ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਟ੍ਰਾਂਸਜੈਂਡਰ ਲਾਭਾਰਥੀ ਦੇ ਅਨੂਠੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ ਨੇ ਚਾਹ ਦੀ ਦੁਕਾਨ ਦੀ ਮਾਲਕ ਸੁਸ਼੍ਰੀ ਮੋਨਾ ਨਾਲ ਬਾਤ ਕੀਤੀ, ਜੋ ਕਿ ਚੰਡੀਗੜ੍ਹ ਦੇ ਇੱਕ ਟ੍ਰਾਂਸਜੈਂਡਰ ਵੀਬੀਐੱਸਵਾਈ ਲਾਭਾਰਥੀ ਹਨ

“ਸਰਕਾਰ ਦੀ ਸਬਕਾ ਸਾਥ - ਸਬਕਾ ਵਿਕਾਸ ਦੀ ਭਾਵਨਾ ਸਮਾਜ ਦੇ ਹਰ ਵਰਗ ਤੱਕ ਪਹੁੰਚ ਗਈ ਹੈ: ਪ੍ਰਧਾਨ ਮੰਤਰੀ”

Posted On: 09 DEC 2023 2:40PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) (ਵੀਬੀਐੱਸਵਾਈ -VBSY)  ਦੇ ਲਾਭਾਰਥੀਆਂ ਨਾਲ ਬਾਤ ਕੀਤੀ। ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦੀ ਸੰਤ੍ਰਿਪਤੀ ਹਾਸਲ ਕਰਨ ਦੇ ਲਈ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਜਾਰੀ ਹੈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂ-ਬੱਧ ਤਰੀਕੇ ਨਾਲ ਪਹੁੰਚੇ।

 

ਚੰਡੀਗੜ੍ਹ ਦੀ ਇੱਕ ਟ੍ਰਾਂਸਜੈਂਡਰ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) (ਵੀਬੀਐੱਸਵਾਈ -VBSY)  ਲਾਭਾਰਥੀ ਸੁਸ਼੍ਰੀ ਮੋਨਾ, ਜੋ ਮੂਲ ਰੂਪ ਨਾਲ ਰਾਂਚੀ, ਝਾਰਖੰਡ ਦੀ ਰਹਿਣ ਵਾਲੀ ਹੈ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਚੰਡੀਗੜ੍ਹ ਵਿੱਚ ਉਹ ਇੱਕ ਟੀ ਸਟਾਲ(ਚਾਹ ਦੀ ਦੁਕਾਨ) ਦੀ ਮਾਲਕ ਹਨ ਜੋ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਚਲਦੀ ਹੈ।

 

ਪ੍ਰਧਾਨ ਮੰਤਰੀ ਦੇ ਪੁੱਛਣ ‘ਤੇ ਸੁਸ਼੍ਰੀ ਮੋਨਾ ਨੇ ਦੱਸਿਆ ਕਿ ਉਨ੍ਹਾਂ ਨੇ ਪੀਐੱਮ ਸਵਨਿਧੀ ਯੋਜਨਾ ਦੇ ਜ਼ਰੀਏ 10,000 ਰੁਪਏ ਦਾ ਲੋਨ ਲਿਆ, ਜਿਸ ਨਾਲ ਚਾਹ ਦੀ ਦੁਕਾਨ ਸਥਾਪਿਤ ਕਰਨ ਵਿੱਚ ਮਦਦ ਮਿਲੀ। ਸੁਸ਼੍ਰੀ ਮੋਨਾ ਨੇ ਕਿਹਾ ਕਿ ਨਗਰ ਨਿਗਮ ਦੀ ਇੱਕ ਕਾਲ ਆਈ ਸੀ ਜਿਸ ਵਿੱਚ ਲੋਨ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਸੁਸ਼੍ਰੀ ਮੋਨਾ ਦੀ ਚਾਹ ਦੀ ਦੁਕਾਨ ‘ਤੇ ਜ਼ਿਆਦਾਤਰ ਲੈਣ-ਦੇਣ ਯੂਪੀਆਈ ਦੇ ਜ਼ਰੀਏ ਹੁੰਦਾ ਹੈ, ਇਹ ਜਾਣਨ ‘ਤੇ ਸ਼੍ਰੀ ਮੋਦੀ ਨੇ ਪੁੱਛਿਆ ਕਿ ਕੀ ਬੈਂਕ ਅਤਿਰਿਕਤ ਲੋਨ ਦੇ ਲਈ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਸੁਸ਼੍ਰੀ ਮੋਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਅਦ ਦੇ ਕ੍ਰਮਵਾਰ 20,000 ਰੁਪਏ ਅਤੇ 50,000 ਰੁਪਏ ਦੇ ਲੋਨ ਦਿੱਤੇ ਗਏ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਅਤਿਅਧਿਕ ਤਸੱਲੀ ਪ੍ਰਗਟਾਈ ਕਿ ਸੁਸ਼੍ਰੀ ਮੋਨਾ ਜ਼ੀਰੋ ਵਿਆਜ ਦੇ ਨਾਲ ਤੀਸਰੇ ਪੜਾਅ ਵਿੱਚ ਅੱਗੇ ਵਧ ਗਏ ਹਨ।

 

 ਪ੍ਰਧਾਨ ਮੰਤਰੀ ਨੇ ਐਸੇ ਸਰਕਾਰੀ ਲਾਭਾਂ ਦਾ ਫਾਇਦਾ ਉਠਾਉਣ ਦੇ ਲਈ ਟ੍ਰਾਂਸਜੈਂਡਰ ਸਮਾਜ ਦੇ ਅਧਿਕ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਸ਼੍ਰੀ ਮੋਦੀ ਨੇ ਸਰਕਾਰ ਦੀ ਸਬਕਾ ਸਾਥ ਸਬਕਾ ਵਿਕਾਸ (Sabka Saath Sabka Vikas) ਦੀ ਭਾਵਨਾ ਦਾ ਉਲੇਖ ਕੀਤਾ ਜਿਸ ਦੇ ਤਹਿਤ ਵਿਕਾਸ ਸਮਾਜ ਦੇ ਹਰ ਵਰਗ ਤੱਕ ਪਹੁੰਚਿਆ ਹੈ। ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਸੁਸ਼੍ਰੀ ਮੋਨਾ ਦੇ ਪ੍ਰਯਾਸਾਂ ਅਤੇ ਪ੍ਰਗਤੀ ਦੇ ਸਬੰਧ ਵਿੱਚ ਸਰਕਾਰ ਦੇ ਪ੍ਰਯਾਸ ਸਹੀ ਦਿਸ਼ਾ ਵਿੱਚ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅਸਾਮ ਰੇਲਵੇ ਸਟੇਸ਼ਨ ‘ਤੇ ਸਾਰੀਆਂ ਦੁਕਾਨਾਂ ਦਾ ਸੰਚਾਲਨ ਟ੍ਰਾਂਸਜੈਂਡਰ ਸਮਾਜ ਦੇ ਲੋਕਾਂ ਨੂੰ ਸੌਂਪਣ ਦੇ ਰੇਲਵੇ ਦੇ ਫ਼ੈਸਲੇ ਬਾਰੇ ਦੱਸਿਆ ਕਿ ਉੱਥੇ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਨੇ ਸੁਸ਼੍ਰੀ ਮੋਨਾ ਨੂੰ ਦੀ ਉਨ੍ਹਾਂ ਦੀ ਇਸ ਤਰੱਕੀ ਦੇ ਲਈ ਵਧਾਈਆਂ ਦਿੱਤੀਆਂ।

 

***

ਡੀਐੱਸ/ਟੀਐੱਸ



(Release ID: 1985285) Visitor Counter : 52