ਵਿੱਤ ਮੰਤਰਾਲਾ

ਲਖਪਤੀ ਦੀਦੀ ਦਾ ਟੀਚਾ 2 ਕਰੋੜ ਤੋਂ ਵਧਾ ਕੇ 3 ਕਰੋੜ ਕੀਤਾ : ਵਿੱਤ ਮੰਤਰੀ


ਲਗਭਗ 1 ਕਰੋੜ ਮਹਿਲਾਵਾਂ ਦੀ ਲਖਪਤੀ ਦੀਦੀ ਬਣਨ ਲਈ ਕੀਤੀ ਮਦਦ

9 ਕਰੋੜ ਮਹਿਲਾਵਾਂ ਨਾਲ 83 ਲੱਖ ਸਵੈ-ਸਹਾਇਤਾ ਸਮੂਹ ਸਸ਼ਕਤੀਕਰਨ ਅਤੇ ਆਤਮ-ਨਿਰਭਰਤਾ ਨਾਲ ਪੇਂਡੂ ਸਮਾਜਕ-ਆਰਥਿਕ ਲੈਂਡਸਕੇਪ ਨੂੰ ਬਦਲ ਰਹੇ

Posted On: 01 FEB 2024 12:45PM by PIB Chandigarh

ਅੱਜ ਸੰਸਦ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦੇ ਹੋਏਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਲਖਪਤੀ ਦੀਦੀ ਲਈ ਟੀਚਾ 2 ਕਰੋੜ ਤੋਂ ਵਧਾ ਕੇ 3 ਕਰੋੜ ਕਰਨ ਦਾ ਫੈਸਲਾ ਕੀਤਾ ਗਿਆ ਹੈ

ਕੇਂਦਰੀ ਮੰਤਰੀ ਨੇ ਕਿਹਾ ਕਿ 9 ਕਰੋੜ ਮਹਿਲਾਵਾਂ ਵਾਲੇ 83 ਲੱਖ ਐੱਸਐੱਚਜੀ ਸਸ਼ਕਤੀਕਰਨ ਅਤੇ ਆਤਮ-ਨਿਰਭਰਤਾ ਨਾਲ ਪੇਂਡੂ ਸਮਾਜਿਕ-ਆਰਥਿਕ ਦ੍ਰਿਸ਼ ਨੂੰ ਬਦਲ ਰਹੇ ਹਨ ਉਨ੍ਹਾਂ ਦੀ ਸਫਲਤਾ ਨੇ ਪਹਿਲਾਂ ਹੀ ਲਗਭਗ ਇੱਕ ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਨ ਵਿੱਚ ਸਹਾਇਤਾ ਕੀਤੀ ਹੈ ਉਹ ਦੂਜਿਆਂ ਲਈ ਪ੍ਰੇਰਨਾ ਸਰੋਤ ਹਨ ਉਨ੍ਹਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਜਾਵੇਗੀ ਵਿੱਤ ਮੰਤਰੀ ਨੇ ਕਿਹਾ ਕਿ ਸਫਲਤਾ ਤੋਂ ਉਤਸ਼ਾਹਿਤ ਹੋ ਕੇਲਖਪਤੀ ਦੀਦੀ ਦੇ ਟੀਚੇ ਨੂੰ ਵਧਾ ਦਿੱਤਾ ਗਿਆ ਹੈ

 

ਵਿੱਤ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਦਾ ਪੱਕਾ ਵਿਸ਼ਵਾਸ ਹੈਸਾਨੂੰ ਚਾਰ ਮੁੱਖ ਜਾਤੀਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਉਹ ਹਨ, 'ਗਰੀਬ', 'ਮਹਿਲਾਵਾਂ', 'ਨੌਜਵਾਨਅਤੇ 'ਅੰਨਦਾਤਾ' (ਕਿਸਾਨ) “ਉਨ੍ਹਾਂ ਦੀਆਂ ਲੋੜਾਂਉਨ੍ਹਾਂ ਦੀਆਂ ਆਸਾਂ ਅਤੇ ਉਨ੍ਹਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਦੇਸ਼ ਓਦੋਂ ਤਰੱਕੀ ਕਰਦਾ ਹੈਜਦੋਂ ਉਹ ਤਰੱਕੀ ਕਰਦੇ ਹਨਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਚਾਰਾਂ ਨੂੰ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਰਕਾਰੀ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਉਹ ਪ੍ਰਾਪਤ ਕਰ ਰਹੇ ਹਨ ਹੈ ਅਤੇ ਉਨ੍ਹਾਂ ਦਾ ਸ਼ਕਤੀਕਰਨ ਅਤੇ ਤੰਦਰੁਸਤੀ ਦੇਸ਼ ਨੂੰ ਅੱਗੇ ਵਧਾਏਗੀ

ਉਨ੍ਹਾਂ ਅੱਗੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਵਿਕਾਸ ਲਈ ਇੱਕ ਅਜਿਹੀ ਪਹੁੰਚ ਨਾਲ ਕੰਮ ਕਰ ਰਹੀ ਹੈ ਜੋ ਸਰਬਪੱਖੀਸਰਬ-ਵਿਆਪਕ ਅਤੇ ਸਰਬ-ਸੰਮਲਿਤ ਹੈ ਇਹ ਹਰ ਪੱਧਰ 'ਤੇ ਸਾਰੀਆਂ ਜਾਤਾਂ ਅਤੇ ਲੋਕਾਂ ਨੂੰ ਕਵਰ ਕਰਦਾ ਹੈ ਉਨ੍ਹਾਂ ਕਿਹਾ ਕਿ ਸਰਕਾਰ 2047 ਤੱਕ ਭਾਰਤ ਨੂੰ 'ਵਿਕਸਿਤ ਭਾਰਤਬਣਾਉਣ ਲਈ ਕੰਮ ਕਰ ਰਹੀ ਹੈ "ਉਸ ਟੀਚੇ ਨੂੰ ਪ੍ਰਾਪਤ ਕਰਨ ਲਈਸਾਨੂੰ ਲੋਕਾਂ ਦੀ ਸਮਰੱਥਾ ਵਿੱਚ ਸੁਧਾਰ ਕਰਨ ਅਤੇ ਉਨ੍ਹਾਂ ਨੂੰ ਸਮਰੱਥ ਬਣਾਉਣ ਦੀ ਲੋੜ ਹੈ"

****

ਵਾਈਬੀ/ਐੱਨਬੀ/ਐੱਸਐੱਸ/ਵੀਵੀ



(Release ID: 2001526) Visitor Counter : 52