ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਨਾਗਰਿਕ ਭਾਗੀਦਾਰੀ 2 ਕਰੋੜ ਦੇ ਪਾਰ ਹੋਈ, ਯਾਤਰਾ ਵਿੱਚ 1 ਕਰੋੜ ਤੋਂ ਅਧਿਕ ਲੋਕਾਂ ਦੇ ਸ਼ਾਮਲ ਹੋਣ ਨਾਲ ਸਿਰਫ 7 ਦਿਨਾਂ ਵਿੱਚ ਇਹ ਸੰਖਿਆ ਦੁੱਗਣੀ ਹੋ ਗਈ
Posted On:
14 DEC 2023 3:22PM by PIB Chandigarh
ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਪ੍ਰਤੀ ਅਸਾਧਾਰਣ ਜਨ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ 2 ਕਰੋੜ ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਅਤਿਅੰਤ ਮਹੱਤਵਪੂਰਨ ਉਪਲਬਧੀ ਹਾਸਲ ਹੋਈ ਹੈ। ਸਹਿਭਾਗਿਤਾ ਵਿੱਚ ਇਹ ਬੇਮਿਸਾਲ ਵਾਧਾ ਇਸ ਯਾਤਰਾ ਦੇ ਗਹਿਨ ਪ੍ਰਭਾਵ ਅਤੇ ਵਿਕਾਸ ਦੀ ਸਮੂਹਿਕ ਖੋਜ ਵਿੱਚ ਲੱਖਾਂ ਲੋਕਾਂ ਨੂੰ ਇਕਜੁੱਟ ਕਰਨ ਦੀ ਇਸ ਦੀ ਅਵਿਸ਼ਵਾਸਯੋਗ ਸਮਰੱਥਾ ਨੂੰ ਉਜਾਗਰ ਕਰਦੀ ਹੈ।
ਯਾਤਰਾ ਦੀ ਵਧਦੀ ਊਰਜਾ ਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ 22 ਦਿਨਾਂ ਵਿੱਚ ਇੱਕ ਕਰੋੜ ਦਾ ਅੰਕੜਾ ਛੂਹਿਆ ਗਿਆ ਸੀ, ਉੱਥੇ ਹੀ ਅਗਲੇ ਕਰੇੜ ਦਾ ਅੰਕੜਾ ਮਹਿਜ 7 ਦਿਨਾਂ ਵਿੱਚ ਹੀ ਛੂਹ ਲਿਆ ਗਿਆ। ਹਰ ਗੁਜ਼ਰਦੇ ਦਿਨ ਦੇ ਨਾਲ ਇਸ ਯਾਤਰਾ ਦੀ ਪਹੁੰਚ ਵਧਦੀ ਜਾ ਰਹੀ ਹੈ ਅਤੇ ਇਸ ਨੂੰ ਜਨਤਾ ਤੋਂ ਅਤਿਅਧਿਕ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ, ਜਿਸ ਨਾਲ ਇਸ ਦੀ ਪ੍ਰਬਲ ਊਰਜਾ ਬਰਕਰਾਰ ਹੈ।
ਯਾਤਰਾ ਲਗਭਗ 60 ਹਜ਼ਾਰ ਗ੍ਰਾਮ ਪੰਚਾਇਤਾਂ ਤੱਕ ਪਹੁੰਚੀ ਹੈ, ਅਤੇ ਇਸ ਤਰ੍ਹਾਂ ਉਸ ਨੇ ਦੇਸ਼ ਦੇ ਕੋਨੋ-ਕੋਨੇ ਤੱਕ ਤਰੱਕੀ ਅਤੇ ਉੱਨਤੀ ਨੂੰ ਗਤੀ ਪ੍ਰਦਾਨ ਕੀਤੀ ਹੈ। ਛੋਟੇ ਜਿਹੇ ਸਮੇਂ ਵਿੱਚ ਯਾਤਰਾ ਨੇ 1.6 ਕਰੋੜ ਤੋਂ ਅਧਿਕ ਨਾਗਰਿਕਾਂ ਦੇ ਨਾਲ 2047 ਤੱਕ ਇੱਕ ਵਿਕਸਿਤ ਭਾਰਤ ਦੇ ਲਈ ਪ੍ਰਯਾਸ ਕਰਨ ਦਾ ਸੰਕਲਪ ਲੈ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਯਾਤਰਾ ਦੀ “ਮੇਰੀ ਕਹਾਣੀ, ਮੇਰੀ ਜ਼ੁਬਾਨੀ” ਪਹਿਲ ਦੇ ਹਿੱਸੇ ਦੇ ਰੂਪ ਵਿੱਚ, 1.30 ਕਰੋੜ ਤੋਂ ਅਧਿਕ ਲੋਕਾਂ ਨੇ ਆਪਣੀ ਨਿਜੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਦੇਸ਼ ਭਰ ਦੇ ਨਾਗਰਿਕਾਂ ਦੇ ਵਿਭਿੰਨ ਅਨੁਭਵਾਂ ਅਤੇ ਅਕਾਂਖਿਆਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਕਹਾਣੀਆਂ ਸ਼ਾਮਲ ਹਨ।
ਯਾਤਰਾ ਦੇ ਮੁੱਖ ਵਿਸ਼ਿਆਂ ਵਿੱਚੋਂ ਇੱਕ ਦੇ ਰੂਪ ਵਿੱਚ ਨਾਗਰਿਕਾਂ ਦੀ ਭਲਾਈ ਦੇ ਨਾਲ, ਪੂਰੇ ਦੇਸ਼ ਵਿੱਚ ਹੈਲਥ ਕੈਂਪਸ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 42 ਲੱਖ ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਜਾ ਚੁਕੀ ਹੈ।
ਇੱਕ ਰਾਸ਼ਟਰ, ਇੱਕ ਯਾਤਰਾ
ਸਾਰੇ ਖੇਤਰਾਂ ਵਿੱਚ ਯਾਤਰਾ ਨੂੰ ਪੂਰੇ ਮਨ ਨਾਲ ਸਵੀਕਾਰ ਕੀਤਾ ਜਾ ਰਿਹਾ ਹੈ। ਇਹ ਯਾਤਰਾ ਦੂਰ-ਦੁਰਾਡੇ ਇਲਾਕਿਆਂ ਤੱਕ ਵੀ ਪਹੁੰਚ ਕੇ ਸਰਕਾਰੀ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਿੱਧੇ ਮਾਧਿਅਮ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਭਾਗੀਦਾਰੀ ਦੇ ਮਾਮਲੇ ਵਿੱਚ, ਲਗਭਗ 80 ਲੱਖ ਪ੍ਰਤੀਭਾਗੀਆਂ ਦੇ ਨਾਲ ਉੱਤਰ ਪ੍ਰਦੇਸ਼ ਮੋਹਰੀ ਹੈ, ਇਸ ਦੇ ਬਾਅਦ 29 ਲੱਖ ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਮਹਾਰਾਸ਼ਟਰ ਅਤੇ 23 ਲੱਖ ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਗੁਜਰਾਤ ਹੈ। ਹੁਣ ਤੱਕ 16 ਲੱਖ ਤੋਂ ਅਧਿਕ ਪ੍ਰਤੀਭਾਗੀਆਂ ਦੀ ਉਤਸ਼ਾਹਪੂਰਵਕ ਹਿੱਸੇਦਾਰੀ ਦੇ ਨਾਲ ਜੰਮੂ ਅਤੇ ਕਸ਼ਮੀਰ ਵੀ ਚੌਥੇ ਸਥਾਨ ‘ਤੇ ਹੈ। ਆਂਧਰ ਪ੍ਰਦੇਸ਼ ਨੇ 11 ਲੱਖ ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਇੱਕ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ।
ਸਰਕਾਰੀ ਯੋਜਨਾਵਾਂ ਦੀ 100% ਸੰਤ੍ਰਿਪਤੀ
ਵਿਕਸਿਤ ਭਾਰਤ ਸੰਕਲਪ ਯਾਤਰਾ ਇੱਕ ਅਜਿਹੀ ਰਾਸ਼ਟਰਵਿਆਪੀ ਪ੍ਰਯਾਸ ਹੈ ਜਿਸ ਦਾ ਉਦੇਸ਼ ਸਰਕਾਰ ਦੀਆਂ ਪ੍ਰਮੁੱਖ ਪਹਿਲਾਂ ਦੀ 100% ਸੰਤ੍ਰਿਪਤੀ ਹਾਸਲ ਕਰਨਾ ਅਤੇ ਇਨ੍ਹਾਂ ਪਹਿਲਾਂ ਦਾ ਲਾਭ ਸਾਰੇ ਲਕਸ਼ਿਤ ਪ੍ਰਾਪਤ ਕਰਤਾਵਾਂ ਤੱਕ ਪਹੁੰਚਾਉਣਾ ਸੁਨਿਸ਼ਚਿਤ ਕਰਨਾ ਹੈ।
(ਨਵੀਂ ਦਿੱਲੀ ਦੇ ਬਾੜਾ ਹਿੰਦੂ ਰਾਓ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਸਥਾਪਿਤ ਸੈਲਫੀ ਪੁਆਇੰਟ ‘ਤੇ ਫੋਟੋ ਖਿਚਵਾਉਂਦੀ ਹੋਈ ਇੱਕ ਮਹਿਲਾ)
ਇਸ ਯਾਤਰਾ ਦੌਰਾਨ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਮਹੱਤਵਪੂਰਨ ਹਨ; 29,000 ਤੋਂ ਅਧਿਕ ਗ੍ਰਾਮ ਪੰਚਾਇਤਾਂ ਨੇ 100% ਸੰਤ੍ਰਿਪਤੀ ਦੇ ਨਾਲ ਆਯੁਸ਼ਮਾਨ ਕਾਰਡ ਦੀ ਪੂਰਨ ਕਵਰੇਜ਼ ਹਾਸਲ ਕਰ ਲਈ ਹੈ; 18,000 ਤੋਂ ਅਧਿਕ ਗ੍ਰਾਮ ਪੰਚਾਇਤਾਂ ‘ਹਰ ਘਰ ਜਲ’ ਯੋਜਨਾ ਦੀ 100% ਸੰਤ੍ਰਿਪਤੀ ਦੇ ਪੱਧਰ ਤੱਕ ਪਹੁੰਚ ਗਈ ਹੈ; 34,000 ਤੋਂ ਅਧਿਕ ਗ੍ਰਾਮ ਪੰਚਾਇਤਾਂ ਨੇ ਭੂਮੀ ਰਿਕਾਰਡ ਦਾ ਪੂਰਨ ਡਿਜੀਟਲੀਕਰਣ ਹਾਸਲ ਕਰ ਲਿਆ ਹੈ; ਅਤੇ ਸਵੱਛ ਭਾਰਤ ਪਹਿਲ ਦੇ ਸਮਰਥਨ ਵਿੱਚ, 9,000 ਤੋਂ ਅਧਿਕ ਗ੍ਰਾਮ ਪੰਚਾਇਤਾਂ ਓਡੀਐੱਫ ਪਲੱਸ ਮਾਡਲ ਦੇ 100% ਅਨੁਪਾਲਨ ਦੇ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ।
ਇੱਕ ਪਰਿਵਰਤਨਕਾਰੀ ਅਭਿਯਾਨ ‘ਤੇ ਅੱਗੇ ਵਧਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 15 ਨਵੰਬਰ ਨੂੰ ਝਾਰਖੰਡ ਦੇ ਖੂੰਟੀ ਤੋਂ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਭਰ ਦੇ ਨਾਗਰਿਕਾਂ ਦੇ ਨਾਲ ਗਹਿਰੇ ਸਬੰਧਾਂ ਨੂੰ ਹੁਲਾਰਾ ਦੇ ਰਹੀ ਹੈ। ਇਸ ਮਹੱਤਵਅਕਾਂਖੀ ਪਹਿਲ ਦਾ ਉਦੇਸ਼ ਸਰਕਾਰ ਅਤੇ ਲੋਕਾਂ ਦਰਮਿਆਨ ਦੂਰੀ ਨੂੰ ਘੱਟ ਕਰਨਾ, ਭਾਈਚਾਰਿਆਂ ਨੂੰ ਸਸ਼ਕਤ ਬਣਾਉਣਾ ਅਤੇ ਇੱਕ ਸਮਾਵੇਸ਼ੀ ਅਤੇ ਵਿਕਸਿਤ ਭਾਰਤ ਦੀ ਨੀਂਹ ਰੱਖਣਾ ਹੈ।
****
ਰਿਸਰਚ ਯੂਨਿਟ, ਪੀਆਈਬੀ (ਨਿਮਿਸ਼ ਰੁਸਤਗੀ/ਹਿਮਾਂਸ਼ੂ ਪਾਠਕ)
(Release ID: 1986783)
Visitor Counter : 94
Read this release in:
English
,
Urdu
,
Marathi
,
Hindi
,
Nepali
,
Bengali-TR
,
Bengali
,
Assamese
,
Gujarati
,
Odia
,
Tamil
,
Kannada
,
Malayalam