ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ: ਸਾਕਾਰ ਹੋਇਆ ਧੂੰਆਂ-ਮੁਕਤ ਰਸੋਈ ਦਾ ਸੁਪਨਾ
ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਕਈ ਮਹਿਲਾਵਾਂ ਨੇ ਯੋਜਨਾ ਦੇ ਸਕਾਰਾਤਮਕ ਪ੍ਰਭਾਵਾਂ ਦਾ ਵਰਣਨ ਕੀਤਾ
प्रविष्टि तिथि:
19 DEC 2023 12:49PM by PIB Chandigarh
ਵਰਤਮਾਨ ਵਿੱਚ ਜਾਰੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਕਈ ਮਹਿਲਾਵਾਂ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਐੱਲਪੀਜੀ ਸਿਲੰਡਰ ਮਿਲਣ ਤੋਂ ਆਪਣੇ ਜੀਵਨ ਵਿੱਚ ਆਏ ਬਦਲਾਵਾਂ ਨੂੰ ਸਾਂਝਾ ਕੀਤਾ ਹੈ। ਐੱਲਪੀਜੀ ਸਿਲੰਡਰ ਦੇ ਪ੍ਰਾਵਧਾਨ ਨੇ ਦੇਸ਼ ਭਰ ਦੀਆਂ ਮਹਿਲਾਵਾਂ ਨੂੰ ਜ਼ਿਕਰਯੋਗ ਲਾਭ ਪਹੁੰਚਾਇਆ ਹੈ। ਕੁਝ ਮਹਿਲਾਵਾਂ ਪਰੰਪਰਾਗਤ ਚੁੱਲ੍ਹਿਆਂ ਦੇ ਅਨਿੱਖੜਵੇਂ ਅੰਗ ਅਸੁਰੱਖਿਅਤ ਧੁੰਏਂ ਤੋਂ ਮੁਕਤੀ ਪਾਉਣ ਨੂੰ ਲੈ ਕੇ ਆਨੰਦਿਤ ਹਨ, ਜਦਕਿ ਕੁਝ ਮਹਿਲਾਵਾਂ ਬਾਲਣ ਇਕੱਠਾ ਕਰਨ ਵਿੱਚ ਲੱਗਣ ਵਾਲੇ ਸਮੇਂ ਦੀ ਬੱਚਤ ਅਤੇ ਇਨ੍ਹਾਂ ਪ੍ਰਯਾਸਾਂ ਤੋਂ ਮਿਲੀ ਰਾਹਤ ਨੂੰ ਮਹੱਤਵ ਦਿੰਦੀਆਂ ਹਨ।
ਇਸ ਯਾਤਰਾ ਦੇ ਇੱਕ ਮਹੀਨੇ ਦੌਰਾਨ ਲਗਭਗ 3.77 ਲੱਖ ਮਹਿਲਾਵਾਂ ਨੇ ਇਸ ਯੋਜਨਾ ਲਈ ਨਾਮ ਦਰਜ ਕਰਵਾਇਆ ਹੈ, ਜਦਕਿ 2016 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਤਹਿਤ ਕਰੋੜਾਂ ਮਹਿਲਾਵਾਂ ਪਹਿਲਾਂ ਹੀ ਲਾਭ ਲੈ ਚੁੱਕੀਆਂ ਹਨ। ਯਾਤਰਾ ਦੌਰਾਨ ਕਈ ਮਹਿਲਾਵਾਂ ਦੁਆਰਾ ਸਾਂਝੇ ਕੀਤੇ ਗਏ ਅਨੁਭਵਾਂ ‘ਤੇ ਜੇਕਰ ਕੋਈ ਗੌਰ ਕਰੇ, ਤਾਂ ਉਹ ਬੜੀ ਆਸਾਨੀ ਨਾਲ ਇਸ ਨਤੀਜੇ ‘ਤੇ ਪਹੁੰਚ ਸਕਦਾ ਹੈ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਅਸਲ ਵਿੱਚ ਜ਼ਿਕਰਯੋਗ ਤੌਰ ‘ਤੇ ਪਰਿਵਰਤਨਕਾਰੀ ਰਹੀ ਹੈ, ਜੋ ਕਰੋੜਾਂ ਮਹਿਲਾਵਾਂ ਦੇ ਜੀਵਨ ਨੂੰ ਬਿਹਤਰ ਬਣਾ ਰਹੀ ਹੈ। ਆਓ ਸੀਮਾ ਕੁਮਾਰੀ ਅਤੇ ਬਚਨ ਦੇਵੀ ਦੇ ਬਿਆਨਾਂ ‘ਤੇ ਗੌਰ ਕਰੀਏ-
ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਦੀ ਸੀਮਾ ਕੁਮਾਰੀ ਨੂੰ ਰੋਜ਼ਾਨਾ ਰਸੋਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਭਾਰਤੀ ਪਰਿਵਾਰਾਂ ਦੀ ਤਰ੍ਹਾਂ ਸੁਸ਼੍ਰੀ ਸੀਮਾ ਕੁਮਾਰੀ ਨੂੰ ਵੀ ਖਾਣਾ ਪਕਾਉਣ ਦੀਆਂ ਪਰੰਪਰਾਗਤ ਪ੍ਰਥਾਵਾਂ ਦਾ ਪਾਲਣ ਕਰਨਾ ਪੈਂਦਾ ਸੀ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਰੋਜ਼ਾਨਾ ਬਾਲਣ ਇਕੱਠਾ ਕਰਨਾ ਪੈਂਦਾ ਸੀ। ਧੂੰਏਂ ਕਾਰਨ ਉਹ ਸਿਰਦਰਦ ਤੋਂ ਪਰੇਸ਼ਾਨ ਰਹਿੰਦੇ ਸਨ ਅਤੇ ਪਰੰਪਰਾਗਤ ਖਾਣਾ ਪਕਾਉਣ ਦੀਆਂ ਪ੍ਰਥਾਵਾਂ ਦਾ ਪਾਲਣ ਕਰਨ ਵਿੱਚ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਾਲਣ ਦੀ ਲਕੜੀ ਨਾਲ ਖਾਣਾ ਪਕਾਉਣ ਵਿੱਚ ਬਹੁਤ ਸਮਾਂ ਵੀ ਖਰਚ ਹੁੰਦਾ ਸੀ। ਇਹ ਅਣਥਕ ਰੂਟੀਨ ਬਹੁਤ ਮੁਸ਼ਕਲਾਂ ਭਰੀ ਸੀ, ਧੂੰਆਂ-ਮੁਕਤ ਰਸੋਈ ਦਾ ਵਿਚਾਰ ਉਨ੍ਹਾਂ ਲਈ ਦੂਰ ਦੇ ਸੁਪਨੇ ਜਿਹਾ ਸੀ।

‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਰਾਹੀਂ ਸਰਕਾਰ ਦੁਆਰਾ ਸਮੇਂ ‘ਤੇ ਕੀਤੀ ਗਈ ਦਖਲਅੰਦਾਜ਼ੀ ਨੇ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ਐੱਲਪੀਜੀ ਸਿਲੰਡਰ ਪ੍ਰਾਪਤ ਹੁੰਦੇ ਹੀ ਉਨ੍ਹਾਂ ਦੀ ਰਸੋਈ ਵਿੱਚ ਵਿਆਪਕ ਬਦਲਾਅ ਆਏ ਅਤੇ ਉਹ ਧੂੰਏਂ ਤੋਂ ਮੁਕਤ ਹੋ ਗਈ। ਹੁਣ ਉਹ ਆਪਣੇ ਪਰਿਵਾਰ ਲਈ ਆਸਾਨੀ ਨਾਲ ਭੋਜਨ ਤਿਆਰ ਕਰ ਸਕਦੇ ਹਨ। ਐੱਲਪੀਜੀ ਸਿਲੰਡਰ ਦੇ ਨਾਲ, ਉਹ ਹੁਣ ਤੇਜ਼ੀ ਨਾਲ ਭੋਜਨ ਪਕਾ ਸਕਦੀ ਹੈ, ਜਿਸ ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਈ ਹੈ ਅਤੇ ਪਰੇਸ਼ਾਨੀ ਤੋਂ ਰਾਹਤ ਮਿਲੀ ਹੈ। ਇਸ ਸੁਵਿਧਾ ਨੇ ਬੱਚਿਆਂ ਲਈ ਭੋਜਨ ਤਿਆਰ ਕਰਨਾ ਬਹੁਤ ਆਸਾਨ ਬਣਾ ਦਿੱਤਾ ਹੈ। ਸੀਮਾ ਇਸ ਅਨਮੋਲ ਉਪਕਾਰ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਬਹੁਤ ਆਭਾਰੀ ਹਨ, ਕਿਉਂਕਿ ਇਸ ਨੇ ਉਨ੍ਹਾਂ ਦਾ ਜੀਵਨ ਬਹੁਤ ਬਿਹਤਰ ਬਣਾ ਦਿੱਤਾ ਹੈ।
ਇਸੇ ਤਰ੍ਹਾਂ, ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਚਨ ਦੇਵੀ ਨੂੰ ਵੀ ਇਸੇ ਤਰ੍ਹਾਂ ਦੀਆਂ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦਾ ਸਮਾਂ ਬਾਲਣ ਇਕੱਠਾ ਕਰਨ ਅਤੇ ਜਲਦੀ-ਜਲਦੀ ਭੋਜਨ ਤਿਆਰ ਕਰਨ ਵਿੱਚ ਬੀਤ ਰਿਹਾ ਸੀ, ਇਹ ਇੱਕ ਮੁਸ਼ਕਲਾਂ ਭਰੀ ਰੂਟੀਨ ਸੀ ਜੋ ਅੰਤਹੀਣ ਪ੍ਰਤੀਤ ਹੁੰਦੀ ਸੀ।
ਜਦੋਂ ਸੁਸ਼੍ਰੀ ਬਚਨ ਦੇਵੀ ਨੂੰ ਲੱਗਾ ਕਿ ਇਨ੍ਹਾਂ ਮੁਸ਼ਕਲਾਂ ਤੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ, ਤਾਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੇ ਉਨ੍ਹਾਂ ਦੇ ਜੀਵਨ ਵਿੱਚ ਅਚਾਨਕ ਸਕਾਰਾਤਮਕ ਬਦਲਾਅ ਲਿਆ ਦਿੱਤਾ। ਇਸ ਯੋਜਨਾ ਦੇ ਤਹਿਤ ਗੈਸ ਸਿਲੰਡਰ ਮਿਲਣ ਨਾਲ ਉਨ੍ਹਾਂ ਦਾ ਜੀਵਨ ਬਹੁਤ ਬਿਹਤਰ ਹੋ ਗਿਆ। ਸੁਸ਼੍ਰੀ ਬਚਨ ਦੇਵੀ ਨੇ ਬਾਲਣ ਇਕੱਠਾ ਕਰਨ ਦੇ ਥਕਾਵਟ ਵਾਲੇ ਕੰਮ ਤੋਂ ਰਾਹਤ ਦਿਵਾਉਣ ਵਾਲੇ ਸਿਲੰਡਰ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਬਹੁਤ ਆਭਾਰ ਵਿਅਕਤ ਕੀਤਾ। ਇਸ ਨਵੀਂ ਸੁਵਿਧਾ ਨਾਲ ਉਹ ਬੱਚਿਆਂ ਲਈ ਸਮੇਂ ‘ਤੇ ਭੋਜਨ ਪਕਾਉਣ ਵਿੱਚ ਸਮਰੱਥ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੇ ਮੋਢਿਆਂ ਤੋਂ ਵੱਡਾ ਬੋਝ ਉਤਰ ਗਿਆ ਹੈ।

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਨਿਵਾਸੀ ਬਚਨ ਦੇਵੀ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤੋਂ ਪਹਿਲਾਂ ਦਾ ਜੀਵਨ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਆਈ ਕ੍ਰਾਂਤੀ ਤੋਂ ਪਹਿਲਾਂ, ਕਰੋੜਾਂ ਪਰਿਵਾਰ ਲਕੜੀ, ਕੋਲਾ ਅਤੇ ਗਾਂ ਦੇ ਗੋਬਰ ਦੇ ਉਪਲੇ ਜਿਹੇ ਪਰੰਪਰਾਗਤ ਈਂਧਣ ਦਾ ਉਪਯੋਗ ਕਰਕੇ ਖਾਣਾ ਪਕਾਉਣ ਨੂੰ ਮਜ਼ਬੂਰ ਸਨ। ਧੂੰਏਂ ਵਾਲੀ ਰਸੋਈ ਵਿੱਚ ਖਾਣਾ ਪਕਾਉਣਾ, ਦਿਨ ਭਰ ਖੰਘਣਾ ਅਤੇ ਸਾਹ ਲੈਣ ਵਿੱਚ ਮੁਸ਼ਕਲਾਂ ਨਾਲ ਜੂੰਝਣਾ ਭਾਰਤੀ ਮਹਿਲਾਵਾਂ ਲਈ ਆਮ ਗੱਲ ਸੀ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਸਿਹਤ ਪ੍ਰਭਾਵਿਤ ਹੁੰਦੀ ਸੀ, ਬਲਕਿ ਵਾਤਾਵਰਣ ਸਬੰਧੀ ਚਿੰਤਾਵਾਂ ਵੀ ਵਧਦੀਆਂ ਸਨ।
ਧੂੰਏਂ ਅਤੇ ਹਾਨੀਕਾਰਕ ਕਣਾਂ ਦਰਮਿਆਨ ਕਈ ਮਹਿਲਾਵਾਂ ਨੇ ਕਿਸੇ ਹੋਰ ਵਿਕਲਪ ਨੂੰ ਪਾਉਣ ਦੀ ਉਮੀਦ ਛੱਡ ਦਿੱਤੀ ਸੀ। ਹਾਲਾਂਕਿ, ਭਾਰਤ ਸਰਕਾਰ ਨੇ ਮਈ 2016 ਵਿੱਚ ਗ੍ਰਾਮੀਣ ਅਤੇ ਵੰਚਿਤ ਪਰਿਵਾਰਾਂ ਨੂੰ ਖਾਣਾ ਪਕਾਉਣ ਲਈ ਐੱਲਪੀਜੀ ਜਿਹੇ ਸਵੱਛ ਈਂਧਣ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਸ਼ੁਰੂ ਕੀਤੀ। ਇਸ ਪਹਿਲ ਨੇ ਪੀੜ੍ਹੀਆਂ ਤੋਂ ਮੁਸ਼ਕਲਾਂ ਨਾਲ ਜੂਝਦੀਆਂ ਆ ਰਹੀਆਂ ਭਾਰਤੀ ਮਹਿਲਾਵਾਂ ਨੂੰ ਮੁਕਤੀਦਾਇਕ ਅਨੁਭਵ ਪ੍ਰਦਾਨ ਕੀਤਾ ਅਤੇ ਅੰਤ ਧੂੰਆਂ-ਮੁਕਤ ਰਸੋਈ ਦਾ ਉਨ੍ਹਾਂ ਦਾ ਸੁਪਨਾ ਸਾਕਾਰ ਹੋ ਗਿਆ।
ਸੀਮਾ ਕੁਮਾਰੀ ਅਤੇ ਬਚਨ ਦੇਵੀ ਦੀਆਂ ਕਹਾਣੀਆਂ ਦੇਸ਼ ਭਰ ਦੀਆਂ ਅਣਗਿਣਤ ਮਹਿਲਾਵਾਂ ਦੀਆਂ ਕਹਾਣੀਆਂ ਦੇ ਨਾਲ ਪ੍ਰਤੀਬਿੰਬਤ ਹੁੰਦੀਆਂ ਹਨ। ਹਾਲਾਂਕਿ ਉਨ੍ਹਾਂ ਦੇ ਨਾਮ, ਸੱਭਿਆਚਾਰ ਅਤੇ ਪਿਛੋਕੜ ਅਲੱਗ-ਅਲੱਗ ਹਨ, ਲੇਕਿਨ ਉਹ ਇੱਕ ਸਮਾਨ ਭਾਵਨਾ ਸਾਂਝੀ ਕਰਦੀਆਂ ਹਨ-ਵਰ੍ਹਿਆਂ ਦੀ ਸਮੱਸਿਆਵਾਂ ਤੋਂ ਰਾਹਤ ਅਤੇ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਈ ਧੰਨਵਾਦ ਦੀ ਭਾਵਨਾ।
ਸੰਦਰਭ
· https://www.youtube.com/watch?v=DFKQnTQpoj0
· https://twitter.com/airnewsalerts/status/1735249080086056986?s=20
· https://www.pmuy.gov.in/
************
ਨਿਮਿਸ਼ ਰੁਸਤਗੀ/ਹਿਮਾਂਸ਼ੂ ਪਾਠਕ/ਅਸਵਤੀ ਨਇਰ
(रिलीज़ आईडी: 1988774)
आगंतुक पटल : 124
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada