ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੰਦਰ ਕੰਪਲੈਕਸਾਂ ਵਿੱਚ ਸਵੱਛਤਾ ਸਬੰਧੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ
Posted On:
14 JAN 2024 9:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੂਰੇ ਦੇਸ਼ ਵਿੱਚ ਮੰਦਿਰ ਕੰਪਲੈਕਸਾਂ ਵਿੱਚ ਸਵੱਛਤਾ ਸਬੰਧੀ ਗਤੀਵਿਧੀਆਂ ਦੇ ਅਣਥੱਕ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਮਹਾਰਿਸ਼ੀ ਬਾਲਮੀਕੀ ਏਅਰਪੋਰਟ, ਅਯੁੱਧਿਆ ਧਾਮ ਦਾ ਉਦਘਾਟਨ ਕਰਦੇ ਹੋਏ ਮਕਰ ਸੰਕ੍ਰਾਂਤੀ ਦੇ ਅਵਸਰ ‘ਤੇ ਮੰਦਿਰਾਂ ਵਿੱਚ ਸਵੱਛਤਾ ਅਭਿਯਾਨ ਸੰਚਾਲਿਤ ਕਰਨ ਦਾ ਸੱਦਾ ਦਿੱਤਾ ਸੀ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਮੰਦਿਰ ਕੰਪਲੈਕਸਾਂ ਵਿੱਚ ਦਿਨ ਭਰ ਸਵੱਛਤਾ ਸਬੰਧੀ ਗਤੀਵਿਧੀਆਂ ਦੇ ਸ਼ਾਨਦਾਰ ਪ੍ਰਯਾਸਾਂ ਦਾ ਮੈਂ ਗਵਾਹ ਬਣਿਆ ਹਾਂ। ਇਸ ਦਿਸ਼ਾ ਵਿੱਚ ਸਾਰੇ ਖੇਤਰਾਂ ਦੇ ਲੋਕਾਂ ਨੂੰ ਅਣਥੱਕ ਪ੍ਰਯਾਸ ਕਰਦੇ ਹੋਏ ਦੇਖਣਾ ਪ੍ਰਸੰਨਤਾ ਦਾ ਵਿਸ਼ਾ ਹੈ। ਆਉਣ ਵਾਲੇ ਦਿਨਾਂ ਵਿੱਚ ਨਮੋ ਐਪ ‘ਤੇ ਅਜਿਹੇ ਪ੍ਰਯਾਸਾਂ ਨੂੰ ਸਾਂਝਾ ਕਰਦੇ ਰਹੋ।”
nm-4.com/swachhteerth "
***
ਡੀਐੱਸ
(Release ID: 1996254)
ਵਿਜ਼ੀਟਰ ਕਾਊਂਟਰ : 149
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam