ਮੰਤਰੀ ਮੰਡਲ
ਕੈਬਨਿਟ ਨੇ ਫਿਸ਼ਰੀਜ਼ ਐਂਡ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ - FIDF) ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ
Posted On:
08 FEB 2024 9:04PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 7522.48 ਕਰੋੜ ਰੁਪਏ ਦੇ ਪਹਿਲਾਂ ਹੀ ਪ੍ਰਵਾਨਿਤ ਫੰਡ ਅਤੇ 939.48 ਕਰੋੜ ਰੁਪਏ ਦੀ ਬਜਟ ਸਹਾਇਤਾ ਦੇ ਫਿਸ਼ਰੀਜ਼ ਐਂਡ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ - FIDF) ਨੂੰ 2025-26 ਤੱਕ ਹੋਰ 3 ਵਰ੍ਹਿਆਂ ਲਈ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ।
ਮੱਛੀ ਪਾਲਣ ਦੇ ਖੇਤਰ ਲਈ ਇਨਫ੍ਰਾਸਟ੍ਰਕਚਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ, ਕੇਂਦਰ ਸਰਕਾਰ ਨੇ 2018-19 ਦੌਰਾਨ 7522.48 ਕਰੋੜ ਰੁਪਏ ਦੇ ਕੁੱਲ ਫੰਡ ਆਕਾਰ ਦੇ ਨਾਲ ਫਿਸ਼ਰੀਜ਼ ਐਂਡ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ - FIDF) ਬਣਾਇਆ। ਸੰਨ 2018-19 ਤੋਂ 2022-23 ਦੀ ਅਵਧੀ ਦੇ ਦੌਰਾਨ ਐੱਫਆਈਡੀਐੱਫ ਨੂੰ ਲਾਗੂ ਕਰਨ ਦੇ ਪਹਿਲੇ ਪੜਾਅ ਵਿੱਚ 121 ਵਿਭਿੰਨ ਮੱਛੀ ਪਾਲਣ ਪ੍ਰੋਜੈਕਟਾਂ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕੁੱਲ 5588.63 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਵਿਭਿੰਨ ਮੱਛੀ ਪਾਲਣ ਫਿਸ਼ਰੀਜ਼ ਐਂਡ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ - FIDF) ਦੇ ਵਿਸਤਾਰ ਨਾਲ ਰਾਜ ਵਿੱਚ ਮੱਛੀਆਂ ਫੜਨ ਵਾਲੀਆਂ ਬੰਦਰਗਾਹਾਂ, ਮੱਛੀ ਲੈਂਡਿੰਗ ਕੇਂਦਰਾਂ, ਆਈਸ ਪਲਾਂਟ, ਕੋਲਡ ਸਟੋਰੇਜ, ਮੱਛੀ ਟਰਾਂਸਪੋਰਟੇਸ਼ਨ ਸੁਵਿਧਾਵਾਂ, ਏਕੀਕ੍ਰਿਤ ਕੋਲਡ ਚੇਨ, ਆਧੁਨਿਕ ਮੱਛੀ ਮੰਡੀਆਂ, ਬਰੂਡ ਬੈਂਕ, ਹੈਚਰੀਆਂ, ਐਕੁਆਕਲਚਰ ਡਿਵੈਲਪਮੈਂਟ, ਮੱਛੀ ਬੀਜ ਫਾਰਮ, ਮੱਛੀ ਪਾਲਣ ਟ੍ਰੇਨਿੰਗ ਕਲਾ ਕੇਂਦਰਾਂ, ਮੱਛੀ ਪ੍ਰੋਸੈਸਿੰਗ ਯੂਨਿਟਾਂ, ਮੱਛੀ ਫੀਡ ਮਿੱਲਾਂ/ਪਲਾਂਟਾਂ, ਜਲ ਭੰਡਾਰ ਵਿੱਚ ਪਿੰਜਰੇ ਦੀ ਸੰਸਕ੍ਰਿਤੀ, ਗਹਿਰੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ ਦੀ ਸ਼ੁਰੂਆਤ, ਰੋਗ ਨਿਦਾਨ ਪ੍ਰਯੋਗਸ਼ਾਲਾਵਾਂ, ਮੈਰੀਕਲਚਰ ਅਤੇ ਜਲ-ਕੁਆਰੰਟੀਨ ਸੁਵਿਧਾਵਾਂ ਜਿਹੇ ਵਿਭਿੰਨ ਮੱਛੀ ਪਾਲਣ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ।
ਫਿਸ਼ਰੀਜ਼ ਐਂਡ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ - FIDF) ਨੋਡਲ ਲੋਨਿੰਗ ਇਕਾਈਆਂ (ਐੱਨਐੱਲਈ’ਜ਼-NLEs) ਯਾਨੀ ਨੈਸ਼ਨਲ ਬੈਂਕ ਫੌਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ-NABARD), ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ-NCDC) ਅਤੇ ਸਾਰੇ ਅਨੁਸੂਚਿਤ ਬੈਂਕਾਂ ਦੁਆਰਾ ਪਹਿਚਾਣੀਆਂ ਗਈਆਂ ਮੱਛੀ ਪਾਲਣ ਦੀਆਂ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ ਯੋਗ ਸੰਸਥਾਵਾਂ (EEs) ਨੂੰ ਰਿਆਇਤੀ ਵਿੱਤ ਪ੍ਰਦਾਨ ਕਰਨਾ ਜਾਰੀ ਰੱਖੇਗਾ। ਭਾਰਤ ਸਰਕਾਰ 5% ਪ੍ਰਤੀ ਸਾਲ ਤੋਂ ਘੱਟ ਨਾ ਹੋਣ ਵਾਲੀ ਵਿਆਜ ਦਰ 'ਤੇ ਨੋਡਲ ਲੋਨਿੰਗ ਇਕਾਈਆਂ (ਐੱਨਐੱਲਈ’ਜ਼-NLEs) ਦੁਆਰਾ ਰਿਆਇਤੀ ਵਿੱਤ ਪ੍ਰਦਾਨ ਕਰਨ ਲਈ 2 ਸਾਲਾਂ ਦੀ ਮੋਰਟੋਰੀਅਮ ਸਮੇਤ 12 ਵਰ੍ਹਿਆਂ ਦੀ ਪੁਨਰਅਦਾਇਗੀ ਦੀ ਅਵਧੀ ਲਈ 3% ਪ੍ਰਤੀ ਸਾਲ ਤੱਕ ਵਿਆਜ ਸਹਾਇਤਾ ਪ੍ਰਦਾਨ ਕਰਦੀ ਹੈ।
ਸਰਕਾਰ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮੁਹੱਈਆ ਕਰਵਾਏ ਗਏ ਫੰਡਾਂ ਤੋਂ ਉੱਦਮੀਆਂ, ਵਿਅਕਤੀਗਤ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਦੇ ਪ੍ਰੋਜੈਕਟਾਂ ਨੂੰ ਕਰੈਡਿਟ ਗਾਰੰਟੀ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ।
ਫਿਸ਼ਰੀਜ਼ ਐਂਡ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ - FIDF) ਦੇ ਤਹਿਤ ਪਾਤਰ ਸੰਸਥਾਵਾਂ ਵਿੱਚ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼, ਰਾਜ ਦੀ ਮਲਕੀਅਤ ਵਾਲੀਆਂ ਕਾਰਪੋਰੇਸ਼ਨਾਂ, ਰਾਜ ਸਰਕਾਰਾਂ ਦੇ ਉਪਕਰਮ, ਸਰਕਾਰ ਦੁਆਰਾ ਸਪਾਂਸਰਡ ਸਹਿਯੋਗੀ ਸੰਸਥਾਵਾਂ, ਮੱਛੀ ਪਾਲਣ ਸਹਿਕਾਰੀ ਫੈਡਰੇਸ਼ਨਾਂ, ਸਹਿਕਾਰੀ ਸਭਾਵਾਂ, ਮੱਛੀ ਪਾਲਕ ਅਤੇ ਮੱਛੀ ਉਤਪਾਦ ਉਤਪਾਦਕ ਸਮੂਹ, ਪੰਚਾਇਤੀ ਰਾਜ ਸੰਸਥਾਵਾਂ, ਸਵੈ ਸਹਾਇਤਾ ਸਮੂਹ (ਐੱਸਐੱਚਜੀ), ਗ਼ੈਰ-ਸਰਕਾਰੀ ਸੰਸਥਾਵਾਂ (ਐੱਨਜੀਓ), ਮਹਿਲਾਵਾਂ ਅਤੇ ਉਨ੍ਹਾਂ ਦੇ ਉੱਦਮੀਆਂ, ਪ੍ਰਾਈਵੇਟ ਕੰਪਨੀਆਂ ਅਤੇ ਉੱਦਮੀ ਸ਼ਾਮਲ ਹਨ।
ਫਿਸ਼ਰੀਜ਼ ਐਂਡ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ - FIDF) ਦੇ ਪਹਿਲੇ ਪੜਾਅ ਵਿੱਚ ਮੁਕੰਮਲ ਕੀਤੇ ਗਏ 27 ਪ੍ਰੋਜੈਕਟਾਂ ਵਿੱਚ 8100 ਤੋਂ ਵੱਧ ਮੱਛੀ ਪਕੜਨ ਵਾਲੇ ਜਹਾਜ਼ਾਂ ਲਈ ਸੁਰੱਖਿਅਤ ਲੈਂਡਿੰਗ ਅਤੇ ਬਰਥਿੰਗ ਸੁਵਿਧਾਵਾਂ ਬਣਾਈਆਂ ਗਈਆਂ, 1.09 ਲੱਖ ਟਨ ਮੱਛੀ ਲੈਂਡਿੰਗ ਵਿੱਚ ਵਾਧਾ ਕੀਤਾ ਗਿਆ, ਲਗਭਗ 3.3 ਲੱਖ ਮਛੇਰਿਆਂ ਅਤੇ ਹੋਰ ਹਿੱਸੇਦਾਰਾਂ ਨੂੰ ਲਾਭ ਪਹੁੰਚਿਆ ਅਤੇ 2.5 ਲੱਖ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਕੀਤੀ।
ਇਸ ਤੋਂ ਇਲਾਵਾ, ਐੱਫਆਈਡੀਐੱਫ ਦਾ ਵਿਸਤਾਰ ਵਿੱਤੀ ਸੰਸਾਧਨਾਂ ਦਾ ਹੋਰ ਲਾਭ ਉਠਾਏਗਾ, ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੋਵਾਂ ਤੋਂ ਮੱਛੀ ਪਾਲਣ ਅਤੇ ਜਲ-ਪਾਲਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵਧੇਰੇ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ, ਜਿਸ ਨਾਲ ਆਰਥਿਕ ਵਿਕਾਸ ਅਤੇ ਮੱਛੀ ਪਾਲਣ ਅਤੇ ਜਲ-ਪਾਲਣ ਖੇਤਰ ਦੇ ਵਿਸਤਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਫਿਸ਼ਰੀਜ਼ ਐਂਡ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ - FIDF) ਨਾ ਸਿਰਫ਼ ਮੱਛੀ ਪਾਲਣ ਅਤੇ ਐਕੁਆਕਲਚਰ ਲਈ ਆਧੁਨਿਕ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ ਹੁਲਾਰਾ ਦਿੰਦਾ ਹੈ, ਇਹ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ-PMMSY) ਅਤੇ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ-KCC) ਦੀਆਂ ਪ੍ਰਾਪਤੀਆਂ ਨੂੰ ਪੂਰਕ ਅਤੇ ਮਜ਼ਬੂਤ ਵੀ ਕਰੇਗਾ ਅਤੇ ਹੋਰ ਹਿਤਧਾਰਕਾਂ, ਨਿਵੇਸ਼, ਰੋਜ਼ਗਾਰ ਦੇ ਮੌਕੇ, ਮੱਛੀ ਉਤਪਾਦਨ ਨੂੰ ਵਧਾਉਣ ਅਤੇ ਮੱਛੀ ਪਾਲਣ ਅਤੇ ਐਕੁਆਕਲਚਰ ਸੈਕਟਰ ਵਿੱਚ ਤਬਦੀਲੀ ਲਿਆਉਣ ਲਈ ਇੱਕ ਮਹੱਤਵਪੂਰਨ ਯੋਜਨਾ ਬਣਾਵੇਗਾ।
**** **** ****
ਡੀਐੱਸ/ਐੱਸਕੇਐੱਸ
(Release ID: 2004407)
Visitor Counter : 67
Read this release in:
English
,
Urdu
,
Hindi
,
Marathi
,
Bengali-TR
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam