ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਸ਼ਿਰਡੀ ਵਿੱਚ ਲਗਭਗ 7500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ


”ਵਿਕਾਸ ਪ੍ਰੋਜੈਕਟਾਂ ਵਿੱਚ ਸਿਹਤ, ਰੇਲ, ਸੜਕ, ਤੇਲ ਅਤੇ ਗੈਸ ਜਿਹੇ ਖੇਤਰ ਸ਼ਾਮਲ”

”ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਦਰਸ਼ਨਾਂ ਦੀ ਕਤਾਰ ਦੇ ਲਈ ਨਵੇਂ ਪਰਿਸਰ ਦਾ ਉਦਘਾਟਨ”

”ਨਿਲਵੰਡੇ ਡੈਮ ਦੇ ਖੱਬੇ ਤਟ ਦਾ ਨਹਿਰ ਨੈੱਟਵਰਕ ਰਾਸ਼ਟਰ ਨੂੰ ਸਮਰਪਿਤ ਕੀਤਾ”

”ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ ਯੋਜਨਾ’ ਦੀ ਸ਼ੁਰੂਆਤ”

”ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਅਤੇ ਸਵਾਮਿਤਵ ਕਾਰਡ ਪ੍ਰਦਾਨ ਕੀਤੇ”

“ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਮਿਲੇ, ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਅੱਗੇ ਵਧਣ ਦਾ ਅਵਸਰ ਮਿਲੇ, ਇਹੀ ਸੱਚਾ ਸਮਾਜਿਕ ਨਿਆਂ ਹੈ”

“ਡਬਲ ਇੰਜਣ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਗ਼ਰੀਬ ਕਲਿਆਣ ਹੈ”

“ਸਰਕਾਰ ਕਿਸਾਨਾਂ ਦੇ ਸਸ਼ਕਤੀਕਰਣ ਦੇ ਲਈ ਪ੍ਰਤੀਬੱਧ”

“ਸਾਡੀ ਸਰਕਾਰ ਸਹਿਕਾਰੀ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੀ ਹੈ”

“ਮਹਾਰਾਸ਼ਟਰ ਅਪਾਰ ਸੰਭਾਵਨਾਵਾਂ ਅਤੇ ਸਮਰੱਥ ਦਾ ਕੇਂਦਰ”

“ਜਿੰਨਾ ਤੇਜ਼ ਮਹਾਰਾਸ਼ਟਰ ਦਾ ਵਿਕਾਸ ਹੋਵੇਗਾ, ਓਨਾ ਹੀ ਤੇਜ਼ੀ ਨਾਲ ਭਾਰਤ ਵਿਕਸਿਤ ਹੋਵੇਗਾ”

Posted On: 26 OCT 2023 5:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਸ਼ਿਰਡੀ ਵਿੱਚ ਸਿਹਤ, ਰੇਲ, ਸੜਕ, ਤੇਲ ਅਤੇ ਗੈਸ ਜਿਹੇ ਖੇਤਰਾਂ ਵਿੱਚ ਲਗਭਗ 7500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਵਿਭਿੰਨ ਵਿਕਾਸ ਪ੍ਰੋਜੈਕਟਾਂ ਵਿੱਚ ਅਹਿਮਦਨਗਰ ਸਿਵਿਲ ਹਸਪਤਾਲ ਵਿੱਚ ਆਯੁਸ਼ ਹਸਪਤਾਲ; ਕੁਰਦੁਵਾੜੀ-ਲਾਤੂਰ ਰੇਲਵੇ ਖੰਡ (186 ਕਿਲੋਮੀਟਰ) ਦਾ ਬਿਜਲੀਕਰਣ; ਜਲਗਾਂਓ ਨੂੰ ਭੁਸਾਵਲ ਨਾਲ ਜੋੜਣ ਵਾਲੀ ਤੀਸਰੀ ਅਤੇ ਚੌਥੀ ਰੇਲਵੇ ਲਾਈਨ (24.46 ਕਿਲੋਮੀਟਰ); ਐੱਨਐੱਚ-166 (ਪੈਕੇਜ-I) ਦੇ ਸਾਂਗਲੀ ਤੋਂ ਬੋਰਗਾਂਓ ਖੰਡ ਨੂੰ ਚਾਰ ਲੇਨ ਦਾ ਬਣਾਉਣਾ; ਅਤੇ ਇੰਡੀਅਨ ਆਇਲ ਕੋਰਪੋਰੇਸ਼ਨ ਲਿਮਿਟੇਡ ਦੇ ਮਨਮਾੜ ਟਰਮੀਨਲ ‘ਤੇ ਅਤਿਰਿਕਤ ਸੁਵਿਧਾਵਾਂ ਸ਼ਾਮਲ ਹਨ। ਉਨ੍ਹਾਂ ਨੇ ਅਹਿਮਦਨਗਰ ਸਿਵਿਲ ਹਸਪਤਾਲ ਵਿੱਚ ਮਾਤ੍ਰ ਅਤੇ ਸ਼ਿਸ਼ੂ ਸਿਹਤ ਵਿੰਗ ਦਾ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਅਤੇ ਸਵਾਮਿਤਵ ਕਾਰਡ ਵੀ ਪ੍ਰਦਾਨ ਕੀਤੇ।

ਹੋਰ ਪ੍ਰੋਜੈਕਟਾਵਾਂ ਦੇ ਇਲਾਵਾ, ਸ਼੍ਰੀ ਮੋਦੀ ਨੇ ਸ਼ਿਰਡੀ ਵਿੱਚ ਦਰਸ਼ਨਾਂ ਦੀ ਕਤਾਰ ਦੇ ਲਈ ਨਵੇਂ ਪਰਿਸਰ ਦਾ ਉਦਘਾਟਨ ਕੀਤਾ, ਨਿਲਵੰਡੇ ਡੈਮ ਦੇ ਖੱਬੇ ਤਟ (85 ਕਿਲੋਮੀਟਰ) ਦਾ ਨਹਿਰ ਨੈੱਟਵਰਕ ਰਾਸ਼ਟਰ ਨੂੰ ਸਮਰਪਿਤ ਕੀਤਾ, ਅਤੇ 86 ਲੱਖ ਤੋਂ ਵੱਧ ਕਿਸਾਨ-ਲਾਭਾਰਥੀਆਂ ਨੂੰ ਫਾਇਦਾ ਪਹੁੰਚਾਉਣ ਵਾਲੀ ‘ਨਮੋ ਸ਼ੇਤਕਰੀ ਮਹਾਸਨਮਾਨ ਨਿਧੀ ਯੋਜਨਾ’ ਸ਼ੁਰੂ ਕੀਤੀ।

ਇਸ ਤੋਂ ਪਹਿਲਾਂ ਦਿਨ ਵਿੱਚ, ਸ਼੍ਰੀ ਮੋਦੀ ਨੇ ਸ਼ਿਰਡੀ ਦੇ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕੀਤੇ ਅਤੇ ਨਿਲਵੰਡੇ ਡੈਮ ਦਾ ਜਲ ਪੂਜਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਈ ਬਾਬਾ ਦੇ ਅਸ਼ੀਰਵਾਦ ਨਾਲ 7500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ 5 ਦਹਾਕਿਆਂ ਤੋਂ ਲੰਬਿਤ ਨਿਲਵੰਡੇ ਡੈਮ ਦੇ ਕੰਮ ਦਾ ਜ਼ਿਕਰ ਕਰਦੇ ਹੋਏ ਅੱਜ ਇਸ ਦੇ ਉਦਘਾਟਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਸਥਾਨ ‘ਤੇ ਜਲ ਪੂਜਨ ਕਰਨ ਦਾ ਅਵਸਰ ਮਿਲਣ ‘ਤੇ ਆਭਾਰ ਵਿਅਕਤ ਕੀਤਾ। ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਦਰਸ਼ਨ ਕਤਾਰ ਪਰਿਸਰ ਬਾਰੇ ਵਿੱਚ, ਸ਼੍ਰੀ ਮੋਦੀ ਨੇ ਅਕਤੂਬਰ 2018 ਵਿੱਚ ਇਸ ਦਾ ਨੀਂਹ ਪੱਥਰ ਰੱਖਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਦੇ ਤੀਰਥਯਾਤਰੀਆਂ ਦੇ ਲਈ ਸੁਵਿਧਾ ਹੋਰ ਵਧ ਜਾਵੇਗੀ।

ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਵਾਰਕਰੀ ਕਮਿਊਨਿਟੀ ਦੇ ਬਾਬਾ ਸਾਤਾਰਕਰ ਦੇ ਦੁਖਦਾਈ ਦੇਹਾਂਤ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਬਾਬਾ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਕੀਰਤਨ ਤੇ ਪ੍ਰਵਚਨ ਦੇ ਮਾਧਿਅਮ ਨਾਲ ਸਮਾਜਿਕ ਜਾਗਰੂਕਤਾ ਦੇ ਉਨ੍ਹਾਂ ਦੇ ਕਾਰਜਾਂ ਨੂੰ ਯਾਦ ਕੀਤਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ । 

ਪ੍ਰਧਾਨ ਮੰਤਰੀ ਨੇ ‘ਸਬਕਾ ਸਾਥ ਸਬਕਾ ਵਿਕਾਸ’ ਦੇ ਸਰਕਾਰ ਦੇ ਮੰਤਰ ‘ਤੇ ਜ਼ੋਰ ਦਿੰਦੇ ਹੋਏ ਅਤੇ ਉਸ ਨੂੰ ਦੋਹਰਾਉਂਦੇ ਹੋਏ ਕਿਹਾ, “ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਮਿਲੇ, ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਅੱਗੇ ਵਧਣ ਦਾ ਅਵਸਰ ਮਿਲੇ, ਇਹੀ ਸੱਚਾ ਸਮਾਜਿਕ ਨਿਆਂ ਹੈ।” ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਗਰੀਬਾਂ ਦੀ ਭਲਾਈ ਡਬਲ ਇੰਜਣ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ ਅਤੇ ਦੇਸ਼ ਦੀ ਅਰਥਵਿਵਸਥਾ ਦੇ ਵਿਸਤਾਰ ਦੇ ਨਾਲ-ਨਾਲ ਇਸ ਦੇ ਲਈ ਬਜਟ ਵੀ ਵਧਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਅਜਿਹੇ ਲਾਭਾਰਥੀਆਂ ਨੂੰ 1 ਕਰੋੜ 10 ਲੱਖ ਆਯੁਸ਼ਮਾਨ ਕਾਰਡ ਪ੍ਰਦਾਨ ਕਰਨ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲੇਗਾ, ਜਿੱਥੇ ਸਰਕਾਰ 70,000 ਕਰੋੜ ਰੁਪਏ ਖਰਚ ਕਰ ਰਹੀ ਹੈ।

ਉਨ੍ਹਾਂ ਨੇ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਅਤੇ ਉਨ੍ਹਾਂ ਦੇ ਲਈ ਪੱਕੇ ਘਰ ਬਣਾਉਣ ‘ਤੇ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਸਰਕਾਰੀ ਖਰਚ ਦੀ ਵੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਖਰਚ 2014 ਤੋਂ ਪਹਿਲਾਂ ਦੇ ਦਹਾਕੇ ਦੀ ਤੁਲਨਾ ਵਿੱਚ ਛੇ ਗੁਣਾ ਅਧਿਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬਾਂ ਦੇ ਘਰਾਂ ਵਿੱਚ ਨਲ ਤੋਂ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਦੇ ਲਈ, ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੀਐੱਮ ਸਵਨਿਦੀ ਯੋਜਨਾ ਦੇ ਤਹਿਤ ਰੇਹੜੀ-ਪਟਰੀ ਲਗਾਉਣ ਵਾਲਿਆਂ ਨੂੰ ਹਜ਼ਾਰਾਂ ਰੁਪਏ ਤੱਕ ਦੀ ਸਹਾਇਤਾ ਮਿਲ ਰਹੀ ਹੈ। ਸ਼੍ਰੀ ਮੋਦੀ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਵੀ ਜ਼ਿਕਰ ਕੀਤਾ, ਜੋ 13,000 ਕਰੋੜ ਰੁਪਏ ਤੋਂ ਅਧਿਕ ਦੇ ਸਰਕਾਰੀ ਖਰਚ ਦੇ ਨਾਲ ਤਰਖਾਣ, ਸੁਨਿਆਰ, ਘੁਮਿਆਰ ਅਤੇ ਮੂਰਤੀਕਾਰ ਦੇ ਲੱਖਾਂ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।

ਛੋਟੇ ਕਿਸਾਨਾਂ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਜ਼ਿਕਰ ਕੀਤਾ, ਜਿਸ ਦੇ ਤਹਿਤ ਛੋਟੇ ਕਿਸਾਨਾਂ ਨੂੰ 2 ਲੱਖ 60 ਹਜ਼ਾਰ ਕਰੋੜ ਰੁਪਏ ਮਿਲੇ, ਇਸ ਵਿੱਚ ਮਹਾਰਾਸ਼ਟਰ ਦੇ ਛੋਟੇ ਕਿਸਾਨਾਂ ਦੇ ਲਈ 26 ਹਜ਼ਾਰ ਕਰੋੜ ਰੁਪਏ ਵੀ ਸ਼ਾਮਲ ਹਨ। ਉਨ੍ਹਾਂ ਨੇ ਖੁਸ਼ੀ ਵਿਅਕਤ ਕੀਤੀ ਕਿ ਮਹਾਰਾਸ਼ਟਰ ਸਰਕਾਰ ਨੇ ‘ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ ਯੋਜਨਾ’ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਮਹਾਰਾਸ਼ਟਰ ਦੇ ਸ਼ੇਤਕਾਰੀ ਪਰਿਵਾਰਾਂ ਨੂੰ ਵਾਧੂ 6000 ਰੁਪਏ ਮਿਲਣਗੇ, ਯਾਨੀ ਸਥਾਨਕ ਛੋਟੇ ਕਿਸਾਨਾਂ ਨੂੰ 12,000 ਰੁਪਏ ਸਨਮਾਨ ਨਿਧੀ ਮਿਲੇਗੀ।

ਨਿਲਵੰਡੇ ਪ੍ਰੋਜੈਕਟ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਰਤਮਾਨ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਹੀ ਪੂਰਾ ਹੋਇਆ । 5 ਦਹਾਕਿਆਂ ਤੋਂ ਲੰਬਿਤ ਇਸ ਪ੍ਰੋਜੈਕਟ ਨੂੰ 1970 ਵਿੱਚ ਪ੍ਰਵਾਨ ਕੀਤਾ ਗਿਆ ਸੀ। ਉਨ੍ਹਾਂ ਨੇ ਵਿੱਚ ਹੀ ਟੋਕਦੇ ਹੋਏ ਕਿਹਾ, “ਕਿਸਾਨਾਂ ਦੇ ਨਾਮ ‘ਤੇ ਵੋਟ ਦੀ ਰਾਜਨੀਤੀ ਕਰਨ ਵਾਲਿਆਂ ਨੇ ਤੁਹਾਨੂੰ ਪਾਣੀ ਦੀ ਇੱਕ-ਇੱਕ ਬੁੰਦ ਦੇ ਲਈ ਤਰਸਾ ਦਿੱਤਾ”, “ਅੱਜ ਇੱਥੇ ਜਲ ਪੂਜਨ ਕੀਤਾ ਗਿਆ।” ਉਨ੍ਹਾਂ ਨੇ ਕਿਹਾ ਕਿ ਦਾਹਿਨੀ ਤਟ ਨਹਿਰ ਜਲਦ ਹੀ ਚਾਲੂ ਹੋ ਜਾਵੇਗੀ। ਉਨ੍ਹਾਂ ਨੇ ਬਲਿਰਾਜਾ ਜਲ ਸੰਜੀਵਨੀ ਯੋਜਨਾ ਦਾ ਵੀ ਜ਼ਿਕਰ ਕੀਤਾ ਜੋ ਰਾਜ ਦੇ ਸੁੱਕੇ ਪ੍ਰਭਾਵਿਤ ਖੇਤਰਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਮਹਾਰਾਸ਼ਟਰ ਵਿੱਚ ਦਹਾਕਿਆਂ ਤੋਂ ਲੰਬਿਤ 26 ਅਤੇ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ, ਜਿਸ ਨਾਲ ਖੇਤਰ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਕਿਸਾਨਾਂ ਦੇ ਸਸ਼ਕਤੀਕਰਣ ਦੇ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 7 ਸਾਲ ਵਿੱਚ ਐੱਮਐੱਸਪੀ ਦੇ ਤਹਿਤ 13.5 ਲੱਖ ਕਰੋੜ ਰੁਪਏ ਦਾ ਅਨਾਜ ਖਰੀਦਿਆ ਗਿਆ, ਜਦਕਿ ਪਿਛਲੀ ਸਰਕਾਰ ਦੇ ਇੱਕ ਸੀਨੀਅਰ ਨੇਤਾ ਦੇ ਕਾਰਜਕਾਲ ਵਿੱਚ ਇਹ ਅੰਕੜਾ ਸਿਰਫ਼ 3.5 ਲੱਖ ਕਰੋੜ ਸੀ। 2014 ਦੇ ਬਾਅਦ ਤਿਲਹਨ ਅਤੇ ਦਾਲ਼ਾਂ ਦੀ 1 ਲੱਖ 15 ਹਜ਼ਾਰ ਕਰੋੜ ਰੁਪਏ ਦੀ ਖਰੀਦ ਕੀਤੀ ਗਈ, ਜਦਕਿ ਇਸ ਤੋਂ ਪਹਿਲਾਂ 500-600 ਕਰੋੜ ਰੁਪਏ ਦੀ ਐੱਮਐੱਸਪੀ ਖਰੀਦ ਹੁੰਦੀ ਸੀ। ਉਨ੍ਹਾਂ ਨੇ ਕਿਹਾ, ਪ੍ਰਤੱਖ ਲਾਭ ਤਬਾਦਲੇ ਨਾਲ ਭ੍ਰਿਸ਼ਟਾਚਾਰ ਅਤੇ ਲੀਕੇਜ ਖਤਮ ਹੋਈ ਹੈ।

ਰਬੀ ਫਸਲਾਂ ਦੇ ਲਈ ਐੱਮਐੱਸਪੀ ਵਧਾਉਣ ਦੇ ਹਾਲ ਦੇ ਕੈਬਨਿਟ ਫੈਸਲਿਆਂ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਚਨੇ ਦਾ ਐੱਮਐੱਸਪੀ 105 ਰੁਪਏ ਅਤੇ ਕਣਕ ਅਤੇ ਕੁਸੁਮ ਦਾ ਐੱਮਐੱਸਪੀ 150 ਰੁਪਏ ਵਧਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੰਨੇ ਦਾ ਐੱਮਐੱਸਪੀ 315 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਲਗਭਗ 70,000 ਕਰੋੜ ਰੁਪਏ ਦਾ ਇਥੇਨੌਲ ਖਰੀਦਿਆ ਗਿਆ ਹੈ ਅਤੇ ਪੈਸਾ ਗੰਨਾ ਕਿਸਾਨਾਂ ਤੱਕ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ, “ਗੰਨਾ ਕਿਸਾਨਾਂ ਨੂੰ ਸਮੇਂ ‘ਤੇ ਭੁਗਤਾਨ ਸੁਨਿਸ਼ਚਿਤ ਕਰਨ ਦੇ ਲਈ ਚੀਨੀ ਮਿਲਾਂ ਅਤੇ ਸਹਿਕਾਰੀ ਕਮੇਟੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਸਹਿਕਾਰੀ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੀ ਹੈ। ਦੇਸ਼ ਭਰ ਵਿੱਚ 2 ਲੱਖ ਤੋਂ ਅਧਿਕ ਸਹਿਕਾਰੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਬਿਹਤਰ ਭੰਡਾਰਣ ਅਤੇ ਪੁਰਾਣੀ ਭੰਡਾਰਣ ਸੁਵਿਧਾਵਾਂ ਸੁਨਿਸ਼ਚਿਤ ਕਰਨ ਦੇ ਲਈ ਪੀਏਸੀ ਅਤੇ ਸਹਿਕਾਰੀ ਕਮੇਟੀਆਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਛੋਟੇ ਕਿਸਾਨਾਂ ਨੂੰ ਐੱਫਪੀਓ ਦੇ ਮਾਧਿਅਮ ਨਾਲ ਸੰਗਠਿਤ ਕੀਤਾ ਜਾ ਰਿਹਾ ਹੈ ਕਿਉਂਕਿ 7500 ਤੋਂ ਅਧਿਕ ਐੱਫਪੀਓ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ।”

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਮਹਾਰਾਸ਼ਟਰ ਅਪਾਰ ਸੰਭਾਵਨਾਵਾਂ ਅਤੇ ਸਮਰੱਥ ਦਾ ਕੇਂਦਰ ਰਿਹਾ ਹੈ। ਜਿੰਨਾ ਤੇਜ਼ ਮਹਾਰਾਸ਼ਟਰ ਦਾ ਵਿਕਾਸ ਹੋਵੇਗਾ, ਓਨੀ ਹੀ ਤੇਜ਼ੀ ਨਾਲ ਭਾਰਤ ਵਿਕਸਿਤ ਹੋਵੇਗਾ।” ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਅਤੇ ਸ਼ਿਰਡੀ ਨੂੰ ਜੋੜਨ ਵਾਲੀ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦਾ ਵੀ ਜ਼ਿਕਰ ਕੀਤਾ ਅਤੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਮਹਾਰਾਸ਼ਟਰ ਵਿੱਚ ਰੇਲਵੇ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਗਾਂਓ ਅਤੇ ਭੁਸਾਵਲ ਦੇ ਦਰਮਿਆਨ ਤੀਸਰੀ ਅਤੇ ਚੌਥੀ ਰੇਲਵੇ ਲਾਈਨ ਸ਼ੁਰੂ ਹੋਣ ਵਿੱਚ ਮੁੰਬਈ-ਹਾਵੜਾ ਰੇਲ ਮਾਰਗ ‘ਤੇ ਆਵਾਜਾਈ ਅਸਾਨ ਹੋ ਜਾਵੇਗੀ। ਇਸੇ ਪ੍ਰਕਾਰ, ਸੋਲਾਪੁਰ ਤੋਂ ਬੋਰਗਾਂਓ ਤੱਕ ਚਾਰ-ਲੇਨ ਸੜਕ ਦੇ ਨਿਰਮਾਣ ਨਾਲ ਪੂਰੇ ਕੋਂਕਣ ਖੇਤਰ ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਖੇਤਰ ਦੇ ਉਦਯੋਗਾਂ ਦੇ ਨਾਲ-ਨਾਲ ਗੰਨਾ, ਅੰਗੂਰ ਅਤੇ ਹਲਦੀ ਕਿਸਾਨਾਂ ਨੂੰ ਵੀ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ, “ਇਹ ਕਨੈਕਟੀਵਿਟੀ ਨਾ ਸਿਰਫ਼ ਟ੍ਰਾਂਸਪੋਰਟ ਦੇ ਲਈ ਬਲਕਿ ਪ੍ਰਗਤੀ ਅਤੇ ਆਰਥਿਕ ਵਿਕਾਸ ਦੇ ਲਈ ਵੀ ਇੱਕ ਨਵਾਂ ਮਾਰਗ ਤਿਆਰ ਕਰੇਗੀ।”

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਸ਼ਿਰਡੀ ਵਿੱਚ ਦਰਸ਼ਨਾਂ ਦੀ ਕਤਾਰ ਦੇ ਜਿਸ ਨਵੇਂ ਉਡੀਕੇ ਜਾ ਰਹੇ ਪਰਿਸਰ ਦਾ ਉਦਘਾਟਨ ਕੀਤਾ, ਉਹ ਇੱਕ ਜ਼ਬਰਦਸਤ ਅਤਿਆਧੁਨਿਕ ਭਵਨ ਹੈ ਜਿਸ ਦੀ ਪਰਿਕਲਪਨਾ ਭਗਤਾਂ ਦੇ ਲਈ ਆਰਾਮਦਾਇਕ ਉਡੀਕ ਖੇਤਰ ਪ੍ਰਦਾਨ ਕਰਨ ਦੇ ਲਈ ਕੀਤੀ ਗਈ ਹੈ। ਅਨੇਕਾਂ ਹਾਲਾਂ ਨਾਲ ਲੈਸ ਇਸ ਪਰਿਸਰ ਵਿੱਚ ਦਸ ਹਜ਼ਾਰ ਤੋਂ ਅਧਿਕ ਭਗਤਾਂ ਦੀ ਬੈਠਣ ਦੀ ਸਮਰੱਥਾ ਹੈ। ਇਸ ਵਿੱਚ ਕਲੌਕਰੂਮ, ਸ਼ੌਚਾਲਯ, ਬੁਕਿੰਗ ਕਾਉਂਟਰ, ਪ੍ਰਸਾਦ ਕਾਉਂਟਰ, ਸੂਚਨਾ ਕੇਂਦਰ ਆਦਿ ਜਿਹੀਆਂ ਏਅਰ-ਕੰਡੀਸ਼ਨਡ ਜਨਤਕ ਸੁਵਿਧਾਵਾਂ ਹਨ। ਇਸ ਦਰਸ਼ਨਾਂ ਦੀ ਕਤਾਰ ਦੇ ਇਸ ਨਵੇਂ ਉਡੀਕ  ਪਰਿਸਰ ਦਾ ਨੀਂਹ ਪੱਥਰ ਅਕਤੂਬਰ 2018 ਵਿੱਚ ਪ੍ਰਧਾਨ ਮੰਤਰੀ ਨੇ ਰੱਖਿਆ ਸੀ। 

ਪ੍ਰਧਾਨ ਮੰਤਰੀ ਨੇ ਨਿਲਵੰਡੇ ਡੈਮ ਦੇ ਖੱਬੇ ਕਿਨਾਰੇ (85 ਕਿਲੋਮੀਟਰ) ਨਹਿਰ ਨੈੱਟਵਰਕ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਨਾਲ ਪਾਣੀ ਦੇ ਪਾਈਪ ਦੀ ਡਿਸਟ੍ਰੀਬਿਊਸ਼ਨ ਨੈੱਟਵਰਕ ਦੀ ਸੁਵਿਧਾ ਨਾਲ 7 ਤਹਿਸੀਲਾਂ (ਅਹਿਮਦਨਗਰ ਜ਼ਿਲ੍ਹੇ ਵਿੱਚ 6 ਅਤੇ ਨਾਸਿਕ ਜ਼ਿਲ੍ਹੇ ਵਿੱਚ 1) ਦੇ 182 ਪਿੰਡਾਂ ਨੂੰ ਲਾਭ ਹੋਵੇਗਾ। ਨਿਲਵੰਡੇ ਡੈਮ ਦੀ ਕਲਪਨਾ ਸਭ ਤੋਂ ਪਹਿਲਾਂ 1970 ਵਿੱਚ ਕੀਤੀ ਗਈ ਸੀ। ਇਸ ਨੂੰ ਕਰੀਬ 5177 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ‘ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ ਯੋਜਨਾ’ ਦੀ ਸ਼ੁਰੂਆਤ ਕੀਤੀ। ਇਹ ਯੋਜਨਾ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ 86 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਪ੍ਰਤੀ ਵਰ੍ਹੇ 6000 ਰੁਪਏ ਦੀ ਵਾਧੂ ਰਾਸ਼ੀ ਪ੍ਰਦਾਨ ਕਰਕੇ ਫਾਇਦਾ ਪਹੁੰਚਾਵੇਗੀ।

प्रधानमंत्री ने विभिन्‍न विकास परियोजनाओं का भी उद्घाटन किया और राष्ट्र को समर्पित किया। इनमें अहमदनगर सिविल अस्पताल में आयुष अस्पताल; कुर्दुवाड़ी-लातूर रोड रेलवे खंड (186 किमी.) का विद्युतीकरण; जलगांव को भुसावल से जोड़ने वाली तीसरी और चौथी रेलवे लाइन (24.46 किमी); एनएच-166 (पैकेज-I) के सांगली से बोरगांव खंड को चार लेन का बनाना; और इंडियन ऑयल कॉर्पोरेशन लिमिटेड के मनमाड टर्मिनल पर अतिरिक्त सुविधाएं शामिल हैं। उन्होंने अहमदनगर सिविल अस्पताल में मातृ एवं शिशु स्वास्थ्य विंग की आधारशिला रखी। श्री मोदी ने लाभार्थियों को आयुष्मान कार्ड और स्वामित्व कार्ड भी वितरित किये।

ਪ੍ਰਧਾਨ ਮੰਤਰੀ ਨੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਵਿੱਚ ਅਹਿਮਦਨਗਰ ਸਿਵਿਲ ਹਸਪਤਾਲ ਵਿੱਚ ਆਯੁਸ਼ ਹਸਪਤਾਲ; ਕੁਰਦੁਵਾੜੀ-ਲਾਤੂਰ ਰੋਡ ਰੇਲਵੇ ਸੈਕਸ਼ਨ (186 ਕਿਲੋਮੀਟਰ) ਦਾ ਬਿਜਲੀਕਰਣ; ਜਲਗਾਂਓ ਨੂੰ ਭੁਸਾਵਲ ਨਾਲ ਜੋੜਨ ਵਾਲੀ ਤੀਸਰੀ ਅਤੇ ਚੌਥੀ ਰੇਲਵੇ ਲਾਈਨ (24.46 ਕਿਲੋਮੀਟਰ); ਐੱਨਐੱਚ-166 (ਪੈਕੇਜ-I) ਦੇ ਸਾਂਗਲੀ ਤੋਂ ਬੋਰਗਾਂਓ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣਾ; ਅਤੇ ਇੰਡੀਅਨ ਆਇਲ ਕੋਰਪੋਰੇਸ਼ਨ ਲਿਮਿਟੇਡ ਦੇ ਮਨਮਾਡ ਟਰਮੀਨਲ ‘ਤੇ ਵਾਧੂ ਸੁਵਿਧਾਵਾਂ ਸ਼ਾਮਲ ਹਨ। ਉਨ੍ਹਾਂ ਨੇ ਅਹਿਮਦਨਗਰ ਸਿਵਿਲ ਹਸਪਤਾਲ ਵਿੱਚ ਮਾਤ੍ਰ ਅਤੇ ਸ਼ਿਸ਼ੂ ਸਿਹਤ ਵਿੰਗ ਦਾ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਅਤੇ ਸਵਾਮਿਤਵ ਕਾਰਡ ਵੀ ਪ੍ਰਦਾਨ ਕੀਤੇ।

 

**********

ਡੀਐੱਸ/ਟੀਐੱਸ



(Release ID: 1971810) Visitor Counter : 65