ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਲਪੱਕਮ ਦੀ ਸ਼ੁਰੂਆਤ ਦਾ ਅਵਲੋਕਨ ਕੀਤਾ
Posted On:
04 MAR 2024 11:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਲਪੱਕਮ ਵਿੱਚ ਭਾਰਤ ਦੇ ਪਹਿਲੇ ਅਤੇ ਪੂਰਨ ਤੌਰ ‘ਤੇ ਸਵਦੇਸ਼ੀ ਫਾਸਟ ਬ੍ਰੀਡਰ ਰਿਐਕਟ ਦੀ ‘ਕੋਰ ਲੋਡਿੰਗ’ ("core loading") ਦੀ ਸ਼ੁਰੂਆਤ ਦਾ ਅਵਲੋਕਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਹ ਬ੍ਰੀਡਰ ਰਿਐਕਟਰ, ਜੋ ਖਪਤ ਤੋਂ ਅਧਿਕ ਈਂਧਣ ਪੈਦਾ ਕਰਦਾ ਹੈ, ਭਾਰਤ ਦੇ ਭਰਪੂਰ ਥੋਰੀਅਮ ਭੰਡਾਰ ਦੇ ਪੂਰਨ ਉਪਯੋਗ ਦਾ ਮਾਰਗ ਪੱਧਰਾ ਕਰੇਗਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅੱਜ ਦਿਨ ਵਿੱਚ, ਕਲਪੱਕਮ (Kalpakkam) ਵਿੱਚ ਭਾਰਤ ਦੇ ਪਹਿਲੇ ਅਤੇ ਪੂਰਨ ਤੌਰ ‘ਤੇ ਸਵਦੇਸ਼ੀ ਫਾਸਟ ਬ੍ਰੀਡਰ ਰਿਐਕਟਰ, ਜੋ ਖਪਤ ਤੋਂ ਅਧਿਕ ਈਂਧਣ ਦਾ ਉਤਪਾਦਨ ਕਰਦਾ ਹੈ, ਦੀ ‘ਕੋਰ ਲੋਡਿੰਗ’("core loading") ਦੀ ਸ਼ੁਰੂਆਤ ਦਾ ਅਵਲੋਕਨ ਕੀਤਾ।
ਇਸ ਬ੍ਰੀਡਰ ਰਿਐਕਟਰ ਨਾਲ ਭਾਰਤ ਦੇ ਭਰਪੂਰ ਥੋਰੀਅਮ ਭੰਡਾਰ ਦੇ ਪੂਰਨ ਉਪਯੋਗ ਦਾ ਮਾਰਗ ਪੱਧਰਾ ਹੋਵੇਗਾ ਅਤੇ ਇਸ ਪ੍ਰਕਾਰ ਨਿਊਕਲੀਅਰ ਫਿਊਲ ਇੰਪੋਰਟ ਦੀ ਜ਼ਰੂਰਤ ਸਮਾਪਤ ਹੋਵੇਗੀ।
ਇਸ ਨਾਲ ਭਾਰਤ ਨੂੰ ਊਰਜਾ ਦੇ ਖੇਤਰ ਵਿੱਚ ਆਤਮਨਿਰਭਰਤਾ ਹਾਸਲ ਕਰਨ ਅਤੇ ਨੈੱਟ ਜ਼ੀਰੋ ਦੇ ਲਕਸ਼ ਦੀ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਮਦਦ ਮਿਲੇਗੀ।”
************
ਡੀਐੱਸ/ਆਰਟੀ
(Release ID: 2011809)
Read this release in:
Kannada
,
English
,
Urdu
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam