ਪ੍ਰਧਾਨ ਮੰਤਰੀ ਦਫਤਰ

ਵਿਕਸਿਤ ਭਾਰਤ ਸੰਕਲਪ ਯਾਤਰਾ (ਸ਼ਹਿਰੀ) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 16 DEC 2023 7:38PM by PIB Chandigarh

ਆਪ ਸਾਰਿਆਂ ਨੂੰ ਨਮਸਕਾਰ,

ਵਿਕਸਿਤ ਭਾਰਤ ਦੇ ਸੰਕਲਪ ਦੇ ਨਾਲ, ਮੋਦੀ ਕੀ ਗਾਰੰਟੀ ਵਾਲੀ ਗੱਡੀ, ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਰਹੀ ਹੈ। ਇਸ ਯਾਤਰਾ ਨੂੰ ਸ਼ੁਰੂ ਹੋਏ, ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ। ਇਸ ਇੱਕ ਮਹੀਨੇ ਵਿੱਚ ਇਹ ਯਾਤਰਾ ਹਜ਼ਾਰਾਂ ਪਿੰਡਾਂ ਦੇ ਨਾਲ-ਨਾਲ, ਡੇਢ ਹਜ਼ਾਰ ਸ਼ਹਿਰਾਂ ਵਿੱਚ ਵੀ ਪਹੁੰਚ ਚੁੱਕੀ ਹੈ। ਇਨ੍ਹਾਂ ਵਿੱਚੋਂ ਅਧਿਕਤਰ ਸ਼ਹਿਰ ਹਨ, ਛੋਟੇ-ਛੋਟੇ ਕਸਬੇ ਹਨ। ਅਤੇ ਜਿਹਾ ਮੈਂ ਕਿਹਾ ਅੱਜ ਤੋਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵੀ ਇਸ ਯਾਤਰਾ ਦਾ ਆਰੰਭ ਹੋ ਗਿਆ ਹੈ। ਕੋਡ ਆਫ਼ ਕੰਡਕਟ ਦੀ ਵਜ੍ਹਾ ਨਾਲ ਇਨ੍ਹਾਂ ਰਾਜਾਂ ਵਿੱਚ ਹੁਣ ਤੱਕ ਇਹ ਯਾਤਰਾ ਸ਼ੁਰੂ ਨਹੀਂ ਹੋ ਪਾਈ ਸੀ। ਮੇਰੀ ਹਰ ਰਾਜ ਦੀਆਂ ਨਵੀਆਂ ਸਰਕਾਰਾਂ ਨੂੰ ਤਾਕੀਦ ਹੈ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਆਪਣੇ ਰਾਜ ਵਿੱਚ ਤੇਜ਼ੀ ਨਾਲ ਵਿਸਤਾਰ ਕਰਨ।

ਸਾਥੀਓ,

ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਭਾਵੇਂ ਹੀ ਮੋਦੀ ਨੇ ਦਿਖਾਈ ਹੈ, ਲੇਕਿਨ ਸੱਚਾਈ ਇਹ ਹੈ ਕਿ ਅੱਜ ਦੇਸ਼ਵਾਸੀਆਂ ਨੇ ਇਸ ਯਾਤਰਾ ਦੀ ਕਮਾਨ ਸੰਭਾਲ਼ ਲਈ ਹੈ। ਅਤੇ ਹੁਣ ਜਿਨ੍ਹਾਂ ਲਾਭਾਰਥੀਆਂ ਨਾਲ ਮੈਂ ਗੱਲ ਕਰ ਰਿਹਾ ਸੀ, ਉਨ੍ਹਾਂ ਨਾਲ ਸੰਵਾਦ ਤੋਂ ਦਿਖਦਾ ਹੈ ਕਿ ਦੇਸ਼ ਦਾ ਜਨ-ਜਨ ਇਸ ਯਾਤਰਾ ਨੂੰ ਲੈ ਕੇ ਕਿੰਨਾ ਜ਼ਿਆਦਾ ਉਤਸ਼ਾਹਿਤ ਹੈ। ਇੱਕ ਜਗ੍ਹਾ ਜਿੱਥੇ ਇਹ ਯਾਤਰਾ ਖਤਮ ਹੁੰਦੀ ਹੈ, ਉੱਥੋਂ ਤੋਂ ਦੂਸਰੇ ਪਿੰਡ ਜਾਂ ਸ਼ਹਿਰ ਦੇ ਲੋਕ ਇਸ ਯਾਤਰਾ ਦੀ ਅਗਵਾਈ ਕਰਨ ਲੱਗ ਜਾਂਦੇ ਹਨ। ਮੈਨੂੰ ਜਾਣਕਾਰੀ ਮਿਲੀ ਹੈ ਕਿ ‘ਮੋਦੀ ਕੀ ਗਾਰੰਟੀ ਵਾਲੀ ਗੱਡੀ’ ਦੇ ਸੁਆਗਤ ਸਤਿਕਾਰ ਦਾ ਵੀ ਇੱਕ ਵੱਡਾ ਮੁਕਾਬਲਾ ਚੱਲ ਰਿਹਾ ਹੈ, ਹੋੜ ਮਚੀ ਹੈ, ਲੋਕ ਨਵੇਂ-ਨਵੇਂ ਤਰੀਕੇ ਨਾਲ ਸੁਆਗਤ ਕਰ ਰਹੇ ਹਨ। ਅਤੇ ਮੈਂ ਦੇਖਿਆ ਹੈ ਨੌਜਵਾਨ ਤਾਂ ਅਜਕੱਲ੍ਹ ਸੈਲਫ਼ੀ ਦਾ ਭਰਪੂਰ ਉਪਯੋਗ ਕਰਦੇ ਹਨ, ਗੱਡੀ ਦੇ ਨਾਲ ਆਪਣੀ ਸੈਲਫ਼ੀ ਵੀ ਕਰਵਾ ਲੈਂਦੇ ਹਨ ਅਤੇ ਉਹ ਅੱਪਲੋਡ ਵੀ ਕਰਦੇ ਹਨ।

ਅਤੇ ਲੋਕ ਵੱਡੀ ਸੰਖਿਆ ਵਿੱਚ ਇੱਕ ਪ੍ਰਕਾਰ ਨਾਲ ਵਿਕਸਿਤ ਭਾਰਤ ਦੇ ਅੰਬੈਸਡਰ ਬਣ ਰਹੇ ਹਨ। ਨਮੋ ਐਪ ਨੂੰ ਡਾਊਨਲੋਡ ਕਰਕੇ ਉਸ ਵਿੱਚ ਵਿਕਸਿਤ ਭਾਰਤ ਦੇ ਅੰਬੈਸਡਰ ਬਨਣ ਦੀ ਯੋਜਨਾ ਹੈ। ਸਾਰੇ ਉਸ ਨਾਲ ਜੁੜ ਰਹੇ ਹਨ। ਪਿੰਡ ਹੋਵੇ ਜਾਂ ਸ਼ਹਿਰ, ਵੱਡੀ ਸੰਖਿਆ ਵਿੱਚ ਲੋਕ ਜੋ quiz ਕੰਪੀਟੀਸ਼ਨ ਚੱਲ ਰਿਹਾ ਹੈ, ਪ੍ਰਸ਼ਨ-ਉੱਤਰ ਵਾਲਾ ਇੱਕ ਬਹੁਤ ਚੰਗਾ ਪ੍ਰੋਗਰਾਮ ਚੱਲ ਰਿਹਾ ਹੈ, ਜਿਸ ਨਾਲ knowledge ਵੀ ਵਧਦੀ ਹੈ, ਜਾਣਕਾਰੀਆਂ ਵੀ ਮਿਲਦੀਆਂ ਹਨ। ਉਸ ਦੇ ਵੀ ਕੰਪੀਟੀਸ਼ਨ ਵਿੱਚ ਲੋਕ ਹਿੱਸਾ ਲੈ ਰਹੇ ਹਨ। ਇਨ੍ਹਾਂ ਪ੍ਰਤੀਯੋਗਿਤਾਵਾਂ ਦੇ ਜ਼ਰੀਏ ਲੋਕ ਨਾ ਸਿਰਫ ਪੁਰਸਕਾਰ ਜਿੱਤ ਰਹੇ ਹਨ, ਬਲਕਿ ਨਵੀਆਂ-ਨਵੀਆਂ ਜਾਣਕਾਰੀਆਂ ਵੀ ਪ੍ਰਾਪਤ ਕਰ ਰਹੇ ਹਨ ਅਤੇ ਲੋਕਾਂ ਨੂੰ ਵੀ ਦੱਸ ਰਹੇ ਹਨ।

ਸਾਥੀਓ,

ਇਸ ਯਾਤਰਾ ਦੇ ਸ਼ੁਰੂ ਹੋਣ ਦੇ ਬਾਅਦ, ਇਹ ਚੌਥੀ ਵਾਰ ਹੈ, ਜਦੋਂ ਮੈਂ virtually ਇਸ ਯਾਤਰਾ ਨਾਲ ਜੁੜ ਰਿਹਾ ਹਾਂ। ਪਿਛਲੇ ਪ੍ਰੋਗਰਾਮਾਂ ਵਿੱਚ ਜ਼ਿਆਦਾਤਰ ਮੈਂ ਗ੍ਰਾਮੀਣ ਖੇਤਰਾਂ ਨਾਲ ਜੁੜੇ ਲੋਕਾਂ ਨਲ ਸੰਵਾਦ ਕੀਤਾ ਸੀ। ਪੀਐੱਮ ਕਿਸਾਨ ਸਨਮਾਨ ਨਿਧੀ ਦੀ ਗੱਲ ਹੋਵੇ, ਕੁਦਰਤੀ ਖੇਤੀ, natural farming ਦੀ ਚਰਚਾ ਹੋਵੇ, ਗ੍ਰਾਮੀਣ ਅਰਥ ਵਿਵਸਥਾ ਦੇ ਵੱਖ-ਵੱਖ ਜੋ ਆਯਾਮ ਹੁੰਦੇ ਹਨ ਉਸ ਦੇ ਸੰਦਰਭ ਵਿੱਚ ਵਿਚਾਰ ਚਰਚਾ ਹੋਵੇ। ਮੈਂ ਸਾਡੇ ਪਿੰਡਾਂ ਨੂੰ ਵਿਕਸਿਤ ਬਣਾਉਣ ਵਾਲੇ ਵੱਖ-ਵੱਖ ਛੋਟੇ-ਮੋਟੇ ਕਈ ਵਿਸ਼ਿਆਂ ‘ਤੇ ਚਰਚਾ ਕੀਤੀ। ਅਤੇ ਮੈਨੂੰ ਵੀ ਜਦੋਂ ਮੈਂ ਸਾਰੇ ਸੰਵਾਦ ਕਰ ਰਿਹਾ ਸੀ ਤਾਂ ਇਤਨੀਆਂ ਬਾਰੀਕੀਆਂ ਨਾਲ ਲੋਕ ਦੱਸਦੇ ਸਨ ਅਤੇ ਮਨ ਨੂੰ ਇਤਨਾ ਆਨੰਦ ਹੁੰਦਾ ਸੀ ਕਿ ਇਹ ਸਰਕਾਰ ਦੀਆਂ ਯੋਜਨਾਵਾਂ ਪਿੰਡ ਤੱਕ, ਗ਼ਰੀਬ ਦੇ ਘਰ ਤੱਕ ਪਹੁੰਚਦੀਆਂ ਹਨ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵੱਡੀ ਸੰਖਿਆ ਵਿੱਚ ਸ਼ਹਿਰੀ ਖੇਤਰਾਂ ਦੇ ਲੋਕ ਜੁੜੇ ਹੋਏ ਹਨ। ਇਸ ਲਈ ਇਸ ਵਾਰ ਮੇਰਾ ਫੋਕਸ ਸ਼ਹਿਰੀ ਵਿਕਾਸ ਨਾਲ ਜੁੜੀਆਂ ਗੱਲਾਂ ‘ਤੇ ਸੀ ਅਤੇ ਮੈਂ ਸੰਵਾਦ ਵੀ ਜਿਨ੍ਹਾਂ ਨਾਲ ਕੀਤਾ ਉਸ ਵਿੱਚ ਵੀ ਉਹ ਗੱਲਾਂ ਸਨ।

ਮੇਰੇ ਪਰਿਵਾਰਜਨੋਂ,

ਵਿਕਸਿਤ ਭਾਰਤ ਦੇ ਸੰਕਲਪ ਵਿੱਚ ਸਾਡੇ ਸ਼ਹਿਰਾਂ ਦੀ ਬਹੁਤ ਬੜੀ ਭੂਮਿਕਾ ਹੈ। ਆਜ਼ਾਦੀ ਦੇ ਲੰਬੇ ਸਮੇਂ ਤੱਕ ਜੋ ਵੀ ਵਿਕਾਸ ਹੋਇਆ, ਉਸ ਦਾ ਦਾਇਰਾ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਤੱਕ ਸੀਮਤ ਰਿਹਾ। ਲੇਕਿਨ ਅੱਜ ਅਸੀਂ ਦੇਸ਼ ਦੇ ਟੀਯਰ-2, ਟੀਯਰ-3 ਦੇ ਸ਼ਹਿਰਾਂ ਦੇ ਵਿਕਾਸ ‘ਤੇ ਜ਼ੋਰ ਦੇ ਰਹੇ ਹਾਂ। ਦੇਸ਼ ਦੇ ਸੈਂਕੜੇ ਛੋਟੇ ਸ਼ਹਿਰ ਹੀ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਨੂੰ ਸਸ਼ਕਤ ਕਰਨ ਵਾਲੇ ਹਨ। ਇਸ ਲਈ ਅੰਮ੍ਰਿਤ ਮਿਸ਼ਨ ਹੋਵੇ ਜਾਂ ਸਮਾਰਟ ਸਿਟੀ ਮਿਸ਼ਨ, ਇਨ੍ਹਾਂ ਦੇ ਤਹਿਤ ਛੋਟੇ ਸ਼ਹਿਰਾਂ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਬੇਹਤਰ ਬਣਾਇਆ ਜਾ ਰਿਹਾ ਹੈ।

ਕੋਸ਼ਿਸ਼ ਇਹੀ ਹੈ ਕਿ ਵਾਟਰ ਸਪਲਾਈ ਹੋਵੇ, ਡ੍ਰੇਨੇਜ਼ ਅਤੇ ਸੀਵੇਜ਼ ਸਿਸਟਮ ਹੋਵੇ, ਟ੍ਰੈਫਿਕ ਸਿਸਟਮ ਹੋਵੇ, ਸ਼ਹਿਰਾਂ ਵਿੱਚ CCTV ਕੈਮਰਿਆਂ ਦਾ ਨੈੱਟਵਰਕ ਹੋਵੇ, ਇਨ੍ਹਾਂ ਸਾਰਿਆਂ ਨੂੰ ਲਗਾਤਾਰ ਅੱਪਗ੍ਰੇਡ ਕੀਤਾ ਜਾਏ। ਸਵੱਛਤਾ ਹੋਵੇ, ਪਬਲਿਕ ਟਾਇਲਟਸ ਹੋਣ, LED ਸਟ੍ਰੀਟ ਲਾਈਟਾਂ ਹੋਣ, ਸ਼ਹਿਰਾਂ ਵਿੱਚ ਇਨ੍ਹਾਂ ‘ਤੇ ਵੀ ਪਹਿਲੀ ਵਾਰ ਇਤਨੇ ਵਿਆਪਕ ਪੱਧਰ ‘ਤੇ ਕੰਮ ਹੋਇਆ ਹੈ। ਅਤੇ ਇਸ ਦਾ ਸਿੱਧਾ ਪ੍ਰਭਾਵ Ease of Living ‘ਤੇ ਪਿਆ ਹੈ, Ease of Travel ‘ਤੇ ਹੋਇਆ ਹੈ, Ease of Doing Business ‘ਤੇ ਹੋਇਆ ਹੈ। ਗ਼ਰੀਬ ਹੋਵੇ, ਨਿਓ ਮਿਡਲ ਕਲਾਸ ਹੋਵੇ, ਜੋ ਹੁਣੇ-ਹੁਣੇ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਅਜਿਹਾ ਕਿ ਨਵਾਂ ਮੱਧ ਵਰਗੀ ਪਰਿਵਾਰ ਪੈਦਾ ਹੋ ਰਿਹਾ ਹੈ। ਮਿਡਲ ਕਲਾਸ ਹੋਵੇ ਜਾਂ ਸੰਪੰਨ ਪਰਿਵਾਰ ਹੋਵੇ, ਹਰ ਕਿਸੇ ਨੂੰ ਇਨ੍ਹਾਂ ਵਧਦੀਆਂ ਹੋਈਆਂ ਸੁਵਿਧਾਵਾਂ ਦਾ ਲਾਭ ਮਿਲ ਰਿਹਾ ਹੈ।

ਮੇਰੇ ਪਰਿਵਾਰਜਨੋਂ,

ਸਾਡੀ ਸਰਕਾਰ, ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਤੁਹਾਡੀ ਹਰ ਚਿੰਤਾ ਘੱਟ ਕਰਨ ਦਾ ਪ੍ਰਯਾਸ ਕਰ ਰਹੀ ਹੈ। ਤੁਸੀਂ ਦੇਖਿਆ ਹੈ, ਜਦੋਂ ਕੋਰੋਨਾ ਦਾ ਇਤਨਾ ਵੱਡਾ ਸੰਕਟ ਆਇਆ ਤਾਂ ਸਰਕਾਰ ਨੇ ਤੁਹਾਡੀ ਮਦਦ ਕਰਨ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ। ਸਾਡੀ ਸਰਕਾਰ ਨੇ ਕੋਰੋਨਾ ਦੇ ਸੰਕਟ ਦੇ ਦੌਰਾਨ 20 ਕਰੋੜ ਮਹਿਲਾਵਾਂ ਦੇ ਬੈਂਕ ਖਾਤੇ ਵਿੱਚ ਹਜ਼ਾਰਾਂ ਕਰੋੜ ਰੁਪਏ ਟ੍ਰਾਂਸਫਰ ਕੀਤੇ। ਇਹ ਸਾਡੀ ਸਰਕਾਰ ਹੈ ਜਿਸ ਨੇ ਹਰ ਵਿਅਕਤੀ ਨੂੰ ਕੋਰੋਨਾ ਦੀ ਮੁਫ਼ਤ ਵੈਕਸੀਨ ਸੁਨਿਸ਼ਚਿਤ ਕਰਵਾਈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਕੋਰੋਨਾ ਕਾਲ ਵਿੱਚ ਹਰ ਗ਼ਰੀਬ ਨੂੰ ਮੁਫ਼ਤ ਰਾਸ਼ਨ ਦੀ ਯੋਜਨਾ ਸ਼ੁਰੂ ਕੀਤੀ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਕੋਰੋਨਾ ਕਾਲ ਵਿੱਚ ਛੋਟੇ ਉਦਯੋਗਾਂ ਨੂੰ ਬਚਾਉਣ ਦੇ ਲਈ ਲੱਖਾਂ ਕਰੋੜ ਰੁਪਏ  ਦੀ ਮਦਦ ਭੇਜੀ। ਜਿੱਥੇ ਦੂਸਰਿਆਂ ਤੋਂ ਉਮੀਦ ਖਤਮ ਹੋ ਜਾਂਦੀ ਹੈ, ਉੱਥੇ ਤੋਂ ਮੋਦੀ ਕੀ ਗਾਰੰਟੀ ਸ਼ੁਰੂ ਹੋ ਜਾਂਦੀ ਹੈ।

ਸਾਡੇ ਰੇਹੜੀ, ਠੇਲੇ- ਪਟਰੀ, ਫੁੱਟਪਾਥ ‘ਤੇ ਕੰਮ ਕਰਨ ਵਾਲੇ, ਇਹ ਸਾਰੇ ਸਾਥੀ ਨਾਉਮੀਦ ਹੋ ਚੁੱਕੇ ਸਨ। ਉਨ੍ਹਾਂ ਨੂੰ ਲੱਗਦਾ ਸੀ ਚਲੋ ਭਈ ਐਸੇ ਹੀ ਗੁਜ਼ਾਰਾ ਕਰੋ ਕੁਝ ਹੋਣ ਵਾਲਾ ਨਹੀਂ ਹੈ। ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ। ਇਨ੍ਹਾਂ ਸਾਥੀਆਂ ਨੂੰ ਪਹਿਲੀ ਵਾਰ ਬੈਂਕਿੰਗ ਸਿਸਟਮ ਨਾਲ ਜੋੜਨ ਦਾ ਸੁਭਾਗ ਸਾਡੀ ਸਰਕਾਰ ਨੂੰ ਮਿਲਿਆ ਹੈ। ਅੱਜ ਪੀਐੱਮ ਸਵਨਿਧੀ ਯੋਜਨਾ ਨਾਲ ਇਨ੍ਹਾਂ ਸਾਥੀਆਂ ਨੂੰ ਬੈਂਕਾਂ ਤੋਂ ਸਸਤਾ ਅਤੇ ਅਸਾਨ ਲੋਨ ਮਿਲ ਰਿਹਾ ਹੈ। ਦੇਸ਼ ਵਿੱਚ 50 ਲੱਖ ਤੋਂ ਅਧਿਕ ਅਜਿਹੇ ਸਾਥੀਆਂ ਨੂੰ ਬੈਂਕਾਂ ਤੋਂ ਮਦਦ ਮਿਲ ਚੁੱਕੀ ਹੈ। ਇਸ ਯਾਤਰਾ ਦੇ ਦੌਰਾਨ ਵੀ ਸਵਾ ਲੱਖ ਸਾਥੀਆਂ ਨੇ ਮੌਕੇ ‘ਤੇ ਹੀ ਪੀਐੱਮ ਸਵਨਿਧੀ ਦੇ ਲਈ ਅਪਲਾਈ ਕੀਤਾ ਹੈ। ਪੀਐੱਮ ਸਵਨਿਧੀ ਯੋਜਨਾ ਦੇ 75 ਪ੍ਰਤੀਸ਼ਤ ਤੋਂ ਅਧਿਕ ਲਾਭਾਰਥੀ, ਦਲਿਤ, ਪਿਛੜੇ, ਆਦਿਵਾਸੀ ਸਮਾਜ ਦੇ ਸਾਥੀ ਹਨ। ਇਸ ਵਿੱਚ ਵੀ ਕਰੀਬ 45 ਪ੍ਰਤੀਸ਼ਤ ਲਾਭਾਰਥੀ ਸਾਡੀਆਂ ਭੈਣਾਂ ਹਨ। ਯਾਨੀ ਜਿਨ੍ਹਾਂ ਕੋਲ ਬੈਂਕ ਵਿੱਚ ਰੱਖਣ ਦੇ ਲਈ ਕੋਈ ਗਾਰੰਟੀ ਨਹੀਂ ਸੀ, ਮੋਦੀ ਕੀ ਗਾਰੰਟੀ ਉਨ੍ਹਾਂ ਦੇ ਕੰਮ ਆ ਰਹੀ ਹੈ।

ਸਾਥੀਓ,

ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੀ ਸਮਾਜਿਕ ਸੁਰੱਖਿਆ ਦੇ ਲਈ ਵੀ ਸਾਡੀ ਸਰਕਾਰ ਪ੍ਰਤੀਬੱਧ ਹੈ। 60 ਵਰ੍ਹੇ ਦੀ ਉਮਰ ਦੇ ਬਾਅਦ ਵੀ ਸਭ ਨੂੰ ਸੁਰੱਖਿਆ ਕਵਚ ਮਿਲੇ, ਇਸ ਦੇ ਲਈ ਸਾਡੀ ਸਰਕਾਰ ਨੇ ਗੰਭੀਰਤਾ ਨਾਲ ਕੰਮ ਕੀਤਾ ਹੈ। ਅਟਲ ਪੈਨਸ਼ਨ ਯੋਜਨਾ ਨਾਲ ਹੁਣ ਤੱਕ ਦੇਸ਼ ਦੇ 6 ਕਰੋੜ ਸਾਥੀ ਜੁੜ ਚੁੱਕੇ ਹਨ। ਇਸ ਨਾਲ 60 ਵਰ੍ਹੇ ਦੀ ਉਮਰ ਦੇ ਬਾਅਦ, 5 ਹਜ਼ਾਰ ਰੁਪਏ ਤੱਕ ਨਿਯਮਿਤ ਪੈਨਸ਼ਨ ਸੁਨਿਸ਼ਚਿਤ ਹੋ ਰਹੀ ਹੈ। ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਵੀ ਸ਼ਹਿਰ ਵਿੱਚ ਰਹਿਣ ਵਾਲੇ ਗ਼ਰੀਬਾਂ ਦੇ ਲਈ ਬਹੁਤ ਵੱਡੀ ਉਮੀਦ ਬਣੀ ਹੈ। ਇਸ ਵਿੱਚ ਬੀਮਾਕਰਤਾ ਨੂੰ ਸਾਲ ਵਿੱਚ ਇੱਕ ਵਾਰ ਸਿਰਫ਼ 20 ਰੁਪਏ, ਸਿਰਫ਼ 20 ਰੁਪਏ ਦੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੁੰਦਾ ਹੈ ਅਤੇ ਬਦਲੇ ਵਿੱਚ ਉਸ ਨੂੰ 2 ਲੱਖ ਰੁਪਏ ਦਾ ਕਵਰ ਮਿਲਦਾ ਹੈ। ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੇ ਤਹਿਤ ਸ਼ਹਿਰੀ ਗ਼ਰੀਬਾਂ ਨੂੰ ਸਾਲ ਵਿੱਚ ਸਿਰਫ਼ 436 ਰੁਪਏ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਇਸ ਨਾਲ ਵੀ ਉਨ੍ਹਾਂ ਨੂੰ 2 ਲੱਖ ਰੁਪਏ ਤੱਕ ਦਾ ਬੀਮਾ ਕਵਰ ਮਿਲਦਾ ਹੈ। ਸਾਡੀ ਸਰਕਾਰ ਇਨ੍ਹਾਂ ਦੋਨਾਂ ਯੋਜਨਾਵਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਹੁਣ ਤੱਕ ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਸੰਕਟ ਆ ਗਿਆ, ਅਜਿਹੇ ਪਰਿਵਾਰਾਂ ਵਿੱਚ 17 ਹਜ਼ਾਰ ਕਰੋੜ ਰੁਪਏ ਤੁਸੀਂ ਸੋਚੋ, 17 ਹਜ਼ਾਰ ਕਰੋੜ ਰੁਪਏ ਦੀ ਕਲੇਮ ਰਾਸ਼ੀ ਇਨ੍ਹਾਂ ਪਰਿਵਾਰਾਂ ਨੂੰ ਮਿਲ ਚੁੱਕੀ ਹੈ। ਸੰਕਟ ਦੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਵਿੱਚ ਜਦੋਂ ਸਵਜਨ ਖੋਅ ਦਿੱਤਾ ਹੋਵੇ ਅਤੇ ਇੰਨੇ ਰੁਪਏ ਆ ਜਾਣ ਤਾਂ ਕਿਵੇਂ ਦਿਨ ਨਿਕਲ ਜਾਵੇ ਇਸ ਦਾ ਤੁਸੀਂ ਅੰਦਾਜ਼ਾ ਕਰ ਸਕਦੇ ਹੋ। ਅੱਜ ਜਦੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 200-400 ਕਰੋੜ ਦੀ ਵੀ ਯੋਜਨਾ ਸ਼ੁਰੂ ਕਰਦਾ ਹੈ ਨਾ, ਕੁਝ ਰਾਜਨੀਤਕ ਦਲ ਬੋਲਦੇ ਰਹਿੰਦੇ ਹਨ, ਹੈਡਲਾਇੰਸ ਬਣਵਾਉਣ ਵਿੱਚ ਜੁਟ ਜਾਂਦੇ ਹਨ, ਖਬਰਾਂ ਬਣਵਾ ਦਿੰਦੇ ਹਨ। 17 ਹਜ਼ਾਰ ਕਰੋੜ ਰੁਪਏ ਗ਼ਰੀਬ ਦੇ ਘਰ ਪਹੁੰਚ ਚੁੱਕੇ ਹਨ। ਭਾਰਤ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ। ਮੇਰੀ ਸਾਰੇ ਸਾਥੀਆਂ ਨੂੰ ਤਾਕੀਦ ਹੈ ਕਿ ਸਰਕਾਰ ਦੀ ਇਨ੍ਹਾਂ ਪੈਨਸ਼ਨ ਅਤੇ ਬੀਮਾ ਯੋਜਨਾਵਾਂ ਨਾਲ ਜੁੜ ਕੇ, ਆਪਣਾ ਸੁਰੱਖਿਆ ਕਵਚ ਜ਼ਰੂਰ ਮਜ਼ਬੂਤ ਕਰੋ। ਮੋਦੀ ਦੀ ਗਾਰੰਟੀ ਵਾਲੀ ਗੱਡੀ, ਇਸ ਵਿੱਚ ਤੁਹਾਡੀ ਮਦਦ ਕਰੇਗੀ।

ਸਾਥੀਓ,

ਅੱਜ ਇਨਕਮ ਟੈਕਸ ਵਿੱਚ ਛੂਟ ਹੋਵੇ ਜਾਂ ਫਿਰ ਸਸਤੇ ਇਲਾਜ ਦੀ ਸੁਵਿਧਾ ਹੋਵੇ, ਸਰਕਾਰ ਦੀ ਕੋਸ਼ਿਸ਼ ਸ਼ਹਿਰੀ ਪਰਿਵਰਤਨਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਦੇ ਪੈਸੇ ਬਚਾਉਣ ਦੀ ਹੈ, ਬਚਤ ਜ਼ਿਆਦਾ ਹੋਵੇ ਉਨ੍ਹਾਂ ਦੀ। ਹੁਣ ਤੱਕ ਸ਼ਹਿਰਾਂ ਦੇ ਕਰੋੜਾਂ ਗ਼ਰੀਬ, ਆਯੁਸ਼ਮਾਨ ਭਾਰਤ ਯੋਜਨਾ ਨਾਲ ਜੁੜ ਚੁੱਕੇ ਹਨ। ਆਯੁਸ਼ਮਾਨ ਕਾਰਡ ਦੀ ਵਜ੍ਹਾ ਨਾਲ ਗ਼ਰੀਬਾਂ ਦੇ ਇੱਕ ਲੱਖ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਇੱਕ ਲੱਖ ਕਰੋੜ ਰੁਪਏ ਜਾਂ ਤਾਂ ਡਾਕਟਰਾਂ ਦੇ ਕੋਲ ਜਾਂਦੇ ਜਾਂ ਦਵਾਈਆਂ ਵਿੱਚ ਜਾਂਦੇ, ਜੋ ਅੱਜ ਗ਼ਰੀਬ ਦੇ ਜੇਬ ਵਿੱਚ ਰਹੇ ਹਨ, ਮੱਧ ਵਰਗ ਦੀ ਜੇਬ ਵਿੱਚ ਰਹੇ ਹਨ। ਸਾਡੀ ਸਰਕਾਰ ਨੇ ਜੋ ਜਨ ਔਸ਼ਧੀ ਕੇਂਦਰ ਖੋਲ੍ਹੇ ਹਨ, ਅਤੇ ਮੈਂ ਤਾਂ ਅੱਜ ਜੋ ਮੈਨੂੰ ਸੁਣ ਰਹੇ ਹਨ ਇਨ੍ਹਾਂ ਸਭ ਨੂੰ ਕਹਿੰਦਾ ਹਾਂ, ਤੁਹਾਨੂੰ ਦਵਾਈ ਖਰੀਦਣੀ ਹੈ ਤਾਂ ਜਨ ਔਸ਼ਧੀ ਕੇਂਦਰ ਤੋਂ ਖਰੀਦੋ 80 ਪਰਸੈਂਟ ਡਿਸਕਾਉਂਟ ਹੈ, 100 ਰੁਪਏ ਦੀ ਦਵਾਈ 20 ਰੁਪਏ ਵਿੱਚ ਮਿਲ ਜਾਂਦੀ ਹੈ, ਤੁਹਾਡਾ ਪੈਸਾ ਬਚੇਗਾ। ਇਨ੍ਹਾਂ ਕੇਂਦਰਾਂ ਨੇ ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬ ਅਤੇ ਮੱਧ ਵਰਗ ਦੇ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਜਨ ਔਸ਼ਧੀ ਕੇਂਦਰ ਤੋਂ ਦਵਾਈਆਂ ਖਰੀਦੀਆਂ ਹਨ ਜੇਕਰ ਉਹ ਜਨ ਔਸ਼ਧੀ ਕੇਂਦਰ ਨਾ ਹੁੰਦਾ ਤਾਂ ਉਨ੍ਹਾਂ ਦਾ 25 ਹਜ਼ਾਰ ਕਰੋੜ ਰੁਪਏ ਜ਼ਿਆਦਾ ਜਾਂਦਾ। ਇਨ੍ਹਾਂ ਦੇ 25 ਹਜ਼ਾਰ ਕਰੋੜ ਰੁਪਏ ਬਚ ਗਏ ਹਨ। ਹੁਣ ਤਾਂ ਸਰਕਾਰ ਜਨ ਔਸ਼ਧੀ ਕੇਂਦਰ ਦੀ ਸੰਖਿਆ ਨੂੰ ਵੀ ਵਧਾ ਕੇ 25 ਹਜ਼ਾਰ ਕਰਨ ਜਾ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਅਸੀਂ ਉਜਾਲਾ ਯੋਜਨਾ ਨਾਲ ਦੇਸ਼ ਵਿੱਚ LED ਬਲਬਾਂ ਦੀ ਕ੍ਰਾਂਤੀ ਦੇਖੀ ਹੈ। ਇਸ ਨਾਲ ਸ਼ਹਿਰੀ ਪਰਿਵਾਰਾਂ ਦੇ ਬਿਜਲੀ ਦਾ ਬਿਲ ਵੀ ਬਹੁਤ ਘੱਟ ਹੋਇਆ ਹੈ।

ਮੇਰੇ ਪਰਿਵਾਰਜਨੋਂ,

ਸਾਡੀ ਸਰਕਾਰ, ਪਿੰਡਾਂ ਤੋਂ ਰੋਜ਼ਗਾਰ ਦੇ ਲਈ ਸ਼ਹਿਰ ਆਉਣ ਵਾਲੇ ਗ਼ਰੀਬ ਭਾਈ-ਭੈਣਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੀ ਹੈ। ਉਨ੍ਹਾਂ ਦੀ ਇੱਕ ਦਿੱਕਤ ਸੀ ਕਿ ਉਨ੍ਹਾਂ ਦੇ ਪਿੰਡ ਦਾ ਰਾਸ਼ਨਕਾਰਡ ਦੂਸਰੇ ਰਾਜ ਦੇ ਸ਼ਹਿਰਾਂ ਵਿੱਚ ਨਹੀਂ ਚਲਦਾ ਸੀ। ਇਸ ਲਈ ਹੀ ਮੋਦੀ ਨੇ ਵਨ ਨੇਸ਼ਨ, ਵਨ ਰਾਸ਼ਨ ਕਾਰਡ ਬਣਾਇਆ। ਹੁਣ ਇੱਕ ਹੀ ਰਾਸ਼ਨ ਕਾਰਡ ‘ਤੇ ਕੋਈ ਵੀ ਪਰਿਵਾਰ, ਪਿੰਡ ਹੋਵੇ ਜਾਂ ਸ਼ਹਿਰ ਰਾਸ਼ਨ ਲੈ ਸਕਦਾ ਹੈ।

ਮੇਰੇ ਪਰਿਵਾਰਜਨੋਂ,

ਸਾਡੀ ਸਰਕਾਰ ਦਾ ਪ੍ਰਯਾਸ ਹੈ ਕਿ ਕੋਈ ਵੀ ਗ਼ਰੀਬ ਝੁੱਗੀਆਂ ਵਿੱਚ ਰਹਿਣ ਦੇ ਲਈ ਮਜ਼ਬੂਰ ਨਾ ਹੋਵੇ, ਸਾਰਿਆਂ ਦੇ ਕੋਲ ਪੱਕੀ ਛੱਤ ਹੋਵੇ, ਪੱਕਾ ਘਰ ਹੋਵੇ। ਪਿਛਲੇ 9 ਸਾਲ ਵਿੱਚ ਕੇਂਦਰ ਸਰਕਾਰ 4 ਕਰੋੜ ਤੋਂ ਜ਼ਿਆਦਾ ਘਰ ਬਣਾ ਚੁੱਕੀ ਹੈ। ਇਸ ਵਿੱਚੋਂ ਇੱਕ ਕਰੋੜ ਤੋਂ ਅਧਿਕ ਘਰ ਸ਼ਹਿਰੀ ਗ਼ਰੀਬਾਂ ਨੂੰ ਮਿਲੇ ਹਨ। ਸਾਡੀ ਸਰਕਾਰ ਮਿਡਲ ਕਲਾਸ ਪਰਿਵਾਰਾਂ ਦੇ ਘਰ ਦਾ ਸੁਪਨਾ ਪੂਰਾ ਕਰਨ ਵਿੱਚ ਵੀ ਹਰ ਸੰਭਵ ਮਦਦ ਕਰ ਰਹੀ ਹੈ। ਕ੍ਰੈਡਿਟ ਲਿੰਕਡ ਸਬਸਿਡੀ ਸਕੀਮ ਦੇ ਤਹਿਤ ਹੁਣ ਤੱਕ, ਲੱਖਾਂ ਮੱਧ ਵਰਗੀ ਪਰਿਵਾਰਾਂ ਨੂੰ ਮਦਦ ਦਿੱਤੀ ਜਾ ਚੁੱਕੀ ਹੈ। ਜਿਨ੍ਹਾਂ ਦੇ ਕੋਲ ਆਪਣਾ ਘਰ ਨਹੀਂ ਹੈ, ਉਨ੍ਹਾਂ ਨੂੰ ਸਹੀ ਕਿਰਾਏ ‘ਤੇ ਚੰਗਾ ਘਰ ਮਿਲੇ, ਇਸ ਦੀ ਚਿੰਤਾ ਵੀ ਸਰਕਾਰ ਕਰ ਰਹੀ ਹੈ। ਸਰਕਾਰ ਨੇ ਸ਼ਹਿਰੀ ਪ੍ਰਵਾਸੀਆਂ, ਮਜ਼ਦੂਰਾਂ ਅਤੇ ਦੂਸਰੇ ਕੰਮ ਕਰਨ ਵਾਲੇ ਸਾਥੀਆਂ ਨੂੰ ਕਿਰਾਏ ਦੇ ਘਰਾਂ ਦੇ ਲਈ ਵਿਸ਼ੇਸ਼ ਯੋਜਨਾ ਬਣਾਈ ਹੈ। ਇਸ ਦੇ ਲਈ ਅਨੇਕ ਸ਼ਹਿਰਾਂ ਵਿੱਚ ਵਿਸ਼ੇਸ਼ complex ਵੀ ਬਣਾਏ ਜਾ ਰਹੇ ਹਨ।

ਮੇਰੇ ਪਰਿਵਾਰਜਨੋਂ,

ਸ਼ਹਿਰਾਂ ਵਿੱਚ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਬਿਹਤਰ ਜੀਵਨ ਦੇਣ ਦੇ ਲਈ ਇੱਕ ਹੋਰ ਵੱਡਾ ਮਾਧਿਅਮ ਪਬਲਿਕ ਟ੍ਰਾਂਸਪੋਰਟ ਦਾ ਹੁੰਦਾ ਹੈ। ਆਧੁਨਿਕ ਪਬਲਿਕ ਟ੍ਰਾਂਸਪੋਰਟ ਦੇ ਲਈ ਜੋ ਕੰਮ ਬੀਤੇ 10 ਵਰ੍ਹਿਆਂ ਵਿੱਚ ਹੋਇਆ ਹੈ, ਉਹ ਅਤੁਲਨੀਯ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ 10 ਵਰ੍ਹੇ ਤੋਂ ਵੀ ਘੱਟ ਸਮੇਂ ਵਿੱਚ, 15 ਨਵੇਂ ਸ਼ਹਿਰਾਂ ਤੱਕ ਮੈਟ੍ਰੋ ਸੇਵਾ ਦਾ ਵਿਸਤਾਰ ਹੋਇਆ ਹੈ। ਅੱਜ ਕੁੱਲ ਮਿਲਾ ਕੇ, 27 ਸ਼ਹਿਰਾਂ ਵਿੱਚ ਜਾਂ ਤਾਂ ਮੈਟਰੋ ਚਲ ਚੁੱਕੀ ਹੈ ਜਾਂ ਫਿਰ ਮੈਟਰੋ ‘ਤੇ ਕੰਮ ਚਲ ਰਿਹਾ ਹੈ ਬੀਤੇ ਵਰ੍ਹਿਆਂ ਵਿੱਚ ਦੇਸ਼ ਦੇ ਸ਼ਹਿਰਾਂ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੇ ਲਈ ਵੀ ਕੇਂਦਰ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਹਨ। ‘ਪੀਐੱਮ-ਈ-ਬੱਸ ਸੇਵਾ ਅਭਿਯਾਨ’ ਇਸ ਦੇ ਤਹਿਤ ਅਨੇਕ ਸ਼ਹਿਰਾਂ ਵਿੱਚ ਇਲੈਕਟ੍ਰਿਕ ਬੱਸਾਂ ਨੂੰ ਚਲਾਇਆ ਜਾ ਰਿਹਾ ਹੈ। ਦੋ-ਤਿੰਨ ਦਿਨ ਪਹਿਲਾਂ ਹੀ ਦਿੱਲੀ ਵਿੱਚ ਵੀ ਕੇਂਦਰ ਸਰਕਾਰ ਨੇ 500 ਨਵੀਂ ਇਲੈਕਟ੍ਰਿਕ ਬੱਸਾਂ ਸ਼ੁਰੂ ਕਰਵਾਈਆਂ ਹਨ। ਹੁਣ ਦਿੱਲੀ ਵਿੱਚ ਕੇਂਦਰ ਸਰਕਾਰ ਦੁਆਰਾ ਚਲਾਈਆਂ ਗਈਆਂ ਇਲੈਕਟ੍ਰਿਕ ਬੱਸਾਂ ਦੀ ਸੰਖਿਆ 1300 ਨੂੰ ਪਾਰ ਕਰ ਗਈ ਹੈ।

ਮੇਰੇ ਪਰਿਵਾਰਜਨੋਂ,

ਸਾਡੇ ਸ਼ਹਿਰ, ਸਾਡੀ ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ, ਦੋਨਾਂ ਨੂੰ ਸਸ਼ਕਤ ਕਰਨ ਦੇ ਬਹੁਤ ਵੱਡੇ ਮਾਧਿਅਮ ਹਨ। ਮੋਦੀ ਦੀ ਗਾਰੰਟੀ ਵਾਲੀ ਗੱਡੀ ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਦੋਨਾਂ ਨੂੰ ਹੀ ਸਸ਼ਕਤ ਕਰ ਰਹੀ ਹੈ। ਇਸ ਦਾ ਅਧਿਕ ਤੋਂ ਅਧਿਕ ਲਾਭ ਤੁਸੀਂ ਸਾਰੇ ਉਠਾਓ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਓ। ਇੱਕ ਵਾਰ ਫਿਰ ਆਪ ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ ਹਨ। ਇਹ ਯਾਤਰਾ ਦਾ ਹੋਰ ਜ਼ਿਆਦਾ ਲੋਕਾਂ ਨੂੰ ਲਾਭ ਮਿਲੇ, ਅਧਿਕ ਲੋਕ ਜੁੜਨ, ਯਾਤਰਾ ਆਉਣ ਤੋਂ ਪਹਿਲਾਂ ਹੀ ਪੂਰੇ ਪਿੰਡ ਵਿੱਚ ਵਾਤਾਵਰਣ ਬਣੇ, ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਵਾਤਾਵਰਣ ਬਣੇ ਅਤੇ ਜਿਨ੍ਹਾਂ ਨੂੰ ਹੁਣ ਤੱਕ ਸਰਕਾਰਾਂ ਦਾ ਲਾਭ ਮਿਲਿਆ ਹੈ, ਉਨ੍ਹਾਂ ਨੂੰ ਉੱਥੇ ਜ਼ਰੂਰ ਲਿਆਓ ਤਾਕਿ ਬਾਕੀਆਂ ਨੂੰ ਵਿਸ਼ਵਾਸ ਪੈਦਾ ਹੋਵੇ ਕਿ ਜਿਨ੍ਹਾਂ ਨੂੰ ਅੱਜ ਹਾਲੇ ਲਾਭ ਨਹੀਂ ਮਿਲਿਆ ਹੈ, ਰਹਿ ਗਏ ਹਨ, ਇਹ ਮੋਦੀ ਦੀ ਗਾਰੰਟੀ ਹੈ ਭਵਿੱਖ ਵਿੱਚ ਮਿਲੇਗਾ। ਇਸ ਲਈ ਉਨ੍ਹਾਂ ਨੂੰ ਜਿੰਨਾ ਜ਼ਿਆਦਾ ਲਿਆਵਾਂਗੇ, ਜਿੰਨੀ ਜਾਣਕਾਰੀ ਮਿਲੇਗੀ ਅਤੇ ਅਸੀਂ ਕੁਝ ਵੀ ਕਹੀਏ ਜਿਸ ਨੂੰ ਮਿਲਿਆ ਹੈ ਅਤੇ ਉਹ ਜਦੋਂ ਬੋਲਦਾ ਹੈ ਨਾ ਤਾਂ ਦੂਸਰਿਆਂ ਦਾ ਭਰੋਸਾ ਵਧ ਜਾਂਦਾ ਹੈ।

ਅਤੇ ਇਸ ਲਈ ਮੇਰੀ ਤੁਹਾਨੂੰ ਤਾਕੀਦ ਹੈ ਕਿ ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਕਿਸੇ ਨੂੰ ਗੈਸ ਦਾ ਕਨੈਕਸ਼ਨ ਮਿਲਿਆ ਹੋਵੇਗਾ, ਕਿਸੇ ਨੂੰ ਬਿਜਲੀ ਦਾ ਕਨੈਕਸ਼ਨ ਮਿਲਿਆ ਹੋਵੇਗਾ, ਕਿਸੇ ਨੂੰ ਜਲ ਦਾ ਕਨੈਕਸ਼ਨ ਨਲ ਮਿਲ ਗਿਆ ਹੋਵੇਗਾ, ਕਿਸੇ ਨੂੰ ਘਰ ਮਿਲ ਗਿਆ ਹੋਵੇਗਾ, ਕਿਸੇ ਨੂੰ ਆਯੁਸ਼ਮਾਨ ਕਾਰਡ ਮਿਲਿਆ ਹੋਵੇਗਾ, ਕਿਸੇ ਨੂੰ ਮੁਦਰਾ ਯੋਜਨਾ ਮਿਲੀ ਹੋਵੇਗੀ, ਕਿਸੇ ਨੂੰ ਸਵਨਿਧੀ ਮਿਲੀ ਹੋਵੇਗੀ, ਕਿਸੇ ਨੂੰ ਬੈਂਕ ਤੋਂ ਪੈਸਾ ਮਿਲਿਆ ਹੋਵੇਗਾ, ਕਿਸੇ ਨੂੰ ਬੀਮੇ ਦਾ ਪੈਸਾ ਮਿਲਿਆ ਹੋਵੇਗਾ। ਬਹੁਤ ਸਾਰੇ ਲਾਭ ਹਨ, ਜਦੋਂ ਉਸ ਨੂੰ ਪਤਾ ਚਲੇਗਾ ਸਾਡੇ ਪਿੰਡ ਵਿੱਚ ਉਸ ਨੂੰ ਮਿਲਿਆ ਹੈ ਤਾਂ ਚਲੋ ਮੈਂ ਵੀ ਰਜਿਸਟਰ ਕਰਵਾ ਦਿੰਦਾ ਹਾਂ। ਅਤੇ ਜਿਸ ਨੂੰ ਮਿਲਿਆ ਹੈ ਉਹ ਜ਼ਿਆਦਾ ਆਉਣੇ ਚਾਹੀਦੇ ਹਨ, ਉਹ ਆ ਕੇ ਦੱਸਣੇ ਚਾਹੀਦੇ ਹਨ ਕਿ ਦੇਖੋ ਭਈ ਇਹ ਯੋਜਨਾ ਹੈ, ਮੋਦੀ ਦੀ, ਇਸ ਦਾ ਫਾਇਦਾ ਉਠਾਓ।

ਮੈਨੂੰ ਤਾਂ ਪਿੰਡ ਦੇ ਗ਼ਰੀਬ ਵਿਅਕਤੀ ਤੱਕ, ਸ਼ਹਿਰ ਦੀ ਝੁੱਗੀ-ਝੋਪੜੀ ਤੱਕ ਸਰਕਾਰ ਦੇ ਸਾਰੇ ਲਾਭ ਪਹੁੰਚਾਉਣੇ ਹਨ ਅਤੇ ਬਿਨਾ ਮੁਸ਼ਕਿਲ ਪਹੁੰਚਾਉਣੇ ਹਨ। ਅਤੇ ਇਸ ਲਈ ਇਹ ਗੱਡੀ ਚਲ ਪਈ ਹੈ ਇਹ ਮੋਦੀ ਦੀ ਗਾਰੰਟੀ ਵਾਲੀ ਗੱਡੀ ਹੈ ਨਾ  ਉਹ ਤੁਹਾਡੇ ਲਈ ਹੈ। ਤਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜੁੜੋ, ਇਸ ਪ੍ਰੋਗਰਾਮ ਨੂੰ ਸਫ਼ਲ ਬਣਾਓ। ਅਤੇ ਦੇਸ਼ ਵਿੱਚ 2047 ਵਿੱਚ ਜਦੋਂ ਭਾਰਤ ਦੀ ਆਜ਼ਾਦੀ ਦੇ ਲਈ 100 ਸਾਲ ਹੋਣਗੇ ਇਹ ਦੇਸ਼ ਵਿਕਸਿਤ ਹੋ ਕੇ ਰਹੇਗਾ, ਇਹ ਮਿਜਾਜ ਪੈਦਾ ਕਰਨਾ ਹੈ। ਅਸੀਂ ਸਭ ਕੁਝ ਚੰਗਾ ਕਰਾਂਗੇ ਅਤੇ ਦੇਸ਼ ਨੂੰ ਚੰਗਾ ਬਣਾਵਾਂਗੇ। ਇਸ ਵਿਚਾਰ ਨੂੰ ਲੈ ਕੇ ਚਲਣਾ ਹੈ। ਅਤੇ ਇਹ ਵਾਤਾਵਰਣ ਬਣਾਉਣ ਵਿੱਚ ਇਹ ਯਾਤਰਾ, ਇਹ ਗੱਡੀ, ਇਹ ਸੰਕਲਪ ਬਹੁਤ ਕੰਮ ਆਉਣ ਵਾਲਾ ਹੈ। ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਧੰਨਵਾਦ 

***

ਡੀਐੱਸ/ਵੀਜੇ/ਆਰਕੇ/ਏਕੇ



(Release ID: 1987461) Visitor Counter : 72