ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਮਹਿਲਾਵਾਂ ਦੀ ‘ਜਾਤੀ’ ਇਤਨੀ ਵਿਆਪਕ ਹੈ ਕਿ ਉਹ ਕਿਸੇ ਭੀ ਚੁਣੌਤੀ ਦਾ ਸਾਹਮਣਾ ਕਰ ਸਕਦੀਆਂ ਹਨ


ਪ੍ਰਧਾਨ ਮੰਤਰੀ ਨੇ ਬਿਹਾਰ ਦੇ ਦਰਭੰਗਾ ਦੀ ਇੱਕ ਗ੍ਰਹਿਣੀ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ( Viksit Bharat Sankalp Yatra (ਵੀਬੀਐੱਸਵਾਈ -VBSY) ਲਾਭਾਰਥੀ ਸ਼੍ਰੀਮਤੀ ਪ੍ਰਿਯੰਕਾ ਦੇਵੀ ਨਾਲ ਬਾਤ ਕੀਤੀ

“ਕਿਸੇ ਭੀ ਯੋਜਨਾ ਦੇ ਸਫ਼ਲ ਹੋਣ ਦੇ ਲਈ, ਉਸ ਦਾ ਹਰੇਕ ਲਾਭਾਰਥੀ ਤੱਕ ਪਹੁੰਚਣਾ ਜ਼ਰੂਰੀ ਹੈ: ਪ੍ਰਧਾਨ ਮੰਤਰੀ”

Posted On: 09 DEC 2023 2:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ ( Viksit Bharat Sankalp Yatra (ਵੀਬੀਐੱਸਵਾਈ -VBSY) ਦੇ ਲਾਭਾਰਥੀਆਂ ਨਾਲ ਬਾਤਚੀਤ ਕੀਤੀ। ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦਾ ਸ਼ਤ-ਪ੍ਰਤੀਸ਼ਤ ਲਕਸ਼ ਹਾਸਲ ਕਰਨ ਦੇ ਲਈ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ(Viksit Bharat Sankalp Yatra) ਕੀਤੀ ਜਾ ਰਹੀ ਹੈ, ਤਾਕਿ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂ-ਬੱਧ ਤਰੀਕੇ ਨਾਲ ਇਨ੍ਹਾਂ ਯੋਜਨਾਵਾਂ ਦਾ ਲਾਭ ਪਹੁੰਚਣਾ ਸੁਨਿਸ਼ਚਿਤ ਕੀਤਾ ਜਾ ਸਕੇ।

 

ਬਿਹਾਰ ਦੇ ਦਰਭੰਗਾ ਦੀ ਇੱਕ ਗ੍ਰਹਿਣੀ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ( Viksit Bharat Sankalp Yatra (ਵੀਬੀਐੱਸਵਾਈ -VBSY)  ਲਾਭਾਰਥੀ ਸ਼੍ਰੀਮਤੀ ਪ੍ਰਿਯੰਕਾ ਦੇਵੀ (Smt Priyanka Devi) ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਮੁੰਬਈ ਵਿੱਚ ਦੈਨਿਕ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਯੋਜਨਾ; ਪੀਐੱਮਜੀਕੇਏਵਾਈ ਅਤੇ ਜਨ ਧਨ ਯੋਜਨਾ(One Nation One Ration Card scheme, PMGKAY and Jan Dhan Yojna) ਦਾ ਲਾਭ ਉਠਾਇਆ ਹੈ, ਵਿਸ਼ੇਸ਼ ਤੌਰ ‘ਤੇ ਅਜਿਹੇ ਸਮੇਂ ਵਿੱਚ ਜਦੋਂ ਕੋਵਿਡ ਮਹਾਮਾਰੀ ਦੇ ਦੌਰਾਨ ਅਤੇ ਉਸ ਦੇ ਬਾਅਦ ਪਰਿਵਾਰ ਦੀ ਆਰਥਿਕ ਸਥਿਤੀ ਦੁਖਦਾਈ ਹੋ ਗਈ ਸੀ।

 

ਸ਼੍ਰੀਮਤੀ ਪ੍ਰਿਯੰਕਾ (Smt Priyanka) ਨੇ ਖੇਤਰ ਵਿੱਚ ‘ਮੋਦੀ ਕੀ ਗਰੰਟੀ’ ਵਾਹਨ (‘Modi ki Guarantee’ vehicle) ਦੇ ਪ੍ਰਤੀ ਉਤਸ਼ਾਹ ਵਿਅਕਤ ਕੀਤਾ ਅਤੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ( Viksit Bharat Sankalp Yatra (ਵੀਬੀਐੱਸਵਾਈ -VBSY) ਵੈਨ ਦਾ ਮਿਥਿਲਾ ਖੇਤਰ ਦੇ ਪਰੰਪਰਾਗਤ ਰੀਤੀ-ਰਿਵਾਜਾਂ ਦੁਆਰਾ ਸੁਆਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦੇ ਲਾਭਾਂ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਬਿਹਤਰ ਦੇਖਭਾਲ਼ ਕਰਨ ਦੇ ਸਮਰੱਥ ਬਣਾਇਆ ਹੈ।

 

ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਪ੍ਰਿਯੰਕਾ ਨੂੰ ਆਪਣੇ ਪਿੰਡ ਵਿੱਚ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਤਾਕੀਦ ਕੀਤੀ ਅਤੇ ਇਸ ਬਾਤ ‘ਤੇ ਤਸੱਲੀ ਪ੍ਰਗਟਾਈ ਕਿ ‘ਮੋਦੀ ਕੀ ਗਰੰਟੀ’ ਵਾਹਨ (‘Modi ki Guarantee’ vehicle) ਦੇਸ਼ ਦੇ ਹਰ ਪਿੰਡ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਸੇ ਭੀ ਯੋਜਨਾ ਦੀ ਸਫ਼ਲਤਾ ਦੇ ਲਈ, ਉਸ ਦਾ ਹਰੇਕ ਲਾਭਾਰਥੀ ਤੱਕ ਪਹੁੰਚਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ‘ਮੋਦੀ ਕੀ ਗਰੰਟੀ’ ਵਾਹਨ(‘Modi ki Guarantee’ vehicle) ਦੇ ਜ਼ਰੀਏ, ਉਹ ਖ਼ੁਦ, ਯੋਜਨਾਵਾਂ ਤੱਕ ਪਹੁੰਚ ਤੋਂ ਵੰਚਿਤ ਲਾਭਾਰਥੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਹਰ ਪਾਤਰ ਨਾਗਰਿਕ ਨੂੰ ਕਵਰ ਕਰਨ ਦੇ ਲਈ ਪ੍ਰਤੀਬੱਧ ਹਨ। ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਵਿਭਾਜਨਕਾਰੀ ਰਾਜਨੀਤੀ, ਜਿਸ ਦਾ ਉਦੇਸ਼ ਮਹਿਲਾ ਸਮੁਦਾਇ ਦੇ ਦਰਮਿਆਨ ਦਰਾਰ ਪੈਦਾ ਕਰਨਾ ਹੈ, ਤੋਂ ਸਾਵਧਾਨ ਰਹਿਣ ਦਾ ਸੁਝਾਅ ਦਿੱਤਾ ਅਤੇ ਉਨ੍ਹਾਂ ਨੂੰ ਸਰਕਾਰ ਦੇ ਨਿਰਵਿਘਨ ਸਮਰਥਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ, “ਸਾਡੇ ਲਈ ਮਹਿਲਾ ਇੱਕ ਹੀ ਜਾਤੀ ਹੈ, ਕੋਈ ਵਿਭਾਜਨ ਨਹੀਂ ਹੈ। ਇਹ ਜਾਤੀ ਇਤਨੀ ਵਿਆਪਕ ਹੈ ਕਿ ਉਹ ਕਿਸੇ ਭੀ ਚੁਣੌਤੀ ਦਾ ਸਾਹਮਣਾ ਕਰ ਸਕਦੀ ਹੈ।”

***************

ਡੀਐੱਸ/ਟੀਐੱਸ 



(Release ID: 1984723) Visitor Counter : 83