ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਸਿਆਲਦਾਹ ਵਿੱਚ ਸ਼੍ਰੀ ਰਾਮ ਮੰਦਿਰ ਦੀ ਥੀਮ ‘ਤੇ ਅਧਾਰਿਤ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ


ਇਸ ਦੁਰਗਾ ਪੰਡਾਲ ਰਾਹੀਂ ਅਯੁੱਧਿਆ ਵਿੱਚ ਰਾਮ ਮੰਦਿਰ ਬਣਨ ਤੋਂ ਪਹਿਲਾਂ ਹੀ ਇਸ ਦਾ ਸੰਦੇਸ਼ ਪੂਰੀ ਦੁਨੀਆ ਨੂੰ ਜਾ ਰਿਹਾ ਹੈ

ਮਾਂ ਦੁਰਗਾ ਨੇ ਹਮੇਸ਼ਾ ਸੱਚਾਈ ਦੀ ਰੱਖਿਆ ਲਈ ਕਈ ਯੁੱਧ ਕਰ ਕੇ ਕਈ ਅਸੁਰਾਂ ਦਾ ਵਧ ਕੀਤਾ ਹੈ, ਇਹ ਨੌਂ ਦਿਨ ਪੱਛਮੀ ਬੰਗਾਲ ਦੇ ਲਈ ਮਹੋਤਸਵ ਦੇ ਨੌਂ ਦਿਨ ਹੁੰਦੇ ਹਨ ਜਦੋਂ ਪੂਰਾ ਬੰਗਾਲ ਮਾਂ ਦੀ ਭਗਤੀ ਵਿੱਚ ਲੀਨ ਹੁੰਦਾ ਹੈ

ਗ੍ਰਹਿ ਮੰਤਰੀ ਨੇ ਕਿਹਾ, ਉਹ ਮਾਂ ਦੁਰਗਾ ਤੋਂ ਪੂਰੇ ਬੰਗਾਲ ਸਮੇਤ ਪੂਰੇ ਦੇਸ਼ ਦੀ ਜਨਤਾ ਦੇ ਲਈ ਸੁੱਖ, ਸ਼ਾਂਤੀ ਅਤੇ ਸਮ੍ਰਿੱਧੀ ਦੀ ਪ੍ਰਾਰਥਨਾ ਕਰਨ ਅਤੇ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਬੰਗਾਲ ਆਏ ਹਨ

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਬੰਗਾਲ ਤੋਂ ਭ੍ਰਿਸ਼ਟਾਚਾਰ, ਬੇਇਨਸਾਫ਼ੀ ਅਤੇ ਅੱਤਿਆਚਾਰ ਜਲਦੀ ਸਮਾਪਤ ਕਰਨ ਦੀ ਸ਼ਕਤੀ ਦੇਣ ਲਈ ਦੁਰਗਾ ਮਾਂ ਨੂੰ ਵੀ ਪ੍ਰਾਰਥਨਾ ਕਰਦਾ ਹਾਂ

Posted On: 16 OCT 2023 6:52PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਸਿਯਾਲਦਾਹ ਵਿੱਚ ਸ਼੍ਰੀ ਰਾਮ ਮੰਦਿਰ ਦੀ ਥੀਮ ‘ਤੇ ਅਧਾਰਿਤ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ।

 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਉਹ ਇੱਥੇ ਸਿਰਫ਼ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮਾਂ ਦੁਰਗਾ ਨੇ ਹਮੇਸ਼ਾ ਸੱਚਾਈ ਦੀ ਰੱਖਿਆ ਲਈ ਕਈ ਯੁੱਧ ਕਰ ਕੇ , ਰਕਤਬੀਜ ਤੋਂ ਲੈ ਕੇ ਸ਼ੁੰਭ-ਨਿਸ਼ੁੰਭ ਤੱਕ, ਕਈ ਅਸੁਰਾਂ ਦਾ ਵਧ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਨੌਂ ਦਿਨ ਪੱਛਮੀ ਬੰਗਾਲ ਲਈ ਮਹੋਤਸਵ ਦੇ ਨੌਂ ਦਿਨ ਹੁੰਦੇ ਹਨ ਜਦੋਂ ਪੂਰਾ ਬੰਗਾਲ ਪੰਡਾਲਾਂ ਵਿੱਚ ਮਾਂ ਦੀ ਭਗਤੀ ਵਿੱਚ ਲੀਨ ਹੁੰਦਾ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਵਰਾਤਰੀ ਦੌਰਾਨ ਪੂਰਾ ਦੇਸ਼ ਵੱਖ-ਵੱਖ ਰੂਪਾਂ ਵਿੱਚ ਮਾਂ ਦੀ ਪੂਜਾ ਕਰਦਾ ਹੈ। ਗੁਜਰਾਤ ਵਿੱਚ ਮਾਂ ਦਾ ਮੰਡਪ ਸਜਾ ਕੇ ਭਗਤੀ ਕਰਦੇ ਹਨ, ਪੂਰਬੀ ਭਾਰਤ ਵਿੱਚ ਦੁਰਗਾ ਪੂਜਾ ਦੇ ਪੰਡਾਲ ਵਿੱਚ ਸ਼ਕਤੀ ਦੀ ਪੂਜਾ ਕਰਦੇ ਹਨ ਅਤੇ ਉੱਤਰ ਭਾਰਤ ਵਿੱਚ ਵੀ ਕਈ ਰੀਤੀ-ਰਿਵਾਜ਼ਾਂ ਨਾਲ ਸ਼ਕਤੀ ਦੀ ਪੂਜਾ ਕਰਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਉਹ ਦੁਰਗਾ ਮਾਂ ਤੋਂ ਪੂਰੇ ਬੰਗਾਲ ਸਮੇਤ ਪੂਰੇ ਦੇਸ਼ ਦੀ ਜਨਤਾ ਲਈ ਸੁੱਖ, ਸ਼ਾਂਤੀ ਅਤੇ ਸਮ੍ਰਿੱਧੀ ਦੀ ਪ੍ਰਾਰਥਨਾ ਕਰਨ ਆਏ ਹਨ। ਉਨ੍ਹਾਂ ਨੇ ਕਿਹਾ ਕਿ ਬੰਗਾਲ ਤੋਂ ਭ੍ਰਿਸ਼ਟਾਚਾਰ, ਬੇਇਨਸਾਫ਼ੀ ਅਤੇ ਅੱਤਿਆਚਾਰ ਜਲਦੀ ਸਮਾਪਤ ਕਰਨ ਦੀ ਸ਼ਕਤੀ ਦੇਣ ਲਈ ਦੁਰਗਾ ਮਾਂ ਨੂੰ ਵੀ ਪ੍ਰਾਰਥਨਾ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਦੁਰਗਾ ਪੰਡਾਲ ਰਾਹੀਂ ਅੱਯੋਧਿਆ ਵਿੱਚ ਰਾਮ ਮੰਦਿਰ ਬਣਨ ਤੋਂ ਪਹਿਲਾਂ ਹੀ ਇਸ ਦਾ ਸੰਦੇਸ਼ ਪੂਰੀ ਦੁਨੀਆ ਨੂੰ ਜਾ ਰਿਹਾ ਹੈ।

**********

ਆਰਕੇ/ਏਵਾਈ/ਏਐੱਸਐੱਚ/ਏਕੇਐੱਸ


(Release ID: 1968507) Visitor Counter : 104