ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨੂੰ ਸੰਬੋਧਨ ਕੀਤਾ


“ਮੋਦੀ ਕੀ ਗਰੰਟੀ” ਵਾਲੀ ਗੱਡੀ ਹੁਣ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਪਹੁੰਚ ਰਹੀ ਹੈ”

“ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਭਲੇ ਹੀ ਮੋਦੀ ਨੇ ਦਿਖਾਈ ਹੋਵੇ, ਲੇਕਿਨ ਸੱਚਾਈ ਤਾਂ ਇਹ ਹੈ ਕਿ ਅੱਜ ਇਸ ਦੀ ਕਮਾਨ ਦੇਸ਼ਵਾਸੀਆਂ ਨੇ ਆਪਣੇ ਹੱਥ ਵਿੱਚ ਲੈ ਲਈ ਹੈ”

“ਉਨ੍ਹਾਂ ਨੂੰ ਸ਼ਕਤੀ ਦੇ ਰਹੇ ਹਨ, ਦੇਸ਼ ਦੇ ਸੈਂਕੜੋਂ ਛੋਟੇ ਸ਼ਹਿਰ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਨੂੰ ਸਸ਼ਕਤ ਬਣਾਉਣ ਵਾਲੇ ਹਨ”

“ਜਿੱਥੇ ਦੂਸਰਿਆਂ ਤੋਂ ਉਮੀਦਾਂ ਖਤਮ ਹੁੰਦੀਆਂ ਹਨ, ਉੱਥੇ ਤੋਂ ਮੋਦੀ ਦੀ ਗਰੰਟੀ ਸ਼ੁਰੂ ਹੁੰਦੀ ਹੈ”

“ਸਰਕਾਰ ਸ਼ਹਿਰੀ ਪਰਿਵਾਰਾਂ ਦੇ ਪੈਸਿਆਂ ਦੀ ਬਚਤ ਕਰਨ ਦੇ ਲਈ ਪ੍ਰਤੀਬੱਧ ਹੈ”

“ਪਿਛਲੇ 10 ਵਰ੍ਹਿਆਂ ਵਿੱਚ ਆਧੁਨਿਕ ਪਬਲਿਕ ਟ੍ਰਾਂਸਪੋਰਟ ਦੇ ਲਈ ਜੋ ਕਾਰਜ ਕੀਤਾ ਗਿਆ ਹੈ, ਉਹ ਬੇਮਿਸਾਲ ਹੈ”

Posted On: 16 DEC 2023 6:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਉਸ ਦੀ ਸ਼ੁਰੂਆਤ ਕੀਤੀ।

.ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਪੰਜ ਰਾਜਾਂ-ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾਉਣ ਦਾ ਅਵਸਰ ਮਿਲਣ ਦੇ ਲਈ ਆਭਾਰ ਵਿਅਕਤ ਕੀਤਾ ਅਤੇ ਕਿਹਾ ਕਿ ‘ਮੋਦੀ ਕੀ ਗਾਰੰਟੀ’ ਕੀ ਗੱਡੀ ਹੁਣ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਪਣੀ ਇੱਕ ਮਹੀਨੇ ਦੀ ਯਾਤਰਾ ਵਿੱਚ ਵੀਬੀਐੱਸਵਾਈ ਹਜ਼ਾਰਾਂ ਪਿੰਡਾਂ ਦੇ ਨਾਲ-ਨਾਲ 1500 ਸ਼ਹਿਰਾਂ ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ਵਿੱਚ ਛੋਟੇ ਸ਼ਹਿਰ ਅਤੇ ਕਸਬੇ ਵੀ ਸ਼ਾਮਲ ਹਨ। ਚੋਣਾਂ ਦੇ ਦੌਰਾਨ ਕੋਡ ਆਵ੍ ਕੰਡਕਟ ਲਾਗੂ ਹੋਣ ਦੇ ਕਾਰਨ ਵੀਬੀਐੱਸਵਾਈ ਦੇ ਪਹਿਲਾ ਸ਼ੁਰੂ ਨਹੀਂ ਹੋ ਸਕਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੰਜ ਰਾਜਾਂ ਦੀ ਨਵਨਿਰਵਾਚਿਤ ਸਰਕਾਰਾਂ ਨੂੰ ਆਪਣੇ-ਆਪਣੇ ਰਾਜ ਵਿੱਚ ਵਿਕਸਿਤ ਭਾਰਤ ਯਾਤਰਾ ਦਾ ਤੇਜ਼ੀ ਨਾਲ ਵਿਸਤਾਰ ਕਰਨ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯਾਤਰਾ ਸੰਕਲਪ ਦੇ ਜਨ ਅੰਦੋਲਨ ਪਹਿਲੂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਭਲੇ ਹੀ ਮੋਦੀ ਨੇ ਦਿਖਾਈ ਹੋਵੇ, ਲੇਕਿਨ ਸੱਚਾਈ ਤਾਂ ਇਹ ਹੈ ਕਿ ਅੱਜ ਇਸ ਦੀ ਕਮਾਨ ਦੇਸ਼ਵਾਸੀਆਂ ਨੇ ਆਪਣੇ ਹੱਥ ਵਿੱਚ ਲੈ ਲਈ ਹੈ।” ਲਾਭਾਰਥੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ‘ਮੋਦੀ ਕੀ ਗਰੰਟੀ ਕੀ ਗੱਡੀ’ ਦਾ ਸੁਆਗਤ ਕਰਨ ਨੂੰ ਲੈ ਕੇ ਉਮੜ ਰਹੇ ਉਤਸ਼ਾਹ ਅਤੇ ਮੁਕਾਬਲੇ ਦਾ ਜ਼ਿਕਰ ਕੀਤਾ।

ਵੀਬੀਐੱਸਵਾਈ ਦੀ ਯਾਤਰਾ ਨਾਲ ਜੁੜਨ ਦਾ ਚੌਥਾ ਅਵਸਰ ਹੋਣ ਦੀ ਗੱਲ ‘ਤੇ ਗੌਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਗ੍ਰਾਮੀਣ ਖੇਤਰਾਂ ਦੇ ਲੋਕਾਂ ਦੇ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕੀਤਾ, ਜਿੱਥੇ ਉਨ੍ਹਾਂ ਨੇ ਪੀਐੱਮ ਕਿਸਾਨ ਸੰਮਾਨ ਨਿਧੀ, ਕੁਦਰਤੀ ਖੇਤੀ, ਗ੍ਰਾਮੀਣ ਅਰਥਵਿਵਸਥਾ ਦੇ ਪਹਿਲੂਆਂ ਅਤੇ ਭਾਰਤ ਦੇ ਪਿੰਡਾਂ ਨੂੰ ਵਿਕਸਿਤ ਬਣਾਉਣ ਬਾਰੇ ਚਰਚਾ ਕੀਤੀ। ਅੱਜ ਦੇ ਪ੍ਰੋਗਰਾਮ ਵਿੱਚ ਸ਼ਹਿਰੀ ਖੇਤਰਾਂ ਨਾਲ ਵੱਡੀ ਸੰਖਿਆ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ ਫੋਕਸ ਸ਼ਹਿਰੀ ਵਿਕਾਸ ‘ਤੇ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, “ਵਿਕਸਿਤ ਭਾਰਤ ਦੇ ਸੰਕਲਪ ਵਿੱਚ ਸਾਡੇ ਸ਼ਹਿਰਾਂ ਦੀ ਬਹੁਤ ਵੱਡੀ ਭੂਮਿਕਾ ਹੈ। ਆਜ਼ਾਦੀ ਦੇ ਬਾਅਦ ਲੰਬੇ ਸਮੇਂ ਤੱਕ ਜੋ ਵੀ ਵਿਕਾਸ ਹੋਇਆ, ਉਸ ਦਾ ਦਾਇਰਾ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਸੀ। ਲੇਕਿਨ ਅੱਜ ਅਸੀਂ ਦੇਸ਼ ਵਿੱਚ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਉਨ੍ਹਾਂ ਨੂੰ ਸ਼ਕਤੀ ਦੇ ਰਹੇ ਹਾਂ, ਦੇਸ਼ ਦੇ ਸੈਂਕੜੇ ਛੋਟੇ ਸ਼ਹਿਰ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਨੂੰ ਸਸ਼ਕਤ ਬਣਾਉਣ ਵਾਲੇ ਹਾਂ।” ਇਸ ਸਬੰਧ ਵਿੱਚ ਉਨ੍ਹਾਂ ਨੇ ਛੋਟੇ ਸ਼ਹਿਰਾਂ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਅੱਪਗ੍ਰੇਡ ਕਰਨ ਵਾਲੇ ਅੰਮ੍ਰਿਤ ਮਿਸ਼ਨ ਅਤੇ ਸਮਾਰਟ ਸਿਟੀ ਮਿਸ਼ਨ ਦਾ ਉਦਾਹਰਣ ਦਿੱਤਾ। ਇਹ ਸੁਧਾਰ ਸਿੱਧੇ ਤੌਰ ‘ਤੇ ਜੀਵਨ ਦੀ ਸੁਗਮਤਾ, ਯਾਤਰਾ ਦੀ ਸੁਗਮਤਾ ਅਤੇ ਕਾਰੋਬਾਰ ਕਰਨ ਦੀ ਸੁਗਮਤਾ ਨੂੰ ਪ੍ਰਭਾਵਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਧੀਆਂ ਹੋਈਆਂ ਸੁਵਿਧਾਵਾਂ ਦਾ ਲਾਭ ਗ਼ਰੀਬ, ਨਵ-ਮੱਧ ਵਰਗ, ਮੱਧ ਵਰਗ ਜਾਂ ਅਮੀਰ ਸਾਰੇ ਲੋਕਾਂ ਨੂੰ ਮਿਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਪਰਿਵਾਰ ਦੇ ਇੱਕ ਮੈਂਬਰ ਦੀ ਭਾਂਤਿ ਤੁਹਾਡੀਆਂ ਸਮੱਸਿਆਵਾਂ ਵਿੱਚ ਕਮੀ ਲਿਆਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।” ਕੋਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ 20 ਕਰੋੜ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਟ੍ਰਾਂਸਫਰ ਕਰਨ, ਮੁਫ਼ਤ ਕੋਵਿਡ ਵੈਕਸੀਨ ਸੁਨਿਸ਼ਚਿਤ ਕਰਨ, ਗ਼ਰੀਬ ਪਰਿਵਾਰਾਂ ਦੇ ਲਈ ਮੁਫ਼ਤ ਰਾਸ਼ਨ ਅਤੇ ਛੋਟੇ ਬਿਜ਼ਨਸਾਂ ਦੇ ਲਈ ਲੱਖਾਂ ਕਰੋੜਾਂ ਰੁਪਏ ਦੀ ਸਹਾਇਤਾ ਕਰਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਜਿੱਥੇ ਦੂਸਰਿਆਂ ਤੋਂ ਉਮੀਦਾਂ ਖਤਮ ਹੁੰਦੀਆਂ ਹਨ, ਉੱਥੇ ਤੋਂ ਮੋਦੀ ਕੀ ਗਰੰਟੀ ਸ਼ੁਰੂ ਹੁੰਦੀ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਰੇਹੜੀ-ਪਟਰੀ ਵਾਲਿਆਂ ਅਤੇ ਫੇਰੀ ਵਾਲਿਆਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨ ਦਾ ਵੀ ਜ਼ਿਕਰ ਕੀਤਾ ਜੋ ਹੁਣ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਅਸਾਨੀ ਨਾਲ ਲੋਨ ਪ੍ਰਾਪਤ ਕਰ ਸਕਦੇ ਹਨ। ਹੁਣ ਤੱਕ 50 ਲੱਖ ਤੋਂ ਅਧਿਕ ਲੋਕਾਂ ਦੁਆਰਾ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਬੈਂਕ ਦੀ ਸਹਾਇਤਾ ਦਾ ਲਾਭ ਉਠਾਏ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ 1.25 ਲੱਖ ਲੋਕਾਂ ਨੇ ਵੀਬੀਐੱਸਵਾਈ ਦੇ ਮਾਧਿਅਮ ਨਾਲ ਪੀਐੱਮ ਸਵਨਿਦੀ ਦੇ ਲਈ ਅਪਲਾਈ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪੀਐੱਮ ਸਵਨਿਧੀ ਯੋਜਨਾ ਦੇ 75 ਪ੍ਰਤੀਸ਼ਤ ਤੋਂ ਵੱਧ ਲਾਭਾਰਥੀ ਦਲਿਤ, ਪਿਛੜੇ ਅਤੇ ਕਬਾਇਲੀ ਭਾਈਚਾਰਿਆਂ ਦੇ ਮੈਂਬਰ ਹਨ, ਜਿਨ੍ਹਾਂ ਵਿੱਚ ਲਗਭਗ 45 ਪ੍ਰਤੀਸ਼ਤ ਮਹਿਲਾ ਲਾਭਾਰਥੀ ਸ਼ਾਮਲ ਹਨ।” ਉਨ੍ਹਾਂ  ਨੇ ਕਿਹਾ ਕਿ ਮੋਦੀ ਦੀ ਗਰੰਟੀ ਉਨ੍ਹਾਂ ਲੋਕਾਂ ਦੇ ਲਈ ਉਪਯੋਗੀ ਹੈ ਜਿਨ੍ਹਾਂ ਦੇ ਕੋਲ ਬੈਂਕ ਨੂੰ ਆਪਣੇ ਕੋਲ ਤੋਂ ਦੇਣ ਦੇ ਲਈ ਕੋਈ ਗਰੰਟੀ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਸ਼ਹਿਰੀ ਨਿਵਾਸੀਆਂ ਦੀ ਸਮਾਜਿਕ ਸੁਰੱਖਿਆ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੋਹਰਾਈ। ਉਨ੍ਹਾਂ ਨੇ ਸ਼ਹਿਰੀ ਖੇਤਰਾਂ ਦੇ ਲੋਕਾਂ ਦੇ ਲਈ ਸੁਰੱਖਿਆ ਦੇ ਦਾਇਰੇ ਨੂੰ ਵਿਆਪਕ ਬਣਾਉਣ ਬਾਰੇ ਵਿਸਤਾਰ ਨਾਲ ਦੱਸਿਆ। ਅਟਲ ਪੈਨਸ਼ਨ ਯੋਜਨਾ ਵਿੱਚ 6 ਕਰੋੜ ਗ੍ਰਾਹਕ ਹਨ ਜਿਨ੍ਹਾਂ ਦੇ ਲਈ 60 ਸਾਲ ਦੀ ਉਮਰ ਦੇ ਬਾਅਦ 5 ਹਜ਼ਾਰ ਰੁਪਏ ਦੀ ਮਹੀਨਾਵਾਰ ਪੈਨਸ਼ਨ ਸੁਨਿਸ਼ਚਿਤ ਹੋ ਰਹੀ ਹੈ। ਪੀਐੱਮ ਸੁਰਕਸ਼ਾ ਬੀਮਾ ਯੋਜਨਾ ਅਤੇ ਜੀਵਨ ਜਯੋਤੀ ਯੋਜਨਾ 2 ਲੱਖ ਰੁਪਏ ਤੱਕ ਦਾ ਜੀਵਨ ਕਵਰ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਦੇ ਤਹਿਤ 17 ਹਜ਼ਾਰ ਕਰੋੜ ਰੁਪਏ ਦੇ ਦਾਅਵਿਆਂ ਦਾ ਨਿਪਟਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਨ੍ਹਾਂ ਯੋਜਨਾਵਾਂ ਵਿੱਚ ਰਜਿਸਟਰਡ ਹੋ ਕੇ ਆਪਣਾ ਸੁਰੱਖਿਆ ਕਵਚ ਮਜ਼ਬੂਤ ਕਰਨ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਸ਼ਹਿਰੀ ਪਰਿਵਾਰਾਂ ਦੇ ਪੈਸਿਆਂ ਦੀ ਬਚਤ ਕਰਨ ਦੇ ਲਈ ਪ੍ਰਤੀਬੱਧ ਹੈ, ਚਾਹੇ ਉਹ ਇਨਕਮ ਟੈਕਸ ਵਿੱਚ ਛੋਟ ਹੋਵੇ ਜਾਂ ਘੱਟ ਖਰਚ ਵਾਲਾ ਇਲਾਜ।” ਆਯੁਸ਼ਮਾਨ ਭਾਰਤ ਯੋਜਨਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਰੋੜਾਂ ਸ਼ਹਿਰੀ ਗ਼ਰੀਬਾਂ ਨੂੰ ਸ਼ਾਮਲ ਕੀਤੇ ਜਾਣ ਨੂੰ ਰੇਖਾਂਕਿਤ ਕੀਤਾ, ਜਿੱਥੇ ਆਯੁਸ਼ਮਾਨ ਕਾਰਡ ਨੇ ਉਨ੍ਹਾਂ ਨੂੰ ਮੈਡੀਕਲ ਸਬੰਧੀ ਖਰਚ ‘ਤੇ 1 ਲੱਖ ਕਰੋੜ ਰੁਪਏ ਬਚਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਜਨ ਔਸ਼ਧੀ ਕੇਂਦਰਾਂ ਦਾ ਵੀ ਜ਼ਿਕਰ ਕੀਤਾ ਜਿੱਥੇ ਦਵਾਈਆਂ 80 ਪ੍ਰਤੀਸ਼ਤ ਛੋਟ ‘ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ, ਜਿਸ ਨਾਲ ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬਾਂ ਅਤੇ ਮੱਧ ਵਰਗ ਦੇ ਲੋਕਾਂ ਨੂੰ 25,000 ਕਰੋੜ ਰੁਪਏ ਤੋਂ ਵੱਧ ਦੀ ਬਚਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਜਨ ਔਸ਼ਧੀ ਕੇਂਦਰਾਂ ਦੀ ਸੰਖਿਆ ਵਧਾ ਕੇ 25,000 ਕਰੋੜ ਕਰਨ ਦੇ ਸਰਕਾਰ ਦੇ ਫ਼ੈਸਲੇ ਦੀ ਵੀ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਉਜਾਲਾ ਯੋਜਨਾ ਦੇ ਤਹਿਤ ਦੇਸ਼ ਵਿੱਚ ਐੱਲਈਡੀ ਬਲਬਾਂ ਦੀ ਕ੍ਰਾਂਤੀ ਦਾ ਜ਼ਿਕਰ ਕੀਤਾ, ਜਿਸ ਨਾਲ ਸ਼ਹਿਰੀ ਪਰਿਵਾਰਾਂ ਦਾ ਬਿਜਲੀ ਬਿਲ ਬਹੁਤ ਘੱਟ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ ਕਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਗ਼ਰੀਬ ਪਰਿਵਾਰਾਂ ਨੂੰ 4 ਕਰੋੜ ਤੋਂ ਵੱਧ ਮਕਾਨ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਕਰੋੜ ਸ਼ਹਿਰੀ ਗ਼ਰੀਬ ਲਾਭਾਰਥੀਆਂ ਨੂੰ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਨੇ ਕ੍ਰੈਡਿਟ ਲਿੰਕਡ ਸਬਸਿਡੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ, “ਸਾਡੀ ਸਰਕਾਰ ਮੱਧ ਵਰਗ ਪਰਿਵਾਰਾਂ ਦੇ ਆਪਣੇ ਘਰ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਵੀ ਹਰ ਸੰਭਵ ਸਹਾਇਤਾ ਕਰ ਰਹੀ ਹੈ।” ਉਨ੍ਹਾਂ ਨੇ ਜਿਨ੍ਹਾਂ ਦੇ ਕੋਲ ਆਪਣਾ ਮਕਾਨ ਨਹੀਂ ਹੈ, ਉਨ੍ਹਾਂ ਦੇ ਲਈ ਉਚਿਤ ਕਿਰਾਇਆ ਸੁਨਿਸ਼ਚਿਤ ਕਰਨ ਤੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਵਿਸ਼ੇਸ਼ ਪਰਿਸਰ ਬਣਾਉਣ ਜਿਹੇ ਸਰਕਾਰ ਦੇ ਪ੍ਰਯਤਨਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, “ਸ਼ਹਿਰਾਂ ਵਿੱਚ ਗ਼ਰੀਬਾਂ ਅਤੇ ਮੱਧ ਵਰਗ ਪਰਿਵਾਰਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰਨ ਦਾ ਇੱਕ ਹੋਰ ਪ੍ਰਮੁੱਖ ਸਾਧਨ ਪਬਲਿਕ ਟ੍ਰਾਂਸਪੋਰਟ ਹੈ। ਪਿਛਲੇ 10 ਵਰ੍ਹਿਆਂ ਵਿੱਚ ਆਧੁਨਿਕ ਪਬਲਿਕ ਟ੍ਰਾਂਸਪੋਰਟ ਦੇ ਲਈ ਜੋ ਕੰਮ ਕੀਤਾ ਗਿਆ ਹੈ, ਉਹ ਬੇਮਿਸਾਲ ਹੈ।” ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ 15 ਨਵੇਂ ਸ਼ਹਿਰਾਂ ਨੂੰ ਮੈਟਰੋ ਸੇਵਾ ਮਿਲੀ ਹੈ, ਜਦਕਿ 27 ਸ਼ਹਿਰਾਂ ਵਿੱਚ ਜਾਂ ਤਾਂ ਮੈਟਰੋ ਦਾ ਕੰਮ ਪੂਰਾ ਹੋ ਚੁੱਕਿਆ ਹੈ ਜਾਂ ਹਾਲੇ ਚਲ ਰਿਹਾ ਹੈ। ਪੀਐੱਮ-ਈ ਬੱਸ ਸੇਵਾ ਅਭਿਯਾਨ ਦੇ ਤਹਿਤ ਕਈ ਸ਼ਹਿਰਾਂ ਵਿੱਚ ਇਲੈਕਟ੍ਰਿਕ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ, “ਹਾਲੇ ਦੋ-ਤਿੰਨ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਵੀ 500 ਨਵੀਂ ਇਲੈਕਟ੍ਰਿਕ ਬੱਸਾਂ ਸ਼ੁਰੂ ਕੀਤੀਆਂ। ਹੁਣ ਦਿੱਲੀ ਵਿੱਚ ਕੇਂਦਰ ਸਰਕਾਰ ਦੁਆਰਾ ਚਲਾਈ ਜਾਣ ਵਾਲੀਆਂ ਇਲੈਕਟ੍ਰਿਕਟ ਬੱਸਾਂ ਦੀ ਸੰਖਿਆ 1300 ਤੋਂ ਅਧਿਕ ਹੋ ਗਈ ਹੈ।”

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰ ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਦੋਨਾਂ ਨੂੰ ਸਸ਼ਕਤ ਬਣਾਉਣ ਦੇ ਬਹੁਤ ਵੱਡੇ ਮਾਧਿਅਮ ਹਨ। ਉਨ੍ਹਾਂ ਨੇ ਕਿਹਾ, “ਮੋਦੀ ਕੀ ਗਰੰਟੀ ਕੀ ਗੱਡੀ ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਦੋਨਾਂ ਨੂੰ ਸਸ਼ਕਤ ਬਣਾ ਰਹੀ ਹੈ।” ਉਨ੍ਹਾਂ ਨੇ ਸਾਰਿਆਂ ਨੂੰ ਵੀਬੀਐੱਸਵਾਈ ਦਾ ਜ਼ਿਆਦਾ ਲਾਭ ਉਠਾਉਣ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ।

ਪਿਛੋਕੜ

‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇਸ਼ ਭਰ ਵਿੱਚ ਕੱਢੀ ਜਾ ਰਹੀ ਹੈ ਜਿਸ ਦਾ ਉਦੇਸ਼ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਪਰਿਪੂਰਣਤਾ ਹਾਸਲ ਕਰਨਾ ਹੈ ਅਤੇ ਇਸ ਦੇ ਤਹਿਤ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂਬੱਧ ਤਰੀਕੇ ਨਾਲ ਪਹੁੰਚੇ।

ਦੇਸ਼ ਭਰ ਤੋਂ ਹਜ਼ਾਰਾਂ ਵਿਕਸਿਤ ਭਾਰਤ ਸੰਕਲਪ ਯਾਤਰਾ ਲਾਭਾਰਥੀ ਇਸ ਪ੍ਰੋਗਰਾਮ ਨਾਲ ਜੁੜ ਚੁੱਕੇ ਹਨ। ਇਸ ਪ੍ਰੋਗਰਾਮ ਵਿੱਚ ਵੱਡੀ ਸੰਖਿਆ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ।

 

*****

ਡੀਐੱਸ/ਟੀਐੱਸ

https://youtu.be/7GmWcyWeQhc



(Release ID: 1987462) Visitor Counter : 44