ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ ਜੈਵਲਿਨ ਐੱਫ64 ਈਵੈਂਟ ਵਿੱਚ ਸੁਮਿਤ ਅੰਤਿਲ ਦੇ ਗੋਲਡ ਮੈਡਲ ਜਿੱਤਣ ‘ਤੇ ਪ੍ਰਸੰਨਤਾ ਵਿਅਕਤ ਕੀਤੀ

प्रविष्टि तिथि: 25 OCT 2023 1:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ ਜੈਵਲਿਨ ਐੱਫ64 2 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ਅਤੇ ਪੈਰਾ ਏਸ਼ੀਅਨ ਰਿਕਾਰਡ ਅਤੇ ਖੇਡ ਰਿਕਾਰਡ ਬਣਾਉਣ ‘ਤੇ ਸੁਮਿਤ ਅੰਤਿਲ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਕਿੰਨੀ ਸ਼ਾਨਦਾਰ ਉਪਲਬਧੀ ਹੈ!

ਸੁਮਿਤ ਅੰਤਿਲ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਜੈਵਲਿਨ ਐੱਫ64 ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਵਿਸ਼ਵ ਰਿਕਾਰਡ, ਪੈਰਾ ਏਸ਼ੀਅਨ ਰਿਕਾਰਡ ਅਤੇ ਖੇਡ ਰਿਕਾਰਡ ਬਣਾਇਆ।

ਸੁਮਿਤ ਸਹੀ ਮਾਇਨਿਆਂ ਵਿੱਚ ਚੈਂਪੀਅਨ ਹੈ! ਉਨ੍ਹਾਂ ਦਾ ਅਸਧਾਰਣ ਪ੍ਰਦਰਸ਼ਨ ਉਨ੍ਹਾਂ ਦੀ ਅਦਭੁਤ ਭਾਵਨਾ ਅਤੇ ਕੌਸ਼ਲ ਦਾ ਪ੍ਰਮਾਣ ਹੈ।

ਭਾਰਤ ਬੇਹਦ ਮਾਣ ਦੇ ਨਾਲ ਇਸ ਜਿੱਤ ਦਾ ਜਸ਼ਨ ਮਨਾ ਰਿਹਾ ਹੈ।”

 

*********


ਡੀਐੱਸ/ਟੀਐੱਸ


(रिलीज़ आईडी: 1970918) आगंतुक पटल : 92
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Bengali , Manipuri , Gujarati , Odia , Tamil , Telugu , Kannada