ਵਿੱਤ ਮੰਤਰਾਲਾ
azadi ka amrit mahotsav

ਨਾਰੀ ਸ਼ਕਤੀ ਲਈ ਗਤੀ


ਉੱਦਮਤਾ ਦੇ ਮਾਧਿਅਮ ਨਾਲ ਮਹਿਲਾਵਾਂ ਦੇ ਸਸ਼ਕਤੀਕਰਨ, ਜੀਵਨ ਵਿੱਚ ਆਸਾਨੀ ਅਤੇ ਉਨ੍ਹਾਂ ਲਈ ਮਾਣ-ਸਨਮਾਨ ਵਿੱਚ ਵਾਧਾ ਹੋਇਆ ਹੈ: ਵਿੱਤ ਮੰਤਰੀ

ਮਹਿਲਾ ਉੱਦਮੀਆਂ ਨੂੰ 30 ਕਰੋੜ ਰੁਪਏ ਦਾ ਮੁਦਰਾ ਯੋਜਨਾ ਲੋਨ ਦਿੱਤਾ ਗਿਆ

ਉੱਚ ਸਿੱਖਿਆ ਵਿੱਚ ਮਹਿਲਾਵਾਂ ਦਾ ਦਾਖਲਾ 28 ਫੀਸਦੀ ਤੱਕ ਵਧਿਆ

ਸਟੈੱਮ ਕੋਰਸਾਂ ਲਈ ਲੜਕੀਆਂ ਅਤੇ ਮਹਿਲਾਵਾਂ ਦੀ 43 ਪ੍ਰਤੀਸ਼ਤ ਰਜਿਸਟਰੇਸ਼ਨ - ਵਿਸ਼ਵ ਵਿੱਚ ਸਭ ਤੋਂ ਵੱਧ ਵਿੱਚੋਂ ਇੱਕ

ਕਿਰਤ ਬਲ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ

'ਤੀਹਰੇ ਤਲਾਕ' ਨੂੰ ਗ਼ੈਰ-ਕਾਨੂੰਨੀ ਬਣਾਇਆ ਗਿਆ

ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ ਇੱਕ ਤਿਹਾਈ ਸੀਟਾਂ ਦਾ ਰਾਖਵਾਂਕਰਨ

ਗ੍ਰਾਮੀਣ ਖੇਤਰਾਂ ਵਿੱਚ ਪੀਐੱਮ ਆਵਾਸ ਯੋਜਨਾ ਦੇ ਤਹਿਤ 70 ਪ੍ਰਤੀਸ਼ਤ ਤੋਂ ਵੱਧ ਘਰ ਇਕੱਲੇ ਜਾਂ ਸੰਯੁਕਤ ਮਾਲਕਾਂ ਵਜੋਂ ਮਹਿਲਾਵਾਂ ਨੂੰ ਦਿੱਤੇ ਗਏ

Posted On: 01 FEB 2024 12:41PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਸ ਸਾਲਾਂ ਵਿੱਚ ਉੱਦਮਤਾ, ਜੀਵਨ ਵਿੱਚ ਆਸਾਨੀ ਅਤੇ ਉਨ੍ਹਾਂ ਲਈ ਮਾਣ ਸਨਮਾਨ ਦੇ ਜ਼ਰੀਏ ਮਹਿਲਾਵਾਂ ਦੇ ਸਸ਼ਕਤੀਕਰਨ ਨੇ ਗਤੀ ਫੜੀ ਹੈ। 

ਉਨ੍ਹਾਂ ਕਿਹਾ ਕਿ ਮਹਿਲਾ ਉੱਦਮੀਆਂ ਨੂੰ ਤੀਹ ਕਰੋੜ ਮੁਦਰਾ ਯੋਜਨਾ ਦੇ ਕਰਜ਼ੇ ਦਿੱਤੇ ਗਏ ਹਨ। ਦਸ ਸਾਲਾਂ ਵਿੱਚ ਉੱਚ ਸਿੱਖਿਆ ਵਿੱਚ ਮਹਿਲਾਵਾਂ ਦੇ ਦਾਖਲੇ ਵਿੱਚ 28 ਫੀਸਦੀ ਦਾ ਵਾਧਾ ਹੋਇਆ ਹੈ। ਸਟੈੱਮ ਕੋਰਸਾਂ ਵਿੱਚ ਲੜਕੀਆਂ ਅਤੇ ਮਹਿਲਾਵਾਂ ਦਾ 43% ਨਾਮਾਂਕਣ ਹੈ - ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਹੈ। ਇਹ ਸਾਰੇ ਉਪਾਅ ਕਰਮਚਾਰੀਆਂ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਵਿੱਚ ਪ੍ਰਤੀਬਿੰਬਤ ਹੋ ਰਹੇ ਹਨ।

 

ਵਿੱਤ ਮੰਤਰੀ ਨੇ ਅੱਗੇ ਕਿਹਾ ਕਿ 'ਤੀਹਰੇ ਤਲਾਕ' ਨੂੰ ਗ਼ੈਰ-ਕਾਨੂੰਨੀ ਬਣਾਉਣਾ, ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ ਇੱਕ ਤਿਹਾਈ ਸੀਟਾਂ ਦਾ ਰਾਖਵਾਂਕਰਨ ਅਤੇ ਗ੍ਰਾਮੀਣ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਹਿਲਾਵਾਂ ਨੂੰ ਇਕੱਲੇ ਜਾਂ ਸਾਂਝੇ ਮਾਲਕ ਦੇ ਤੌਰ 'ਤੇ 70 ਫੀਸਦੀ ਤੋਂ ਵੱਧ ਘਰ ਦੇਣ ਨਾਲ ਉਨ੍ਹਾਂ ਦਾ ਮਾਣ ਵਧਿਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਦਾ ਪੱਕਾ ਵਿਸ਼ਵਾਸ ਹੈ, ਸਾਨੂੰ ਚਾਰ ਵੱਡੀਆਂ ਜਾਤੀਆਂ 'ਤੇ ਧਿਆਨ ਦੇਣ ਦੀ ਲੋੜ ਹੈ। "ਉਹ ਹਨ, 'ਗ਼ਰੀਬ' (Poor), 'ਮਹਿਲਾਵਾਂ' (Women), 'ਯੁਵਾ' (Youth) ਅਤੇ 'ਅੰਨਦਾਤਾ' (Farmer)। ਉਨ੍ਹਾਂ ਦੀਆਂ ਲੋੜਾਂ, ਉਨ੍ਹਾਂ ਦੀਆਂ ਆਸਾਂ ਅਤੇ ਉਨ੍ਹਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਦੇਸ਼ ਓਦੋਂ ਤਰੱਕੀ ਕਰਦਾ ਹੈ, ਜਦੋਂ ਉਹ ਤਰੱਕੀ ਕਰਦੇ ਹਨ। ਇਨ੍ਹਾਂ ਚਾਰਾਂ ਨੂੰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਸਰਕਾਰੀ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਇਹ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਉਜਾਗਰ ਕੀਤਾ ਕਿ ਇਨ੍ਹਾਂ ਦਾ ਸਸ਼ਕਤੀਕਰਨ ਅਤੇ ਤੰਦਰੁਸਤੀ ਦੇਸ਼ ਨੂੰ ਅੱਗੇ ਵਧਾਏਗੀ।

 

****

ਵਾਈਬੀ/ਐੱਨਬੀ/ਐੱਸਐੱਸ/ਵੀਵੀ


(Release ID: 2001312) Visitor Counter : 135