ਮੰਤਰੀ ਮੰਡਲ
ਕੈਬਨਿਟ ਨੇ ਏਕੀਕ੍ਰਿਤ ਰੋਗ ਨਿਯੰਤਰਣ ਅਤੇ ਮਹਾਮਾਰੀ ਦੀ ਰੋਕਥਾਮ ਲਈ ਤਿਆਰੀ ਲਈ ਨੈਸ਼ਨਲ ਵੰਨ ਹੈਲਥ ਮਿਸ਼ਨ ਦੀ ਅਗਵਾਈ ਕਰਨ ਲਈ ਵਿਗਿਆਨੀ ‘ਐੱਚ’ (ਤਨਖਾਹ ਪੱਧਰ-15) ਦੇ ਪੱਧਰ ’ਤੇ ਨੈਸ਼ਨਲ ਇੰਸਟੀਟਿਊਟ ਆਵ੍ ਵੰਨ ਹੈਲਥ, ਨਾਗਪੁਰ ਦੇ ਡਾਇਰੈਕਟਰ ਦੇ ਅਹੁਦੇ ਦੀ ਰਚਨਾ ਨੂੰ ਪ੍ਰਵਾਨਗੀ ਦਿੱਤੀ
Posted On:
29 FEB 2024 3:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਨੈਸ਼ਨਲ ਇੰਸਟੀਟਿਊਟ ਆਵ੍ ਵੰਨ ਹੈਲਥ, ਨਾਗਪੁਰ ਦੇ ਡਾਇਰੈਕਟਰ ਵਜੋਂ ਸਾਇੰਟਿਸਟ ਐੱਚ (ਤਨਖਾਹ ਪੱਧਰ 15 ਵਿੱਚ) ਦੇ ਪੱਧਰ ’ਤੇ ਇੱਕ ਅਹੁਦਾ ਸਿਰਜਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ, ਜੋ ਮਨੁੱਖ, ਜਾਨਵਰ, ਪੌਦਿਆਂ ਅਤੇ ਵਾਤਾਵਰਣ ਖੇਤਰਾਂ ਨੂੰ ਇਕੱਠੇ ਲਿਆ ਕੇ, ਏਕੀਕ੍ਰਿਤ ਰੋਗ ਨਿਯੰਤਰਣ ਅਤੇ ਮਹਾਮਾਰੀ ਦੀ ਰੋਕਥਾਮ ਲਈ ਤਿਆਰੀ ਲਈ ਬਹੁ-ਮੰਤਰਾਲੇ ਅਤੇ ਬਹੁ-ਖੇਤਰੀ ਨੈਸ਼ਨਲ ਵੰਨ ਹੈਲਥ ਮਿਸ਼ਨ ਲਈ ਮਿਸ਼ਨ ਡਾਇਰੈਕਟਰ ਵਜੋਂ ਵੀ ਕੰਮ ਕਰੇਗਾ।
ਵਿੱਤੀ ਪ੍ਰਭਾਵ:
ਤਨਖ਼ਾਹ ਪੱਧਰ 15 (1,82,000 ਰੁਪਏ ਤੋਂ 2,24,100 ਰੁਪਏ) ਵਿੱਚ ਵਿਗਿਆਨੀ ‘ਐੱਚ’ ਦੇ ਪੱਧਰ ’ਤੇ ਨੈਸ਼ਨਲ ਇੰਸਟੀਟਿਊਟ ਆਵ੍ ਵੰਨ ਹੈਲਥ ਦੇ ਡਾਇਰੈਕਟਰ ਦੇ ਇੱਕ ਅਹੁਦੇ ਦੀ ਸਿਰਜਣਾ ਦਾ ਲਗਭਗ 35.59 ਲੱਖ ਰੁਪਏ ਦਾ ਸਾਲਾਨਾ ਵਿੱਤੀ ਪ੍ਰਭਾਵ ਹੋਵੇਗਾ।
ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:
ਨੈਸ਼ਨਲ ਇੰਸਟੀਟਿਊਟ ਆਵ੍ ਵੰਨ ਹੈਲਥ, ਨਾਗਪੁਰ ਦੇ ਡਾਇਰੈਕਟਰ ਮਨੁੱਖ, ਜਾਨਵਰ, ਪੌਦਿਆਂ ਅਤੇ ਵਾਤਾਵਰਣ ਖੇਤਰਾਂ ਨੂੰ ਇਕੱਠੇ ਲਿਆ ਕੇ ਏਕੀਕ੍ਰਿਤ ਰੋਗ ਨਿਯੰਤਰਣ ਅਤੇ ਮਹਾਮਾਰੀ ਦੀ ਰੋਕਥਾਮ ਲਈ ਤਿਆਰੀ ਲਈ ਬਹੁ-ਮੰਤਰਾਲੇ ਅਤੇ ਬਹੁ-ਖੇਤਰੀ ਨੈਸ਼ਨਲ ਵੰਨ ਹੈਲਥ ਮਿਸ਼ਨ ਲਈ ਮਿਸ਼ਨ ਨਿਦੇਸ਼ਕ ਵਜੋਂ ਕੰਮ ਕਰਨਗੇ। ਨੈਸ਼ਨਲ ਵੰਨ ਹੈਲਥ ਮਿਸ਼ਨ ਲਈ ਏਕੀਕ੍ਰਿਤ ਰੋਗ ਨਿਯੰਤਰਣ ਅਤੇ ਮਹਾਮਾਰੀ ਦੀ ਰੋਕਥਾਮ ਕਰਨ ਲਈ ਤਿਆਰੀ ਲਈ ਖੋਜ ਅਤੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਇੱਕ ਪ੍ਰੋਗਰਾਮ ਨੂੰ ਪਹਿਲਾਂ ਹੀ 01 ਜਨਵਰੀ 2024 ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।
ਰੁਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਸਮੇਤ ਮੁੱਖ ਪ੍ਰਭਾਵ: ਨੈਸ਼ਨਲ ਵੰਨ ਹੈਲਥ ਮਿਸ਼ਨ ਭਾਰਤ ਨੂੰ ਵੰਨ ਹੈਲਥ ਪਹੁੰਚ ਨੂੰ ਸੰਸਥਾਗਤ ਰੂਪ ਦੇ ਕੇ ਏਕੀਕ੍ਰਿਤ ਰੋਗ ਨਿਯੰਤਰਣ ਅਤੇ ਮਹਾਮਾਰੀ ਦੀ ਰੋਕਥਾਮ ਕਰਨ ਲਈ ਤਿਆਰੀ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ। ਇਹ ਮਨੁੱਖਾਂ, ਜਾਨਵਰਾਂ, ਪੌਦਿਆਂ ਅਤੇ ਵਾਤਾਵਰਣ ਦੀ ਸਿਹਤ ਨੂੰ ਸੰਪੂਰਨ ਅਤੇ ਟਿਕਾਊ ਢੰਗ ਨਾਲ ਸੰਬੋਧਿਤ ਕਰਨ ਲਈ ਸਹਿਯੋਗ ਨੂੰ ਉਤਸ਼ਾਹਿਤ ਕਰਕੇ ਵੱਖ-ਵੱਖ ਮੰਤਰਾਲਿਆਂ/ ਵਿਭਾਗਾਂ ਦੇ ਚੱਲ ਰਹੇ/ ਯੋਜਨਾਬੱਧ ਪ੍ਰੋਗਰਾਮਾਂ ਦਾ ਵੀ ਲਾਭ ਉਠਾਏਗਾ।
ਪਿਛੋਕੜ:
ਪਿਛਲੇ ਕੁਝ ਦਹਾਕਿਆਂ ਵਿੱਚ, ਨਿਪਾਹ, ਐੱਚ5ਐੱਨ1 ਏਵੀਅਨ ਫਲੂ, ਸਾਰਸ-ਕੋਵ-2 ਆਦਿ ਵਰਗੀਆਂ ਕਈ ਛੂਤ ਦੀਆਂ ਬਿਮਾਰੀਆਂ ਦੇ ਪ੍ਰਕੋਪ ਨੇ ਅੰਤਰਰਾਸ਼ਟਰੀ ਪੱਧਰ ’ਤੇ ਜਨਤਕ ਸਿਹਤ ਐਮਰਜੈਂਸੀਆਂ ਨੂੰ ਜਨਮ ਦਿੱਤਾ ਹੈ। ਇਸ ਤੋਂ ਇਲਾਵਾ, ਪਸ਼ੂਆਂ ਦੀਆਂ ਬਿਮਾਰੀਆਂ ਜਿਵੇਂ ਕਿ ਪੈਰਾਂ ਅਤੇ ਮੂੰਹ ਦੀ ਬਿਮਾਰੀ, ਪਸ਼ੂਆਂ ਵਿੱਚ ਲੰਪੀ ਸਕਿਨ ਦੀ ਬਿਮਾਰੀ, ਸੂਰਾਂ ਵਿੱਚ ਅਫ਼ਰੀਕਨ ਸਵਾਈਨ ਫਲੂ ਆਦਿ ਦਾ ਪ੍ਰਕੋਪ ਕਿਸਾਨਾਂ ਦੀ ਆਰਥਿਕ ਸਥਿਤੀ ਅਤੇ ਦੇਸ਼ ਦੀ ਭੋਜਨ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਬਿਮਾਰੀਆਂ ਜੰਗਲੀ ਜੀਵਾਂ ’ਤੇ ਵੀ ਅਸਰ ਪਾਉਂਦੀਆਂ ਹਨ ਅਤੇ ਉਨ੍ਹਾਂ ਦੀ ਸੰਭਾਲ ਲਈ ਵੀ ਖ਼ਤਰਾ ਬਣਾਉਂਦੀਆਂ ਹਨ।
ਪੌਦਿਆਂ ਸਮੇਤ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਣ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਚੁਣੌਤੀਆਂ ਦੀ ਜਟਿਲਤਾ ਅਤੇ ਜੁੜਾਅ ਆਪਸ ਵਿੱਚ ਜੁੜੇ ਹੋਏ ਹਨ, ਜਿੱਥੇ ਉਹ ਇਕੱਠੇ ਰਹਿੰਦੇ ਹਨ, ਇਸ ਲਈ ‘ਸਭ ਲਈ ਸਿਹਤ ਅਤੇ ਤੰਦਰੁਸਤੀ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਸੰਪੂਰਨ ਅਤੇ ਏਕੀਕ੍ਰਿਤ ‘ਵੰਨ ਹੈਲਥ’ ਆਧਾਰਿਤ ਪਹੁੰਚ ਦੀ ਜ਼ਰੂਰਤ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, 13 ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ “ਨੈਸ਼ਨਲ ਵੰਨ ਹੈਲਥ ਮਿਸ਼ਨ” ਦੇ ਰੂਪ ਵਿੱਚ ਇੱਕ ਏਕੀਕ੍ਰਿਤ ਢਾਂਚਾ ਬਣਾਇਆ ਗਿਆ ਹੈ, ਜੋ ਸਾਰੇ ਸੈਕਟਰਾਂ ਦਰਮਿਆਨ ਤਰਜੀਹੀ ਗਤੀਵਿਧੀਆਂ ਦਾ ਤਾਲਮੇਲ ਕਰੇਗਾ, ਜਿਵੇਂ ਕਿ ‘ਵੰਨ ਹੈਲਥ’ ਪਹੁੰਚ ਦੀ ਪਾਲਣਾ ਕਰਦੇ ਹੋਏ ਅਤੇ ਟੀਕੇ, ਇਲਾਜ, ਡਾਇਗਨੌਸਟਿਕਸ, ਮੋਨੋਕਲੋਨਲ ਅਤੇ ਹੋਰ ਜੀਨੋਮਿਕ ਟੂਲਸ ਆਦਿ ਵਰਗੇ ਫਾਸਟ-ਟਰੈਕਿੰਗ ਮੈਡੀਕਲ ਕਾਊਂਟਰ ਉਪਾਵਾਂ ਲਈ ਟਾਰਗੈਟ ਆਰ ਐਂਡ ਡੀ ਲਈ ਰੋਡਮੈਪ ਵਿਕਸਿਤ ਕਰਨਾ ਅਤੇ ਬਿਮਾਰੀ/ ਮਹਾਮਾਰੀ ਦਾ ਛੇਤੀ ਪਤਾ ਲਗਾਉਣ ਲਈ ਸਾਰੇ ਸੈਕਟਰਾਂ ਵਿੱਚ ਏਕੀਕ੍ਰਿਤ ਅਤੇ ਸੰਪੂਰਨ ਖੋਜ ਅਤੇ ਵਿਕਾਸ ਨੂੰ ਸ਼ੁਰੂ ਕਰਨਾ।
*****
ਡੀਐੱਸ/ ਐੱਸਕੇਐੱਸ
(Release ID: 2010488)
Visitor Counter : 86
Read this release in:
Tamil
,
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Telugu
,
Kannada
,
Malayalam