ਪ੍ਰਧਾਨ ਮੰਤਰੀ ਦਫਤਰ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਆਪਣੀ ਭਾਰਤ ਯਾਤਰਾ ਦੀ ਵੀਡੀਓ ਸਾਂਝੀ ਕੀਤੀ
Posted On:
04 FEB 2024 11:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ‘ਨਿਸ਼ਚਿਤ ਤੌਰ ‘ਤੇ ਭਾਰਤ-ਫਰਾਂਸ ਮਿੱਤਰਤਾ ਮਜ਼ਬੂਤ ਹੋਵੇਗੀ’
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਭਾਰਤ ਯਾਤਰਾ ‘ਤੇ ਆਭਾਰ ਵਿਅਕਤ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਆਪਣੀ ਹਾਲ ਦੀ ਭਾਰਤ ਯਾਤਰਾ ਦੇ ਅਨੁਭਵ ‘ਐਕਸ’ (X) ਪੋਸਟ ‘ਤੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦਿੱਲੀ ਵਿੱਚ ਗਣਤੰਤਰ ਦਿਵਸ ਸਮਾਰੋਹ ਦੀਆਂ ਝਲਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਵਿੱਚ ਤੁਹਾਡਾ ਆਉਣਾ ਸਨਮਾਨ ਦੀ ਬਾਤ ਸੀ, ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ (@EmmanuelMacron) ਤੁਹਾਡੀ ਯਾਤਰਾ ਅਤੇ ਗਣਤੰਤਰ ਦਿਵਸ ਸਮਾਰੋਹ ਵਿੱਚ ਭਾਗੀਦਾਰੀ ਨਾਲ ਨਿਸ਼ਚਿਤ ਤੌਰ ‘ਤੇ ਭਾਰਤ-ਫਰਾਂਸ ਮਿੱਤਰਤਾ ਮਜ਼ਬੂਤ ਹੋਵੇਗੀ।”
*** *** ***
ਡੀਐੱਸ/ਐੱਸਟੀ
(Release ID: 2003107)
Visitor Counter : 64
Read this release in:
Malayalam
,
Telugu
,
English
,
Urdu
,
Hindi
,
Manipuri
,
Bengali-TR
,
Gujarati
,
Odia
,
Tamil
,
Kannada