ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਵਿੱਚ 32,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਸ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਨੇ ਆਈਆਈਟੀ ਭਿਲਾਈ,ਆਈਆਈਟੀ ਤਿਰੂਪਤੀ, ਆਈਆਈਆਈਟੀਐੱਮ ਕੁਰਨੂਲ, ਆਈਆਈਐੱਮ ਬੋਧ ਗਯਾ,ਆਈਆਈਐੱਮ ਜੰਮੂ,ਆਈਆਈਐੱਮ ਵਿਸ਼ਾਖਾਪਟਨਮ, ਅਤੇ ਭਾਰਤੀ ਕੌਸ਼ਲ ਸੰਸਥਾਨ (ਆਈਆਈਐੱਸ) ਕਾਨਪੁਰ ਜਿਹੇ ਕਈ ਮਹੱਤਵਪੂਰਨ ਸਿੱਖਿਆ ਸੰਸਥਾਨਾਂ ਦੇ ਕੈਂਪਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

ਦੇਸ਼ ਭਰ ਦੇ ਕਈ ਉੱਚ ਵਿੱਦਿਅਕ ਸੰਸਥਾਨਾਂ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਲਈ ਕਈ ਪ੍ਰੋਜੈਕਟਸ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਏਮਸ ਜੰਮੂ ਦਾ ਉਦਘਾਟਨ ਕੀਤਾ

ਜੰਮੂ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਅਤੇ ਜੰਮੂ ਵਿੱਚ ਸਾਧਾਰਣ ਉਪਯੋਗਕਰਤਾ ਸੁਵਿਧਾ ਪੈਟਰੋਲੀਅਮ ਡਿਪੂ ਦਾ ਨੀਂਹ ਪੱਥਰ ਰੱਖਿਆ

ਜੰਮੂ ਅਤੇ ਕਸ਼ਮੀਰ ਵਿੱਚ ਕਈ ਮਹੱਤਵਪੂਰਨ ਰੋਡ ਅਤੇ ਰੇਲ ਕਨੈਕਟੀਵਿਟੀ ਪ੍ਰੋਜੈਕਟਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ

ਪੂਰੇ ਜੰਮੂ ਅਤੇ ਕਸ਼ਮੀਰ ਵਿੱਚ ਨਾਗਰਿਕ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਕਈ ਪ੍ਰੋਜੈਕਟਸ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

“ਅੱਜ ਦੀ ਪਹਿਲ ਜੰਮੂ ਅਤੇ ਕਸ਼ਮੀਰ ਵਿੱਚ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਵੇਗੀ”

“ਅਸੀਂ ਇੱਕ ਵਿਕਸਿਤ ਜੰਮੂ ਕਸ਼ਮੀਰ (Viksit Jammu Kashmir) ਬਣਾਵਾਂਗੇ”

“ਵਿਕਸਿਤ ਜੰਮੂ ਕਸ਼ਮੀਰ ਬਣਾਉਣ ਦੇ ਲਈ ਸਰਕਾਰ ਦਾ ਧਿਆਨ ਗ਼ਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਨਾਰੀ ਸ਼ਕਤੀ ‘ਤੇ ਹੈ”

Posted On: 20 FEB 2024 2:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਵਿੱਚ 32,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਸ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਵੀ ਰੱਖਿਆ। ਇਹ ਪ੍ਰੋਜੈਕਟਸ ਸਿਹਤ, ਐਜੂਕੇਸ਼ਨ, ਰੇਲ, ਰੋਡ, ਐਵੀਏਸ਼ਨ, ਪੈਟਰੋਲੀਅਮ ਅਤੇ ਨਾਗਰਿਕ ਬੁਨਿਆਦੀ ਢਾਂਚੇ ਸਹਿਤ ਕਈ ਖੇਤਰਾਂ ਨਾਲ ਸਬੰਧਿਤ ਹਨ। ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੇ ਲਗਭਗ 1500 ਨਵੇਂ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਦੇ ਆਦੇਸ਼ ਵੀ ਵੰਡੇ। ਉਨ੍ਹਾਂ ਨੇ ‘ਵਿਕਸਿਤ ਭਾਰਤ-ਵਿਕਸਿਤ ਜੰਮੂ’ ਪ੍ਰੋਗਰਾਮ ਦੇ ਤਹਿਤ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

ਕਿਸ਼ਤਵਾੜ ਜ਼ਿਲ੍ਹੇ ਦੀ ਵੀਨਾ ਦੇਵੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਉੱਜਵਲਾ ਯੋਜਨਾ ਦਾ ਲਾਭ ਉਠਾਇਆ ਹੈ, ਜਿਸ ਨਾਲ ਉਨ੍ਹਾਂ ਦਾ ਜੀਵਨ ਬਿਹਤਰ ਹੋਇਆ ਹੈ ਅਤੇ ਉਹ ਆਪਣੇ ਤੇ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਪਾ ਰਹੀਆਂ ਹਨ। ਪਹਿਲਾਂ ਉਹ ਖਾਣਾ ਪਕਾਉਣ ਲਈ ਜੰਗਲਾਂ ਤੋਂ ਲੱਕੜੀ ਲਿਆਉਂਦੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਪਾਸ ਆਯੁਸ਼ਮਾਨ ਕਾਰਡ ਹਨ ਅਤੇ ਉਨ੍ਹਾਂ ਨੇ ਇਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। 

ਰਾਸ਼ਟਰੀਯ ਆਜੀਵਿਕਾ ਅਭਿਯਾਨ, ਦੀ ਲਾਭਾਰਥੀ ਕਠੁਆ ਦੀ ਕੀਰਤੀ ਸ਼ਰਮਾ ਨੇ, ਪ੍ਰਧਾਨ ਮੰਤਰੀ ਨੂੰ ਸਵੈ ਸਹਾਇਤਾ ਸਮੂਹ ਨਾਲ ਜੁੜਨ ਦੇ ਫਾਇਦਿਆਂ ਬਾਰੇ ਦੱਸਿਆ। ਉਨ੍ਹਾਂ ਨੇ ਆਪਣਾ ਉੱਦਮ 30,000 ਰੁਪਏ ਤੇ ਲੋਨ ਦੇ ਨਾਲ ਸ਼ੁਰੂ ਕੀਤਾ ਅਤੇ ਬਾਅਦ ਵਿੱਚ 1 ਲੱਖ ਰੁਪਏ ਦੇ ਦੂਸਰੇ ਲੋਨ ਦੇ ਨਾਲ ਤਿੰਨ ਗਊਆਂ ਖਰੀਦ ਕੇ ਆਪਣਾ ਉੱਦਮ ਵਧਾਇਆ। ਉਨ੍ਹਾਂ ਨੇ ਨਾ ਕੇਵਲ ਆਪਣੇ ਸਮੂਹ ਬਲਕਿ ਜ਼ਿਲ੍ਹੇ ਦੀਆਂ ਸਾਰੀਆਂ ਮਹਿਲਾਵਾਂ ਦੇ ਲਈ ਆਤਮਨਿਰਭਰਤਾ ਦੀ ਉਮੀਦ ਜਤਾਈ। ਉਨ੍ਹਾਂ ਦੇ ਸਮੂਹ ਨੇ ਬੈਂਕ ਦਾ ਲੋਨ ਚੁਕਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਪਾਸ 10 ਗਊਆਂ ਹਨ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮੂਹ ਦੇ ਦੂਸਰੇ ਮੈਂਬਰਾਂ ਨੂੰ ਕਈ ਹੋਰ ਸਰਕਾਰੀ ਯੋਜਨਾਵਾਂ ਤੋਂ ਲਾਭ ਹੋਇਆ ਹੈ। ਕੀਰਤੀ ਸ਼ਰਮਾ ਨੇ ਪ੍ਰਧਾਨ ਮੰਤਰੀ ਨੂੰ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਉਨ੍ਹਾਂ ਦਾ ਲਕਸ਼ ਹਾਸਲ ਕਰਨ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।  

ਪੁੰਛ ਦੇ ਇੱਕ ਕਿਸਾਨ ਸ਼੍ਰੀ ਲਾਲ ਮੁਹੰਮਦ ਨੇ, ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਸਰਹੱਦੀ ਖੇਤਰ ਤੋਂ ਹਨ ਜਿੱਥੇ ਉਨ੍ਹਾਂ ਦੇ ਮਿੱਟੀ ਦੇ ਘਰ ‘ਤੇ ਸਰਹੱਦ ਦੇ ਦੂਸਰੇ ਪਾਸੇ ਤੋਂ ਗੋਲਾਬਾਰੀ ਕੀਤੀ ਗਈ ਸੀ। ਉਸੇ ਜਗ੍ਹਾ ‘ਤੇ ਪੱਕਾ ਘਰ ਬਣਾਉਣ ਦੇ ਲਈ ਪੀਐੱਮ ਆਵਾਸ ਯੋਜਨਾ ਦੇ ਤਹਿਤ ਮਿਲੇ 1,30,000 ਰੁਪਏ ਦੇ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਦੇ ਪੱਕੇ ਘਰ ਲਈ ਲਾਲ ਮੁਹੰਮਦ ਨੂੰ ਵਧਾਈ ਦਿੱਤੀ ਅਤੇ ਇਸ ਗੱਲ ‘ਤੇ ਖੁਸ਼ੀ ਵਿਅਕਤ ਕੀਤੀ ਕਿ ਸਰਕਾਰ ਦੀਆਂ ਯੋਜਨਾਵਾਂ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਪਹੁੰਚ ਰਹੀਆਂ ਹਨ। ਸ਼੍ਰੀ ਲਾਲ ਮੁਹੰਮਦ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਵਿੱਚ ‘ਵਿਕਸਿਤ ਭਾਰਤ’ ਵਿਸ਼ੇ ‘ਤੇ ਇੱਕ ਦੋਹਾ ਵੀ ਸੁਣਾਇਆ।

ਸਵੈ ਸਹਾਇਤਾ ਸਮੂਹ ਦੀ ਮੈਂਬਰ ਬਾਂਦੀਪੋਰਾ, ਦੀ ਸੁਸ਼੍ਰੀ ਸ਼ਾਹੀਨਾ ਬੇਗਮ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਸਮਾਜਸ਼ਾਸਤਰ ਵਿੱਚ ਪੋਸਟ-ਗ੍ਰੈਜੁਏਟ ਕੀਤਾ ਹੈ, ਲੇਕਿਨ ਬੇਰੋਜ਼ਗਾਰੀ ਦੇ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 2018 ਵਿੱਚ, ਉਹ ਸਵੈ ਸਹਾਇਤਾ ਸਮੂਹ ਨਾਲ ਜੁੜ ਗਈ ਅਤੇ ਸ਼ਹਿਦ ਦੀ ਖੇਤੀ ਦਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਰਜ਼ਾ ਲਿਆ ਅਤੇ ਬਾਅਦ ਵਿੱਚ ਉਨ੍ਹਾਂ ਨੇ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੀ ਮਦਦ ਨਾਲ ਇਸ ਦਾ ਵਿਸਤਾਰ ਕੀਤਾ, ਜਿਸ ਨਾਲ ਉਨ੍ਹਾਂ ਨੂੰ ਖੇਤਰ ਵਿੱਚ ਪਹਿਚਾਣ ਪਾਉਣ ਅਤੇ ਲਖਪਤੀ ਦੀਦੀ ਬਣਨ ਵਿੱਚ ਮਦਦ ਮਿਲੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤੀ ਕੀਤੀ ਕਿ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਮਹਿਲਾਵਾਂ ਲਖਪਤੀ ਦੀਦੀਆਂ ਬਣਨ ਦੇ ਅਵਸਰਾਂ ਦਾ ਭਰਪੂਰ ਲਾਭ ਉਠਾ ਰਹੀਆਂ ਹਨ ਅਤੇ ਕਿਹਾ ਕਿ ਉਹ ਇੱਕ ਪ੍ਰੇਰਣਾ ਹਨ। ਸੁਸ਼੍ਰੀ ਸ਼ਾਹੀਨਾ ਨੇ ਆਪਣੇ ਪੋਲਟਰੀ ਕਾਰੋਬਾਰ ਦੇ ਲਈ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਉਠਾਉਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ  ਪੋਸਟ-ਗ੍ਰੈਜੁਏਟ ਪੱਧਰ ਦੀ ਪੜ੍ਹਾਈ ਕਰਵਾਉਣ ਦੇ ਲਈ ਉਨ੍ਹਾਂ ਦੇ ਮਾਤਾ-ਪਿਤਾ ਦੀ ਸ਼ਲਾਘਾ ਕੀਤੀ ਅਤੇ ਕੰਮ ਦੇ ਪ੍ਰਤੀ ਸਮਰਪਣ ਦੀ ਉਨ੍ਹਾਂ ਦੀ ਭਾਵਨਾ ਦੀ ਵੀ ਸ਼ਲਾਘਾ ਕੀਤੀ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਹਿਲਾਵਾਂ ਦੇ ਵਿਕਾਸ ਅਤੇ ਸਸ਼ਕਤੀਕਰਣ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਦੇ ਸ਼ਾਸਨ ਵਿੱਚ ਸਭ ਕੁਝ ਸੰਭਵ ਹੈ। 

ਜਲ ਜੀਵਨ ਮਿਸ਼ਨ ਦੇ ਇੱਕ ਲਾਭਾਰਥੀ ਪੁਲਵਾਮਾ ਦੇ ਰਿਯਾਜ਼ ਅਹਮਦ ਕੋਲੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹਰ ਘਰ ਵਿੱਚ ਨਲ ਦਾ ਜਲ ਪਹੁੰਚ ਗਿਆ ਹੈ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਪਰਿਵਾਰ ਦੇ ਜੀਵਨ ਵਿੱਚ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਨੇ ਪਿੰਡਾਂ ਦੀਆਂ ਮਹਿਲਾਵਾਂ ਦਾ ਅਸ਼ੀਰਵਾਦ ਵੀ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ। ਧਾਰਾ  370 ਰੱਦ ਹੋਣ ਦੇ ਬਾਅਦ ਉਨ੍ਹਾਂ ਨੂੰ ਆਪਣੀ ਜ਼ਮੀਨ ਦਾ ਮਾਲਿਕਾਨਾ ਹੱਕ ਮਿਲ ਗਿਆ। ਇਸ ਨਾਲ ਉਨ੍ਹਾਂ ਨੂੰ ਅਤੇ ਕਬਾਇਲੀ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਬਹੁਤ ਲਾਭ ਹੋਇਆ। ਪ੍ਰਧਾਨ ਮੰਤਰੀ ਨੇ ਇੱਕ ਰਾਜਨੀਤਕ ਕਾਰਜਕਰਤਾ ਦੇ ਰੂਪ ਵਿੱਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਗੁਜਰ ਭਾਈਚਾਰੇ ਦੀ ਮਹਿਮਾਨਨਵਾਜ਼ੀ ਦੀ ਸ਼ਲਾਘਾ ਕੀਤੀ।

ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜੰਮੂ ਦੀਆਂ ਆਪਣੀਆਂ ਪਿਛਲੀਆਂ ਯਾਤਰਾਵਾਂ ਦੀ ਤੁਲਨਾ ਅੱਜ ਦੇ ਸ਼ਾਨਦਾਰ ਆਯੋਜਨ ਨਾਲ ਕੀਤੀ, ਜਿਸ ਵਿੱਚ ਖਰਾਬ ਮੌਸਮ ਦੇ ਬਾਵਜੂਦ ਲੋਕ ਵੱਡੀ ਸੰਖਿਆ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ 3 ਅਲੱਗ-ਅਲੱਗ ਸਥਾਨਾਂ ਦੇ ਬਾਰੇ ਵੀ ਦੱਸਿਆ ਜਿੱਥੇ ਜੰਮੂ ਦੇ ਨਾਗਰਿਕ ਵੱਡੀ ਸਕ੍ਰੀਨ ‘ਤੇ ਇਹ ਪ੍ਰੋਗਰਾਮ ਦੇਖਣ ਲਈ ਭਾਰੀ ਸੰਖਿਆ ਵਿੱਚ ਇਕੱਠੇ ਹੋਏ ਹਨ। ਸ਼੍ਰੀ ਮੋਦੀ ਨੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇੱਕ ਅਸ਼ੀਰਵਾਦ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਦਾ ਅਵਸਰ ਸਿਰਫ਼ ਵਿਕਸਿਤ ਭਾਰਤ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਵਿੱਚ ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਦੇ ਲੱਖਾਂ ਲੋਕ ਵੀ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਜੰਮੂ ਅਤੇ ਕਸ਼ਮੀਰ ਦੇ 285 ਬਲਾਕਾਂ ਵਿੱਚ ਨਾਗਰਿਕ ਦੇਖ ਰਹੇ ਹਨ। ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਭਾਵਨਾ ਦੀ ਸ਼ਲਾਘਾ ਕੀਤੀ। 

ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਵਾਲੇ ਲਾਭਾਰਥੀਆਂ ਦੁਆਰਾ ਸਰਕਾਰੀ ਯੋਜਨਾਵਾਂ ਦੇ ਲਾਭਾਂ ਨੂੰ ਸਪਸ਼ਟ ਰੂਪ ਨਾਲ ਦੱਸਣ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੀ ਵਿਕਸਿਤ ਭਾਰਤ, ਵਿਕਸਿਤ ਜੰਮੂ-ਕਸ਼ਮੀਰ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਭਾਵਨਾ ਲਈ ਵਧਾਈ ਦਿੱਤੀ। ਹਰੇਕ ਲਾਭਾਰਥੀ ਦੇ ਘਰ ਤੱਕ ਪਹੁੰਚਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਹੁਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਕੋਈ ਵੀ ਯੋਗ ਲਾਭਾਰਥੀ ਵੰਚਿਤ ਨਹੀਂ ਰਹੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਤੁਹਾਡੇ ‘ਤੇ ਪੂਰਾ ਭਰੋਸਾ ਹੈ। ਅਸੀਂ ਨਿਸ਼ਚਿਤ ਤੌਰ ‘ਤੇ ਇੱਕ ਵਿਕਸਿਤ ਜੰਮੂ ਕਸ਼ਮੀਰ ਬਣਾਵਾਂਗੇ। ਜੋ ਸੁਪਨੇ 70 ਵਰ੍ਹੇ ਤੋਂ ਅਧੂਰੇ ਸਨ, ਉਨ੍ਹਾਂ ਨੂੰ ਮੋਦੀ ਜਲਦੀ ਹੀ ਪੂਰਾ ਕਰਨਗੇ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਨਿਰਾਸ਼ਾ ਅਤੇ ਅਲਗਾਵਵਾਦ ਦੇ ਦਿਨਾਂ ਨੂੰ ਪਿੱਛੇ ਛੱਡ ਕੇ ਵਿਕਸਿਤ ਬਣਨ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ 32,000 ਕਰੋੜ ਰੁਪਏ ਦੇ ਪ੍ਰੋਜੈਕਟਸ ਤੋਂ ਸਿੱਖਿਆ, ਕੌਸ਼ਲ, ਰੋਜ਼ਗਾਰ, ਸਿਹਤ, ਉਦਯੋਗ ਅਤੇ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਆਈਆਈਐੱਮ, ਆਈਆਈਟੀ ਅਤੇ ਨਿਯੁਕਤੀ ਪੱਤਰਾਂ ਦੇ ਲਈ ਵਧਾਈ ਦਿੱਤੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਕਈ ਪੀੜ੍ਹੀਆਂ ਤੋਂ ਵੰਸ਼ਵਾਦੀ ਰਾਜਨੀਤੀ ਦਾ ਸ਼ਿਕਾਰ ਰਿਹਾ ਹੈ, ਜਿੱਥੇ ਲੋਕਾਂ ਦੀ ਭਲਾਈ ਦੀ ਪੂਰੀ ਤਰ੍ਹਾਂ ਨਾਲ ਉਪੇਖਿਆ ਕੀਤੀ ਗਈ ਅਤੇ ਨੌਜਵਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਰਕਾਰਾਂ ਨੌਜਵਾਨਾਂ ਦੇ ਲਈ ਨੀਤੀਆਂ ਬਣਾਉਣ ਨੂੰ ਮੁਸ਼ਕਿਲ ਨਾਲ ਹੀ ਪ੍ਰਾਥਮਿਕਤਾ ਦਿੰਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜੋ  ਲੋਕ ਆਪਣੇ ਪਰਿਵਾਰ ਦੀ ਭਲਾਈ ਬਾਰੇ ਸੋਚਦੇ ਹਨ, ਉਹ ਆਮ ਨਾਗਰਿਕਾਂ ਬਾਰੇ ਕਦੇ ਨਹੀਂ ਸੋਚਣਗੇ।” ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੰਸ਼ਵਾਦੀ ਰਾਜਨੀਤੀ ਹੁਣ ਸਮਾਪਤ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਜੰਮੂ-ਕਸ਼ਮੀਰ ਬਣਾਉਣ ਦੇ ਲਈ ਸਰਕਾਰ ਦਾ ਧਿਆਨ ਗ਼ਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਨਾਰੀ ਸ਼ਕਤੀ ‘ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਤੇਜ਼ੀ ਨਾਲ ਸਿੱਖਿਆ ਅਤੇ ਕੌਸ਼ਲ ਵਿਕਾਸ ਦਾ ਇੱਕ ਪ੍ਰਮੁੱਖ ਕੇਂਦਰ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ 2013 ਵਿੱਚ ਉਸੇ ਸਥਾਨ ‘ਤੇ ਜੰਮੂ-ਕਸ਼ਮੀਰ ਵਿੱਚ ਆਈਆਈਟੀ ਅਤੇ ਆਈਆਈਐੱਮ ਬਣਾਉਣ ਦੀ ਗਰੰਟੀ ਦੇਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਗਰੰਟੀ ਅੱਜ ਪੂਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਲੋਕ ਕਹਿੰਦੇ ਹਨ, “ਮੋਦੀ ਕੀ ਗਾਰੰਟੀ ਦਾ ਮਤਲਬ ਗਰੰਟੀ ਦੇ ਪੂਰਾ ਹੋਣ ਦੀ ਗਰੰਟੀ ਹੈ।”

ਅੱਜ ਦੇ ਪ੍ਰੋਗਰਾਮ ਦੇ ਵਿਦਿਅਕ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਸੂਚੀਬੱਧ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੰਨੇ ਵੱਡੇ ਪੈਮਾਨੇ ‘ਤੇ ਸਿੱਖਿਆ ਅਤੇ ਕੌਸ਼ਲ ਵਿਕਾਸ ਖੇਤਰਾਂ ਦੀ ਪ੍ਰਗਤੀ ਦਸ ਸਾਲ ਪਹਿਲੇ ਇੱਕ ਦੂਰ ਦੀ ਅਸਲੀਅਤ ਸੀ। ਉਨ੍ਹਾਂ ਨੇ ਕਿਹਾ, “ਲੇਕਿਨ ਇਹ ਨਵਾਂ ਭਾਰਤ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਸਰਕਾਰ ਵਰਤਮਾਨ ਅਤੇ ਭਵਿੱਖ ਦੀ ਪੀੜ੍ਹੀਆਂ ਦੀ ਆਧੁਨਿਕ ਸਿੱਖਿਆ ਦੇ ਲਈ ਅਧਿਕਤਮ ਖਰਚ ਕਰ ਰਹੀ ਹੈ।

ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਜੰਮੂ-ਕਸ਼ਮੀਰ ਵਿੱਚ 50 ਨਵੇਂ ਡਿਗਰੀ ਕਾਲਜਾਂ ਸਮੇਤ ਰਿਕਾਰਡ ਸੰਖਿਆ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ 45,000 ਨਵੇਂ ਬੱਚੇ ਜੋ ਸਕੂਲਾਂ ਵਿੱਚ ਨਹੀਂ ਜਾਂਦੇ ਸਨ, ਉਨ੍ਹਾਂ ਨੂੰ ਹੁਣ ਪ੍ਰਵੇਸ਼ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਵਿਅਕਤ ਕੀਤੀ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਸਕੂਲ ਚਲਾਏ ਜਾਂਦੇ ਸਨ, ਜਦਕਿ ਅੱਜ ਸਕੂਲ ਉਨੱਤ ਹੋ ਗਏ ਹਨ।”

ਜੰਮੂ-ਕਸ਼ਮੀਰ ਵਿੱਚ ਸਿਹਤ ਸੁਵਿਧਾਵਾਂ ਵਿੱਚ ਸੁਧਾਰ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ 2014 ਵਿੱਚ 4 ਤੋਂ ਵਧ ਕੇ ਅੱਜ 12 ਹੋ ਗਈ ਹੈ, 2014 ਵਿੱਚ 500 ਦੀ ਤੁਲਨਾ ਵਿੱਚ 1300 ਤੋਂ ਅਧਿਕ ਐੱਮਬੀਬੀਐੱਸ ਸੀਟਾਂ ਅਤੇ 2014 ਵਿੱਚ  ਜ਼ੀਰੋ ਦੀ ਤੁਲਨਾ ਵਿੱਚ ਅੱਜ ਪੀਜੀ ਮੈਡੀਕਲ ਸੀਟਾਂ ਦੀ ਸੰਖਿਆ 650 ਤੋਂ ਅਧਿਕ ਹੋ ਗਈਆਂ ਹਨ। ਉਨ੍ਹਾਂ ਨੇ ਪਿਛਲੇ 4 ਵਰ੍ਹਿਆਂ ਵਿੱਚ 45 ਨਰਸਿੰਗ ਅਤੇ ਪੈਰਾਮੈਡਿਕ ਕਾਲਜਾਂ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਦਿੱਤੀ। ਜੰਮੂ-ਕਸ਼ਮੀਰ ਵਿੱਚ ਦੋ ਏਮਸ ਬਣ ਰਹੇ ਹਨ ਜਿਨ੍ਹਾਂ ਵਿੱਚੋਂ ਜੰਮੂ ਏਮਸ ਦਾ ਉਦਘਾਟਨ ਅੱਜ ਪ੍ਰਧਾਨ ਮੰਤਰੀ ਨੇ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲ ਵਿੱਚ ਦੇਸ਼ ਵਿੱਚ 15 ਨਵੇਂ ਏਮਸ ਸਵੀਕ੍ਰਿਤ ਕੀਤੇ ਗਏ ਹਨ।

ਧਾਰਾ 370 ਨੂੰ ਹਟਾਉਣ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਨਵਾਂ ਜੰਮੂ ਕਸ਼ਮੀਰ ਹੋਂਦ ਵਿੱਚ ਆ ਰਿਹਾ ਹੈ ਕਿਉਂਕਿ ਇਸ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਦੂਰ ਹੋ ਗਈ ਹੈ ਅਤੇ ਖੇਤਰ ਸੰਤੁਲਿਤ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਧਾਰਾ 370 ‘ਤੇ ਆਉਣ ਵਾਲੀ ਫਿਲਮ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਹੁਣ ਕੋਈ ਵੀ ਪਿੱਛੇ ਨਹੀਂ ਰਹੇਗਾ ਅਤੇ ਜੋ ਲੋਕ ਦਹਾਕਿਆਂ ਤੋਂ ਉਪੇਖਿਅਤ ਮਹਿਸੂਸ ਕਰਦੇ ਸਨ ਉਹ ਹੁਣ ਇੱਕ ਪ੍ਰਭਾਵੀ ਸਰਕਾਰ ਦੀ ਮੌਜੂਦਗੀ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੇਸ਼ ਵਿੱਚ ਵੰਸ਼ਵਾਦ ਅਤੇ ਤੁਸ਼ਟੀਕਰਣ ਦੀ ਰਾਜਨੀਤੀ ਨੂੰ ਤਿਆਗਣ ਵਾਲੀ ਇੱਕ ਨਵੀਂ ਲਹਿਰ ਉਭਰੀ ਹੈ। ਪ੍ਰਧਾਨ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮਾਹੌਲ ਵਿੱਚ ਸਕਾਰਾਤਮਕ ਬਦਲਾਅ ਨੂੰ ਮਹਿਸੂਸ ਕਰਦੇ ਹੋਏ ਕਿਹਾ, “ਜੰਮੂ-ਕਸ਼ਮੀਰ ਦੇ ਯੁਵਾ ਵਿਕਾਸ ਦਾ ਬਿਗੁਲ ਬਜਾ ਰਹੇ ਹਨ ਅਤੇ ਆਪਣਾ ਭਵਿੱਖ ਬਣਾਉਣ ਦੇ ਲਈ ਅੱਗੇ ਵਧ ਰਹੇ ਹਨ।” ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੁਆਰਾ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ-ਨਾਲ ਰੱਖਿਆ ਕਰਮਚਾਰੀਆਂ ਦੇ ਪ੍ਰਤੀ ਦਿਖਾਈ ਗਈ ਉਪੇਖਿਆ ‘ਤੇ ਅਫ਼ਸੋਸ ਜਤਾਇਆ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਰਤਮਾਨ ਸਰਕਾਰ ਨੇ ਇਸ ਪ੍ਰਦੇਸ਼ ਸਮੇਤ ਦੇਸ਼ਭਰ ਦੇ ਸਾਬਕਾ ਸੈਨਿਕਾਂ ਨੂੰ ਲਾਭ ਦਿੰਦੇ ਹੋਏ ਵੰਨ ਰੈਂਕ ਵੰਨ ਪੈਨਸ਼ਨ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਨੂੰ ਪੂਰਾ ਕੀਤਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਮਾਜਿਕ ਨਿਆਂ ਦਾ ਸੰਵਿਧਾਨਕ ਵਾਅਦਾ ਅੰਤਤ: ਸ਼ਰਨਾਰਥੀ ਪਰਿਵਾਰਾਂ, ਵਾਲਮਿਕੀ ਸਮੁਦਾਇ ਅਤੇ ਸਫ਼ਾਈ ਕਰਮਚਾਰੀਆਂ ਤੱਕ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਵਾਲਮਿਕੀ ਸਮੁਦਾਇ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਮਿਲਿਆ, ਜੋ ਉਨ੍ਹਾਂ ਦੀ ਵਰ੍ਹਿਆਂ ਪੁਰਾਣੀ ਮੰਗ ਸੀ। ਪੱਧਾਰੀ, ਪਹਾੜੀ ਗੱਡਾ ਬ੍ਰਾਹਮਣ ਅਤੇ ਕੌਲੀ ਨੂੰ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਵਿਧਾਨ ਸਭਾ ਵਿੱਚ ਐੱਸਟੀ ਦੇ ਲਈ ਰਿਜ਼ਰਵੇਸ਼ਨ ਅਤੇ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਓਬੀਸੀ ਰਿਜ਼ਰਵੇਸ਼ਨ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦਾ ਮੰਤਰ ਜੰਮੂ ਅਤੇ ਕਸ਼ਮੀਰ ਦੇ ਵਿਕਾਸ ਦੀ ਨੀਂਹ ਹੈ।”

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜੰਮੂ-ਕਸ਼ਮੀਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਨਾਲ ਮਹਿਲਾਵਾਂ ਨੂੰ ਸਭ ਤੋਂ ਅਧਿਕ ਲਾਭ ਹੋਇਆ ਹੈ ਅਤੇ ਮਹਿਲਾਵਾਂ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕੇ ਮਕਾਨਾਂ ਦਾ ਰਜ਼ਿਸਟ੍ਰੇਸ਼ਨ, ਹਰ ਘਰ ਜਲ ਯੋਜਨਾ ਦੇ ਤਹਿਤ ਪਖਾਨਿਆਂ ਦਾ ਨਿਰਮਾਣ ਅਤੇ ਆਯੁਸ਼ਮਾਨ ਕਾਰਡਾਂ ਦੀ ਵੰਡ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਧਾਰਾ 370 ਨੂੰ ਹਟਾਉਣ ਲਈ ਮਹਿਲਾਵਾਂ ਨੂੰ ਉਹ ਅਧਿਕਾਰ ਮਿਲੇ ਜਿਨ੍ਹਾਂ ਤੋਂ ਉਹ ਪਹਿਲੇ ਵੰਚਿਤ ਸਨ।”

ਪ੍ਰਧਾਨ ਮੰਤਰੀ ਨੇ ਨਮੋ ਡ੍ਰੋਨ ਦੀਦੀ ਯੋਜਨਾ ਦਾ ਜ਼ਿਕਰ ਕੀਤਾ ਜਿੱਥੇ ਵੱਡੀ ਸੰਖਿਆ ਵਿੱਚ ਮਹਿਲਾਵਾਂ ਨੂੰ ਡ੍ਰੋਨ ਪਾਇਲਟ ਬਣਨ ਲਈ ਟ੍ਰੇਂਡ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਹਜ਼ਾਰਾਂ ਸਵੈ ਸਹਾਇਤਾ ਸਮੂਹਾਂ ਨੂੰ ਖੇਤੀ ਅਤੇ ਬਾਗਬਾਨੀ ਵਿੱਚ ਕਿਸਾਨਾਂ ਦੀ ਮਦਦ ਦੇ ਲਈ ਲੱਖਾਂ ਰੁਪਏ ਦੇ ਡ੍ਰੋਨ ਉਪਲਬਧ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ  ਨੇ ਕਿਹਾ ਕਿ ਇਸ ਨਾਲ ਖਾਦ ਅਤੇ ਕੀਟਨਾਸ਼ਕ ਦੇ ਛਿੜਕਾਅ ਦਾ ਕੰਮ ਕਾਫੀ ਅਸਾਨ ਹੋ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦੇ ਲਈ ਵਾਧੂ ਆਮਦਨ ਵੀ ਪੈਦਾ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਇਕੱਠੇ ਕਈ ਵਿਕਾਸ ਕਾਰਜ ਹੋ ਰਹੇ ਹਨ। ਉਨ੍ਹਾਂ  ਨੇ ਜੰਮੂ-ਕਸ਼ਮੀਰ ਵਿੱਚ ਵਧੀ ਕਨੈਕਟੀਵਿਟੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਜੰਮੂ ਹਵਾਈ ਅੱਡੇ ਦੇ ਵਿਸਤਾਰ ਕਾਰਜ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੋਂ ਰੇਲ ਮਾਰਗ ਨਾਲ ਜੋੜਨ ਅਤੇ ਸ੍ਰੀਨਗਰ ਤੋਂ ਸੰਗਲਦਾਨ ਅਤੇ ਸੰਗਲਦਾਨ ਤੋਂ ਬਾਰਾਮੂਲਾ ਤੱਕ ਚਲਣ ਵਾਲੀ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਉਹ ਦਿਨ ਦੂਰ ਨਹੀਂ ਜਦੋਂ ਲੋਕ ਕਸ਼ਮੀਰ ਤੋਂ ਟ੍ਰੇਨ ਪਕੜ ਕੇ ਦੇਸ਼ ਭਰ ਵਿੱਚ ਯਾਤਰਾ ਕਰ ਸਕਣਗੇ।” ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਚਲ ਰਹੇ ਰੇਲਵੇ ਬਿਜਲੀਕਰਣ ਦੇ ਵੱਡੇ ਅਭਿਯਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਅੱਜ ਪਹਿਲੀ ਇਲੈਕਟ੍ਰਿਕ ਟ੍ਰੇਨ ਮਿਲਣ ‘ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਟ੍ਰੇਨਾਂ ਦੇ ਸ਼ੁਰੂਆਤੀ ਰੂਟਾਂ ਵਿੱਚ ਜੰਮੂ ਕਸ਼ਮੀਰ ਨੂੰ ਚੁਣਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਦੋ ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ ਅਤੇ ਇਸ ਨਾਲ ਮਾਤਾ ਵੈਸ਼ਣੋ ਦੇਵੀ ਤੱਕ ਪਹੁੰਚਣਾ ਸੁਵਿਧਾਜਨਕ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਰੋਡ ਪ੍ਰੋਜੈਕਟਾਂ ਨੂੰ ਸੂਚੀਬੱਧ ਕੀਤਾ। ਅੱਜ ਦੇ ਪ੍ਰੋਜੈਕਟਾਂ ਵਿੱਚ, ਉਨ੍ਹਾਂ ਨੇ ਸ੍ਰੀਨਗਰ ਰਿੰਗ ਰੋਡ ਦੇ ਦੂਸਰੇ ਪੜਾਅ ਦਾ ਜ਼ਿਕਰ ਕੀਤਾ ਜਿਸ ਨਾਲ ਮਾਨਸਬਲ ਝੀਲ ਅਤੇ ਖੀਰ ਭਵਾਨੀ ਮੰਦਿਰ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਇਸੇ ਤਰ੍ਹਾਂ, ਸ੍ਰੀਨਗਰ-ਬਾਰਾਮੂਲਾ-ਊਰੀ ਰਾਜਮਾਰਗ ਤੋਂ ਕਿਸਾਨਾਂ ਅਤੇ ਟੂਰਿਜ਼ਮ ਨੂੰ ਲਾਭ ਹੋਵੇਗਾ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸਵੇ ਜੰਮੂ ਅਤੇ ਦਿੱਲੀ ਦੇ ਦਰਮਿਆਨ ਆਵਾਜਾਈ ਨੂੰ ਅਸਾਨ ਬਣਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਜੰਮੂ ਅਤੇ ਕਸ਼ਮੀਰ ਦੇ ਵਿਕਾਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਬਹੁਤ ਉਤਸ਼ਾਹ ਹੈ। ਖਾੜੀ ਦੇਸ਼ਾਂ ਦੀ ਆਪਣੀ ਹਾਲੀਆ ਯਾਤਰਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਿਵੇਸ਼ ਨੂੰ ਲੈ ਕੇ ਵਿਦੇਸ਼ਾਂ ਵਿੱਚ ਸਕਾਰਾਤਮਕਤਾ ਉੱਚ ਪੱਧਰ ‘ਤੇ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਆਯੋਜਿਤ ਕਈ ਜੀ20 ਮੀਟਿੰਗਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪੂਰੀ ਦੁਨੀਆ ਇੱਥੋਂ ਦੀ ਕੁਦਰਤੀ ਸੁੰਦਰਤਾ ਤੋਂ ਮੰਤਰਮੁੰਗਧ ਹੈ। ਉਨ੍ਹਾਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਵਿੱਚ ਪਿਛਲੇ ਸਾਲ 2 ਕਰੋੜ ਤੋਂ ਵੱਧ ਟੂਰਿਸਟ ਆਏ, ਜਦਕਿ ਅਮਰਨਾਥ ਜੀ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਵਾਲੇ ਤੀਰਥ ਯਾਤਰੀਆਂ ਦੀ ਸੰਖਿਆ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਵਿਕਾਸ ਨੂੰ ਦੇਖਦੇ ਹੋਏ ਟੂਰਿਸਟਾਂ ਦੀ ਸੰਖਿਆ ਵਧੇਗੀ।

ਪ੍ਰਧਾਨ ਮੰਤਰੀ ਨੇ ਟੌਪ 5 ਆਲਮੀ ਅਰਥਵਿਵਸਥਾਵਾਂ ਵਿੱਚ ਭਾਰਤ ਦੇ ਸ਼ਾਮਲ ਹੋਣ ਦਾ ਜ਼ਿਕਰ ਕਰਦੇ ਹੋਏ ਅਰਥਵਿਵਸਥਾ ਵਿੱਚ ਸੁਧਾਰ ਕਾਰਨ ਕਲਿਆਣਕਾਰੀ ਯੋਜਨਾਵਾਂ ‘ਤੇ ਖਰਚ ਕਰਨ ਦੀ ਸਰਕਾਰ ਦੀ ਵਧਦੀ ਸਮਰੱਥਾ ਨੂੰ ਮੰਨਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਬਿਹਤਰ ਅਰਥਵਿਵਸਥਾ ਦੇ ਕਾਰਨ ਮੁਫ਼ਤ ਰਾਸ਼ਨ, ਮੈਡੀਕਲ ਟ੍ਰੀਟਮੈਂਟ, ਪੱਕੇ ਘਰ, ਗੈਸ ਕਨੈਕਸ਼ਨ, ਪਖਾਨੇ ਅਤੇ ਪੀਐੱਮ ਕਿਸਾਨ ਸੰਮਾਨ ਨਿਧੀ ਪ੍ਰਦਾਨ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਸਾਨੂੰ ਅਗਲੇ 5 ਵਰ੍ਹਿਆਂ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾਉਣਾ ਹੈ। ਇਸ ਨਾਲ ਗ਼ਰੀਬ ਕਲਿਆਣ ਅਤੇ ਬੁਨਿਆਦੀ ਢਾਂਚੇ ‘ਤੇ ਖਰਚ ਕਰਨ ਦੀ ਦੇਸ਼ ਦੀ ਸਮਰੱਥਾ ਕਈ ਗੁਣਾ ਵਧ ਜਾਵੇਗੀ। ਇਸ ਨਾਲ ਜੰਮੂ ਅਤੇ ਕਸ਼ਮੀਰ ਦੇ ਹਰੇਕ ਪਰਿਵਾਰ ਨੂੰ ਲਾਭ ਹੋਵੇਗਾ।”

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ  ਮਨੋਜ ਸਿਨਹਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਵੀ ਮੌਜੂਦ ਸਨ।

 ---

ਪਿਛੋਕੜ

ਸਿੱਖਿਆ ਖੇਤਰ ਨੂੰ ਵੱਡਾ ਹੁਲਾਰਾ

ਦੇਸ਼ ਭਰ ਵਿੱਚ ਸਿੱਖਿਆ ਅਤੇ ਕੌਸ਼ਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਵਿਕਸਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਲਗਭਗ 13,375 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

 

ਪ੍ਰਧਾਨ ਮੰਤਰੀ ਨੇ ਆਈਆਈਟੀ ਭਿਲਾਈ, ਆਈਆਈਟੀ ਤਿਰੂਪਤੀ, ਆਈਆਈਐੱਸਈਆਰ ਤਿਰੂਪਤੀ, ਆਈਆਈਆਈਟੀਡੀਐੱਮ ਕੁਰਨੂਲ ਦੇ ਸਥਾਈ ਕੈਂਪਸਾਂ; ਆਈਆਈਟੀ ਪਟਨਾ ਅਤੇ ਆਈਆਈਟੀ ਰੋਪੜ ਵਿਖੇ ਅਕਾਦਮਿਕ ਅਤੇ ਰਿਹਾਇਸ਼ੀ ਕੈਂਪਸ ਅਤੇ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਦੋ ਸਥਾਈ ਕੈਂਪਸ - ਦੇਵਪ੍ਰਯਾਗ (ਉਤਰਾਖੰਡ) ਅਤੇ ਅਗਰਤਲਾ (ਤ੍ਰਿਪੁਰਾ) ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਆਈਆਈਐਮ ਵਿਸ਼ਾਖਾਪਟਨਮ, ਆਈਆਈਐਮ ਜੰਮੂ ਅਤੇ ਆਈਆਈਐਮ ਬੋਧ ਗਯਾ ਦੇ ਸਥਾਈ ਕੈਂਪਸਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਾਨਪੁਰ ਵਿੱਚ ਉੱਨਤ ਤਕਨੀਕਾਂ 'ਤੇ ਇੱਕ ਪ੍ਰਮੁੱਖ ਹੁਨਰ ਸਿਖਲਾਈ ਸੰਸਥਾ - ਇੰਡੀਅਨ ਇੰਸਟੀਚਿਊਟ ਆਫ਼ ਸਕਿੱਲਜ਼ (ਆਈਆਈਐੱਸ) ਦਾ ਉਦਘਾਟਨ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਆਈਆਈਟੀ ਜੰਮੂ, ਐੱਨਆਈਟੀ ਦਿੱਲੀ, ਆਈਆਈਟੀ, ਖੜ੍ਹਗਪੁਰ, ਐੱਨਆਈਟੀ ਦੁਰਗਾਪੁਰ, ਆਈਆਈਐੱਸਈਆਰ ਬੇਹਰਾਮਪੁਰ, ਐੱਨਆਈਟੀ ਅਰੁਣਾਚਲ ਪ੍ਰਦੇਸ਼. ਆਈਆਈਆਈਟੀ, ਲਖਨਊ, ਆਈਆਈਟੀ ਬੰਬੇ, ਆਈਆਈਟੀ ਦਿੱਲੀ, ਸੈਂਟਰਲ ਯੂਨੀਵਰਸਿਟੀ ਆਫ ਕੇਰਲ ਕਾਸਰਗੋਡ ਸਮੇਤ ਦੇਸ਼ ਭਰ ਦੇ ਕਈ ਉੱਚ ਵਿਦਿਅਕ ਸੰਸਥਾਵਾਂ ਵਿੱਚ ਹੋਸਟਲ, ਵਿਦਿਅਕ ਬਲਾਕ, ਪ੍ਰਸ਼ਾਸਨਿਕ ਭਵਨ, ਲਾਇਬਰੇਰੀ, ਔਡੀਟੋਰੀਅਮ ਆਦਿ ਜਿਹੇ ਬਿਹਤਰ ਬੁਨਿਆਦੀ ਢਾਂਚੇ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।

 

 

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਕਈ ਉੱਚ ਵਿਦਿਅਕ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਲਈ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਇੰਡਸ ਸੈਂਟਰਲ ਯੂਨੀਵਰਸਿਟੀ ਅਤੇ ਆਈਆਈਆਈਟੀ ਰਾਏਚੁਰ ਦੇ ਸਥਾਈ ਕੈਂਪਸ ਦਾ ਨਿਰਮਾਣ; ਆਈਆਈਟੀ ਬੰਬੇ ਵਿਖੇ ਅਕਾਦਮਿਕ ਬਲਾਕਾਂ, ਹੋਸਟਲਾਂ, ਫੈਕਲਟੀ ਕੁਆਰਟਰਾਂ ਆਦਿ ਦਾ ਨਿਰਮਾਣ;ਆਈਆਈਟੀ ਗਾਂਧੀਨਗਰ ਵਿਖੇ ਹੋਸਟਲ ਅਤੇ ਸਟਾਫ਼ ਕੁਆਰਟਰ ਦਾ ਨਿਰਮਾਣ ਅਤੇ ਬੀਐੱਚਯੂ ਵਿਖੇ ਮਹਿਲਾ ਹੋਸਟਲ ਦਾ ਨਿਰਮਾਣ ਸ਼ਾਮਲ ਹੈ।

ਏਮਸ ਜੰਮੂ

ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਵਿਆਪਕ, ਗੁਣਵੱਤਾ ਅਤੇ ਸੰਪੂਰਨ ਤੀਸਰੀ ਦੇਖਭਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਵਿਜੇਪੁਰ (ਸਾਂਬਾ), ਜੰਮੂ ਦਾ ਉਦਘਾਟਨ ਕੀਤਾ। ਇਸ ਸੰਸਥਾ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਫਰਵਰੀ 2019 ਵਿੱਚ ਰੱਖਿਆ ਸੀ। ਇਸ ਦੀ ਸਥਾਪਨਾ ਕੇਂਦਰੀ ਖੇਤਰ ਦੀ ਯੋਜਨਾ ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ ਦੇ ਤਹਿਤ ਕੀਤੀ ਜਾ ਰਹੀ ਹੈ।

227 ਏਕੜ ਤੋਂ ਵੱਧ ਰਕਬੇ ਵਿੱਚ ਸਥਾਪਿਤ ਇਸ ਹਸਪਤਾਲ ਉੱਤੇ 1660 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਇਸ ਹਸਪਤਾਲ ਵਿੱਚ ਮਰੀਜ਼ਾਂ ਲਈ 720 ਬਿਸਤਰੇ, 125 ਸੀਟਾਂ ਵਾਲਾ ਮੈਡੀਕਲ ਕਾਲਜ, 60 ਸੀਟਾਂ ਵਾਲਾ ਨਰਸਿੰਗ ਕਾਲਜ, 30 ਬਿਸਤਰਿਆਂ ਵਾਲਾ ਆਯੂਸ਼ ਬਲਾਕ, ਫੈਕਲਟੀ ਅਤੇ ਸਟਾਫ਼ ਲਈ ਰਿਹਾਇਸ਼ੀ ਸਹੂਲਤਾਂ, ਯੂਜੀ ਅਤੇ ਪੀਜੀ ਵਿਦਿਆਰਥੀਆਂ ਲਈ ਹੋਸਟਲ, ਰੈਣ ਬਸੇਰੇ, ਗੈਸਟ ਹਾਊਸ, ਆਡੀਟੋਰੀਅਮ, ਸ਼ਾਪਿੰਗ ਕੰਪਲੈਕਸ ਆਦਿ ਹਨ। ਇਸ ਅਤਿ-ਆਧੁਨਿਕ ਹਸਪਤਾਲ ਵਿੱਚ 18 ਸਪੈਸ਼ਲਿਟੀਜ਼ ਕਾਰਡੀਓਲੋਜੀ, ਗੈਸਟ੍ਰੋਐਂਟਰੌਲੋਜੀ, ਨੇਫਰੋਲੋਜੀ, ਯੂਰੋਲੋਜੀ, ਨਿਊਰੋਲੋਜੀ, ਨਿਊਰੋਸੁਰਜੀ, ਮੈਡੀਕਲ ਓਨਕੋਲੋਜੀ, ਸਰਜੀਕਲ ਓਨਕੋਲੋਜੀ, ਐਂਡੋਕਰੀਨੋਲੋਜੀ, ਬਰਨਸ ਅਤੇ ਪਲਾਸਟਿਕ ਸਰਜਰੀ  ਸਮੇਤ 17 ਸੁਪਰ ਸਪੈਸ਼ਲਟੀਜ਼ ਵਿੱਚ ਉੱਚ ਗੁਣਵੱਤਾ ਵਾਲੀਆਂ ਮਰੀਜ਼ਾਂ ਦੀ ਦੇਖਭਾਲ ਸੇਵਾਵਾਂ ਪ੍ਰਦਾਨ ਕਰੇਗਾ। ਇਸ ਸਿਹਤ ਸੰਸਥਾ ਵਿੱਚ ਇੰਟੈਂਸਿਵ ਕੇਅਰ ਯੂਨਿਟ, ਐਮਰਜੈਂਸੀ ਅਤੇ ਟਰੌਮਾ ਯੂਨਿਟ, 20 ਮਾਡਿਊਲਰ ਅਪਰੇਸ਼ਨ ਥੀਏਟਰ, ਡਾਇਗਨੌਸਟਿਕ ਲੈਬਾਰਟਰੀਆਂ, ਬਲੱਡ ਬੈਂਕ, ਫਾਰਮੇਸੀ ਆਦਿ ਹੋਣਗੇ। ਇਸ ਹਸਪਤਾਲ ਵਿੱਚ ਦੂਰ-ਦੁਰਾਡੇ ਦੇ ਖੇਤਰਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ  ਡਿਜੀਟਲ ਸਿਹਤ ਬੁਨਿਆਦੀ ਢਾਂਚੇ ਦਾ ਵੀ ਲਾਭ ਉਠਾਇਆ ਜਾਵੇਗਾ।

ਨਵੀਂ ਟਰਮੀਨਲ ਬਿਲਡਿੰਗ, ਜੰਮੂ ਏਅਰਪੋਰਟ

ਪ੍ਰਧਾਨ ਮੰਤਰੀ ਨੇ ਜੰਮੂ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਿਆ। 40,000 ਵਰਗ ਮੀਟਰ ਦੇ ਖੇਤਰ ਵਿੱਚ ਬਣਨ ਵਾਲਾ ਇਹ ਨਵਾਂ ਟਰਮੀਨਲ ਭਵਨ ਪੀਕ ਆਵਸਰਸ ਦੌਰਾਨ ਲਗਭਗ 2000 ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਲਈ ਵਾਲੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਨਵਾਂ ਟਰਮੀਨਲ ਭਵਨ ਵਾਤਾਵਰਨ ਦੇ ਅਨੁਕੂਲ ਹੋਵੇਗਾ। ਇਹ ਹਵਾਈ ਸੰਪਰਕ ਨੂੰ ਮਜ਼ਬੂਤ ​​ਕਰੇਗਾ, ਟੂਰਿਜ਼ਮ ਅਤੇ ਵਪਾਰ ਨੂੰ ਹੁਲਾਰਾ ਦੇਵੇਗਾ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ।

ਰੇਲ ਪ੍ਰੋਜੈਕਟ

ਪ੍ਰਧਾਨ ਮੰਤਰੀ ਨੇ ਬਨਿਹਾਲ-ਖਾਰੀ-ਸੰਬਰ-ਸੰਗਲਦਾਨ (48 ਕਿਲੋਮੀਟਰ) ਅਤੇ ਨਵੇਂ ਬਿਜਲੀ ਵਾਲੇ ਬਾਰਾਮੂਲਾ-ਸ਼੍ਰੀਨਗਰ-ਬਨਿਹਾਲ-ਸੰਗਲਦਾਨ ਸੈਕਸ਼ਨ (185.66 ਕਿਲੋਮੀਟਰ) ਵਿਚਕਾਰ ਨਵੀਂ ਰੇਲ ਲਾਈਨ ਸਮੇਤ  ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਰੇਲ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਘਾਟੀ ਵਿੱਚ ਪਹਿਲੀ ਇਲੈਕਟ੍ਰਿਕ ਰੇਲ ਟ੍ਰੇਨ ਅਤੇ ਸੰਗਲਦਾਨ ਸਟੇਸ਼ਨ ਅਤੇ ਬਾਰਾਮੂਲਾ ਸਟੇਸ਼ਨ ਵਿਚਕਾਰ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ।

ਬਨਿਹਾਲ-ਖਾਰੀ-ਸੰਬਰ-ਸੰਗਲਦਾਨ ਸੈਕਸ਼ਨ ਦਾ ਚਾਲੂ ਹੋਣਾ ਮਹੱਤਵਪੂਰਨ ਹੈ ਕਿਉਂਕਿ ਇਹ ਪੂਰੇ ਰੂਟ 'ਤੇ ਬੈਲਸਟ ਲੈਸ ਟ੍ਰੈਕ (ਬੀਐਲਟੀ) ਦਾ ਉਪਯੋਗ ਕੀਤਾ ਗਿਆ ਹੈ ਜੋ ਯਾਤਰੀਆਂ ਨੂੰ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਭਾਰਤ ਦੀ ਸਭ ਤੋਂ ਲੰਬੀ ਟਰਾਂਸਪੋਰਟ ਸੁਰੰਗ T-50 (12.77 ਕਿਲੋਮੀਟਰ) ਖਾਰੀ-ਸੰਬਰ ਦੇ ਵਿਚਕਾਰ ਇਸ ਖੇਤਰ ਵਿੱਚ ਸਥਿਤ ਹੈ। ਰੇਲ ਪ੍ਰੋਜੈਕਟ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ, ਵਾਤਾਵਰਣ ਦੀ ਸਥਿਰਤਾ ਨੂੰ ਯਕੀਨੀ ਬਣਾਉਣਗੇ ਅਤੇ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ।

ਸੜਕ ਪ੍ਰੋਜੈਕਟ

ਪ੍ਰਧਾਨ ਮੰਤਰੀ ਨੇ ਅੱਜ ਜੰਮੂ ਤੋਂ ਕਟੜਾ ਨੂੰ ਜੋੜਨ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਦੋ ਪੈਕੇਜਾਂ (44.22 ਕਿਲੋਮੀਟਰ) ਦਾ ਉਦਘਾਟਨ ਕੀਤਾ; ਸ੍ਰੀਨਗਰ ਰਿੰਗ ਰੋਡ ਨੂੰ ਚਾਰ ਮਾਰਗੀ ਕਰਨ ਦਾ ਫੇਜ਼ ਦੋ; ਐੱਨਐੱਚ-01 ਦੇ 161 ਕਿਲੋਮੀਟਰ ਲੰਬੇ ਸ਼੍ਰੀਨਗਰ-ਬਾਰਾਮੂਲਾ-ਉੜੀ ਸੈਕਸ਼ਨ ਦੇ ਅਪਗ੍ਰੇਡੇਸ਼ਨ ਲਈ ਪੰਜ ਪੈਕੇਜ; ਅਤੇ ਐੱਨਐੱਚ-444 'ਤੇ ਕੁਲਗਾਮ ਬਾਈਪਾਸ ਅਤੇ ਪੁਲਵਾਮਾ ਬਾਈਪਾਸ ਦੇ ਨਿਰਮਾਣ ਸਮੇਤ ਕਈ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਦੋ ਪੈਕੇਜਾਂ 'ਤੇ ਕੰਮ ਪੂਰਾ ਹੋਣ ਨਾਲ ਸ਼ਰਧਾਲੂਆਂ ਲਈ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਮੰਦਿਰ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ ਅਤੇ ਇਸ ਨਾਲ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਸ਼੍ਰੀਨਗਰ ਰਿੰਗ ਰੋਡ ਦੇ ਚਹੁੰ-ਮਾਰਗੀ ਦੇ ਦੂਜੇ ਪੜਾਅ ਵਿੱਚ ਮੌਜੂਦਾ ਸੁੰਬਲ-ਵਾਯੁਲ ਐੱਨਐੱਚ-1 ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ। ਇਹ 24.7 ਕਿਲੋਮੀਟਰ ਲੰਬਾ ਬ੍ਰਾਊਨਫੀਲਡ ਪ੍ਰੋਜੈਕਟ ਸ਼੍ਰੀਨਗਰ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰੇਗਾ। ਇਹ ਮਾਨਸਬਲ ਝੀਲ ਅਤੇ ਖੀਰ ਭਵਾਨੀ ਮੰਦਿਰ ਵਰਗੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਨਾਲ ਸੰਪਰਕ ਵਿੱਚ ਸੁਧਾਰ ਕਰੇਗਾ ਅਤੇ ਲੇਹ, ਲੱਦਾਖ ਦੀ ਯਾਤਰਾ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਵੀ ਘਟਾਏਗਾ। ਐੱਨਐੱਚ-01 ਦੇ 161 ਕਿਲੋਮੀਟਰ ਲੰਬੇ ਸ਼੍ਰੀਨਗਰ-ਬਾਰਾਮੂਲਾ-ਉੜੀ ਸੈਕਸ਼ਨ ਨੂੰ ਅਪਗ੍ਰੇਡ ਕਰਨ ਦਾ ਪ੍ਰੋਜੈਕਟ ਰਣਨੀਤਕ ਮਹੱਤਵ ਵਾਲਾ ਹੈ। ਇਸ ਨਾਲ ਬਾਰਾਮੂਲਾ ਅਤੇ ਉੜੀ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਐੱਨਐੱਚ-444 'ਤੇ ਕੁਲਗਾਮ ਬਾਈਪਾਸ ਅਤੇ ਪੁਲਵਾਮਾ ਬਾਈਪਾਸ ਜੋ ਕਾਜ਼ੀਗੁੰਡ - ਕੁਲਗਾਮ - ਸ਼ੋਪੀਆਂ - ਪੁਲਵਾਮਾ - ਬਡਗਾਮ - ਸ਼੍ਰੀਨਗਰ ਨੂੰ ਜੋੜਦਾ ਹੈ, ਖੇਤਰ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਵੀ ਹੁਲਾਰਾ ਦੇਵੇਗਾ।

ਸੀਯੂਐੱਫ ਪੈਟਰੋਲੀਅਮ ਡਿਪੋ

ਪ੍ਰਧਾਨ ਮੰਤਰੀ ਨੇ ਜੰਮੂ ਵਿੱਚ ਸੀਯੂਐਫ (ਕਾਮਨ ਯੂਜ਼ਰ ਫੈਸਿਲਿਟੀ) ਪੈਟਰੋਲੀਅਮ ਡਿਪੂ ਨੂੰ ਵਿਕਸਤ ਕਰਨ ਲਈ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਇਹ ਪੂਰੀ ਤਰ੍ਹਾਂ ਸਵੈਚਾਲਿਤ ਅਤਿ-ਆਧੁਨਿਕ ਡਿਪੂ ਲਗਭਗ 677 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਇਸ ਵਿੱਚ ਮੋਟਰ ਸਪਿਰਿਟ (ਐਮਐਸ), ਹਾਈ ਸਪੀਡ ਡੀਜ਼ਲ (ਐਚਐਸਡੀ), ਸੁਪੀਰੀਅਰ ਕੈਰੋਸੀਨ ਆਇਲ (ਐਸ.ਕੇ.ਓ.), ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐਫ.), ਈਥਾਨੌਲ, ਬਾਇਓਡੀਜ਼ਲ ਅਤੇ ਵਿੰਟਰ ਗ੍ਰੇਡ ਐਚ.ਐਸ.ਡੀ. ਦੇ ਸਟੋਰੇਜ ਲਈ ਲਗਭਗ 100000 ਕਿਲੋ ਲੀਟਰ ਦੀ ਸਟੋਰੇਜ ਸਮਰੱਥਾ ਹੋਵੇਗੀ।

 

ਹੋਰ ਪ੍ਰੋਜੈਕਟ

ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਜਨਤਕ ਸਹੂਲਤਾਂ ਦੀ ਵਿਵਸਥਾ ਲਈ 3150 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕਰ ਰਹੇ ਹਨ, ਉਨ੍ਹਾਂ ਵਿੱਚ ਸੜਕੀ ਪ੍ਰਾਜੈਕਟ ਅਤੇ ਪੁਲ ਸ਼ਾਮਲ ਹਨ; ਗਰਿੱਡ ਸਟੇਸ਼ਨ, ਰਿਸੀਵਿੰਗ ਸਟੇਸ਼ਨ ਟ੍ਰਾਂਸਮਿਸ਼ਨ ਲਾਈਨ ਪ੍ਰੋਜੈਕਟ; ਆਮ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ; ਕਈ ਡਿਗਰੀ ਕਾਲਜ ਦੀਆਂ ਇਮਾਰਤਾਂ; ਸ੍ਰੀਨਗਰ ਸ਼ਹਿਰ ਵਿੱਚ ਬਿਹਤਰ ਆਵਾਜਾਈ ਪ੍ਰਬੰਧਨ ਪ੍ਰਣਾਲੀ; ਆਧੁਨਿਕ ਨਰਵਾਲ ਫਲ ਮੰਡੀ; ਕਠੂਆ ਵਿਖੇ ਡਰੱਗ ਟੈਸਟਿੰਗ ਲੈਬਾਰਟਰੀ; ਅਤੇ ਟਰਾਂਜ਼ਿਟ ਹਾਊਸਿੰਗ - ਗੰਦਰਬਲ ਅਤੇ ਕੁਪਵਾੜਾ ਵਿੱਚ 224 ਫਲੈਟ ਸ਼ਾਮਲ ਹਨ। ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਉਨ੍ਹਾਂ ਵਿੱਚ ਜੰਮੂ-ਕਸ਼ਮੀਰ ਵਿੱਚ ਪੰਜ ਨਵੀਆਂ ਸਨਅਤੀ ਅਸਟੇਟਾਂ ਦਾ ਵਿਕਾਸ ਸ਼ਾਮਲ ਹੈ; ਜੰਮੂ ਸਮਾਰਟ ਸਿਟੀ ਦੇ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਕੇਂਦਰ ਲਈ ਡਾਟਾ ਸੈਂਟਰ/ਡਿਜ਼ਾਸਟਰ ਰਿਕਵਰੀ ਸੈਂਟਰ; ਪਰਿਮਪੋਰਾ ਸ਼੍ਰੀਨਗਰ ਵਿਖੇ ਟ੍ਰਾਂਸਪੋਰਟ ਨਗਰ ਦਾ ਅਪਗ੍ਰੇਡੇਸ਼ਨ; ਇਸ ਪ੍ਰੋਜੈਕਟ ਵਿੱਚ 62 ਸੜਕੀ ਪ੍ਰੋਜੈਕਟਾਂ ਅਤੇ 42 ਪੁਲਾਂ ਦਾ ਨਵੀਨੀਕਰਨ ਅਤੇ ਆਵਾਜਾਈ ਦੀ ਰਿਹਾਇਸ਼ ਦਾ ਵਿਕਾਸ ਸ਼ਾਮਲ ਹੈ। ਟਰਾਂਜ਼ਿਟ ਹਾਊਸਿੰਗ ਲਈ ਅਨੰਤਨਾਗ, ਕੁਲਗਾਮ, ਕੁਪਵਾੜਾ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਨੌਂ ਥਾਵਾਂ 'ਤੇ 2816 ਫਲੈਟ ਬਣਾਏ ਜਾਣਗੇ।

 

************

ਡੀਐੱਸ/ਟੀਐੱਸ 


(Release ID: 2007986) Visitor Counter : 123