ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਟ੍ਰਾਂਸਜੈਂਡਰਾਂ ਨੂੰ ਸਸ਼ਕਤ ਬਣਾਉਣਾ: ਸਮਾਵੇਸ਼ਨ ਦੀਆਂ ਕਹਾਣੀਆਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਪਹਿਚਾਣ


ਪੀਐੱਮ ਸਵੈਨਿਧੀ-ਸੁਪਨਿਆਂ, ਸਮਾਵੇਸ਼ਨ ਅਤੇ ਉੱਦਮ ਦੀ ਸ਼ਕਤੀ ਨੂੰ ਮਜ਼ਬੂਤ ਕਰਨਾ

Posted On: 21 DEC 2023 1:21PM by PIB Chandigarh

‘ਵਿਕਸਿਤ ਭਾਰਤ ਸੰਕਲਪ ਯਾਤਰਾ’ ਨੇ ਲੱਖਾਂ ਲੋਕਾਂ ਨੂੰ ਜੋੜਦੇ ਹੋਏ ਅਤੇ ਵਿਕਾਸ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਦੇ ਹੋਏ ਸਮੁੱਚੇ ਭਾਰਤ ਵਿੱਚ ਆਸ਼ਾ ਦਾ ਸੰਚਾਰ ਕੀਤਾ ਹੈ। ਇਹ ਉੱਜਵਲ ਭਵਿੱਖ ਦੇ ਸਮੂਹਿਕ ਸੁਪਨੇ ਨੂੰ ਉਤਸ਼ਾਹਿਤ ਕਰਨ ਲਈ ਵਿਭਿੰਨ ਪਿਛੋਕੜ ਦੇ ਅਣਗਿਣਤ ਵਿਅਕਤੀਆਂ ਨੂੰ ਜੋੜ ਰਹੀ ਹੈ।

ਹਾਲਾਂਕਿ ਅੰਕੜੇ ਪ੍ਰਗਤੀ ਦੀ ਤਸਵੀਰ ਪੇਸ਼ ਕਰ ਸਕਦੇ ਹਨ ਅਤੇ ਕਰਦੇ ਵੀ ਹਨ, ਲੇਕਿਨ ਕੁਝ ਕਹਾਣੀਆਂ ਸੰਖਿਆਵਾਂ ਤੋਂ ਵਧ ਕੇ ਸਾਡੀ ਭਾਵਨਾਵਾਂ ਨੂੰ ਗਹਿਰਾਈ ਨਾਲ ਜੋੜਦੀਆਂ ਹਨ। ਅਜਿਹੀ ਹੀ ਇੱਕ ਕਹਾਣੀ ਨੀਲੇਸ਼ ਨਾਮ ਦੇ ਟਰਾਂਸਜੈਂਡਰ ਦੀ ਹੈ, ਜਿਸ ਨੇ ਕੈਟਰਿੰਗ ਦੀ ਦੁਨੀਆ ਵਿੱਚ ਸਫ਼ਲਤਾਪੂਰਵਕ ਆਪਣੀ ਰਾਹ ਬਣਾਈ ਹੈ।

ਪੀਐੱਮ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ (ਪੀਐੱਮ ਸਵਨਿਧੀ) ਯੋਜਨਾ ਰਾਹੀਂ, ਵਰਧਾ, ਮਹਾਰਾਸ਼ਟਰ ਦੇ ਨਿਵਾਸੀ ਨੀਲੇਸ਼ ਨੂੰ 10,000 ਰੁਪਏ ਦਾ ਕਰਜ਼ਾ ਮਿਲਿਆ, ਜਿਸ ਨੇ ਉਨ੍ਹਾਂ ਦੇ ਲਈ ਪ੍ਰੇਰਣਾਦਾਇਕ ਉੱਦਮਸ਼ੀਲ ਯਾਤਰਾ ਲਈ ਉਤਪ੍ਰੇਰਕ ਦਾ ਕੰਮ ਕੀਤਾ। ਨੀਲੇਸ਼ ਨੂੰ ਕਈ ਸ਼ੁਰੂਆਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਲੇਕਿਨ ਅਟੁੱਟ ਦ੍ਰਿੜ੍ਹ ਸੰਕਲਪ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਨੇ ਉਨ੍ਹਾਂ ਨੂੰ ਇੱਕ ਸਮ੍ਰਿੱਧ ਕੈਟਰਿੰਗ ਕਾਰੋਬਾਰ ਸਥਾਪਿਤ ਕਰਨ ਵਿੱਚ ਮਦਦ ਕੀਤੀ। ਨੀਲੇਸ਼ ਨੇ ਨਾ ਸਿਰਫ਼ ਕਾਰੋਬਾਰ ਸਥਾਪਿਤ ਕੀਤਾ ਹੈ, ਬਲਕਿ ‘ਮੋਹਿਨੀ ਬਚਤ ਗਟ’ ਨਾਮਕ ਇੱਕ ਸਵੈ ਸਹਾਇਤਾ ਸਮੂਹ ਬਣਾ ਕੇ ਦੂਸਰਿਆਂ ਨੂੰ ਵੀ ਪ੍ਰੇਰਿਤ ਕੀਤਾ ਹੈ, ਜਿੱਥੇ ਟ੍ਰਾਂਸਜੈਂਡਰ ਅਤੇ ਮਹਿਲਾਵਾਂ ਵਿੱਤੀ ਸਸ਼ਕਤੀਕਰਣ ਲਈ ਇਕਜੁੱਟ ਹੁੰਦੇ ਹਨ। ਨੀਲੇਸ਼ ਦੀ ਕਹਾਣੀ ਦੂਸਰਿਆਂ ਨੂੰ ਸਮਾਜਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਪ੍ਰਯਾਸ ਕਰਨ ਲਈ ਪ੍ਰੇਰਿਤ ਕਰਦੀ ਹੈ। ਨੀਲੇਸ਼ ਪੀਐੱਮ ਸਵਨਿਧੀ ਯੋਜਨਾ ਨੂੰ “ਵਰਦਾਨ” ਹੋਣ ਦਾ ਸ਼੍ਰੇਯ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੀ ਸਮਰੱਥਾ ਨੂੰ ਲਾਭ ਉਠਾਉਣ ਅਤੇ ਵਿੱਤੀ ਸੁਤੰਤਰਤਾ ਹਾਸਲ ਕਰਨ ਦਾ ਮੌਕਾ ਮਿਲਿਆ।

ਦੂਸਰੀ ਕਹਾਣੀ ਇੱਕ ਟ੍ਰਾਂਸਜੈਂਡਰ ਉੱਦਮੀ ਸੁਸ਼੍ਰੀ ਮੋਨਾ ਦੀ ਵਿਕਾਸ ਯਾਤਰਾ ਦੀ ਹੈ, ਜਿਨ੍ਹਾਂ ਨੇ ਆਪਣੀ ਇਸ ਯਾਤਰਾ ਦੌਰਾਨ ਆਪਣੇ ਅਨੁਭਵ ਕਿਸੇ ਹੋਰ ਦੇ ਨਾਲ ਨਹੀਂ ਬਲਕਿ ਪ੍ਰਧਾਨ ਮੰਤਰੀ ਦੇ ਨਾਲ ਸਾਂਝੇ ਕੀਤੇ।

ਮੋਨਾ ਦੀ ਇਹ ਯਾਤਰਾ ਚੰਡੀਗੜ੍ਹ ਵਿੱਚ ਚਾਹ ਦੀ ਇੱਕ ਛੋਟੀ ਜਿਹੀ ਦੁਕਾਨ ਖੋਲ੍ਹਣ ਦੇ ਨਾਲ ਸ਼ੁਰੂ ਹੋਈ ਅਤੇ ਉਨ੍ਹਾਂ ਨੇ ਆਤਮਨਿਰਭਰ ਦੀ ਜੋਤ ਜਗਾਈ। ਉਨ੍ਹਾਂ ਨੇ ਪੀਐੱਮ ਸਟ੍ਰੀਟ ਵੈਂਡਰਸ ਦੀ ਆਤਮਨਿਰਭਰ ਨਿਧੀ) ਪੀਐੱਮ ਸਵਨਿਧੀ (ਯੋਜਨਾ ਨਾਲ 10,000 ਰੁਪਏ ਦੇ ਕਰਜ਼ੇ ਨਾਲ ਇਹ ਛੋਟੀ ਜਿਹੀ ਚਾਹ ਦੀ ਦੁਕਾਨ ਖੋਲ੍ਹ ਕੇ ਉਨ੍ਹਾਂ ਨੇ ਵਿੱਤੀ ਸਹਾਇਤਾ ਦੇ ਮਾਰਗ ‘ਤੇ ਚਲਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਕ੍ਰਮਵਾਰ 20,000 ਰੁਪਏ ਅਤੇ 50,000 ਰੁਪਏ ਦੇ ਦੋ ਹੋਰ ਕਰਜ਼ੇ ਮਿਲੇ, ਜਿਸ ਨਾਲ ਉਨ੍ਹਾਂ ਦੀ ਇਹ ਯਾਤਰਾ ਹੋਰ ਮਜ਼ਬੂਤ ਹੋਈ। ਪੀਐੱਮ ਸਵਨਿਧੀ ਨੇ ਮੋਨਾ ਨੂੰ ਸਮਾਜਿਕ ਪੂਰਵ-ਅਨੁਮਾਨਾਂ ਨਾਲ ਨਿਯੰਤਰਿਤ ਜੀਵਨ ਤੋਂ ਬਚਣ ਅਤੇ ਇੱਕ ਅਜਿਹੀ ਦੁਨੀਆ ਵਿੱਚ ਆਪਣੇ ਲਈ ਸਥਾਨ ਬਣਾਉਣ ਦਾ ਮੌਕਾ ਮਿਲਿਆ, ਜੋ ਅਕਸਰ ਟ੍ਰਾਂਸਜੈਂਡਰ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਦਾ ਹੈ।

ਨੀਲੇਸ਼ ਅਤੇ ਮੋਨਾ ਦੀਆਂ ਇਹ ਪਰਿਵਰਤਨਕਾਰੀ ਯਾਤਰਾਵਾਂ ਕੇਵਲ ਉਨ੍ਹਾਂ ਦੀਆਂ ਜਿੱਤਾਂ ਨਹੀਂ ਹਨ, ਬਲਕਿ ਇਹ ਪ੍ਰਗਤੀ ਅਤੇ ਸਸ਼ਕਤੀਕਰਣ ਨੂੰ ਵੱਡੇ ਕੈਨਵਸ ‘ਤੇ ਦਰਸਾਉਂਦੇ ਹਨ। ਉਨ੍ਹਾਂ ਦੀ ਇਹ ਤਰੱਕੀ ਇਸ ਯਾਤਰਾ ਦੁਆਰਾ ਸੰਭਵ ਬਣਾਏ ਗਏ ਉਨ੍ਹਾਂ ਦੇ ਅਨੁਭਵਾਂ ਨੂੰ ਸਾਂਝਾ ਕਰਨ ਦੇ ਦੌਰਾਨ ਆਪ ਪ੍ਰਗਟ ਹੋ ਰਹੀ ਹੈ। ਪੀਐੱਮ ਸਵਨਿਧੀ ਯੋਜਨਾ ਸਟ੍ਰੀਟ ਵੈਂਡਰਸ ਨੂੰ ਰਸਮੀ ਆਰਥਿਕ ਦਾਇਰੇ ਵਿੱਚ ਲਿਆਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਪਰ ਉਠਾਉਣ ਲਈ ਇੱਕ ਨਵਾਂ ਗਤੀਸ਼ੀਲ ਮਾਰਗ ਪੱਧਰਾ ਕਰਨ ਵਿੱਚ ਸਹਾਇਕ ਰਹੀ ਹੈ।

20 ਦਸੰਬਰ ਤੱਕ 57 ਲੱਖ ਤੋਂ ਵੱਧ ਲੋਕਾਂ ਨੂੰ ਪੀਐੱਮ ਸਵਨਿਧੀ ਯੋਜਨਾ ਤੋਂ ਲਾਭ ਮਿਲਿਆ ਹੈ। ਉਹ ਇਸ ਗੱਲ ਦੀ ਵੀ ਯਾਦ ਦਿਵਾਉਂਦੇ ਹਨ ਕਿ ਪ੍ਰਗਤੀ ਕੇਵਲ ਅੰਕੜਿਆਂ ਦੀ ਉਪਲਬਧੀ ਭਰ ਨਹੀਂ ਹੈ, ਬਲਕਿ ਇਹ ਵਿਅਕਤੀਆਂ ਨੂੰ ਆਪਣੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਵਿੱਚ ਸਮਰੱਥ ਬਣਾਉਣ ਬਾਰੇ ਵੀ ਹੈ, ਜੋ ਇੱਕ ਸਮ੍ਰਿੱਧ ਭਾਰਤ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਜਿਵੇਂ ਕਿ ਵਿਕਾਸਸ਼ੀਲ ਭਾਰਤ ਸੰਕਲਪ ਯਾਤਰਾ ਜੋੜਣ ਅਤੇ ਸਸ਼ਕਤ ਬਣਾਉਣ ਦੇ ਆਪਣੇ ਮਿਸ਼ਨ ਵਿੱਚ ਲੱਗੀ ਹੋਈ ਹੈ, ਅਸੀਂ ਆਤਮਵਿਸ਼ਵਾਸ ਨਾਲ ਇਹ ਉਮੀਦ ਕਰ ਸਕਦੇ ਹਾਂ ਕਿ ਅਜਿਹੀਆਂ ਕਹਾਣੀਆਂ ਸਾਨੂੰ ਪ੍ਰੇਰਿਤ ਕਰਨ ਦੇ ਨਾਲ ਸਾਨੂੰ ਸਾਰਿਆਂ ਨੂੰ ਉੱਜਵਲ ਭਵਿੱਖ ਵੱਲ ਲੈ ਜਾਣਗੀਆਂ।

References

·         https://pib.gov.in/PressReleasePage.aspx?PRID=1985967#:~:text=Nilesh%20is%20a%20beneficiary%2C%20who,Nidhi%20(PM%20SVANidhi)%20Yojna.

·         https://pib.gov.in/PressReleaseIframePage.aspx?PRID=1984414

·         https://viksitbharatsankalp.gov.in/photo

·         PM SVANidhi Dashboard

******

ਨਿਮਿਸ਼ ਰੁਸਤਗੀ/ਹਿਮਾਂਸ਼ੂ ਪਾਠਕ/ਮਦੀਹਾ ਇਕਬਾਲ



(Release ID: 1989850) Visitor Counter : 66