ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਜ਼ਮੀਨੀ ਪੱਧਰ ‘ਤੇ ਸਿਹਤ ਸੇਵਾਵਾਂ ਦੇ ਲਾਭ ਦਾ ਪਲੈਟਫਾਰਮ ਬਣਿਆ ਵਿਕਸਿਤ ਭਾਰਤ ਸੰਕਲਪ ਯਾਤਰਾ


26,000 ਤੋਂ ਅਧਿਕ ਗ੍ਰਾਮ ਪੰਚਾਇਤਾਂ ਨੇ ਆਯੁਸ਼ਮਾਨ ਕਾਰਡਾਂ ਦੀ 100% ਸੰਤ੍ਰਿਪਤੀ ਹਾਸਲ ਕੀਤੀ

“ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਹਰ ਗ਼ਰੀਬ ਦੇ ਕੋਲ ਮੁਫ਼ਤ ਰਾਸ਼ਨ ਦੇ ਲਈ ਰਾਸ਼ਨ ਕਾਰਡ, ਉੱਜਵਲਾ ਯੋਜਨਾ ਤੋਂ ਗੈਸ ਕਨੈਕਸ਼ਨ, ਘਰਾਂ ਵਿੱਚ ਬਿਜਲੀ ਦੀ ਸਪਲਾਈ, ਪਾਣੀ ਲਈ ਨਲ ਕਨੈਕਸ਼ਨ, ਆਯੁਸ਼ਮਾਨ ਕਾਰਡ ਅਤੇ ਪੱਕਾ ਘਰ ਹੋਵੇਗਾ।”

Posted On: 13 DEC 2023 2:54PM by PIB Chandigarh

15 ਨਵੰਬਰ, 2023 ਨੂੰ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ, ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸਿਹਤ ਸਬੰਧੀ ਗਤੀਵਿਧੀਆਂ (ਪਹਿਲਾਂ) ਨੂੰ ਉਤਸ਼ਾਹਿਤ ਕਰਨ ਲਈ ਇੱਕ ਮਜ਼ਬੂਤ ਪਲੈਟਫਾਰਮ ਬਣ ਗਿਆ ਹੈ।

ਯਾਤਰਾ ਨਾਲ ਜੁੜੀਆਂ ਆਈਈਸੀ ਵੈਨਾਂ ਆਪਣੇ ਨਾਲ ਵਿਕਾਸ ਦੇ ਸੰਦੇਸ਼ ਲੈ ਕੇ ਚਲਦੀਆਂ ਹਨ, ਤਾਂ ਉੱਥੇ ਹੀ ਦੂਸਰੇ ਪਾਸੇ ਇਨ੍ਹਾਂ ਵੈਨਾਂ ਰਾਹੀਂ ਤਪਦਿਕ, ਹਾਈਪਰਟੈਸ਼ਨਸ, ਸ਼ੂਗਰ ਆਦਿ ਦੇ ਟੈਸਟ ਲਈ ਗ੍ਰਾਮ ਪੰਚਾਇਤਾਂ ਵਿੱਚ ਮੁਫ਼ਤ ਹੈਲਥ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ।

 

ਹੁਣ ਤੱਕ 63 ਲੱਖ ਤੋਂ ਅਧਿਕ ਲੋਕ ਹੈਲਥ ਕੈਂਪਸ ਵਿੱਚ ਉਪਲਬਧ ਸੇਵਾਵਾਂ ਦਾ ਲਾਭ ਉੱਠਾ ਚੁੱਕੇ ਹਨ। ਯਾਤਰਾ ਦੌਰਾਨ, 26,752 ਗ੍ਰਾਮ ਪੰਚਾਇਤਾਂ ਨੇ ਆਯੁਸ਼ਮਾਨ ਕਾਰਡਾਂ ਦੀ 100%  ਸੰਤ੍ਰਿਪਤੀ ਹਾਸਲ ਕਰ ਲਈ ਹੈ (12 ਦਸੰਬਰ, 2023 ਤੱਕ)।

ਵੀਬੀਐੱਸਵਾਈ  ਸਵਸਥ ਭਾਰਤ ਪਹਿਲ ਦੇ ਤਹਿਤ ਹੇਠ ਲਿਖਿਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ-

ਆਯੁਸ਼ਮਾਨ ਭਾਰਤ (ਪੈਐੱਮਜੇਏਵਾਈ) ਕਾਰਡ ਦੇ ਲਈ ਰਜਿਸਟ੍ਰੇਸ਼ਨ: ਕੇਂਦਰ ਸਰਕਾਰ ਦੀ ਫਲੈਗਸ਼ਿਪ ਹੈਲਥਕੇਅਰ ਸਕੀਮ ਦੇ ਤਹਿਤ, ਆਯੁਸ਼ਮਾਨ ਐਪ ਦਾ ਉਪਯੋਗ ਕਰਕੇ ਆਯੁਸ਼ਮਾਨ ਕਾਰਡ ਬਣਾਏ ਜਾ ਰਹੇ ਹਨ ਅਤੇ ਲਾਭਾਰਥੀਆਂ ਨੂੰ ਫਿਜ਼ੀਕਲ ਕਾਰਡ ਵੰਡੇ ਜਾ ਰਹੇ ਹਨ। 12 ਦਸੰਬਰ, 2023 ਤੱਕ ਵੀਬੀਐੱਸਵਾਈ ਕੈਂਪਸ ਵਿੱਚ 9.69 ਲੱਖ ਤੋਂ ਅਧਿਕ ਆਯੁਸ਼ਮਾਨ ਕਾਰਡ ਜਾਰੀ ਕੀਤੇ ਗਏ ਹਨ। ਆਯੁਸ਼ਮਾਨ ਕਾਰਡ ਕੈਂਪਸ ਵਿੱਚ 1.53 ਲੱਖ ਤੋਂ ਅਧਿਕ ਲੋਕਾਂ ਨੂੰ ਲਾਭ ਹੋਇਆ ਹੈ।

ਟੀਬੀ ਦੀ ਜਾਂਚ: ਵੀਬੀਐੱਸਵਾਈ ਦੇ ਤਹਿਤ ਆਯੋਜਿਤ ਹੈਲਥ ਕੈਂਪਸ ਵਿੱਚ ਲੋਕਾਂ ਦੀ ਤਪਦਿਕ (ਟੀਬੀ) ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਟੀਬੀ ਹੋਣ ਦਾ ਸੰਦੇਹ ਹੁੰਦਾ ਹੈ ਉਨ੍ਹਾਂ ਨੂੰ ਉੱਚ ਮੈਡੀਕਲ ਸੁਵਿਧਾਵਾਂ ਲਈ ਰੈਫਰ ਕੀਤਾ ਜਾਂਦਾ ਹੈ।

ਵੀਬੀਐੱਸਵਾਈ ਕੈਂਪਸ ਵਿੱਚ 26.41 ਲੱਖ ਲੋਕਾਂ ਦੀ ਟੀਬੀ ਲਈ ਜਾਂਚ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ (ਪੀਐੱਮਟੀਬੀਐੱਮਏ) ਦੇ ਤਹਿਤ ਟੀਬੀ ਮਰੀਜ਼ਾਂ ਨੂੰ ਹੋਰ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਇਲਾਜ ਵਿੱਚ ਨਿਕਸ਼ੇ ਮਿੱਤਰਾਂ (Nikshay Mitras) ਦੀ ਮਦਦ ਪ੍ਰਦਾਨ ਕਰਨ ਲਈ ਟੀਬੀ ਮਰੀਜ਼ਾਂ ਤੋਂ ਸਹਿਮਤੀ ਲਈ ਜਾ ਰਹੀ ਹੈ। ਇੱਥੇ ਟੀਬੀ ਮਰੀਜ਼ਾਂ ਦੀ ਮਦਦ ਲਈ ‘ਨਿਕਸ਼ੇ ਮਿੱਤਰ’ ਵਜੋਂ ਸਵੈ-ਇੱਛਾ ਨਾਲ ਕੰਮ ਕਰਨ ਲਈ ਉਤਸ਼ਾਹਿਤ ਲੋਕਾਂ ਨੂੰ ਦੇਖ ਕੇ ਇੱਕ ਸੁਖਦ ਅਨੁਭੂਤੀ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਦੀ ਔਨ-ਦ-ਸਪੋਰਟ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।

ਟੀਬੀ ਮਰੀਜ਼ਾਂ ਦੀ ਸਹਾਇਤਾ ਕਰਨ ਵਾਲੀ ਇੱਕ ਹੋਰ ਸਰਕਾਰੀ ਪਹਿਲ ਨਿਕਸ਼ੇ ਪੋਸ਼ਣ ਯੋਜਨਾ (ਐੱਨਪੀਵਾਈ) ਦਾ ਲਾਭ ਵੀ ਪ੍ਰਦਾਨ ਕੀਤਾ ਜਾ ਰਿਹਾ  ਹੈ, ਜਿਸ ਦੇ ਤਹਿਤ ਪ੍ਰਤੱਖ ਲਾਭ ਟਰਾਂਸਫਰ ਰਾਹੀਂ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਸਕਿੱਲ ਸੈੱਲ ਰੋਗ (ਐੱਸਸੀਡੀ) ਦੇ ਲਈ ਸਕ੍ਰੀਨਿੰਗ: ਵੀਬੀਐੱਸਵਾਈ ਹੈਲਥ ਕੈਂਪਸ ਵਿੱਚ ਮੌਜੂਦ ਲੋਕ ਸਕਿਲ ਸੈੱਲ ਰੋਗ ਦੀ ਜਾਂਚ ਵੀ ਕਰਵਾ ਸਕਦੇ ਹਨ। ਇਹ ਬਿਮਾਰੀ ਮੁੱਖ ਤੌਰ ‘ਤੇ ਕਬਾਇਲੀ ਆਬਾਦੀ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਮਹੱਤਵਪੂਰਨ ਕਬਾਇਲੀ ਆਬਾਦੀ ਵਾਲੇ ਖੇਤਰਾਂ ਵਿੱਚ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਯੋਗ ਲੋਕਾਂ (ਯਾਨੀ, 40 ਸਾਲ ਤੱਕ ਦੀ ਉਮਰ ਦੇ ਲੋਕ) ਦਾ ਐੱਸਸੀਡੀ ਲਈ ਪੁਆਇੰਟ ਆਫ਼ ਕੇਅਰ (ਪੀਓਸੀ) ਟੈਸਟਿੰਗ ਜਾਂ ਘੁਲਣਸ਼ੀਲਤਾ ਟੈਸਟਿੰਗ ਰਾਹੀਂ ਟੈਸਟ ਕੀਤਾ ਜਾ ਰਿਹਾ ਹੈ। ਹੁਣ ਤੱਕ ਵੀਬੀਐੱਸਵਾਈ ਦੇ ਤਹਿਤ 6.12 ਲੱਖ ਮੌਜੂਦ ਲੋਕਾਂ ਦੀ ਐੱਸਸੀਡੀ ਦੇ ਲਈ ਜਾਂਚ ਕੀਤੀ ਜਾ ਚੁੱਕੀ ਹੈ।

ਗੈਰ-ਸੰਚਾਰੀ ਰੋਗਾਂ ਦੀ ਜਾਂਚ: 30 ਸਾਲ ਅਤੇ ਉਸ ਤੋਂ ਅਧਿਕ ਉਮਰ ਦੇ ਲੋਕ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕਰਵਾ ਸਕਦੇ ਹਨ। ਰਿਪੋਰਟ ਪੋਜ਼ੀਟਿਵ ਆਉਣ ‘ਤੇ ਬਿਹਤਰ ਇਲਾਜ ਦੇ ਲਈ ਉਨ੍ਹਾਂ ਨੂੰ ਉੱਚ ਮੈਡੀਕਲ ਕੇਂਦਰਾਂ ਵਿੱਚ ਭੇਜਿਆ ਜਾ ਸਕਦਾ ਹੈ।

ਹਵਾਲੇ-

· https://pib.gov.in/PressReleaseIframePage.aspx?PRID=1977062

· https://pib.gov.in/PressReleaseIframePage.aspx?PRID=1980126

· https://twitter.com/HSVB2047/status/1732081624580489547?t=iSg-qdR2fRQBgN1n4jn98g&s=08

· https://viksitbharatsankalp.gov.in/dashboards/dashboard1

· https://twitter.com/mohfw_india/status/1734470978129043536?s=46

*******

ਨਿਮਿਸ਼ ਰੁਸਤਗੀ/ਹਿਮਾਂਸ਼ੂ ਪਾਠਕ/ਰਿਤੂ ਕਟਾਰੀਆ/ਆਰੂਸ਼ੀ ਪ੍ਰਧਾਨ


(Release ID: 1986228) Visitor Counter : 114