ਵਿੱਤ ਮੰਤਰਾਲਾ

ਤੇਜ਼ੀ ਨਾਲ ਵੱਧਦੀ ਆਬਾਦੀ ਅਤੇ ਜਨਸੰਖਿਆ ਤਬਦੀਲੀਆਂ 'ਵਿਕਸਿਤ ਭਾਰਤ' ਦੇ ਟੀਚੇ ਦੇ ਸਾਹਮਣੇ ਇੱਕ ਵੱਡੀ ਚੁਣੌਤੀ


ਤੇਜ਼ ਰਫ਼ਤਾਰ ਨਾਲ ਜਨਸੰਖਿਆ ਵਾਧੇ ਅਤੇ ਜਨਸੰਖਿਆ ਤਬਦੀਲੀਆਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦੀ ਜਾਂਚ ਲਈ ਕਮੇਟੀ ਦਾ ਗਠਨ

Posted On: 01 FEB 2024 12:43PM by PIB Chandigarh

2047 ਤੱਕ 'ਵਿਕਸਿਤ ਭਾਰਤ' ਅਤੇ 'ਅੰਮ੍ਰਿਤ ਕਾਲ' 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦਿਆਂ ਕਿਹਾ ਕਿ ਆਬਾਦੀ ਵਾਧੇ ਦੀ ਤੇਜ਼ ਰਫਤਾਰ ਅਤੇ ਜਨਸੰਖਿਆ ਤਬਦੀਲੀਆਂ ‘ਵਿਕਸਿਤ ਭਾਰਤ’ ਦੇ ਟੀਚਿਆਂ ਲਈ ਚੁਣੌਤੀਆਂ ਪੈਦਾ ਕਰ ਰਹੇ ਹਨ।

ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਪ੍ਰਸਤਾਵ ਪੇਸ਼ ਕੀਤਾ ਕਿ ਤੇਜ਼ੀ ਨਾਲ ਜਨਸੰਖਿਆ ਦੇ ਵਾਧੇ ਅਤੇ ਜਨਸੰਖਿਆ ਤਬਦੀਲੀਆਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ 'ਤੇ ਵਿਆਪਕ ਵਿਚਾਰ ਕਰਨ ਲਈ ਇੱਕ ਉੱਚ ਸ਼ਕਤੀ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕਮੇਟੀ ਨੂੰ ਉਪਰੋਕਤ ਚੁਣੌਤੀਆਂ ਨਾਲ ਨਜਿੱਠਣ ਲਈ ਸਿਫਾਰਸ਼ਾਂ ਕਰਨ ਦਾ ਹੁਕਮ ਦਿੱਤਾ ਜਾਵੇਗਾ।

*****

ਵਾਈਕੇਬੀ/ਐੱਨਬੀ/ਐੱਮਵੀ/ਵੀਸੀ/ਐੱਸਜੇ



(Release ID: 2001545) Visitor Counter : 74