੱਚ ਸਵਾਲ ਹੁੰਦਾ ਸੀ ਕਿ ਅੱਜ ਦੇਸ਼ ਕਿੱਥੇ ਹੈ, ਦੇਸ਼ ਕਿਸ ਹਾਲਤ ਵਿੱਚ ਹੈ! ਲੇਕਿਨ ਦੇਖੋ, ਬੀਤੇ 10 ਵਰ੍ਹਿਆਂ ਵਿੱਚ ਇਹ ਸਵਾਲ ਕਿਵੇਂ ਬਦਲ ਗਏ ਹਨ! 10 ਸਾਲ ਪਹਿਲੇ ਲੋਕ ਬੋਲਦੇ ਸਨ- ਸਾਡੀ ਇਕੌਨਮੀ ਦਾ ਹੁਣ ਕੀ ਹੋਵੇਗਾ? ਅੱਜ ਲੋਕ ਪੁੱਛਦੇ ਹਨ- ਅਸੀਂ ਕਿਤਨੀ ਜਲਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਾਂਗੇ। 10 ਸਾਲ ਪਹਿਲੇ ਲੋਕ ਬੋਲਦੇ ਸਨ- ਸਾਡੇ ਪਾਸ ਇਹ ਵਿਕਸਿਤ ਦੇਸ਼ਾਂ ਵਾਲੀ ਟੈਕਨੋਲੋਜੀ ਕਦੋਂ ਆਵੇਗੀ। ਅੱਜ ਲੋਕ ਵਿਦੇਸ਼ਾਂ ਤੋਂ ਆਉਣ ਵਾਲਿਆਂ ਤੋਂ ਪੁੱਛਦੇ ਹਨ- ਤੁਹਾਡੇ ਇੱਥੇ ਡਿਜੀਟਲ ਪੇਮੈਂਟ ਨਹੀਂ ਹੁੰਦੀ ਕੀ? 10 ਸਾਲ ਪਹਿਲੇ ਲੋਕ ਨੌਜਵਾਨਾਂ ਨੂੰ ਕਹਿੰਦੇ ਸਨ- ਨੌਕਰੀ ਨਹੀਂ ਮਿਲੇਗੀ ਤਾਂ ਕੀ ਕਰੋਗੇ? ਅੱਜ ਲੋਕ ਨੌਜਵਾਨਾਂ ਤੋਂ ਪੁੱਛਦੇ ਹਨ- ਤੁਹਾਡਾ ਸਟਾਰਟਅਪ ਕੈਸਾ ਚਲ ਰਿਹਾ ਹੈ। 10 ਸਾਲ ਪਹਿਲੋ ਇਹ Analysts ਪੁੱਛਦੇ ਸਨ- ਇਤਨੀ ਮਹਿੰਗਾਈ ਕਿਉਂ ਹੈ? ਅੱਜ ਇਹੀ ਲੋਕ ਪੁੱਛਦੇ ਹਨ- ਪੂਰੀ ਦੁਨੀਆ ਦੇ ਸੰਕਟ ਦੇ ਬਾਅਦ ਭੀ ਭਾਰਤ ਵਿੱਚ ਮਹਿੰਗਾਈ ਨਿਯੰਤ੍ਰਿਤ ਕਿਵੇਂ ਹੈ। 10 ਸਾਲ ਪਹਿਲੇ ਪੁੱਛਿਆ ਜਾਂਦਾ ਸੀ- ਵਿਕਾਸ ਕਿਉਂ ਨਹੀਂ ਹੋ ਰਿਹਾ? ਅੱਜ ਪੁੱਛਿਆ ਜਾਂਦਾ ਹੈ- ਆਖਰ ਅਸੀਂ ਇਤਨੀ ਤੇਜ਼ੀ ਨਾਲ ਵਿਕਾਸ ਕਰ ਕਿਵੇਂ ਰਹੇ ਹਾਂ। ਪਹਿਲੇ ਲੋਕ ਪੁੱਛਦੇ ਸਨ- ਹੁਣ ਕਿਹੜਾ ਘੁਟਾਲਾ ਨਿਕਲਿਆ? ਅੱਜ ਪੁੱਛਿਆ ਜਾਂਦਾ ਹੈ- ਹੁਣ ਕਿਹੜੇ ਘੁਟਾਲੇਬਾਜ਼ ‘ਤੇ ਕਾਰਵਾਈ ਹੋਈ? ਪਹਿਲੇ ਮੀਡੀਆ ਦੇ ਸਾਥੀ ਪੁੱਛਦੇ ਸਨ- ਕਿੱਥੇ ਹਨ Big Bang Reforms? ਅੱਜ ਪੁੱਛਿਆ ਜਾਂਦਾ ਹੈ- ਇਲੈਕਸ਼ਨ ਟਾਇਮ ਬਜਟ ਵਿੱਚ ਭੀ Reforms ਕਿਵੇਂ ਆ ਰਹੇ ਹਨ? 10 ਸਾਲ ਪਹਿਲੇ ਲੋਕ ਪੁੱਛਦੇ ਸਨ- ਜੰਮੂ ਕਸ਼ਮੀਰ ਤੋਂ ਆਰਟਕੀਲ 370 ਕਦੇ ਖ਼ਤਮ ਹੋਵੇਗਾ ਕੀ? ਅੱਜ ਪੁੱਛਿਆ ਜਾਂਦਾ ਹੈ- ਕਸ਼ਮੀਰ ਵਿੱਚ ਕਿਤਨੇ ਟੂਰਿਸਟ ਆਏ? ਕਸ਼ਮੀਰ ਵਿੱਚ ਕਿਤਨਾ ਨਿਵੇਸ਼ ਆਇਆ? ਵੈਸੇ ਮੈਂ ਅੱਜ ਸੁਬ੍ਹਾ ਹੀ ਸ੍ਰੀਨਗਰ ਵਿੱਚ ਸਾਂ। ਅਨੇਕਾਂ ਨਵੀਆਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖ ਕੇ ਅਤੇ ਲੋਕਅਰਪਣ ਕਰਕੇ ਆਇਆ ਹਾਂ। ਅਤੇ ਅੱਜ ਨਜ਼ਾਰਾ ਹੀ ਕੁੱਝ ਹੋਰ ਸੀ ਦੋਸਤੋ। 40 ਸਾਲ ਤੋਂ ਮੇਰਾ ਇਸ ਧਰਤੀ ਨਾਲ ਨਾਤਾ ਰਿਹਾ ਹੈ। ਅੱਜ ਮੈਂ ਅਲੱਗ ਮਿਜ਼ਾਜ ਦੇਖਿਆ, ਅਲੱਗ ਰੂਪ ਦੇਖਿਆ, ਸੁਪਨੇ ਦੇਖੇ, ਆਤਮਵਿਸ਼ਵਾਸ ਨਾਲ ਭਰੇ ਹੋਏ ਲੋਕ ਦੇਖੇ ਮੈਂ।

ਸਾਥੀਓ,

ਦਹਾਕਿਆਂ ਤੱਕ ਸਰਕਾਰਾਂ ਨੇ ਜਿਨ੍ਹਾਂ ਨੂੰ ਕਮਜ਼ੋਰ ਮੰਨ ਕੇ, liability ਮੰਨ ਕੇ ਛੱਡ ਦਿੱਤਾ, ਇਨ੍ਹਾਂ 10 ਵਰ੍ਹਿਆਂ ਵਿੱਚ ਅਸੀਂ ਉਨ੍ਹਾਂ ਦੀ ਜ਼ਿੰਮੇਦਾਰੀ ਲੈਣ ਦਾ ਕੰਮ ਕੀਤਾ ਹੈ। ਇਸੇ ਲਈ ਮੈਂ ਕਹਿੰਦਾ ਹਾਂ- ਜਿਸ ਦਾ ਕੋਈ ਨਹੀਂ, ਮੋਦੀ ਉਸ ਦੇ ਨਾਲ ਖੜ੍ਹਾ ਹੈ। ਤੁਸੀਂ Aspirational Districts ਦੀ ਉਦਹਾਰਣ ਲਵੋ ਵਰ੍ਹਿਆਂ ਤੱਕ, ਇਨ੍ਹਾਂ ਜ਼ਿਲ੍ਹਿਆਂ ਨੂੰ, ਇੱਥੇ ਰਹਿਣ ਵਾਲੇ ਕਰੋੜਾਂ ਦੇਸ਼ਵਾਸੀਆਂ ਨੂੰ ਪਿਛੜਾ ਦੱਸ ਕੇ ਭਾਗ (ਕਿਸਮਤ) ਦੇ ਭਰੋਸੇ ਛੱਡ ਦਿੱਤਾ ਗਿਆ ਸੀ। ਇਹ ਪਿਛੜਾ ਇਲਾਕਾ ਹੈ। ਸਾਡੀ ਸਰਕਾਰ ਨੇ ਨਾ ਸਿਰਫ਼ ਸੋਚ ਬਦਲੀ, ਬਲਕਿ ਅਪ੍ਰੋਚ ਭੀ ਬਦਲੀ ਅਤੇ ਨਾਲ-ਨਾਲ ਭਾਗ ਭੀ ਬਦਲਿਆ। ਇਸੇ ਤਰ੍ਹਾਂ ਸਾਡੇ ਬਾਰਡਰ ਕਿਨਾਰੇ ਦੇ ਜ਼ਿਲ੍ਹੇ ਅਤੇ ਉੱਥੇ ਰਹਿਣ ਵਾਲਿਆਂ ਦੀ ਭੀ ਜ਼ਿੰਦਗੀ ਸੀ। ਪਹਿਲਾਂ ਦੀਆਂ ਸਰਕਾਰਾਂ ਦੀ ਨੀਤੀ ਸੀ ਕਿ ਸੀਮਾ ਨਾਲ ਲਗੇ ਇਲਾਕਿਆਂ ਦਾ ਵਿਕਾਸ ਨਾ ਹੋਵੇ official ਕਹਿੰਦੇ ਸਨ, ਵਿਕਾਸ ਨਾ ਹੋਵੇ। ਇਸ ਨੀਤੀ ਦੇ ਕਾਰਨ ਉੱਥੇ ਰਹਿਣ ਵਾਲੇ ਲੋਕਾਂ ਨੂੰ ਭੀ ਪਰੇਸ਼ਾਨੀ ਹੁੰਦੀ ਸੀ, ਪਲਾਇਨ ਹੁੰਦਾ ਸੀ। ਅਸੀਂ Vibrant Villages Program ਸ਼ੁਰੂ ਕੀਤਾ, ਜਿਸ ਨਾਲ ਕਿ ਲੋਕ ਸਸ਼ਕਤ ਹੋਣ ਅਤੇ ਇਲਾਕਿਆਂ ਦੀ ਸਥਿਤੀਆਂ ਬਦਲਣ।

 

ਦਿਵਯਾਗਾਂ ਦੀ ਉਦਹਾਰਣ ਦੇਖੋ। ਵਰ੍ਹਿਆਂ ਤੱਕ ਇਨ੍ਹਾਂ ‘ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਵੋਟ ਬੈਂਕ ਨਹੀਂ ਸਨ। ਅਸੀਂ ਨਾ ਸਿਰਫ਼ ਦਿਵਯਾਂਗਾਂ ਨੂੰ ਹਰ ਖੇਤਰ ਵਿੱਚ ਪ੍ਰਾਥਮਿਕਤਾ ਦਿੱਤੀ, ਬਲਕਿ ਲੋਕਾਂ ਦੀ ਸੋਚ ਭੀ ਬਦਲੀ। ਤੁਸੀਂ ਹੈਰਾਨ ਹੋ ਜਾਓਗੇ ਜੀ ਮੈਂ ਕਹਾਂਗਾ ਇਹ ਔਡਿਯੰਸ ਨੂੰ ਤਾਂ ਸ਼ਾਇਦ ਬੈਚੇਨੀ ਹੋ ਜਾਵੇਗੀ। ਸਾਡੇ ਇੱਥੇ ਰਾਜਾਂ ਵਿੱਚ languages ਆਪਣੇ ਆਪਣੇ ਤਰੀਕੇ ਨਾਲ ਵਿਕਸਿਤ ਹੋਈਆਂ ਹਨ, ਵਿਵਿਧਤਾ ਹੈ ਗਰਵ (ਮਾਣ) ਦਾ ਵਿਸ਼ਾ ਹੈ। ਲੇਕਿਨ ਸਾਡੇ ਜੋ specially abled ਲੋਕ ਹਨ। ਜਿਨ੍ਹਾਂ ਨੂੰ ਸੁਣਨ ਬੋਲਣ ਦੀ ਦਿੱਕਤ ਹੈ। ਉਨ੍ਹਾਂ ਦੇ ਲਈ ਸਾਇਨੇਜਿਜ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਹੈਰਾਨ ਹੋ ਜਾਓਗੇ ਸਾਡੇ ਦੇਸ਼ ਵਿੱਚ ਸਾਇਨੇਜਿਜ ਭੀ ਅਲੱਗ-ਅਲੱਗ ਪ੍ਰਕਾਰ ਦੇ ਚਲਦੇ ਸਨ। ਹੁਣ ਮੈਨੂੰ ਦੱਸੋ ਕਿ ਦਿੱਲੀ ਦਾ ਆਦਮੀ ਜੈਪੁਰ ਜਾਵੇ ਅਤੇ ਸਾਹਮਣੇ ਵਾਲਾ ਦੂਸਰੇ ਸਾਇਨੇਜ ਵਿੱਚ ਬਾਤ ਕਰੇਗਾ ਤਾਂ ਕੀ ਹੋਵੇਗਾ ਉਸ ਦਾ? ਆਜ਼ਾਦੀ ਦੇ ਇਤਨੇ ਸਾਲਾਂ ਦੇ ਬਾਅਦ ਮੈਂ ਉਸ ਕੰਮ ਨੂੰ ਕੀਤਾ ਕਮੇਟੀ ਬਿਠਾਈ, ਅਤੇ ਅੱਜ ਪੂਰੇ ਦੇਸ਼ ਵਿੱਚ ਮੇਰੇ ਦਿਵਯਾਂਗਜਨਾਂ ਦੇ ਲਈ ਇੱਕ ਹੀ ਪ੍ਰਕਾਰ ਦੇ ਸਾਇਨੇਜਿਜ ਪੜ੍ਹਾਏ ਜਾਂਦੇ ਹਨ। ਬਾਤ ਛੋਟੀ ਲਗੇਗੀ ਲੋਕੋ। ਲੇਕਿਨ ਜਦੋਂ ਇੱਕ ਸੰਵੇਦਨਸ਼ੀਲ ਸਰਕਾਰ ਹੁੰਦੀ ਹੈ ਨਾ। ਤਦ ਉਸ ਦੀ ਸੋਚ ਉਸ ਦੀ ਅਪ੍ਰੋਚ ਜ਼ਮੀਨ ਨਾਲ ਜੁੜੀ ਹੋਈ ਹੁੰਦੀ ਹੈ, ਜੜ੍ਹਾਂ ਨਾਲ ਜੁੜੀ ਹੋਈ ਹੁੰਦੀ ਹੈ ਅਤੇ ਜਨਾਂ ਨਾਲ ਜੁੜੀ ਹੋਈ ਹੁੰਦੀ ਹੈ। ਅਤੇ ਦੇਖੋ ਦਿਵਯਾਂਗਾਂ ਦੇ ਪ੍ਰਤੀ ਅੱਜ ਸਨਮਾਨ ਦਾ ਨਜ਼ਰੀਆ ਬਦਲਿਆ ਹੈ।

 

ਪਬਲਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਤੱਕ ਦਿਵਯਾਂਗਾਂ ਦੇ ਹਿਸਾਬ ਨਾਲ ਅਤੇ ਜੋ architecture ਹੁੰਦੇ ਹਨ, ਉਹ ਭੀ ਡਿਜ਼ਾਈਨ ਕਰਦੇ ਸਮੇਂ ਦਿਵਯਾਂਗ ਦੇ ਲਈ ਬਣਾ ਕੇ ਲਿਆ ਰਿਹਾ ਹੈ। ਐਸੇ ਕਿਤਨੇ ਹੀ ਸਪੈਸ਼ਲ ਗਰੁੱਪਸ ਅਤੇ ਕਮਿਊਨਿਟੀਜ਼ ਹਨ, ਜਿਨ੍ਹਾਂ ਨੂੰ ਆਜ਼ਾਦੀ ਦੇ ਬਾਅਦ ਤੋਂ ਕੋਈ ਮਹੱਤਵ ਨਹੀਂ ਦਿੱਤਾ ਗਿਆ। ਅਸੀਂ ਐਸੀਆਂ ਘੁਮੰਤੂ ਜਨਜਾਤੀਆਂ ਦੇ ਲਈ ਸਪੈਸ਼ਲ ਵੈਲਫੇਅਰ ਬੋਰਡ ਬਣਾਇਆ। ਕਿਸੇ ਨੇ ਭੀ ਸਾਡੇ ਲੱਖਾਂ ਰੇਹੜੀ ਪਟੜੀ ਵਾਲੇ ਦੁਕਾਨਦਾਰਾਂ ਬਾਰੇ ਨਹੀਂ ਸੋਚਿਆ। ਲੇਕਿਨ ਕੋਰੋਨਾ ਦੇ ਸਮੇਂ ਸਾਡੀ ਸਰਕਾਰ ਨੇ ਇਨ੍ਹਾਂ ਦੇ ਲਈ ਪੀਐੱਮ ਸਵਨਿਧੀ ਯੋਜਨਾ ਬਣਾਈ। ਕਿਸੇ ਨੇ ਭੀ ਸਾਡੇ ਉਨ੍ਹਾਂ ਸਕਿੱਲਡ ਕਲਾਕਾਰਾਂ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੂੰ ਅੱਜ ਅਸੀਂ ਵਿਸ਼ਵਕਰਮਾ ਕਹਿੰਦੇ ਹਾਂ। ਅਸੀਂ ਇਹ ਸੁਨਿਸ਼ਚਿਤ ਕੀਤਾ ਕਿ ਇਸ ਵਰਗ ਨੂੰ ਸਕਿੱਲਿੰਗ ਤੋਂ ਫੰਡਿੰਗ ਤੱਕ ਕਿਸੇ ਚੀਜ਼ ਦੀ ਦਿੱਕਤ ਨਾ ਆਵੇ! ਇਸ ‘ਤੇ ਕੇਂਦਰ ਸਰਕਾਰ ਹੁਣ 13 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ।

ਸਾਥੀਓ,

ਰਿਪਬਲਿਕ ਟੀਵੀ ਦੀ ਟੀਮ ਜਾਣਦੀ ਹੈ ਕਿ ਹਰ ਉਪਲਬਧੀ ਦੇ ਪਿੱਛੇ ਮਿਹਨਤ, ਵਿਜ਼ਨ ਅਤੇ ਸੰਕਲਪਾਂ ਦੀ ਇੱਕ ਲੰਬੀ ਯਾਤਰਾ ਹੁੰਦੀ ਹੈ। ਜੋ ਹੁਣੇ ਅਰਨਬ ਨੇ ਭੀ ਥੋੜ੍ਹਾ ਬਹੁਤ ਟ੍ਰੇਲਰ ਦਿਖਾਇਆ ਸਾਨੂੰ। ਭਾਰਤ ਭੀ ਆਪਣੀ ਇਸ ਯਾਤਰਾ ਵਿੱਚ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਅਗਲੇ Decade ਵਿੱਚ ਭਾਰਤ ਜਿਸ ਉਚਾਈ ‘ਤੇ ਹੋਵੇਗਾ, ਉਹ ਅਭੂਤਪੂਰਵ ਹੋਵੇਗੀ, ਅਕਲਪਨੀਯ ਹੋਵੇਗੀ। ਅਤੇ ਇਹ ਭੀ ਮੋਦੀ ਕੀ ਗਰੰਟੀ ਹੈ।

ਸਾਥੀਓ,

ਮੈਨੂੰ ਅੱਛਾ ਲਗਿਆ ਆਪ (ਤੁਸੀਂ) ਭੀ ਇੱਕ ਗਲੋਬਲ ਵਿਜ਼ਨ ਨੂੰ ਲੈ ਕੇ ਅੱਗੇ ਵਧ ਰਹੇ ਹੋ। ਤਾਂ ਮੈਨੂੰ ਪੱਕਾ ਵਿਸ਼ਵਾਸ ਹੈ, ਲੇਕਿਨ ਜੋ ਤੁਸੀਂ ਕਿਹਾ ਤਾਂ ਮੈਂ without royalty ਇੱਕ-ਦੋ ਸੁਝਾਅ ਦੇ ਦੇਵਾਂ। ਕੋਈ royalty ਦੀ ਜ਼ਰੂਰਤ ਨਹੀਂ ਹੈ ਮੈਨੂੰ। ਦੇਖੋ ਤੁਸੀਂ ਰਾਜਾਂ ਦਾ ਜੋ ਚੈਨਲ ਬਣਾਉਣ ਦੇ ਲਈ ਸੋਚ ਰਹੇ ਹੋ। ਇੱਕ ਦੇ ਬਾਅਦ, ਇੱਕ ਦੇ ਬਾਅਦ ਕਰਨ ਜਾਓਗੇ ਤਾਂ ਮੇਲ ਨਹੀਂ ਬੈਠੇਗਾ। ਮੈਂ ਮੂਲ ਤੌਰ ‘ਤੇ ਮੇਰਾ ਸੋਚਣ ਦਾ ਤਰੀਕਾ ਹੀ ਅਲੱਗ ਹੈ, ਇਸ ਲਈ ਮੈਂ ਕਹਿ ਰਿਹਾ ਹਾਂ। ਆਪ (ਤੁਸੀਂ) ਇੱਕ ਡੈਡੀਕੇਟਿਡ ਐਸਾ ਚੈਨਲ ਬਣਾਓ, ਜਿਸ ਵਿੱਚ ਤੁਸੀਂ ਟਾਇਮ ਫਿਕਸ ਕਰੋ ਕਿ ਦੋ ਘੰਟੇ ਗੁਜਰਾਤੀ, ਦੋ ਘੰਟੇ ਬੰਗਾਲੀ, ਦੋ ਘੰਟੇ ਮਲਿਆਲਮ, ਇੱਕ ਹੀ ਚੈਨਲ ਹੋਵੇ। ਅਤੇ ਅੱਜ ਗੂਗਲ ਗੁਰੂ ਤੁਹਾਡਾ ਟ੍ਰਾਂਸਲੇਸ਼ਨ ਤਾਂ ਕਰ ਹੀ ਦਿੰਦਾ ਹੈ। ਅਤੇ ਮੈਂ ਏਆਈ ਦੀ ਦੁਨੀਆ ਵਿੱਚ ਬਹੁਤ ਅੱਗੇ ਵਧਾ ਰਿਹਾ ਹਾਂ ਦੇਸ਼ ਨੂੰ। ਹੁਣ ਮੇਰੇ ਆਪਣੇ ਭਾਸ਼ਣ ਅੱਠ-ਨੌਂ ਭਾਸ਼ਾਵਾਂ ਵਿੱਚ ਤਾਂ ਆਪ (ਤੁਸੀਂ)  ਅਸਾਨੀ ਨਾਲ ਸੁਣ ਸਕਦੇ ਹੋ। ਹੁਣੇ ਮੈਂ ਭਾਸ਼ਣ ਕਰ ਰਿਹਾ ਹਾਂ ਸਾਰੀਆਂ ਭਾਸ਼ਾਵਾਂ ਵਿੱਚ ਬਹੁਤ ਹੀ without no time ਮਿਲ ਜਾਣਗੇ, ਤਮਿਲ ਲੋਕਾਂ ਨੂੰ ਮਿਲੇਗਾ, ਪੰਜਾਬੀਆਂ ਨੂੰ ਮਿਲੇਗਾ। ਆਪ (ਤੁਸੀਂ)  ਭੀ ਉਸ ਨਾਲ ਕੀ ਹੋਵੇਗਾ ਤੁਹਾਡੀ ਇੱਕ ਕੋਰ ਟੀਮ ਤਿਆਰ ਹੋ ਜਾਵੇਗੀ। ਅਤੇ ਜੋ ਕੋਰ ਟੀਮ ਜ਼ਿਆਦਾ ਤਿਆਰ ਹੁੰਦੀ ਹੈ। ਜੋ economically viable ਬਣਦਾ ਹੈ, ਫਿਰ ਤੁਹਾਨੂੰ 15 ਦਿਨ ਦੇ ਬਾਅਦ ਉਸ ਨੂੰ dedicate ਕਰ ਦੇਵੋ। ਆਪ (ਤੁਸੀਂ)  ਇੱਕ ਦਿਨ ਵਿੱਚ ਛੇ ਰਾਜਾਂ ਦੇ ਚੈਨਲ ਕਿਉਂ ਨਹੀਂ ਚਲਾਉਂਦੇ। ਟਾਇਮ ਫਿਕਸ ਕਰ ਦੇਵੋ। ਮੈਂ ਅਤੇ ਟੈਕਨੋਲੋਜੀ ਦੇ ਲਈ ਕੋਈ ਮੁਸ਼ਕਿਲ ਕੰਮ ਨਹੀਂ ਹੈ। ਦੂਸਰਾ ਜੋ ਆਪ (ਤੁਸੀਂ)  ਗਲੋਬਲ ਚੈਨਲ ਬਣਾਉਣਾ ਚਾਹੁੰਦੇ ਹੋ। ਜ਼ਰੂਰੀ ਨਹੀਂ ਕਿ ਹਰ ਕੋਈ ਤੁਹਾਡਾ ਚੈਨਲ ਦੇਖੇ। ਸ਼ੁਰੂ ਵਿੱਚ ਆਪ (ਤੁਸੀਂ)  ਇੱਕ ਨਿਊਜ਼ ਏਜੰਸੀ ਦੇ ਰੂਪ ਵਿੱਚ ਸਾਰਕ ਦੇਸ਼ਾਂ ‘ਤੇ ਕੰਮ ਕਰ ਸਕਦੇ ਹੋ। ਇਹ ਮਾਲਦੀਵ ਵਾਲੇ ਲੋਕਾਂ ਨੂੰ ਮਦਦ ਹੋ ਜਾਵੇਗੀ। ਨਸ਼ੀਦ ਮੇਰਾ ਬਹੁਤ ਪੁਰਾਣਾ ਦੋਸਤ ਹੈ, ਤਾਂ ਮੈਂ ਉਸ ਨੂੰ ਕੁਝ ਭੀ ਕਹਿ ਸਕਦਾ ਹਾਂ। ਲੇਕਿਨ ਅਗਰ ਆਪ ਸਾਰਕ ਦੇਸ਼ਾਂ ਵਿੱਚ ਕਰੋਂ ਘੱਟ ਤੋਂ ਘੱਟ, ਕਿਉਂਕਿ ਉਨ੍ਹਾਂ ਲੋਕਾਂ ਨੂੰ ਇੰਡੀਆ ਦੇ ਨਿਊਜ਼ ਵਿੱਚ ਇੰਟਰੈਸਟ ਹੁੰਦਾ ਹੈ, ਸਾਰਕ ਦੇਸ਼ਾਂ ਵਿੱਚ। ਉਨ੍ਹਾਂ ਦੀ  language ਇੱਕ ਪ੍ਰਕਾਰ ਨਾਲ ਫਿਰ vimset ਵਿੱਚ ਚਲੇ ਜਾਓ। ਧੀਰੇ-ਧੀਰੇ ਮੈਂ ਸਮਝਦਾ ਹਾਂ, ਲੇਕਿਨ ਕੰਮ ਐਸਾ ਨਹੀਂ ਹੁੰਦਾ ਸਾਹਬ ਕਿ ਇਸ ਪੰਜ ਸਾਲ ਵਿੱਚ ਮਨਰੇਗਾ ਕਰਾਂਗਾ, ਫਿਰ ਪੰਜ ਸਾਲ ਤੱਕ ਮਨਰੇਗਾ ਦੇ ਢੋਲ ਪਿੱਟਾਂਗਾ। ਦੇਸ਼ ਐਸੇ ਨਹੀਂ ਚਲਦਾ ਹੈ ਜੀ। ਦੇਸ਼ ਤੇਜ਼ ਗਤੀ ਨਾਲ ਚਲਦਾ ਹੈ, ਦੇਸ਼ ਨੂੰ ਬਹੁਤ ਬੜੇ ਕੰਮ ਕਰਨੇ ਹੁੰਦੇ ਹਨ। ਅਤੇ ਮੈਂ ਮੰਨਦਾ ਹਾਂ ਤੁਹਾਨੂੰ ਤਾਂ ਚੋਣਾਂ ਲੜਨੀਆਂ ਨਹੀਂ ਹਨ ਫਿਰ ਚਿੰਤਾ ਕਿਉਂ ਕਰ ਰਹੇ ਹੋ। ਅਤੇ ਮੈਨੂੰ ਲੜਨਾ ਹੈ ਤਾਂ ਭੀ ਮੈਂ ਚਿੰਤਾ ਨਹੀਂ ਕਰ ਰਿਹਾ ਹਾਂ। ਚਲੋ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ। 

 ************

ਡੀਐੱਸ/ਐੱਸਟੀ/ਡੀਕੇ/ਏਕੇ


(Release ID: 2012854) Visitor Counter : 132