ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਦਿਤਯ-ਐੱਲ1 (Aditya-L1) ਦੇ ਆਪਣੀ ਡੈਸਟੀਨੇਸ਼ਨ ‘ਤੇ ਪਹੁੰਚਣ ‘ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 06 JAN 2024 5:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਪਹਿਲੇ ਸੋਲਰ ਓਬਜ਼ਰਵੇਟਰੀ ਆਦਿਤਯ-ਐੱਲ1 (solar observatory Aditya-L1) ਦੇ ਆਪਣੀ ਡੈਸਟੀਨੇਸ਼ਨ ‘ਤੇ ਪਹੁੰਚਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। 

ਇਸ ਉਪਲਬਧੀ ਨੂੰ ਸਾਡੇ ਵਿਗਿਆਨਿਕਾਂ ਦੇ ਸਮਰਪਣ ਦਾ ਪ੍ਰਮਾਣ ਦੱਸਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅਸੀਂ ਮਾਨਵਤਾ ਦੇ ਹਿਤ ਦੇ ਲਈ ਵਿਗਿਆਨ ਦੀ ਨਵੀਆਂ ਸੀਮਾਵਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਭਾਰਤ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਭਾਰਤ ਦਾ ਪਹਿਲਾ ਸੋਲਰ ਓਬਜ਼ਰਵੇਟਰੀ ਆਦਿਤਯ-ਐੱਲ1 (solar observatory Aditya-L1) ਆਪਣੇ ਡੈਸੀਟਨੇਸ਼ਨ ਤੱਕ ਪਹੁੰਚ ਗਿਆ। ਇਹ ਸਭ ਤੋਂ ਜਟਿਲ ਅਤੇ ਕਠਿਨ ਸਪੇਸ ਮਿਸ਼ਨਾਂ ਵਿੱਚੋਂ ਇੱਕ ਨੂੰ ਸਾਕਾਰ ਕਰਨ ਵਿੱਚ ਸਾਡੇ ਵਿਗਿਆਨਿਕਾਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ। ਮੈਂ ਇਸ ਅਸਧਾਰਣ ਉਪਲਬਧੀ ਦੀ ਸਰਾਹਨਾ ਕਰਨ ਵਿੱਚ ਰਾਸ਼ਟਰ ਦੇ ਨਾਲ ਸ਼ਾਮਲ ਹਾਂ। ਅਸੀਂ ਮਾਨਵਤਾ ਦੀ ਭਲਾਈ ਦੇ ਲਈ ਵਿਗਿਆਨ ਦੀਆਂ ਨਵੀਆਂ ਸੀਮਾਵਾਂ ਨੂੰ ਪਾਰ ਕਰਦੇ ਰਹਾਂਗੇ।”

************

 

ਡੀਐੱਸ/ਆਰਟੀ



(Release ID: 1993947) Visitor Counter : 60