ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰਸਤਾਵਿਤ ਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ 2023 ‘ਤੇ ਆਮ ਜਨਤਾ ਤੋਂ ਟਿੱਪਣੀਆਂ ਮੰਗੀਆਂ
Posted On:
20 NOV 2023 11:56AM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨੈਸ਼ਨਲ ਫਾਰਮੇਸੀ ਕਮਿਸ਼ਨ ਦੀ ਸਥਾਪਨਾ ਅਤੇ ਫਾਰਮੇਸੀ ਐਕਟ, 1948 ਨੂੰ ਰੱਦ ਕਰਨ ਲਈ ਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ, 2023 ਨੂੰ ਅੰਤਿਮ ਰੂਪ ਦੇਣ ਦਾ ਪ੍ਰਸਤਾਵ ਰੱਖਿਆ ਹੈ। ਇਸ ਅਨੁਸਾਰ, ਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ ਦਾ ਫਾਰਮੈਟ ਤਿਆਰ ਕੀਤਾ ਗਿਆ ਹੈ ਅਤੇ ਉਸ ਨੂੰ ਤਾਰੀਖ 14-11-2023 ਨੂੰ ਜਨਤਕ ਨੋਟਿਸ 10-11-2023 ਰਾਹੀਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ (ਨਿਊਜ਼ ਅਤੇ ਹਾਈਲਾਈਟਸ ਸੈਕਸ਼ਨ ਵਿੱਚ) ‘ਤੇ ਅਪਲੋਡ ਕੀਤਾ ਗਿਆ ਹੈ।
ਇਸ ਨੋਟਿਸ ਵਿੱਚ ਪ੍ਰਸਤਾਵਿਤ ਕਾਨੂੰਨ ਨੂੰ ਸਮ੍ਰਿੱਧ ਬਣਾਉਣ ਦੇ ਲਈ ਆਮ ਜਨਤਾ/ਹਿਤਧਾਰਕਾਂ ਦੀ ਟਿੱਪਣੀਆਂ ਮੰਗੀਆ ਗਈਆਂ ਹਨ। ਟਿੱਪਣੀਆਂ hrhcellmohfw[at]nic[dot]in ਜਾਂ publiccommentsahs[at]gmail[dot]com ‘ਤੇ ਈ-ਮੇਲ ਰਾਹੀਂ 14-12-2023 ਤੱਕ ਪੇਸ਼ ਕੀਤੀਆਂ ਜਾ ਸਕਦੀਆਂ ਹਨ।
***********
ਐੱਮਵੀ
(Release ID: 1978472)
Visitor Counter : 95