ਮੰਤਰੀ ਮੰਡਲ
ਕੈਬਨਿਟ ਨੇ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਅਤੇ ਇਕਵਾਡੋਰ ਦੇ ਦਰਮਿਆਨ ਹੋਏ ਸਹਿਮਤੀ ਪੱਤਰ (ਐੱਮਓਯੂ) ਨੂੰ ਮਨਜ਼ੂਰੀ ਦਿੱਤੀ
Posted On:
18 JAN 2024 12:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੂੰ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ (ਸੀਡੀਐੱਸਸੀਓ- CDSCO), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਦੇ ਗਣਤੰਤਰ ਦੀ ਸਰਕਾਰ ਅਤੇ ਏਜੰਸੀਆ ਨੈਸੀਓਨਲ ਡੀ ਰੈਗੂਲੇਸ਼ਨ, ਕੰਟਰੋਲ ਵਾਈ ਵਿਜੀਲੈਂਸੀਆ ਸੈਨਿਟਰੀਆ - ਏਆਰਸੀਐੱਸਏ, ਡਾਕਟਰ ਲਿਓਪੋਲਡੋ ਇਜ਼ਕਿਵਏਟਾ ਪੇਰੇਜ਼ (AgenciaNacional de Regulaction, Control Y VigilanciaSanitria – ARCSA, Doctor Leopoldo Izquieta Perez ), ਇਕਵਾਡੋਰ ਗਣਰਾਜ ਦੇ ਦਰਮਿਆਨ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ‘ਤੇ 07 ਨਵੰਬਰ, 2023 ਨੂੰ ਹਸਤਾਖਰ ਕੀਤੇ ਇੱਕ ਸਹਿਮਤੀ ਪੱਤਰ (Memorandum of Understanding) ਤੋਂ ਜਾਣੂ ਕਰਵਾਇਆ ਗਿਆ।
ਲਾਭ:
ਸਹਿਮਤੀ ਪੱਤਰ (Memorandum of Understanding) ਦੋਹਾਂ ਧਿਰਾਂ ਦੇ ਦਰਮਿਆਨ ਰੈਗੂਲੇਟਰੀ ਪਹਿਲੂਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰੇਗਾ ਅਤੇ ਮੈਡੀਕਲ ਪ੍ਰੋਡਕਟਸ ਦੇ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਬਿਹਤਰ ਤਾਲਮੇਲ ਵਿੱਚ ਮਦਦ ਕਰੇਗਾ।
ਰੋਜ਼ਗਾਰ ਸਿਰਜਣ ਸਮਰੱਥਾ:
ਸਹਿਮਤੀ ਪੱਤਰ (MoU) ਦੇ ਕਾਰਨ ਰੈਗੂਲੇਟਰੀ ਤੌਰ-ਤਰੀਕਿਆਂ ਵਿੱਚ ਤਾਲਮੇਲ (Convergence in the regulatory practices) ਨਾਲ ਭਾਰਤ ਤੋਂ ਦਵਾਈਆਂ ਦੇ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਪਰਿਣਾਮਸਰੂਪ ਫਾਰਮਾਸਿਊਟੀਕਲ ਸੈਕਟਰ ਵਿੱਚ ਸਿੱਖਿਅਤ ਪੇਸ਼ੇਵਰਾਂ ਦੇ ਲਈ ਬਿਹਤਰ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਵਿੱਚ ਮਦਦ ਮਿਲ ਸਕਦੀ ਹੈ।
ਆਤਮਨਿਰਭਰ ਭਾਰਤ (Atmanirbhar Bharat):
ਸਹਿਮਤੀ ਪੱਤਰ (MoU) ਮੈਡੀਕਲ ਪ੍ਰੋਡਕਟਸ ਦੇ ਨਿਰਯਾਤ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਨਾਲ ਵਿਦੇਸ਼ੀ ਮੁਦਰਾ ਦੀ ਆਮਦਨ ਹੋਵੇਗੀ। ਇਹ ਆਤਮਨਿਰਭਰ ਭਾਰਤ (Atmanirbhar Bharat) ਦੀ ਦਿਸ਼ਾ ਵਿੱਚ ਇੱਕ ਕਦਮ ਸਿੱਧ ਹੋਵੇਗਾ।
ਪਿਛੋਕੜ:
ਸੀਡੀਐੱਸਸੀਓ(CDSCO), ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ, ਜੋ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਇੱਕ ਸਬੰਧਿਤ ਦਫ਼ਤਰ ਹੈ, ਦਾ ਇੱਕ ਅਧੀਨ ਦਫ਼ਤਰ ਹੈ। ਸੀਡੀਐੱਸਸੀਓ(CDSCO) ਭਾਰਤ ਵਿੱਚ ਦਵਾਈਆਂ, ਮੈਡੀਕਲ ਉਪਕਰਣਾਂ ਅਤੇ ਸੁੰਦਰਤਾ ਪ੍ਰਸਾਧਨਾਂ ਦੇ ਲਈ ਨੈਸ਼ਨਲ ਰੈਗੂਲੇਟਰੀ ਅਥਾਰਿਟੀ ਹੈ। ਏਜੰਸੀਆਨੈਸੀਓਨਲ ਡੀ ਰੈਗੂਲੇਸ਼ਨ, ਕੰਟਰੋਲ ਵਾਈ ਵਿਜੀਲੈਂਸੀਆ ਸੈਨਿਟਰੀਆ–ਏਆਰਸੀਐੱਸਏ, ਡਾਕਟਰ ਲਿਓਪੋਲਡੋ ਇਜ਼ਕਿਵਏਟਾ ਪੇਰੇਜ਼ (AgenciaNacional de Regulaction, Control Y VigilanciaSanitria – ARCSA, Doctor Leopoldo Izquieta Perez ) ਇਕਵਾਡੋਰ ਗਣਰਾਜ ਵਿੱਚ ਇਨ੍ਹਾਂ ਉਤਪਾਦਾਂ ਨੂੰ ਰੈਗੂਲੇਟ ਕਰਨ ਵਾਲੀ ਰੈਗੂਲੇਟਰੀ ਏਜੰਸੀ ਹੈ।
*****
ਡੀਐੱਸ/ਐੱਸਕੇਐੱਸ
(Release ID: 1997650)
Visitor Counter : 68
Read this release in:
Tamil
,
English
,
Urdu
,
Hindi
,
Nepali
,
Marathi
,
Bengali
,
Assamese
,
Manipuri
,
Gujarati
,
Odia
,
Telugu
,
Kannada
,
Malayalam