ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 8 ਤੋਂ 10 ਜਨਵਰੀ ਤੱਕ ਗੁਜਰਾਤ ਦੇ ਦੌਰੇ ‘ਤੇ ਰਹਿਣਗੇ
ਪ੍ਰਧਾਨ ਮੰਤਰੀ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 10ਵੇਂ ਸੰਸਕਰਣ ਦਾ ਉਦਘਾਟਨ ਕਰਨਗੇ
ਸਮਿਟ ਦਾ ਵਿਸ਼ਾ : ਗੇਟਵੇਅ ਟੂ ਦ ਫਿਊਟਰ (ਭਵਿੱਖ ਦਾ ਪ੍ਰਵੇਸ਼ ਦੁਆਰ) ਹੈ
ਪ੍ਰਧਾਨ ਮੰਤਰੀ ਵਾਇਬ੍ਰੈਂਟ ਗੁਜਰਾਤ ਗਲੋਬਲ ਟ੍ਰੇਡ ਸ਼ੋਅ ਦਾ ਵੀ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਟੌਪ ਗਲੋਬਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨਗੇ
ਪ੍ਰਧਾਨ ਮੰਤਰੀ ਗਿਫਟ ਸਿਟੀ ਵਿੱਚ ਗਲੋਬਲ ਫਿਨਟੈੱਕ ਲੀਡਰਸ਼ਿਪ ਫੋਰਮ ਵਿੱਚ ਵਪਾਰ ਜਗਤ ਦੇ ਪ੍ਰਮੁੱਖ ਲੋਕਾਂ ਦੇ ਨਾਲ ਚਰਚਾ ਕਰਨਗੇ
Posted On:
07 JAN 2024 3:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਤੋਂ 10 ਜਨਵਰੀ 2023 ਤੱਕ ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਰਹਿਣਗੇ। 09 ਜਨਵਰੀ ਨੂੰ ਸਵੇਰੇ ਲਗਭਗ 9:30 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਦੇ ਮਹਾਤਮਾ ਮੰਦਿਰ ਪਹੁੰਚਣਗੇ, ਜਿੱਥੇ ਉਹ ਗਲੋਬਲ ਲੀਡਰਾਂ ਦੇ ਨਾਲ ਦੁੱਵਲੀ ਮੀਟਿੰਗ ਕਰਨਗੇ। ਉਸ ਤੋਂ ਬਾਅਦ ਉਹ ਟੌਪ ਗਲੋਬਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨਗੇ। ਦੁਪਹਿਰ ਲਗਭਗ ਤਿੰਨ ਵਜੇ ਉਹ ਵਾਇਬ੍ਰੈਂਟ ਗੁਜਰਾਤ ਗਲੋਬਲ ਟ੍ਰੇਡ ਸ਼ੋਅ ਦਾ ਉਦਘਾਟਨ ਕਰਨਗੇ।
10 ਜਨਵਰੀ ਨੂੰ ਸਵੇਰੇ ਲਗਭਗ 9:45 ਵਜੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗਾਂਧੀਨਗਰ ਦੇ ਮਹਾਤਮਾ ਮੰਦਿਰ ਵਿੱਚ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਉਹ ਟੌਪ ਗਲੋਬਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਬੈਠਕ ਕਰਨਗੇ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਗਿਫਟ ਸਿਟੀ ਜਾਣਗੇ, ਜਿੱਥੇ ਸ਼ਾਮ ਲਗਭਗ 5.15 ਵਜੇ ਉਹ ਗਲੋਬਲ ਫਿਨਟੈੱਕ ਲੀਡਰਸ਼ਿਪ ਫੋਰਮ ਵਿੱਚ ਵਪਾਰ ਜਗਤ ਦੇ ਪ੍ਰਮੁੱਖ ਲੋਕਾਂ ਦੇ ਨਾਲ ਚਰਚਾ ਕਰਨਗੇ।
ਵਰ੍ਹੇ 2003 ਵਿੱਚ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਪਰਿਕਲਪਨਾ ਕੀਤੀ ਗਈ ਸੀ। ਅੱਜ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ, ਸਮਾਵੇਸ਼ੀ ਵਾਧਾ ਅਤੇ ਟਿਕਾਊ ਵਿਕਾਸ ਦੇ ਲਈ ਵਿਆਪਕ ਸਹਿਯੋਗ, ਗਿਆਨ ਸਾਂਝਾਕਰਣ ਅਤੇ ਰਣਨੀਤਕ ਸਾਂਝੇਦਾਰੀ ਦੇ ਲਈ ਸਭ ਤੋਂ ਪ੍ਰਤਿਸ਼ਠਿਤ ਆਲਮੀ ਮੰਚਾਂ ਵਿੱਚੋਂ ਇੱਕ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦਾ ਦਸਵਾਂ ਸੰਸਕਰਣ 10 ਤੋਂ 12 ਜਨਵਰੀ 2024 ਤੱਕ ਗੁਜਰਾਤ ਦੇ ਗਾਂਧੀਨਗਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਵਿਸ਼ਾ ‘ਗੇਟਵੇਅ ਟੂ ਦ ਫਿਊਚਰ (ਭਵਿੱਖ ਦਾ ਦੁਆਰ) ਹੈ। ਸਮਿਟ ਦਾ ਇਹ ਦਸਵਾਂ ਸੰਸਕਰਣ “ਸਫ਼ਲਤਾ ਦੇ ਸਮਿਟ ਦੇ ਰੂਪ ਵਿੱਚ ਵਾਇਬ੍ਰੈਂਟ ਗੁਜਰਾਤ ਦੇ 20 ਵਰ੍ਹਿਆਂ” ਦਾ ਉਤਸ਼ਾਹ ਮਨਾਏਗਾ।
ਇਸ ਵਰ੍ਹੇ ਦੇ ਸਮਿਟ ਵਿੱਚ 34 ਭਾਗੀਦਾਰ ਦੇਸ਼ ਅਤੇ 16 ਭਾਗੀਦਾਰ ਸੰਗਠਨ ਹਿੱਸਾ ਲੈ ਰਹੇ ਹਨ। ਇਸ ਦੇ ਇਲਾਵਾ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ, ਉੱਤਰ-ਪੂਰਬੀ ਖੇਤਰਾਂ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਾਇਬ੍ਰੈਂਟ ਗੁਜਰਾਤ ਮੰਚ ਦਾ ਉਪਯੋਗ ਕਰੇਗਾ।
ਸਮਿਟ ਉਦਯੋਗ 4.0 ਟੈਕਨੋਲੋਜੀ ਅਤੇ ਇਨੋਵੇਸ਼ਨ, ਟਿਕਾਊ ਨਿਰਮਾਣ, ਗ੍ਰੀਨ ਹਾਈਡ੍ਰੋਜਨ, ਇਲੈਕਟ੍ਰੌਨਿਕ ਗਤੀਸ਼ੀਲਤਾ ਅਤੇ ਅਖੁੱਟ ਊਰਜਾ ਅਤੇ ਸਥਿਰਤਾ ਵੱਲ ਪਰਿਵਰਤਨ ਜਿਹੇ ਵਿਸ਼ਵ ਪੱਧਰੀ ਪ੍ਰਾਸੰਗਿਕ ਵਿਸ਼ਿਆਂ ‘ਤੇ ਸੈਮੀਨਾਰ ਅਤੇ ਸੰਮੇਲਨ ਸਹਿਤ ਵਿਭਿੰਨ ਪ੍ਰੋਗਰਾਮਾਂ ਦੀ ਪ੍ਰਧਾਨਗੀ ਕਰਨਗੇ।
ਵਾਇਬ੍ਰੈਂਟ ਗੁਜਰਾਤ ਗਲੋਬਲ ਟ੍ਰੇਡ ਸ਼ੋਅ ਵਿੱਚ ਕੰਪਨੀਆਂ ਵਿਸ਼ਵ ਪੱਧਰੀ ਅਤਿਆਧੁਨਿਕ ਟੈਕਨੋਲੋਜੀ ਨਾਲ ਬਣੇ ਉਤਪਾਦ ਪ੍ਰਦਰਸ਼ਿਤ ਕਰਨਗੇ। ਟ੍ਰੇਡ ਸ਼ੋਅ ਦੇ ਕੁਝ ਫੋਕਸ ਸੈਕਟਰ-ਈ-ਮੋਬਿਲਿਟੀ, ਸਟਾਰਟ-ਅੱਪ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ), ਬਲਿਊ ਇਕੋਨੌਮੀ, ਗ੍ਰੀਨ ਐਨਰਜੀ ਅਤੇ ਸਮਾਰਟ ਇਨਫ੍ਰਾਸਟ੍ਰਕਚਰ ਹਨ।
************
ਡੀਐੱਸ/ਐੱਲਪੀ/ਏਕੇ
(Release ID: 1994065)
Visitor Counter : 100
Read this release in:
Kannada
,
Bengali
,
Bengali-TR
,
Assamese
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Telugu
,
Malayalam