ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਿਸਰ (Egypt) ਦੇ ਰਾਸ਼ਟਰਪਤੀ ਨਾਲ ਗੱਲ ਕੀਤੀ
ਦੋਹਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਸਥਿਤੀ ਅਤੇ ਇਸ ਦੇ ਵਿਆਪਕ ਪ੍ਰਭਾਵਾਂ ’ਤੇ ਚਰਚਾ ਕੀਤੀ
ਦੋਹਾਂ ਨੇਤਾਵਾਂ ਨੇ ਆਤੰਕਵਾਦ, ਹਿੰਸਾ ਅਤੇ ਆਮ ਨਾਗਰਿਕਾਂ ਦੇ ਜੀਵਨ ਦੇ ਨੁਕਸਾਨ ਬਾਰੇ ਚਿੰਤਾਵਾਂ ਸਾਂਝੀਆਂ ਕੀਤੀਆਂ
ਪ੍ਰਧਾਨ ਮੰਤਰੀ ਨੇ ਇਜ਼ਰਾਇਲ-ਫਿਲੀਸਤੀਨ ਮੁੱਦੇ ’ਤੇ ਭਾਰਤ ਦੇ ਦੀਰਘਕਾਲੀਕ ਅਤੇ ਸਿਧਾਂਤਿਕ ਦ੍ਰਿਸ਼ਟੀਕੋਣ ਨੂੰ ਦੁਹਰਾਇਆ
ਪ੍ਰਧਾਨ ਮੰਤਰੀ ਨੇ ਫਿਲੀਸਤੀਨ ਦੇ ਲੋਕਾਂ ਦੇ ਲਈ ਭਾਰਤ ਦੇ ਵਿਕਾਸ ਸਬੰਧੀ ਸਾਂਝੇਦਾਰੀ ਅਤੇ ਮਾਨਵੀ ਸਹਾਇਤਾ ‘ਤੇ ਚਾਨਣਾ ਪਾਇਆ
ਦੋਹਾਂ ਨੇਤਾਵਾਂ ਨੇ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ
Posted On:
28 OCT 2023 11:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਸਰ ਦੇ ਰਾਸ਼ਟਰਪਤੀ ਮਹਾਮਹਿਮ, ਸ਼੍ਰੀ ਅਬਦੇਲ ਫਤਹ ਅਲ-ਸਿਸੀ (Mr. Abdel Fattah El-Sisi) ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।
ਦੋਹਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਵਰਤਮਾਨ ਸਥਿਤੀ ਅਤੇ ਇਸ ਖੇਤਰ ਅਤੇ ਦੁਨੀਆ ’ਤੇ ਇਸ ਦੇ ਪ੍ਰਭਾਵਾਂ ‘ਤੇ ਚਰਚਾ ਕੀਤੀ।
ਦੋਹਾਂ ਨੇਤਾਵਾਂ ਨੇ ਆਤੰਕਵਾਦ, ਹਿੰਸਾ ਅਤੇ ਆਮ ਨਾਗਰਿਕਾਂ ਦੇ ਜੀਵਨ ਦੇ ਨੁਕਸਾਨ ਬਾਰੇ ਆਪਣੀਆਂ ਸਾਂਝੀਆਂ ਚਿੰਤਾਵਾਂ ਵਿਅਕਤ ਕੀਤੀਆਂ।
ਪ੍ਰਧਾਨ ਮੰਤਰੀ ਨੇ ਇਜ਼ਰਾਇਲ-ਫਿਲੀਸਤੀਨ ਮੁੱਦੇ ְ‘ਤੇ ਭਾਰਤ ਦੇ ਦੀਰਘਕਾਲੀ ਅਤੇ ਸਿਧਾਂਤਿਕ ਦ੍ਰਿਸ਼ਟੀਕੋਣ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਫਿਲੀਸਤੀਨ ਦੇ ਲੋਕਾਂ ਦੇ ਲਈ ਭਾਰਤ ਦੀ ਵਿਕਾਸ ਸਬੰਧੀ ਸਾਂਝੇਦਾਰੀ ਅਤੇ ਮਾਨਵੀ ਸਹਾਇਤਾ ’ਤੇ ਚਾਨਣਾ ਪਾਇਆ।
ਦੋਹਾਂ ਨੇਤਾਵਾਂ ਨੇ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਅਤੇ ਮਾਨਵੀ ਸਹਾਇਤਾ ਦੀ ਸੁਵਿਧਾ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ।
***
ਡੀਐੱਸ
(Release ID: 1972782)
Visitor Counter : 122
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam